ਪੰਜਾਬ

ਪੰਜਾਬੀ ਲੇਖਕ ਸਭਾ ਨੇ ਕੀਤੀਆਂ ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਪੁਸਤਕਾਂ ਲੋਕ-ਅਰਪਣ

ਕੌਮੀ ਮਾਰਗ ਬਿਊਰੋ | January 16, 2026 10:00 PM

ਚੰਡੀਗੜ੍ਹ: ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪ੍ਰਸਿੱਧ ਲੇਖਕ ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਪੁਸਤਕਾਂ “ਚਿੜੇ ਵਾਲਾ ਚੌਂਕ”(ਕਹਾਣੀ ਸੰਗ੍ਰਹਿ)” ਅਤੇ “ਮੰਗਤੀ ਦੀ ਧੀ”(ਨਾਵਲ) ਲੋਕ ਅਰਪਿਤ ਕੀਤੀਆਂ ਗਈਆਂ ਅਤੇ ਇਹਨਾਂ ‘ਤੇ ਸਾਰਥਕ ਵਿਚਾਰ ਚਰਚਾ ਕਰਵਾਈ ਗਈ | ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਉਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਬਲਕਾਰ ਸਿੱਧੂ, ਪਰਮਜੀਤ ਮਾਨ, ਡਾ. ਗੁਰਮੇਲ ਸਿੰਘ, ਗੋਵਰਧਨ ਗੱਬੀ, ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਸਿੰਘ ਮਲਿਕ ਅਤੇ ਸੁਦਰਸ਼ਨ ਕੌਰ ਮਝੈਲ ਨੇ ਕਿਤਾਬਾਂ ਰਿਲੀਜ਼ ਕਰਨ ਦੀ ਰਸਮ ਨਿਭਾਈ | ਆਏ ਮਹਿਮਾਨਾਂ ਦਾ ਸੁਆਗਤ ਕਰਨ ਸਮੇਂ ਲੇਖਕ ਅਤੇ ਉਹਨਾਂ ਦੀ ਲੇਖਣੀ ਬਾਰੇ ਚਾਨਣਾ ਪਾਉਂਦਿਆਂ ਪੰਜਾਬੀ ਲੇਖਕ ਸਭਾ ਦੀ ਮੀਤ ਪ੍ਰਧਾਨ ਅਤੇ ਮਸ਼ਹੂਰ ਕਹਾਣੀਕਾਰਾ ਮਨਜੀਤ ਕੌਰ ਮੀਤ ਨੇ ਕਿਹਾ ਕਿ ਚੰਗਾ ਸਾਹਿਤ ਆਪਣੇ ਆਪ ਹੀ ਪਾਠਕਾਂ ਦੀ ਖਿੱਚ ਦਾ ਸਬੱਬ ਬਣ ਜਾਂਦਾ ਹੈ | ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸਮਾਜਿਕ ਪਾਤਰਾਂ ਨਾਲ ਘੜਿਆ ਸਾਹਿਤ ਸਾਨੂੰ ਜ਼ਹਿਨੀ ਤੌਰ ਤੇ ਪ੍ਰਭਾਵਿਤ ਕਰਦਾ ਹੈ | ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਮਨਜੀਤ ਸਿੰਘ ਮਝੈਲ ਸਮਾਜਿਕ ਤੌਰ ਤੇ ਸੁਚੇਤ ਲੇਖਕ ਹਨ | ਉੱਘੇ ਕਹਾਣੀਕਾਰ ਗੋਵਰਧਨ ਗੱਬੀ ਨੇ ਕਿਹਾ ਕਿ ਲੇਖਕ ਨੇ ਛੋਟੀਆਂ ਕਹਾਣੀਆਂ ਰਾਹੀਂ ਵੱਡੀ ਗੱਲ ਕੀਤੀ ਹੈ|
ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੇ ਪੰਜਾਬੀ ਵਿਭਾਗ ਮੁਖੀ ਡਾ. ਗੁਰਮੇਲ ਸਿੰਘ ਨੇ ਨਾਵਲ ‘ਮੰਗਤੀ ਦੀ ਧੀ’ ਦੇ ਹਵਾਲੇ ਨਾਲ ਕਿਹਾ ਕਿ ਸਾਹਿਤ ਦਾ ਮੰਤਵ ਪਾਠਕ ਨੂੰ ਸੰਵੇਦਨਸ਼ੀਲ ਬਣਾਉਣਾ ਹੈ | ਲੇਖਕ ਡਾ. ਮਨਜੀਤ ਸਿੰਘ ਮਝੈਲ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਦੇ ਆਲ਼ੇ ਦੁਆਲ਼ੇ ਨੇ ਹੀ ਉਹਨਾਂ ਦੀਆਂ ਰਚਨਾਵਾਂ ਨੂੰ ਪਾਤਰ ਦਿੱਤੇ ਹਨ | ਪ੍ਰਸਿੱਧ ਨਾਵਲ ਅਤੇ ਕਹਾਣੀਕਾਰ ਪਰਮਜੀਤ ਮਾਨ ਦਾ ਕਹਿਣਾ ਸੀ ਕਿ ਸਮਾਜਿਕ ਤਾਣੇ ਬਾਣੇ ਅਤੇ ਸਥਿਤੀਆਂ ‘ਚੋਂ ਨਿਕਲਿਆ ਸਾਹਿਤ ਸਾਨੂੰ ਜ਼ਿਆਦਾ ਚੰਗਾ ਲੱਗਦਾ ਹੈ | ਰਜਿੰਦਰ ਸਿੰਘ ਧੀਮਾਨ ਨੇ ਲੇਖਕ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ | ਪ੍ਰਧਾਨਗੀ ਭਾਸ਼ਣ ਵਿੱਚ ਪ੍ਰਸਿੱਧ ਲੋਕ ਕਲਾਕਾਰ ਅਤੇ ਸਾਹਿਤ ਅਕਾਦਮੀ ਅਵਾਰਡ ਜੇਤੂ ਬਲਕਾਰ ਸਿੱਧੂ ਨੇ ਸਮੁੱਚੇ ਸਮਾਗਮ ਨੂੰ ਮਿਆਰੀ ਦਸਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਸਿਧਾਂਤਵਾਦ ਦੀ ਬਹੁਤ ਮਹੱਤਤਾ ਹੈ |
ਇਸ ਮੌਕੇ ਲੇਖਕ ਡਾ. ਮਨਜੀਤ ਸਿੰਘ ਮਝੈਲ ਵੱਲੋਂ ਬਲਕਾਰ ਸਿੱਧੂ, ਪਰਮਜੀਤ ਮਾਨ, ਡਾ. ਗੁਰਮੇਲ ਸਿੰਘ, ਗੋਵਰਧਨ ਗੱਬੀ, ਬਹਾਦਰ ਸਿੰਘ ਗੋਸਲ, ਗੁਰਦਰਸ਼ਨ ਸਿੰਘ ਮਾਵੀ, ਪ੍ਰਕਾਸ਼ਕ ਤਰਲੋਚਨ ਸਿੰਘ, ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਸਿੰਘ ਮਲਿਕ ਅਤੇ ਮਨਜੀਤ ਕੌਰ ਮੀਤ ਨੂੰ ਸਨਮਾਨਿਤ ਕੀਤਾ ਗਿਆ | ਧੰਨਵਾਦੀ ਸ਼ਬਦਾਂ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਵਿੱਚ ਚੰਗੇ ਸਾਹਿਤ ਦਾ ਹੱਥ ਹੁੰਦਾ ਹੈ | ਅੱਜ ਦੇ ਇਸ ਸਮਾਗਮ ਵਿੱਚ ਹਾਜ਼ਿਰ ਸ਼ਖ਼ਸੀਅਤਾਂ ਵਿੱਚ ਗੁਰਨਾਮ ਕੰਵਰ, ਹਰਮਿੰਦਰ ਕਾਲੜਾ,
ਲਾਭ ਸਿੰਘ ਲਹਿਲੀ, ਵਰਿੰਦਰ ਸਿੰਘ ਚੱਠਾ, ਸੁਰਿੰਦਰ ਕੁਮਾਰ, ਸੁਰਜੀਤ ਸਿੰਘ ਧੀਰ, ਦਵਿੰਦਰ ਕੌਰ ਢਿੱਲੋਂ, ਕ੍ਰਿਸ਼ਮਾ ਵਰਮਾ, ਰੇਖਾ ਮਿੱਤਲ, ਸਰਬਜੀਤ ਸਿੰਘ, ਊਸ਼ਾ ਕੰਵਰ, ਸਰਬਜੀਤ ਸਿੰਘ, ਸੁਖਵਿੰਦਰ ਆਹੀ, ਰਜਿੰਦਰ ਕੌਰ ਸਰਾਂ, ਅਮਰਜੀਤ ਸਿੰਘ ਨੱਤ, ਉਪਦੇਸ਼ ਸਿੰਘ ਢਿੱਲੋਂ, ਚਰਨਜੀਤ ਕੌਰ ਬਾਠ, ਅਵਿਨਾਸ਼ ਮਹਿਤਾ, ਬਲਵਿੰਦਰ ਸਿੰਘ ਢਿੱਲੋਂ, ਦਲਜੀਤ ਕੌਰ, ਜਸਬੀਰ ਕੌਰ, ਗਗਨਦੀਪ ਸਿੰਘ, ਉਮਾ ਕਾਂਤ ਮਹਿਤਾ, ਅਜਾਇਬ ਔਜਲਾ, ਏਕਤਾ, ਕਮਲਜੀਤ ਸਿੰਘ, ਬਾਬੂ ਰਾਮ ਦੀਵਾਨਾ, ਧਿਆਨ ਸਿੰਘ ਕਾਹਲੋਂ, ਪਰਮਿੰਦਰ ਸਿੰਘ ਮਦਾਨ, ਮਲਕੀਤ ਸਿੰਘ ਬਰਾੜ, ਹਰਜੀਤ ਸਿੰਘ, ਜੇ. ਐੱਲ ਕਨੌਜੀਆ, ਰਾਜੇਸ਼ ਬੇਨੀਵਾਲ, ਅਮਨਦੀਪ ਸੈਣੀ, ਜਗਤਾਰ ਸਿੰਘ ਜੋਗ ਅਤੇ ਸਿਮਰਜੀਤ ਗਰੇਵਾਲ ਦੇ ਨਾਮ ਵਰਨਣਯੋਗ ਹਨ |

Have something to say? Post your comment

 
 
 
 

ਪੰਜਾਬ

ਪੰਜਾਬ: ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਭਾਜਪਾ ਦਾ ਪ੍ਰਦਰਸ਼ਨ

ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲਾਂ ਨਾਲ ਗਠਜੋੜ ਦਾ ਮਤਲਬ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਵਾਪਸੀ: ਆਪ

ਜੱਟਪੁਰੀ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਭਾਰਤ ਸਰਕਾਰ ਵੱਲੋਂ ਜਾਰੀ ਸੂਬਿਆਂ ਦੀ ਸਟਾਰਟਅੱਪ ਈਕੋਸਿਸਟਮ ਰੈਂਕਿੰਗ ਵਿੱਚ ਪੰਜਾਬ ਫਿਰ ਤੋਂ ਮੋਹਰੀ : ਸੰਜੀਵ ਅਰੋੜਾ

ਬਾਸਮਤੀ ਚੌਲ ਨਿਰਯਾਤਕਾਂ ਦੇ ਹਿੱਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਦੇ ਫੌਰੀ ਦਖਲ ਦੀ ਲੋੜ : ਕੁਲਤਾਰ ਸਿੰਘ ਸੰਧਵਾਂ

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪਾਂ ਦਾ- ਐਡਵੋਕੇਟ ਧਾਮੀ ਨੇ ਪੜਤਾਲੀਆ ਟੀਮ ਨੂੰ ਦਿੱਤੇ ਜਾਣ ਵਾਲੇ ਦਸਤਾਵੇਜਾਂ ਦਾ ਆਪ ਨਿਰੀਖਣ ਕੀਤਾ

ਇੰਡੀਅਨ ਹੁਕਮਰਾਨਾਂ ਵਲੋਂ ਇੰਡਸ ਵਾਟਰ ਟ੍ਰੀਟੀ ਰੱਦ ਕਰਣਾ ਜੰਗ ਨੂੰ ਸੱਦਾ ਦਿੰਦੇ ਹੋਏ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੇ ਅਮਲ: ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਦੱਸਿਆ

ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਦੇ ਦੂਜੇ ਪੜਾਅ ਅਧੀਨ 2 ਤੋਂ 18 ਫਰਵਰੀ ਤੱਕ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ: ਡਾ. ਬਲਜੀਤ ਕੌਰ

ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਯੋਗਾ ਗਰਲ ਦੀ ਵੀਡੀਓ ਤੋ ਬਾਅਦ ਆਈ ਵੁਜੂ ਬੁਆਏ ਦੀ ਵੀਡੀਓ