ਮਾਨਸਾ-ਦਫ਼ਤਰ ਡਿਪਟੀ ਕਮਿਸ਼ਨਰ, ਮਾਨਸਾ ਵੱਲੋਂ ਇਸ ਦਫ਼ਤਰ ਦੀਆਂ ਵੱਖ ਵੱਖ ਸ਼ਾਖਾਵਾਂ ਦੀਆਂ ਫੋਟੋ ਸਟੇਟ ਕਾਪੀਆਂ ਕਰਨ ਲਈ 31 ਮਾਰਚ, 2027 ਤੱਕ ਠੇਕਾ ਦਿੱਤਾ ਜਾਣਾ ਹੈ। ਇਸ ਲਈ ਇਸ ਦਫ਼ਤਰ ਦੀਆਂ ਸ਼ਰਤਾਂ ਦੇ ਆਧਾਰ 'ਤੇ 02 ਫਰਵਰੀ, 2026 ਨੂੰ ਸਵੇਰੇ 10 ਵਜੇ ਤੱਕ ਸੁਪਰਡੰਟ ਗਰੇਡ-1, ਡੀ.ਸੀ. ਦਫ਼ਤਰ, ਮਾਨਸਾ ਦੀ ਪ੍ਰਧਾਨਗੀ ਹੇਠ ਚਾਹਵਾਨ ਫਰਮਾਂ ਪਾਸੋਂ ਕੁਟੇਸ਼ਨਾ ਪ੍ਰਾਪਤ ਕਰਕੇ ਜਿਲ਼੍ਹਾ ਪ੍ਰਬੰਧਕੀ ਕੰਪਲੈਕਸ, ਮਾਨਸਾ ਦੀ ਪਹਿਲੀ ਮੰਜ਼ਿਲ 'ਤੇ ਕਮਰਾ ਨੰਬਰ 30 ਵਿਚ ਫਰਮਾਂ ਦੀਆਂ ਕੁਟੇਸ਼ਨਾਂ ਖੋਲੀਆਂ ਜਾਣਗੀਆਂ।
ਠੇਕੇਦਾਰ ਵੱਲੋਂ ਘੱਟੋ ਘੱਟ ਦੋ ਫੋਟੋ ਸਟੇਟ ਮਸ਼ੀਨਾਂ ਇਸ ਦਫ਼ਤਰ ਵਿਚ ਹੀ ਰੱਖੀਆਂ ਜਾਣਗੀਆਂ। ਫੋਟੋ ਸਟੇਟ ਮਸ਼ੀਨ ਡਿਜ਼ੀਟਲ ਲੇਜ਼ਰ ਪ੍ਰਿੰਟਰ ਵਾਲੀ ਹੋਵੇਗੀ। ਫੋਟੋ ਸਟੇਟ ਕਾਪੀਆਂ ਕਰਨ ਲਈ ਫੋਟੋ ਸਟੇਟ ਮਸ਼ੀਨ ਦੀ ਮੇਨਟੀਨੈਂਸ, ਸਿਆਹੀ ਅਤੇ ਕਾਗਜ਼ ਤੋਂ ਇਲਾਵਾ ਓਪਰੇਟਰ ਆਦਿ ਦਾ ਖਰਚਾ ਵੀ ਠੇਕੇਦਾਰ ਦਾ ਹੋਵੇਗਾ।
ਫੋਟੋ ਸਟੇਟ ਮਸ਼ੀਨ ਖਰਾਬ ਹੋਣ ਦੀ ਸੂਰਤ ਵਿਚ ਠੇਕੇਦਾਰ ਵੱਲੋਂ ਤੁਰੰਤ ਮਸ਼ੀਨ ਬਦਲੀ ਜਾਂ ਠੀਕ ਕਰਵਾਈ ਜਾਵੇਗੀ। ਫੋਟੋ ਸਟੇਟ ਮਸ਼ੀਨ 'ਤੇ ਸਵੇਰੇ 09 ਵਜੇ ਤੋਂ ਸ਼ਾਮ 05 ਵਜੇ ਤੱਕ ਓਪਰੇਟਰ ਹਾਜ਼ਰ ਰਹੇਗਾ, ਇਸ ਤੋਂ ਇਲਾਵਾ ਛੁੱਟੀ ਵਾਲੇ ਦਿਨ ਅਤੇ ਐਮਰਜੈਂਸੀ ਸਮੇਂ ਦੌਰਾਨ ਫੋਟੋ ਸਟੇਟ ਮਸ਼ੀਨ ਚਾਲੂ ਰੱਖਣੀ ਯਕੀਨੀ ਬਣਾਉਣੀ ਹੋਵੇਗੀ।
ਠੇਕੇਦਾਰ ਵੱਲੋਂ ਠੇਕਾ ਪ੍ਰਵਾਨ ਹੋਣ ਉਪਰੰਤ ਫੋਟੋ ਸਟੇਟ ਕਾਪੀਆਂ ਦੇ ਠੇਕੇ ਸਬੰਧੀ ਸ਼ਰਤਾਂ ਦੀ ਪਾਲਣਾ ਕਰਨ ਲਈ ਸਵੈ ਘੋਸ਼ਣਾ ਪੱਤਰ ਇਸ ਦਫ਼ਤਰ ਦੀ ਨਜ਼ਾਰਤ ਸ਼ਾਖਾ ਵਿਚ ਪੇਸ਼ ਕੀਤਾ ਜਾਵੇਗਾ। ਵੱਖ ਵੱਖ ਸ਼ਾਖਾਵਾਂ ਵੱਲੋਂ ਕਰਵਾਈਆਂ ਜਾਣ ਵਾਲੀਆਂ ਫੋਟੋ ਸਟੇਟ ਕਾਪੀਆਂ ਸਬੰਧੀ ਠੇਕੇਦਾਰ ਵੱਲੋਂ ਰਜਿਸਟਰ ਵੱਖਰੇ ਤੌਰ 'ਤੇ ਮੇਨਟੇਨ ਕੀਤਾ ਜਾਵੇਗਾ, ਜਿਸ ਦੀ ਚੈਕਿੰਗ/ਵੈਰੀਫਿਕੇਸ਼ਨ ਨਜ਼ਾਰਤ ਸ਼ਾਖਾ ਦੇ ਸਬੰਧਤ ਸੁਪਰਡੰਟ ਵੱਲੋਂ ਕੀਤੀ ਜਾਵੇਗੀ।
ਫੋਟੋ ਸਟੇਟ ਮਸ਼ੀਨ ਦਾ ਕੰਮ ਤਸੱਲੀਬਖ਼ਸ਼ ਨਾ ਹੋਣ ਦੀ ਸੂਰਤ ਵਿਚ ਬਿਨ੍ਹਾਂ ਸੂਚਿਤ ਕੀਤੇ ਠੇਕਾ ਰੱਦ ਕਰਨ ਦਾ ਅਧਿਕਾਰ ਡਿਪਟੀ ਕਮਿਸ਼ਨਰ, ਮਾਨਸਾ ਪਾਸ ਰਾਖਵਾਂ ਹੋਵੇਗਾ। ਫੋਟੋ ਸਟੇਟ ਠੇਕੇ ਸਬੰਧੀ ਚਾਹਵਾਨ ਵਿਅਕਤੀ ਵੱਲੋਂ ਬਤੌਰ ਸਕਿਊਰਟੀ ਦੀ ਰਕਮ ਮੁਬਲਿਗ 10000/- ਰੁਪਏ ਚੈੱਕ ਜਾਂ ਨਗਦ ਰੂਪ ਵਿਚ ਜ਼ਿਲ੍ਹਾ ਨਾਜਰ ਮਾਨਸਾ ਪਾਸ ਜਮ੍ਹਾਂ ਕਰਵਾਉਣੀ ਹੋਵੇਗੀ। ਠੇਕਾ ਅੱਧ ਵਿਚਕਾਰ ਛੱਡਣ ਦੀ ਸੂਰਤ ਵਿਚ ਠੇਕੇਦਾਰ ਵੱਲੋਂ ਇਸ ਦਫ਼ਤਰ ਵਿਖੇ ਜਮ੍ਹਾਂ ਕਰਵਾਈ ਗਈ ਬਤੌਰ ਸਕਿਊਰਟੀ ਦੀ ਰਕਮ ਜ਼ਬਤ ਕਰ ਲਈ ਜਾਵੇਗੀ।