ਪੰਜਾਬ

ਸਿੱਖ ਧਰਮ ਛੱਡ ਇਸਾਈ ਧਰਮ ਅਪਣਾਂ ਚੁੱਕੇ ਪਰਿਵਾਰਾਂ ਦੀ ਘਰ ਵਾਪਸੀ ਲਈ ਪੰਥਕ ਮੁਹਿੰਮ ਦਾ ਐਲਾਨ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | January 18, 2026 09:06 PM


ਅੰਮ੍ਰਿਤਸਰ - ਸਮਾਣਾਂ ਤੋਂ ਪਹੁੰਚੇ ਸਮਾਜ ਸੇਵੀ ਅਤੇ ਕੌਮੀ ਚਿੰਤਕ ਭੁਪਿੰਦਰ ਸਿੰਘ ਜੀ ਗਿੰਨੀ ਵੱਲੋਂ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਨਤਮਸਤਕ ਹੋਣ ਉਪਰੰਤ ਅੱਜ ਧਰਮ ਪਰਿਵਰਤਨ ਦੇ ਸੰਵੇਦਨਸ਼ੀਲ ਅਤੇ ਗੰਭੀਰ ਮਸਲੇ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਸਿੱਖ ਤੇ ਹੋਰ ਧਰਮ ਛੱਡ ਕੇ ਇਸਾਈ ਧਰਮ ਅਪਣਾਂ ਚੁੱਕੇ ਪਰਿਵਾਰਾਂ ਦੀ ਘਰ ਵਾਪਸੀ ਸਬੰਧੀ ਆਪਣਾਂ ਸਪਸ਼ਟ ਦ੍ਰਿਸ਼ਟੀਕੋਣ ਅਤੇ ਕਾਰਜ ਯੋਜਨਾਂ ਸਾਹਮਣੇਂ ਰੱਖੀ। ਭਾਈ ਭੁਪਿੰਦਰ ਸਿੰਘ ਗਿੰਨੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਖ਼ਾਸਕਰ ਜਿਲਾ ਅੰਮ੍ਰਿਤਸਰ ਵਿੱਚ ਆਰਥਿਕ ਤੰਗੀ, ਬੇਰੁਜ਼ਗਾਰੀ, ਬਿਮਾਰੀਆਂ ਅਤੇ ਸਮਾਜਿਕ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਗਰੀਬ ਅਤੇ ਕਮਜ਼ੋਰ ਵਰਗਾਂ ਨੂੰ ਯੋਜਨਾਬੱਧ ਢੰਗ ਨਾਲ ਧਰਮ ਪਰਿਵਰਤਨ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅਜਿਹੇ ਪਰਿਵਾਰ ਧਰਮ ਨਾਲ ਗੱਦਾਰੀ ਨਹੀਂ ਕਰਦੇ, ਸਗੋਂ ਮਜਬੂਰੀਆਂ ਦੇ ਹੱਥੋਂ ਮਜਬੂਰ ਹੋ ਕੇ ਗਲ਼ਤ ਫੈਸਲੇ ਲੈ ਬੈਠਦੇ ਹਨ। ਉਨ੍ਹਾਂ ਇਸ ਸੰਦਰਭ ਵਿੱਚ ਸਿੱਖ ਸੰਸਥਾਵਾਂ ਦੀਆਂ ਕੁਝ ਕਮਜ਼ੋਰੀਆਂ , ਕਈ ਵਾਰ ਲੋੜਵੰਦ ਪਰਿਵਾਰਾਂ ਤੱਕ ਸਮੇਂ ਸਿਰ ਮਦਦ, ਮਾਰਗਦਰਸ਼ਨ ਅਤੇ ਸਮਾਜਿਕ ਸਹਾਰਾ ਨਹੀਂ ਪਹੁੰਚ ਪਾਂਉੰਦਾ, ਜਿਸ ਕਾਰਨ ਦੁਖੀ ਮਨੁੱਖ ਖੁਦ ਨੂੰ ਇਕੱਲਾ ਮਹਿਸੂਸ ਕਰਦਾ ਹੈ। ਇਨ੍ਹਾਂ ਖਾਮੀਆਂ ਦਾ ਲਾਭ ਚੁੱਕ ਕੇ ਕੁਝ ਤਾਕਤਾਂ ਲੋਕਾਂ ਨੂੰ ਧਰਮ ਪਰਿਵਰਤਨ ਵੱਲ ਧੱਕਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ।ਇਸ ਮੌਕੇ ਭਾਈ ਭੁਪਿੰਦਰ ਸਿੰਘ ਗਿੰਨੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਆਏ ਧਰਮ ਪਰਿਵਰਤਨ ਦੇ ਹੜ ਨੂੰ ਬੰਨ੍ਹ ਲਾਉਣ ਲਈ ਇੱਕ ਸੁਚੱਜੀ, ਲਗਾਤਾਰ ਅਤੇ ਜੜ੍ਹ ਤੋਂ ਹੱਲ ਕੱਢਣ ਵਾਲੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਦਾ ਮਕਸਦ ਸਿਰਫ਼ ਘਰ ਵਾਪਸੀ ਕਰਵਾਉਣਾ ਹੀ ਨਹੀਂ, ਸਗੋਂ ਭਵਿੱਖ ਵਿੱਚ ਕਿਸੇ ਵੀ ਪਰਿਵਾਰ ਨੂੰ ਮਜਬੂਰੀ ਵੱਸ ਧਰਮ ਪਰਿਵਰਤਨ ਕਰਨ ਤੋਂ ਰੋਕਣਾਂ ਵੀ ਹੋਵੇਗਾ। ਭਾਈ ਗਿੰਨੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਧਰਮ ਵਿੱਚ ਘਰ ਵਾਪਸੀ ਕਰਵਾਉਣ ਲਈ ਜੇਕਰ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਆਰਥਿਕ, ਸਮਾਜਿਕ ਜਾਂ ਵਿਅਕਤੀਗਤ ਕੀਮਤ ਅਦਾ ਕਰਨੀ ਪਈ, ਤਾਂ ਉਹ ਉਸ ਤੋਂ ਪਿੱਛੇ ਨਹੀਂ ਹੱਟਣਗੇ। ਇਸ ਮੌਕੇ ਉਨ੍ਹਾਂ ਨੇ ਪੂਰੀ ਪਾਰਦਰਸ਼ਤਾ ਨਾਲ ਆਪਣੇਂ ਮੋਬਾਈਲ ਨੰਬਰ ( 7860786660 ) ਜਨਤਕ ਕਰਦਿਆਂ ਕਿਹਾ ਕਿ ਜੋ ਵੀ ਪਰਿਵਾਰ ਜਾਂ ਵਿਅਕਤੀ ਕਿਸੇ ਲਾਲਚ, ਡਰ ਜਾਂ ਮਜਬੂਰੀ ਕਾਰਨ ਦੂਸਰੇ ਧਰਮ ਵਿੱਚ ਚਲਾ ਗਿਆ ਹੈ ਅਤੇ ਹੁਣ ਆਪਣੇਂ ਮੂਲ ਸਿੱਖ ਜਾਂ ਹੋਰ ਧਰਮ ਵਿੱਚ ਵਾਪਸੀ ਕਰਨਾਂ ਚਾਹੁੰਦਾ ਹੈ, ਉਹ ਬਿਨਾਂ ਕਿਸੇ ਸੰਕੋਚ ਦੇ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮਾਜਿਕ ਸ਼ਰਮਿੰਦਗੀ ਦਾ ਸਾਹਮਣਾਂ ਨਹੀਂ ਕਰਨਾ ਪਵੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸਹਾਇਤਾ ਸਿਰਫ਼ ਧਾਰਮਿਕ ਰਸਮਾਂ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਅਜਿਹੇ ਪਰਿਵਾਰਾਂ ਨੂੰ ਰੋਜ਼ਗਾਰ, ਸਿਹਤ, ਸਿੱਖਿਆ ਅਤੇ ਸਮਾਜਿਕ ਸਹਾਰੇ ਦੇ ਪੱਧਰ ’ਤੇ ਵੀ ਪੂਰੀ ਮਦੱਦ ਦਿੱਤੀ ਜਾਵੇਗੀ, ਤਾਂ ਜੋ ਉਹ ਮੁੜ ਕਿਸੇ ਮਜਬੂਰੀ ਜਾਂ ਦਬਾਅ ਦਾ ਸ਼ਿਕਾਰ ਨਾਂ ਬਨਣ। ਇਸ ਦੇ ਨਾਲ ਹੀ ਭਾਈ ਗਿੰਨੀ ਨੇ ਸਮੂਹ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਪੰਜਾਬ ਵਿੱਚ ਆਏ ਹੜਾਂ ਵੇਲੇ ਬਿਨਾਂ ਕਿਸੇ ਭੇਦਭਾਵ ਦੇ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਬਾਂਹ ਫੜੀ ਗਈ ਸੀ, ਓਸੇ ਤਰ੍ਹਾਂ ਅੱਜ ਮਜਬੂਰੀਆਂ ਕਾਰਨ ਧਰਮ ਪਰਿਵਰਤਨ ਕਰਕੇ ਇਸਾਈ ਧਰਮ ਵਿੱਚ ਜਾ ਚੁੱਕੇ ਸਿੱਖਾਂ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਵੀ ਇਕਸਾਰ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕਾਂ, ਸਮਾਜ ਸੇਵੀ ਸੰਗਠਨਾਂ ਅਤੇ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਸ ਮਸਲੇ ਨੂੰ ਸਿਆਸੀ ਤਣਾਅ ਦਾ ਰੂਪ ਦੇਣ ਦੀ ਥਾਂ ਕੌਮੀ ਅਤੇ ਪੰਥਕ ਜ਼ਿੰਮੇਵਾਰੀ ਸਮਝ ਕੇ ਇਕੱਠੇ ਹੋ ਕੇ ਕੰਮ ਕੀਤਾ ਜਾਵੇ। 

Have something to say? Post your comment

 
 
 
 

ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੜਤਾਲੀਆਂ ਕਮੇਟੀ ਦੀ ਰਿਪੋਰਟ ਵਿਚ ਭਾਈ ਮਨਵੀਰ ਸਿੰਘ ਬੇਕਸੂਰ ਪਾਏ ਗਏ

ਮੰਤਰੀ ਅਰੋੜਾ ਵੱਲੋਂ ਪੁਲਿਸ ਥਾਣਿਆਂ ਜਾਂ ਹੋਰ ਸਰਕਾਰੀ ਥਾਵਾਂ ’ਤੇ ਮੌਜੂਦ ਸਕ੍ਰੈਪਡ, ਲਾਵਾਰਿਸ ਵਾਹਨਾਂ ਨੂੰ ਨਿਰਧਾਰਤ ਯਾਰਡਾਂ ਵਿਖੇ ਤਬਦੀਲ ਕਰਨ ਦੇ ਨਿਰਦੇਸ਼

ਉਲੰਪੀਅਨ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਦਾ ਮੈਗਜ਼ੀਨ ‘ਖੇਡ ਸੰਸਾਰ’ ਲੋਕ ਅਰਪਣ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਬੇਹੱਦ ਖੁਸ਼ੀ ਹੁੰਦੀ, ਪਰ ਉਹ ਸੁਖਬੀਰ ਬਾਦਲ ਦੇ ਸਿਪਾਹੀ ਹਨ -ਮੁੱਖ ਮੰਤਰੀ ਭਗਵੰਤ ਮਾਨ

ਨਾਇਬ ਸੈਣੀ ਦਾ ਬਿਆਨ 'ਝੂਠ ਦਾ ਪੁਲੰਦਾ', ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇੱਕ-ਇੱਕ ਪਰਿਵਾਰ ਨੂੰ ਮੁਆਵਜ਼ਾ ਦਿੱਤਾ: ਬਲਤੇਜ ਪੰਨੂ

ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ -2024 ਵਿੱਚ ਪੰਜਾਬ ਨੂੰ ‘ਲੀਡਰ ਸਟੇਟ’ ਵਜੋਂ ਮਾਨਤਾ : ਸੰਜੀਵ ਅਰੋੜਾ

ਸੁਖਬੀਰ ਬਾਦਲ ਨੇ ਦਿੱਲੀ ਵਿਧਾਨ ਸਭਾ ਸਪੀਕਰ ਨੂੰ ਵਿਰੋਧੀ ਧਿਰ ਨੇਤਾ ਆਤਿਸ਼ੀ ਨੂੰ ਵਿਧਾਨ ਸਭਾ ਮੈਂਬਰੀ ਤੋਂ ਬਰਖ਼ਾਸਤ ਕਰਨ ਦੀ ਕੀਤੀ ਅਪੀਲ

ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਿਸਾਨ ਹਜ਼ਾਰਾਂ ਏਕੜ ਸਰਹੱਦੀ ਜ਼ਮੀਨ 'ਤੇ ਬਿਨਾਂ ਕਿਸੇ ਪਾਬੰਦੀ ਤੋਂ ਖੇਤੀ ਕਰ ਸਕਣਗੇ: ਮੁੱਖ ਮੰਤਰੀ ਭਗਵੰਤ ਮਾਨ

ਨਾਮਧਾਰੀ ਸੰਪਰਦਾ ਦੀ ਦਲੇਰੀ ਤੇ ਤਿਆਗ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ-ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ

ਖਾਲਸਾ ਕਾਲਜ ਨਰਸਿੰਗ ਵਿਖੇ ਮਨਾਈ ਗਈ ਲੋਹੜੀ