ਅੰਮ੍ਰਿਤਸਰ -ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਅੱਜ ਇਕ ਨਿੱਕੇ ਭੁਝੰਗੀ, ਸ ਗੁਰਨੂਰ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ ਦੀ ਹਾਜਰੀ ਵਿਚ ਜੁਬਾਨੀ ਕੰਠ ਜਫਰਨਾਮਾ ਦਾ ਪਾਠ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ।ਮਾਹਿਜ 6 ਵੀ ਕਲਾਸ ਵਿਚ ਪੜਦਾ ਰੋਪੜ ਨਿਵਾਸੀ ਗੁਰਨੂਰ ਸਿੰਘ ਅੱਜ ਆਪਣੇ ਪਿਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਪਹੰੁਚਇਆ ਹੋਈਆ ਸੀ, ਨੇ ਪੰਥ ਦੇ ਵਾਲੀ, ਸਰਬੰਸ ਦਾਨੀ, ਅੰਮ੍ਰਿਤ ਦੇ ਦਾਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਜਫ਼ਰਨਾਮਾ ਜੋ ਕਿ ਫ਼ਾਰਸੀ ਵਿੱਚ ਹੈ ਨੂੰ ਪੂਰੇ ਵਿਸਵਾਸ ਨਾਲ ਜੁਬਾਨੀ ਸੁਣਾਇਆ। ਇਸ ਛੋਟੇ ਬੱਚੇ ਬੱਚੇ ਤੇ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਹੈ ਕਿ ਇਸ ਨੇ ਆਪਣੇ ਸਾਰੇ ਪੂਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤੇ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਇਆ।ਇਸ ਮੌਕੇ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਜਿਹੇ ਬੱਚੇ ਸਿੱਖ ਕੌਮ ਦੇ ਭਵਿੱਖ ਹਨ। ਸੱਚੇ ਪਾਤਸ਼ਾਹ ਇਸ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣ ਅਤੇ ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਅਜਿਹੇ ਬੱਚੇ ਵੱਡੇ ਹੋ ਕੇ ਆਪਣੀ ਸਿੱਖ ਕੌਮ ਲਈ ਸੇਵਾ ਕਰਦੇ ਰਹਿਣ। ਜਥੇਦਾਰ ਨੇ ਇਸ ਗੁਰਸਿੱਖ ਬੱਚੇ ਨੂੰ ਗੁਰੂ ਘਰ ਦੀ ਦਾਤ ਸਿਰਪਾਉ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਨਿਜੀ ਸਹਾਇਕ ਬਗੀਚਾ ਸਿੰਘ ਤੇ ਜ਼ਸਕਰਨ ਸਿੰਘ ਵੀ ਮੌਜੂਦ ਸਨ।