ਅੰਮ੍ਰਿਤਸਰ -ਭਾਰਤੀ ਜਨਤਾ ਪਾਰਟੀ ਦੇ ਆਗੂ ਸ੍ਰੀ ਗੌਰਵ ਭੰਡਾਰੀ ਨੇ ਏ ਆਈ ਜੀ ਇੰਟੈਲੀਜੈਂਸ ਸ੍ਰ ਸੁਖਚੈਨ ਸਿੰਘ ਗਿਲ ਦੀ ਨਿਯੂਕਤੀ ਤੇ ਖੁਸ਼ੀ ਦਾ ਇਜਹਾਰ ਕੀਤਾ ਹੈ। ਉਨਾਂ ਕਿਹਾ ਕਿ ਸ੍ਰ ਗਿਲ ਇਕ ਇਮਾਨਦਾਰ ਤੇ ਡਿਉਟੀ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਅਧਿਕਾਰੀ ਹਨ। ਉਹ ਜਦ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਸਨ ਤਾਂ ਸ਼ਹਿਰ ਵਿਚਲੀ ਅਮਨ ਤੇ ਕਾਨੂੰਨ ਦੀ ਵਿਵਸਥਾ ਮਜਬੂਤ ਸੀ ਤੇ ਅਪਰਾਣੀ ਬਿਰਤੀ ਵਾਲੇ ਲੋਕਾਂ ਦੇ ਮਨਾ ਵਿਚ ਕਾਨੂੰਨ ਦਾ ਡਰ ਬਣਿਆ ਹੋਇਆ ਸੀ। ਸ੍ਰੀ ਭੰਡਾਰੀ ਨੇ ਅਗੇ ਕਿਹਾ ਕਿ ਸ੍ਰ ਗਿਲ ਨੇ ਕਦੇ ਵੀ ਕਿਸੇ ਤਰ੍ਹਾਂ ਦੇ ਦਬਾਅ ਵਿਚ ਆ ਕੇ ਕਿਸੇ ਅਪਰਾਧਿਕ ਬਿਰਤੀ ਵਾਲੇ ਵਿਅਕਤੀ ਦਾ ਲਿਹਾਜ ਨਹੀ ਸੀ ਕੀਤਾ।ਉਨਾਂ ਅਗੇ ਕਿਹਾ ਕਿ ਪੰਜਾਬ ਜਿਹੇ ਸਰਹੱਦੀ ਤੇ ਸੰਵੇਦਨਸ਼ੀਲ ਰਾਜ ਵਿਚ ਮਜਬੂਤ ਇੰਟੈਲੀਜੈਂਸ ਤੰਤਰ ਦੀ ਸਭ ਤੋ ਵਧ ਲੋੜ ਹੈ। ਸ੍ਰ ਗਿਲ ਦੀ ਨਿਯੁਕਤੀ ਨਾਲ ਸੂਬੇ ਦੀ ਅੰਦਰੂਨੀ ਸੁਰਖਿਆ ਮਜਬੂਤ ਹੋਵੇਗੀ।ਇਹ ਫੈਸਲਾ ਪੰਜਾਬ ਦੀ ਸੁਰਖਿਆ ਵਿਵਸਥਾ ਨੂੰ ਨਵੀ ਦਿਸ਼ਾ ਪ੍ਰਦਾਨ ਕਰੇਗਾ।