ਲੁਧਿਆਣਾ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਤੇ ਇਤਿਹਾਸਕ ਧਰਮ ਅਸਥਾਨਾਂ ਦੇ ਪ੍ਰਬੰਧਾ ਦੀ ਦੇਖ ਰੇਖ ਕਰਦੀ ਹੈ, ਉੱਥੇ ਸਮਾਜ ਸਿੱਖਿਆ, ਦੇਸ਼, ਕੌਮ ਲਈ ਚੱਲ ਰਹੀਆਂ ਮਨੁੱਖੀ ਭਲਾਈ ਸੇਵਾਵਾਂ ਵਿੱਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਉਦੀ ਹੈ!ਖਾਸਕਰਕੇ ਖੇਡਾਂ ਦੇ ਖੇਤਰ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਦੀ ਹੌਸਲਾ ਅਫਜਾਈ ਤੇ ਮਦੱਦ ਕਰਨ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਮੋਹਰੀ ਭੂਮਿਕਾ ਨਿਭਾਉਦੀ ਹੈ ਤਾਂ ਕਿ ਕਿ ਉਹ ਆਪਣੀਆਂ ਸ਼ਾਨਾਮੱਤੀ ਪ੍ਰਾਪਤੀਆਂ ਰਾਹੀਂ ਦੇਸ਼, ਕੌਮ, ਪੰਜਾਬ ਤੇ ਪੰਜਾਬੀਅਤ ਦਾ ਨਾਮ ਹੋਰ ਰੋਸ਼ਨ ਕਰ ਸਕਣ!ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਪ੍ਰਿਤਪਾਲ ਸਿੰਘ ਨੇ ਬਹਿਰੀਨ ਵਿਖੇ 8 ਤੋ 14 ਫਰਵਰੀ ਤੱਕ ਆਯੋਜਿਤ ਹੋਣ ਵਾਲੀ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਲਈ
ਕੁਆਲੀਫਾਈ ਹੋਈ ਲੁਧਿਆਣੇ ਸ਼ਹਿਰ ਦੀ ਅੰਤਰਾਸ਼ਟਰੀ ਪੈਰਾ ਬੈਡਮਿੰਟਨ ਖਿਡਾਰਨ ਸ਼ਬਾਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਮਾਲੀ ਸਹਾਇਤਾ ਦੇਣ ਦਾ ਰਸਮੀ ਤੌਰ ਤੇ ਐਲਾਨ ਕਰਦਿਆਂ ਹੋਇਆ ਕੀਤਾ! ਇਸ ਦੌਰਾਨ ਸ. ਪ੍ਰਿਤਪਾਲ ਸਿੰਘ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਤੇ ਯੂਨਾਈਟਿਡ ਸਿੱਖਸ ਸੰਸਥਾ ਦੀ ਜੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਉਨ੍ਹਾਂ ਦੇ ਵੱਲੋ ਅੰਤਰਰਾਸ਼ਟਰੀ ਪੈਰਾ-ਬੈਡਮਿੰਟਨ ਖਿਡਾਰਨ ਸ਼ਬਾਨਾ ਨੂੰ ਬਹਿਰੀਨ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2026 ਵਿੱਚ ਖੇਡਣ ਜਾਣ ਲਈ ਚੈਂਪੀਅਨਸ਼ਿਪ ਫੀਸ, ਵੀਜ਼ਾ ਫੀਸ ਅਤੇ ਬਹਿਰੀਨ ਜਾਣ ਅਤੇ ਆਉਣ ਲਈ ਟਿਕਟ ਲੈਣ ਲਈ ਵਿੱਤੀ ਮਦੱਦ ਕਰਨਾ ਅਤੇ ਯੂਨਾਈਟਿਡ ਸਿੱਖਸ ਸੰਸਥਾ ਵੱਲੋ
ਅੰਤਰਰਾਸ਼ਟਰੀ ਪੈਰਾ-ਬੈਡਮਿੰਟਨ ਖਿਡਾਰਨ ਸ਼ਬਾਨਾ ਤੇ ਉਸ ਦੇ ਪਤੀ ਅਸ਼ਵਨੀ(ਅੰਤਰਰਾਸ਼ਟਰੀ ਪੈਰਾ-ਬੈਡਮਿੰਟਨ ਖਿਡਾਰੀ) ਦੀ ਆਰਥਿਕ ਮਦੱਦ ਕਰਦਿਆਂ ਹੋਇਆ ਉਨ੍ਹਾਂ ਨੂੰ ਬੈਡਮਿੰਟਨ ਖੇਡ ਦਾ ਸਮਾਨ, ਜਰਸੀਆਂ, ਬੂਟ ਆਦਿ ਉਪਲੱਬਧ ਕਰਵਾਉਣਾ ਇੱਕ ਵੱਡਾ ਮਿਸਲੀ ਕਾਰਜ ਹੈ! ਜਿਸ ਲਈ ਮੈ ਸ੍ਰੀ ਹਿਮਾਂਸ਼ੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਯੂਨਾਈਟਿਡ ਸਿੱਖਸ ਸੰਸਥਾ ਦੇ ਡਾਇਰੈਕਟਰ ਪੰਜਾਬ ਸ.ਅੰਮ੍ਰਿਤਪਾਲ ਸਿੰਘ ਦਾ ਤਹਿ ਦਿਲੋਂ ਧੰਨਵਾਦੀ ਹਾਂ!ਇਸ ਮੌਕੇ ਸ.ਪ੍ਰਿਤਪਾਲ ਸਿੰਘ ਮੈਬ ਧਰਮ ਪ੍ਰਚਾਰ ਕਮੇਟੀ ਨੇ ਅੰਤਰਰਾਸ਼ਟਰੀ ਪੈਰਾ-ਬੈਡਮਿੰਟਨ ਖਿਡਾਰਨ ਸ਼ਬਾਨਾ ਨੂੰ
ਸ਼ਾਨਾਮੱਤੀ ਪ੍ਰਾਪਤੀ ਰਾਹੀਂ ਜੇਤੂ ਬਣਨ 'ਤੇ ਉਸ ਦੇ ਪਤੀ ਅਸ਼ਵਨੀ (ਪੈਰਾ-ਬੈਡਮਿੰਟਨ ਖਿਡਾਰੀ) ਨੂੰ
ਆਪਣੀਆਂ ਸ਼ੁੱਭ ਅਸੀਸਾਂ ਦਿੱਤੀਆਂ ਅਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ! ਗੌਰਤਲਬ ਹੈ ਕਿ ਯੂਨਾਈਟਿਡ ਸਿੱਖਸ ਸੰਸਥਾ ਦੇ ਸਾਰਥੱਕ ਉੱਦਮਾਂ ਸਦਕਾ, ਡਿਪਟੀ ਕਮਿਸ਼ਨਰ ਲੁਧਿਆਣਾ
ਸ੍ਰੀ ਹਿਮਾਂਸ਼ੂ ਜੈਨ ਤੇ ਸ.ਪ੍ਰਿਤਪਾਲ ਸਿੰਘ ਮੈਬਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਦੇ ਨਿੱਘੇ ਸਹਿਯੋਗ ਤੇ ਮਦੱਦ ਦੇ ਸਦਕਾ ਜੇਕਰ ਖਿਡਾਰਨ ਸ਼ਬਾਨਾ ਬਹਿਰੀਨ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2026 ਵਿੱਚ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਸ਼ਬਾਨਾ ਏਸ਼ੀਅਨ ਗੇਮਜ਼ 2026 ਲਈ ਕੁਆਲੀਫਾਈ ਕਰ ਲਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲਯੂਨਾਈਟਿਡ ਸਿੱਖਸ ਸੰਸਥਾ ਦੇ ਡਾਇਰੈਕਟਰ ਪੰਜਾਬ ਸ.ਅੰਮ੍ਰਿਤਪਾਲ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਤਾਂ ਵਿਸੇਸ਼ ਤੌਰ ਤੇ ਹਾਜਰ ਸਨ!