ਅੰਮ੍ਰਿਤਸਰ - ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਬਾਰੇ ਚਲ ਰਹੀ ਸਰਕਾਰੀ ਪੜਤਾਲ ਦੌਰਾਨ ਅੱਜ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੜਤਾਲੀਆ ਟੀਮ ਨੂੰ ਦਿੱਤੇ ਜਾਣ ਵਾਲੇ ਦਸਤਾਵੇਜਾਂ ਦਾ ਆਪ ਨਿਰੀਖਣ ਕੀਤਾ। ਐਡਵੋਕੇਟ ਧਾਮੀ ਬਾਅਦ ਦੁਪਿਹਰ ਗੁਰਦਵਾਰਾ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਪਹੰੁਚੇ ਅਤੇ ਉਨਾਂ ਪੜਤਾਲੀਆ ਟੀਮ ਨੂੰ ਦਿੱਤੇ ਜਾਣ ਵਾਲੇ ਦਸਤਾਵੇਜਾਂ ਦਾ ਆਪ ਨਿਰੀਖਣ ਕੀਤਾ। ਪੰਜਾਬ ਸਰਕਾਰ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਦਸੇ ਜਾਂਦੇ 328 ਸਰੂਪਾਂ ਬਾਰੇ ਜਾਣਕਾਰੀ ਲੈਣ ਲਈ ਬਣਾਈ ਵਿਸੇ਼ਸ਼ ਪੜਤਾਲੀਆਂ ਟੀਮ ਦੇ ਦੋ ਮੈਂਬਰਾਂ ਸ੍ਰ ਜਗਤਪ੍ਰੀਤ ਸਿੰਘ ਏ ਆਈ ਜੀ ਅਤੇ ਐਸ ਪੀ ਹਰਪਾਲ ਸਿੰਘ ਨੇ 13 ਜਨਵਰੀ ਨੂੰ ਸ਼ੋ੍ਰਮਣੀ ਕਮੇਟੀ ਦੇ ਦਫਤਰ ਆ ਕੇ ਕੁਝ ਦਸਤਾਵੇਜ਼ ਲੈਣ ਲਈ ਮੁੱਖ ਸਕੱਤਰ ਸ੍ਰ ਕੁਲਵੰਤ ਸਿੰਘ ਮੰਨਣ ਨੂੰ ਲਿਖਤੀ ਪੱਤਰ ਸੌਂਪਿਆ ਸੀ। ਦਸਤਾਵੇਜ਼ ਦੇਣ ਤੋ ਪਹਿਲਾਂ ਐਡਵੋਕੇਟ ਧਾਮੀ ਨੇ ਖੁਦ ਇਨਾਂ ਦਸਤਾਵੇਜਾਂ ਦੀ ਪੜਤਾਲ ਕਰਕੇ ਯਕੀਨੀ ਬਣਾਇਆ ਕਿ ਇਨ੍ਹਾਂ ਦਸਤਾਵੇਜਾ ਵਿਚ ਕੋਈ ਖਾਮੀ ਤਾਂ ਨਹੀ।ਅੱਜ ਸ਼ੋ੍ਰਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀ ਮੀਟਿੰਗ ਤੋ ਬਾਅਦ ਐਡਵੋਕੇਟ ਧਾਮੀ ਸਿੱਧੇ ਗੁਰਦਵਾਰਾ ਰਾਮਸਰ ਸਾਹਿਬ ਪਹੰੁਚੇ ਤੇ ਉਨਾਂ ਵਿਸੇ਼ਸ਼ ਪੜਤਾਲੀਆਂ ਟੀਮ ਨੂੰ ਦਿੱਤਾ ਜਾਣ ਵਾਲਾ ਰਿਕਾਰਡ ਚੈਕ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋ ਜਾਰੀ ਨਿਰਦੇਸ਼ ਵਿਚ ਸਰਕਾਰ ਵਲੋ ਬਣਾਈ ਵਿਸੇ਼ਸ਼ ਜਾਂਚ ਕਮੇਟੀ ਨੂੰ ਰਿਕਾਰਡ ਦੇਣ ਲਈ ਸ਼ੋ੍ਰਮਣੀ ਕਮੇਟੀ ਨੂੰ ਕਿਹਾ ਸੀ ਐਡਵੋਕੇਟ ਧਾਮੀ ਦਿੱਤੇ ਜਾਣ ਵਾਲੇ ਰਿਕਾਰਡ ਦੀ ਪੁਣਛਾਣ ਕਰਕੇ ਯਕੀਨੀ ਬਣਾਉਣਾ ਚਾਹੰੁਦੇ ਹਨ ਕਿ ਰਿਕਾਰਡ ਦਰੁਸਤ ਹੈ।