ਮਾਨਸਾ-ਐਸ.ਐਸ.ਪੀ.ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਮਿਤੀ 24.01.2026 ਨੂੰ ਪਿੰਡ ਖਿੱਲਣ ਵਿਖੇ ਦਿਨ ਦਿਹਾੜੇ ਹੋਏ ਸਾਬਕਾ ਸਰਪੰਚ ਦੇ ਕਤਲ ਦੇ ਦੋਸ਼ੀਆਂ ਨੂੰ ਕੁਝ ਹੀ ਘੰਟਿਆ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਿਸ ਤੇ ਸ਼੍ਰੀ ਪਰਦੀਪ ਸੰਧੂ (ਸਥਾਨਿਕ) ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 24-01-2026 ਨੂੰ ਪਿੰਡ ਖਿੱਲਣ ਵਿਖ ਮਹਿੰਦਰਜੀਤ ਕੌਰ ( ਉਮਰ 45 ਸਾਲ) ਸਾਬਕਾ ਸਰਪੰਚ ਪਤਨੀ ਮਨਪ੍ਰੀਤ ਸਿੰਘ ਵਾਸੀ ਖਿੱਲਣ ਹਾਲ ਅਬਾਦ ਨੇੜੇ ਆਈ.ਟੀ.ਆਈ ਬੁਢਲਾਡਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ, ਮ੍ਰਿਤਕ ਦੇ ਪਤੀ ਮਨਪ੍ਰੀਤ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 25 ਮਿਤੀ 24.01.26 ਅ/ਧ 103, 190, 3(5), 61(2) ਬੀ.ਐਨ.ਐਸ, 27 ਆਰਮਜ ਐਕਟ ਥਾਣਾ ਸਦਰ ਮਾਨਸਾ ਬਰਖਿਲਾਫ ਅਮਨਿੰਦਰ ਸਿੰਘ ਪੁੱਤਰ ਭਗਵੰਤ ਸਿੰਘ, ਭਗਵੰਤ ਸਿੰਘ ਪੁੱਤਰ ਮੱਲ ਸਿੰਘ, ਗੁਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਨ ਖਿੱਲਣ ਦੇ ਦਰਜ ਰਜਿਸਟਰ ਕੀਤਾ ਗਿਆ।ਮੁੱਕਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਸ਼੍ਰੀ ਬੂਟਾ ਸਿੰਘ ਉਪ ਕਪਤਾਨ ਪੁਲਿਸ (ਸ:ਡ) ਦੀ ਅਗਵਾਈ ਹੇਠ ਇੰਸਪੈਕਟਰ ਅਮਰੀਕ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ, ਸ:ਥ ਰਾਜਵਿੰਦਰ ਸਿੰਘ ਚੋਕੀ ਇੰਚਰਾਜ ਨਰਿੰਦਰਪੁਰਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।ਜਿਹਨਾਂ ਵੱਲੋ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਕੁਝ ਹੀ ਸਮੇ ਵਿੱਚ ਅਮਨਿੰਦਰ ਸਿੰਘ (40 ਸਾਲ), ਭਗਵੰਤ ਸਿੰਘ (64 ਸਾਲ) ਉਕਤਾਨ ਨੂੰ ਕਾਬੂ ਕੀਤਾ। ਜਿੰਨ੍ਹਾ ਪਾਸੋ ਕਤਲ ਸਮੇ ਵਰਤੇ ਹਥਿਆਰ (32 ਬੋਰ ਰਿਵਾਲਵਰ, 12 ਬੋਰ ਡਬਲ ਬੈਰਲ ਬੰਦੂਕ ਸਮੇਤ ਕਾਰਤੂਸ) ਅਤੇ ਸਕਰਾਪਿਉ ਕਾਰ ਬਿਨ੍ਹਾ ਨੰਬਰੀ ਨੂੰ ਬ੍ਰਾਮਦ ਕੀਤਾ ਗਿਆ ਹੈ। ਵਜਾ ਰੰਜਿਸ਼ ਇਹ ਹੈ ਕਿ ਮ੍ਰਿਤਕ ਮਹਿੰਦਰਜੀਤ ਕੋਰ ਉਕਤ ਦਾ ਅਤੇ ਅਮਨਿੰਦਰ ਸਿੰਘ ਉਕਤਾਨ ਦਾ ਆਪਸ ਵਿੱਚ ਜਮੀਨੀ ਝਗੜਾ ਹੋਣ ਕਰਕੇ ਮਹਿੰਦਰਜੀਤ ਕੋਰ ਦਾ ਕਤਲ ਕੀਤਾ ਗਿਆ ਹੈ।ਗ੍ਰਿਫਤਾਰ ਵਿਅਕਤੀਆਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਡੂੰਘਾਈ ਨਾਲ ਤਫਤੀਸ਼ ਜਾਰੀ ਹੈ।