ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ (ਕੌਸਾਂਬ) ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਗੁਜਰਾਤ ਦੇ ਸੂਰਤ ਵਿੱਚ ਆਯੋਜਿਤ ਏਸ਼ੀਆਈ ਖੇਤਰੀ ਸੰਮੇਲਨ ਵਿੱਚ ਭਾਗ ਲਿਆ ਗਿਆ।
ਇਹ ਅੰਤਰਰਾਸ਼ਟਰੀ ਸੰਮੇਲਨ ਫੂਡ ਐਂਡ ਐਗਰੀਕਲਚਰ ਆਰਗੇਨਾਇਜੇਸ਼ਨ ਆਫ ਦ ਯੂਨਾਇਡ ਨੈਸ਼ਨਸ (ਐਫ.ਏ.ਓ.), ਵਰਲਡ ਯੂਨਿਅਨ ਆਫ ਹੋਲਸੇਲ ਮਾਰਕੀਟ੍ਸ (ਡਬਲਯੂ.ਯੂ.ਡਬਲਯੂ.ਐਮ.) ਅਤੇ ਕੌਂਸਲ ਆਫ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ (ਕੌਸਾਂਬ) ਵੱਲੋਂ ਸਾਂਝੇ ਤੌਰ ਤੇ ਸ਼ੈਪਿੰਗ ਦਾ ਫਿਊਚਰ ਫਾਰ ਟਰਾਂਫਾਰਮਿੰਗ ਫੂਡ ਲਾਸ ਐਂਡ ਵੇਸਟ – ਬੇਸਟ ਪ੍ਰੈਕਟਿਸ ਫਰੋਮ ਫਰੂਟ ਐਂਡ ਵੈਜੀਟੇਬਲ ਹੋਲਸੇਲ ਮਾਰਕੀਟ੍ਸ ਇਨ ਏਸ਼ੀਆ ਵਿਸ਼ੇ ਤੇ ਆਯੋਜਿਤ ਕੀਤਾ ਗਿਆ। ਇਸ ਦੀ ਮੇਜ਼ਬਾਨੀ ਗੁਜਰਾਤ ਸਰਕਾਰ, ਸੂਰਤ ਮਿਉਂਸਪਲ ਕਾਰਪੋਰੇਸ਼ਨ ਅਤੇ ਸੂਰਤ ਹੋਲਸੇਲ ਮਾਰਕੀਟ ਪ੍ਰਬੰਧਨ ਵੱਲੋਂ ਕੀਤੀ ਗਈ।
ਇਸ ਸੰਮੇਲਨ ਵਿੱਚ ਭਾਰਤ ਵਿੱਚ ਐਫ.ਏ.ਓ. ਦੇ ਪ੍ਰਤਿਨਿਧੀ ਸ੍ਰੀ ਟਾਕਾਯੂਕੀ ਹਾਗੀਵਾਰਾ, ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟ੍ਸ ਦੀ ਜਨਰਲ ਸਕੱਤਰ ਮਿਸ ਵੈਲੇਰੀ ਵੀਓਨ, ਡਬਲਯੂ.ਯੂ.ਡਬਲਯੂ.ਐਮ. ਦੇ ਏਸ਼ੀਆ-ਪੈਸਿਫ਼ਿਕ ਖੇਤਰੀ ਸਮੂਹ ਦੇ ਚੇਅਰਮੈਨ ਸ੍ਰੀ ਮਾ ਜ਼ੇਂਗਜੁਨ, ਸੂਰਤ ਦੇ ਮੇਅਰ ਸ੍ਰੀ ਦਾਕੇਸ਼ ਮਾਵਾਨੀ ਅਤੇ ਚੋਰਾਆਸੀ (ਸੂਰਤ) ਹਲਕੇ ਦੇ ਵਿਧਾਇਕ ਅਤੇ ਸੂਰਤ ਏਪੀਐਮਸੀ ਦੇ ਚੇਅਰਮੈਨ ਸ੍ਰੀ ਸੰਦੀਪ ਦੇਸਾਈ ਵੀ ਸ਼ਾਮਲ ਹੋਏ। ਇਸਦੇ ਨਾਲ ਹੀ ਜਪਾਨ, ਹੋਂਗਕੋਂਗ, ਕੋਰੀਆ, ਸ੍ਰੀਲੰਕਾ, ਨੇਪਾਲ, ਫਿਲੀਪੀਨਜ਼, ਭੂਟਾਨ, ਇੰਡੋਨੇਸ਼ੀਆ, ਬੰਗਲਾਦੇਸ਼, ਮਲੇਸ਼ੀਆ, ਯੂਏਈ, ਥਾਈਲੈਂਡ, ਚੀਨ ਸਮੇਤ ਫਰਾਂਸ ਅਤੇ ਹੋਰ ਖੇਤਰਾਂ ਤੋਂ ਸੀਨੀਅਰ ਅਧਿਕਾਰੀ, ਨੀਤੀ ਨਿਰਮਾਤਾ, ਤਕਨੀਕੀ ਮਾਹਿਰ ਅਤੇ ਤਕਨਾਲੋਜੀ ਪ੍ਰਦਾਤਾ ਸ਼ਾਮਲ ਹੋਏ। ਇਸ ਤੋਂ ਇਲਾਵਾ ਗੇਲ ਇੰਡੀਆ, ਵਰਲਡ ਰਿਸੋਰਸਿਜ਼ ਇੰਸਟੀਚਿਊਟ (ਡਬਲਯੂ.ਆਰ.ਆਈ.), ਕੇਆਰਆਈਬੀਐਚਸੀਓ, ਇੰਡਿਅਨ ਫੂਡ ਬੈਂਕਿੰਗ ਨੈੱਟਵਰਕ, ਏਸ਼ੀਅਨ ਡਿਵੈਲਪਮੈਂਟ ਬੈਂਕ (ਏ.ਡੀ.ਬੀ.), ਬਾਇਓਇਕਾਨਾਮੀ ਡਿਵੈਲਪਮੈਂਟ ਕਾਰਪੋਰੇਸ਼ਨ ਮਲੇਸ਼ੀਆ, ਨੈਸ਼ਨਲ ਡਿਵੈਲਪਮੈਂਟ ਪਲੈਨਿੰਗ ਮੰਤਰਾਲੇ ਇੰਡੋਨੇਸ਼ੀਆ, ਆਈਆਈਟੀ ਖੜਗਪੁਰ, ਐਨਡੀਡੀਬੀ, ਬੀਐਚਯੂ, ਨਿਫਟੈਐਮ ਅਤੇ ਦੇਸ਼ ਭਰ ਦੇ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡਾਂ ਦੇ ਅਧਿਕਾਰੀ ਵੀ ਮੌਜੂਦ ਰਹੇ।
ਸੰਮੇਲਨ ਵਿੱਚ ਕੌਸਾਂਬ ਵੱਲੋਂ ਸੰਬੋਧਨ ਕਰਦਿਆਂ ਸ. ਹਰਚੰਦ ਸਿੰਘ ਬਰਸਟ ਨੇ ਸਾਰੇ ਡੈਲੀਗੇਟ੍ਸ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਏਸ਼ੀਆ ਦੁਨੀਆ ਦੇ 70 ਫੀਸਦੀ ਤੋਂ ਵੱਧ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਉਤਪਾਦਨ ਕਰਦਾ ਹੈ, ਜਦਕਿ ਹੋਲਸੇਲ ਮਾਰਕੀਟ੍ਸ ਸ਼ਹਿਰੀ ਫੂਡ ਅਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਾਰਕੀਟ੍ਸ ਵੱਡੀ ਮਾਤਰਾ ਵਿੱਚ ਆਗਰੈਨਿਕ ਵੇਸਟ ਪੈਦਾ ਕਰਦਿਆਂ ਹਨ, ਜਿਸ ਨਾਲ ਇਹ ਕਲਾਈਮੇਟ ਐਕਸ਼ਨ, ਟਿਕਾਊ ਸ਼ਹਿਰੀ ਪ੍ਰਸ਼ਾਸਨ ਅਤੇ ਸਰਕੂਲਰ ਇਕੋਨਾਮੀ ਹੱਲਾਂ ਦੇ ਕੇਂਦਰ ਬਣ ਜਾਂਦੇ ਹਨ।
ਸ. ਬਰਸਟ ਨੇ ਸੋਲਿਡ ਵੇਲਟ ਮੈਨੇਜਮੈਂਟ ਰੂਲਜ਼, 2024 ਦੀ ਮਹੱਤਤਾ ਉੱਤੇ ਜੋਰ ਦਿੱਤਾ, ਜਿਸ ਵਿੱਚ ਏ.ਪੀ.ਐਮ.ਸੀਜ. ਅਤੇ ਹੋਲਸੇਲ ਮਾਰਕੀਟਾਂ ਨੂੰ ਵੱਡੇ ਪੱਧਰ ਤੇ ਰਹਿੰਦ-ਖੁੰਹਦ ਉਤਪਾਦਕ ਵੱਜੋਂ ਵਰਗੀਕ੍ਰਿਤ ਕੀਤਾ ਗਿਆ ਹੈ, ਜੋ ਸਰੋਤ ਨੂੰ ਵੱਖ ਕਰਨ ਅਤੇ ਵਿਗਿਆਨਕ ਢੰਗ ਨਾਲ ਇਸਦੇ ਨਿਪਟਾਰੇ ਨੂੰ ਲਾਜ਼ਮੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਕੌਸਾਂਬ ਇਨ੍ਹਾਂ ਨੂੰ ਸਿਰਫ਼ ਪਾਲਣਾ ਕਰਨ ਦੀ ਲੋੜ ਵਜੋਂ ਨਹੀਂ ਵੇਖਦਾ, ਬਲਕਿ ਮਾਰਕੀਟਾਂ ਨੂੰ ਆਧੁਨਿਕ ਬਣਾਉਣ, ਬੁਨਿਆਦੀ ਢਾਂਚੇ ਨੂੰ ਸੁਧਾਰਨ, ਰੋਜ਼ਗਾਰ ਪੈਦਾ ਕਰਨ, ਕਿਸਾਨਾਂ ਦੀ ਆਮਦਨ ਵਧਾਉਣ, ਕਲਾਈਮੇਟ ਫਾਇਨੈਂਸ ਅਤੇ ਕਾਰਬਨ ਮਾਰਕੀਟ ਦੇ ਮੌਕੇ ਵੱਜੋਂ ਵੇਖਦਾ ਹੈ।
ਉਨ੍ਹਾਂ ਸੰਮੇਲਨ ਦੌਰਾਨ ਚਰਚਾ ਕੀਤੀਆਂ ਨਵੀਆਂ ਤਕਨੀਕਾਂ ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚ ਬਾਇਓ-ਸੀਐਨਜੀ ਅਤੇ ਬਾਇਓਮੀਥੇਨ ਪਲਾਂਟ, ਐਡਵਾਂਸਡ ਪ੍ਰੀ-ਟ੍ਰੀਟਮੈਂਟ ਸਿਸਟਮ, ਬਲੈਕ ਸੌਲਜ਼ਰ ਫਲਾਈ–ਬੈਸਡ ਵੇਸਟ ਵੈਲੋਰਾਈਜ਼ੇਸ਼ਨ, ਕੇਲੇ ਦੇ ਫਾਈਬਰ ਪ੍ਰੋਸੈਸਿੰਗ, ਐਨਜ਼ਾਈਮ-ਅਧਾਰਤ ਵਿਘਟਨ, ਡਿਜੀਟਲ ਵੇਸਟ ਟਰੈਕਿੰਗ ਅਤੇ ਕਾਰਬਨ ਕ੍ਰੈਡਿਟ ਅਸੈਸਮੈਂਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਹੱਲ ਦਰਸਾਉਂਦੇ ਹਨ ਕਿ ਫੂਡ ਵੇਸਟ ਨੂੰ ਨਵੀਨੀਕਰਣੀਯ ਊਰਜਾ, ਬਾਇਓ-ਖਾਦ ਅਤੇ ਆਰਥਿਕ ਮੁੱਲ ਵਿੱਚ ਬਦਲਿਆ ਜਾ ਸਕਦਾ ਹੈ।
ਸ. ਬਰਸਟ ਨੇ ਸੂਰਤ ਹੋਲਸੇਲ ਮਾਰਕੀਟ ਦੇ 50-ਟੀਪੀਡੀ ਬਾਇਓ-ਸੀਐਨਜੀ ਪਲਾਂਟ ਦੀ ਸ਼ਲਾਘਾ ਕੀਤੀ। ਅਖਿਰ ਵਿੱਚ ਸ. ਹਰਚੰਦ ਸਿੰਘ ਬਰਸਟ ਨੇ ਜ਼ੋਰ ਦਿੱਤਾ ਕਿ ਏਸ਼ੀਆ ਵਿੱਚ ਟਿਕਾਊ ਖਾਦ ਪ੍ਰਣਾਲੀਆਂ ਦੇ ਭਵਿੱਖ ਵਿੱਚ ਹੋਲਸੇਲ ਮਾਰਕੀਟ੍ਸ ਦੀ ਕੇਂਦਰੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸਹੀ ਨੀਤੀਆਂ, ਸਾਝੇਦਾਰੀ ਅਤੇ ਤਕਨੀਕਾਂ ਦੇ ਨਾਲ, ਇਹ ਮਾਰਕੀਟ੍ਸ ਕਲਾਈਮੇਟ ਐਕਸ਼ਨ, ਸਰਕੂਲਰ ਅਰਥਵਿਵਸਥਾ, ਖਾਦ ਸੁਰੱਖਿਆ ਅਤੇ ਸਮਾਵੇਸ਼ੀ ਵਿਕਾਸ ਦੇ ਕੇਂਦਰ ਵਜੋਂ ਉਭਰ ਸਕਦਿਆਂ ਹਨ।
ਸੰਮੇਲਨ ਨੇ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ, ਵੱਡੇ-ਪੈਮਾਨੇ ਤੇ ਨਿਵੇਸ਼ ਆਕਰਸ਼ਿਤ ਕਰਨ, ਫੂਡ ਲੌਸ ਅਤੇ ਵੇਸਟ ਨੂੰ ਟਰੈਕ ਕਰਨ ਲਈ ਪਲੇਟਫਾਰਮ ਵਿਕਸਿਤ ਕਰਨ, ਫੂਡ ਬੈਂਕਾਂ ਨਾਲ ਸੰਪਰਕ ਵਧਾਉਣ ਅਤੇ ਸਰਕਾਰਾਂ, ਮਾਰਕੀਟ ਅਥਾਰਟੀਆਂ, ਨਿਵੇਸ਼ਕਾਂ ਅਤੇ ਇਨੋਵੇਟਰਜ਼ ਵਿੱਚ ਸਹਿਯੋਗ ਨੂੰ ਪ੍ਰੋਤਸਾਹਿਤ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ।