ਨਵੀਂ ਦਿੱਲੀ- ਹਿੰਦੂਤਵ ਹੁਕਮਰਾਨਾਂ ਨੇ 1947 ਤੋ ਲੈਕੇ ਅੱਜ ਤੱਕ ਸਿੱਖਾਂ ਉਤੇ ਗੈਰ ਇਨਸਾਨੀਅਤ ਅਤੇ ਗੈਰ ਕਾਨੂੰਨੀ ਢੰਗ ਨਾਲ ਘੋਰ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਹੀ ਕੀਤੀਆ ਹਨ, ਜੋ ਅੱਜ ਵੀ ਜਾਰੀ ਹਨ । ਜਿਸ ਝੰਡੇ ਤੇ ਵਿਧਾਨ ਹੇਠ ਇੰਡੀਆ ਵਿਚ ਘੱਟ ਗਿਣਤੀ ਸਿੱਖ ਕੌਮ ਦਾ ਦਿੱਲੀ ਤੇ ਹੋਰ ਸਥਾਨਾਂ ਉਤੇ ਦਿਨ ਦਿਹਾੜੇ ਸਾਜਸੀ ਢੰਗ ਨਾਲ ਕਤਲੇਆਮ ਹੁੰਦਾ ਰਿਹਾ, ਪੁਲਿਸ ਅਤੇ ਫ਼ੌਜ ਨੇ ਵੀ ਅਜਿਹੇ ਸਮੇ ਕਤਲੇਆਮ ਨੂੰ ਰੋਕਣ ਲਈ ਆਪਣੀਆ ਜਿੰਮੇਵਾਰੀਆ ਪੂਰਨ ਨਹੀ ਕੀਤੀਆ । ਇਥੋ ਤੱਕ ਸਾਡੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਇਥੋ ਦੇ ਜੱਜਾਂ ਤੇ ਅਦਾਲਤਾਂ ਵੱਲੋ ਬਰੀ ਕਰ ਦੇਣ ਦੀ ਕਾਰਵਾਈ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਵਲੂੰਧਰਣ ਵਾਲੀ ਕਾਰਵਾਈ ਹੈ । ਇਸ ਵੱਡੇ ਕਾਤਲ ਨੂੰ ਬਰੀ ਕਰਕੇ ਹੁਕਮਰਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਲਈ ਇਸ ਜਮਹੂਰੀਅਤ ਕਹਾਉਣ ਵਾਲੇ ਇੰਡੀਆ ਦੇ ਵਿਧਾਨ ਅਤੇ ਝੰਡੇ ਥੱਲ੍ਹੇ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀ ਮਿਲ ਸਕਦਾ । ਫਿਰ ਅਜਿਹੇ ਝੰਡੇ ਅਤੇ ਵਿਧਾਨ ਨੂੰ ਸਿੱਖ ਕੌਮ ਕਿਵੇ ਪ੍ਰਵਾਨ ਕਰ ਸਕਦੇ ਹਨ ? ਜੇਕਰ ਜਗਰੇਬ ਕਰੋਸੀਆ ਵਿਚ ਇੰਡੀਆ ਦੇ ਝੰਡੇ ਨੂੰ ਉਤਾਰਿਆ ਗਿਆ ਹੈ ਅਤੇ ਖਾਲਿਸਤਾਨ ਦੇ ਨਾਅਰੇ ਲਗਾਏ ਗਏ ਹਨ, ਇਸ ਲਈ ਸਿੱਖ ਕੌਮ ਦੇ ਕਾਤਲ ਹੁਕਮਰਾਨ ਅਤੇ ਸੱਜਣ ਕੁਮਾਰ ਵਰਗੀਆ ਦਾਗੀ ਆਤਮਾਵਾ ਵੱਲੋ ਹੁਣ ਤੱਕ ਹੋ ਰਹੇ ਜ਼ਬਰ ਤੇ ਵਿਤਕਰੇ ਹੀ ਸਿੱਧੇ ਤੌਰ ਤੇ ਜਿੰਮੇਵਾਰ ਹਨ । ਜੇਕਰ ਸਿੱਖਾਂ ਨੇ ਰੋਹ ਵੱਜੋ ਝੰਡੇ ਨੂੰ ਉਤਾਰਿਆ ਹੈ, ਉਸਦਾ ਅਪਮਾਨ ਤਾਂ ਨਹੀ ਕੀਤਾ, ਫਿਰ ਹੁਕਮਰਾਨਾਂ ਨੂੰ ਸਿੱਖ ਕੌਮ ਦੀ ਆਵਾਜ ਦੀ ਪਹਿਚਾਣ ਹੋ ਜਾਣੀ ਚਾਹੀਦੀ ਹੈ ਕਿ ਸਿੱਖ ਕੌਮ ਇੰਡੀਆ ਵਿਚ ਗੁਲਾਮੀਅਤ ਤੌਰ ਤੇ ਵੱਸਦੀ ਹੋਈ ਕੀ ਚਾਹੁੰਦੀ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾ ਅਨੁਸਾਰ ਸਿੱਖ ਕੌਮ ਨੂੰ 1947 ਤੋ ਪਹਿਲੇ ਹੁਕਮਰਾਨਾਂ ਵੱਲੋ ਕੀਤੇ ਵਾਅਦੇ ਅਨੁਸਾਰ ਖੂਨ ਦਾ ਇਕ ਵੀ ਕਤਰਾ ਵਹਾਏ ਤੋ ਬਿਨ੍ਹਾਂ ਕੋਸੋਵੋ ਦੀ ਤਰ੍ਹਾਂ ਕੌਮਾਂਤਰੀ ਕਾਨੂੰਨਾਂ ਅਧੀਨ ਤੁਰੰਤ ਆਜਾਦ ਕਰ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਵੱਖਰਾ ਬਤੌਰ ਬਫਰ ਸਟੇਟ ਕਾਇਮ ਕਰਨ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਗਰੇਬ ਕਰੋਸੀਆ ਵਿਚ ਸਿੱਖਾਂ ਵੱਲੋ ਇੰਡੀਅਨ ਝੰਡਾ ਨੂੰ ਉਤਾਰਨ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ ਗੈਰ ਦਲੀਲ ਢੰਗ ਨਾਲ ਪਾਏ ਜਾ ਰਹੇ ਚੀਕ ਚਿਹਾੜੇ ਦੀ ਗੱਲ ਕਰਦੇ ਹੋਏ ਅਤੇ ਮੁਦਤਾ ਤੋ ਸਿੱਖਾਂ ਨਾਲ ਕੀਤੇ ਜਾਂਦੇ ਆ ਰਹੇ ਜ਼ਬਰ ਦਾ ਅੰਤ ਕਰਕੇ ਉਨ੍ਹਾਂ ਲਈ ਬਫਰ ਸਟੇਟ ਬਣਾਉਣ ਦਾ ਖੁੱਲ੍ਹਦਿਲੀ ਨਾਲ ਐਲਾਨ ਕਰਨ ਦੀ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਸਾਡੇ 2 ਸਿੱਖ ਨੁਮਾਇੰਦਿਆ ਜੋ ਇੰਡੀਅਨ ਵਿਧਾਨਘਾੜਤਾ ਕਮੇਟੀ ਦੇ ਮੈਬਰ ਸਨ ਜਿਨ੍ਹਾਂ ਦੇ ਨਾਮ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਸਨ ਉਨ੍ਹਾਂ ਨੇ ਇਸ ਘੱਟ ਗਿਣਤੀ ਸਿੱਖ ਕੌਮ ਮਾਰੂ ਵਿਧਾਨ ਉਤੇ ਉਸ ਸਮੇ ਦਸਤਖਤ ਹੀ ਨਹੀ ਸਨ ਕੀਤੇ ਜਿਸ ਲਈ ਉਸ ਸਮੇ ਹੀ ਇਹ ਫੈਸਲਾ ਹੋ ਗਿਆ ਸੀ ਕਿ ਸਿੱਖ ਇਸ ਵਿਧਾਨ ਤੇ ਇਸ ਝੰਡੇ ਨੂੰ ਕਤਈ ਪ੍ਰਵਾਨ ਨਹੀ ਕਰਨਗੇ । ਦੂਸਰਾ ਜਦੋ ਮੈ ਸ੍ਰੀ ਵਾਜਪਾਈ ਹਕੂਮਤ ਸਮੇ ਪਾਰਲੀਮੈਟ ਮੈਬਰ ਸੀ, ਉਸ ਸਮੇ ਆਪਣੀ ਪਾਰਲੀਮੈਟ ਤਕਰੀਰ ਕਰਦੇ ਸਮੇ ਸਮੁੱਚੇ ਹਾਊਸ ਅਤੇ ਮੁਲਕ ਨਿਵਾਸੀਆ ਨੂੰ ਜਾਣੂ ਕਰਵਾਉਦੇ ਹੋਏ ਕਿਹਾ ਕਿ ਜੋ ਇੰਡੀਆ ਦਾ ਝੰਡਾ ਹੈ ਉਸ ਵਿਚ ਪਹਿਲਾ ਭਗਵਾ ਰੰਗ ਹਿੰਦੂਆ ਦਾ ਹੈ, ਚਿੱਟਾ ਰੰਗ ਜੈਨੀਆ ਦਾ ਹੈ, ਅਸੋਕ ਚੱਕਰ ਬੋਧੀਆ ਦਾ ਹੈ ਅਤੇ ਹਰਾ ਰੰਗ ਮੁਸਲਮਾਨਾਂ ਦਾ ਹੈ ਅਤੇ ਸਾਡੇ ਨੀਲੇ ਰੰਗ ਨੂੰ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਇਸ ਝੰਡੇ ਵਿਚ ਕੋਈ ਸਥਾਂਨ ਤੇ ਸਤਿਕਾਰ ਹੀ ਨਹੀ ਦਿੱਤਾ, ਤਾਂ ਅਸੀ ਅਜਿਹੇ ਸਾਡੀ ਪਹਿਚਾਣ ਨੂੰ ਖਤਮ ਕਰਨ ਵਾਲੇ ਝੰਡੇ ਨੂੰ ਕਿਵੇ ਪ੍ਰਵਾਨ ਕਰ ਸਕਦੇ ਹਾਂ । ਫਿਰ ਸਰਕਾਰੀ ਦਫਤਰਾਂ ਵਿਚ ਤੇ ਅਦਾਰਿਆ ਵਿਚ ਹੁਕਮਰਾਨਾਂ ਨੇ ਉਸ ਭਗਤ ਸਿੰਘ ਦੀਆਂ ਫੋਟੋਆਂ ਲਗਾਈਆ ਹੋਈਆ ਹਨ ਜਿਸਨੇ ਇਕ ਬੇਕਸੂਰ ਅੰਗਰੇਜ ਅਫਸਰ ਅਤੇ ਸ. ਚੰਨਣ ਸਿੰਘ ਨਾਮ ਦੇ ਅੰਮ੍ਰਿਤਧਾਰੀ ਹੌਲਦਾਰ ਨੂੰ ਗੋਲੀ ਮਾਰਕੇ ਮਾਰ ਦਿੱਤਾ ਸੀ । ਅੰਸੈਬਲੀ ਵਿਚ ਚੱਲਦੇ ਹਾਊਸ ਵਿਚ ਬੰਬ ਸੁੱਟਕੇ ਉਸ ਸਮੇ ਦੇ ਸਮੁੱਚੇ ਅਸੈਬਲੀ ਦੇ ਬੇਕਸੂਰ ਮੈਬਰਾਂ ਨੂੰ ਮਾਰਨ ਦੀ ਕੋਸਿਸ ਕੀਤੀ ਸੀ ਸੁਕਰ ਹੈ ਕਿ ਉਹ ਬੰਬ ਫਟਿਆ ਨਹੀ ਅਤੇ ਬਚਾਅ ਹੋ ਗਿਆ । ਲੇਕਿਨ ਕਤਲੇਆਮ ਕਰਨ ਦੀ ਪੂਰੀ ਮਨਸਾ ਸੀ ।