ਪੰਜਾਬ

ਪੰਜਾਬ ਵਾਸੀਆਂ ਨੂੰ ਗੌਰਵਮਈ ਵਿਰਸੇ ਨਾਲ ਜ਼ੋੜਣ ਲਈ ਪਿੰਡ ਪਧਰ ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਉਣ ਦੀ ਲੋੜ: ਭਾਈ ਅਜਨਾਲਾ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | February 03, 2026 06:56 PM

ਅੰਮ੍ਰਿਤਸਰ -ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਦਮਦਮੀ ਟਕਸਾਲ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਤੇ ਪਹਿਰਾ ਦਿੰਦੀ ਹੋਈ ਅੰਮ੍ਰਿਤ ਸੰਚਾਰ ਕਰਵਾ ਰਹੀ ਹੈ। ਫਰਵਰੀ ਮਹੀਨੇ ਦੀ ਅਰੰਭਤਾ ਤੇ ਹੀ ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਦੇ ਉਦਮ ਨਾਲ ਪੰਜ ਪਿਆਰੇ ਸਿੰਘਾਂ ਨੇ ਛੋਟਾ ਰੱਤਾਖੇੜਾ ਤੇ ਪਿੰਡ ਖਡਿਆਲਾ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ। ਇਨਾਂ ਸਮਾਗਮਾਂ ਵਿਚ 59 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜਾਣਕਾਰੀ ਦਿੰਦੇ ਭਾਈ ਅਜਨਾਲਾ ਨੇ ਕਿਹਾ ਕਿ ਛੋਟਾ ਰੱਤਾਖੇੜਾ ਵਿਚ ਕਰਵਾਏ ਅੰਮ੍ਰਿਤ ਸੰਚਾਰ ਸਮਾਗਮ ਵਿਚ 16 ਪ੍ਰਾਣੀ ਅਤੇ ਖਡਿਆਲਾ ਵਿਚ ਹੋਏ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ 43 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਭਾਈ ਅਜਨਾਲਾ ਨੇ ਕਿਹਾ ਕਿ ਪੰਜਾਬ ਵਿਚ ਚਲ ਰਹੀ ਪਤਿਤਪੁਣੇ ਦੀ ਲਹਿਰ, ਨਸ਼ਿਆਂ ਦੀ ਦਲਦਲ ਅਤੇ ਧਰਮ ਪ੍ਰਵਰਤਨ ਦੀ ਲਹਿਰ ਨੂੰ ਠਲ ਪਾਉਣ ਲਈ ਧਾਰਮਿਕ ਆਗੂਆਂ ਨੂੰ ਅਗੇ ਆਉਣਾ ਪਵੇਗਾ।ਦਮਦਮੀ ਟਕਸਾਲ ਦੇ ਪੰਜ ਪਿਆਰੇ ਸਿੰਘ ਪਿੰਡ ਪਿੰਡ ਜਾ ਕੇ ਅੰਮ੍ਰਿਤ ਸੰਚਾਰ ਕਰ ਰਹੇ ਹਨ। ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਹੈ ਤੇ ਪੰਜਾਬ ਵਾਸੀਆਂ ਨੂੰ ਉਨਾਂ ਦੇ ਗੌਰਵਮਈ ਵਿਰਸੇ ਨਾਲ ਜ਼ੋੜਣ ਲਈ ਪਿੰਡ ਪਧਰ ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਉਣ ਦੀ ਲੋੜ ਹੈ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋ ਬਚਾਇਆ ਜਾ ਸਕੇ। ਉਨਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਗਣ ਦੀ ਵਧਾਈ ਦਿੰਦੇ ਹੋਏ ਵਧ ਤੋ ਵਧ ਬਾਣੀ ਪੜ੍ਹਣ ਤੇ ਆਪਣਾ ਜੀਵਨ ਬਾਣੀ ਅਨੁਸਾਰ ਢਾਲਣ ਦੀ ਅਪੀਲ ਕੀਤੀ।

Have something to say? Post your comment

 
 
 
 

ਪੰਜਾਬ

ਨੰਗਲ-ਕੀਰਤਪੁਰ ਸਾਹਿਬ ਸੜਕ ਨੂੰ ਚਹੁੰ-ਮਾਰਗੀ ਕਰਨ ਦਾ ਕੰਮ ਜਲਦ ਸ਼ੁਰੂ ਹੋਵੇਗਾ: ਹਰਜੋਤ ਬੈਂਸ

ਮੁੱਖ ਮੰਤਰੀ ਭਗਵੰਤਮਾਨ ਦੇ ਯਤਨਾਂ ਸਦਕਾ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ, ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਮੌਕੇ

ਮਜੀਠੀਆ ਦੀ ਜ਼ਮਾਨਤ 'ਤੇ ਅਮਨ ਅਰੋੜਾ: ਕਾਨੂੰਨ, ਸਬੂਤ ਅਤੇ ਸੱਚਾਈ ਸਿਆਸੀ ਜਸ਼ਨਾਂ ਨਾਲੋਂ ਕਿਤੇ ਵੱਧ ਮਜ਼ਬੂਤ ਹਨ

ਭਾਰਤੀ ਨੋਟਾਂ ’ਤੇ ਮੋਹਰ ਲਾ ਕੇ ‘ਖ਼ਜ਼ਾਨਾ’ ਵੰਡਣ ਦੀ ਗੁਰਮਤਿ ਵਿਰੋਧੀ ਵਰਤਾਰੇ ਨੂੰ ਨਾ ਜਥੇਦਾਰ, ਨਾ ਹੀ ਸ਼੍ਰੋਮਣੀ ਕਮੇਟੀ ਨੇ ਰੋਕਣ ਦੀ ਕੀਤੀ ਕਾਰਵਾਈ -ਪ੍ਰੋ. ਖਿਆਲਾ

ਪੰਜਾਬ ਸਰਕਾਰ ਬਾਲ ਵਿਆਹ ਮੁਕਤ ਸੂਬਾ ਬਣਾਉਣ ਵੱਲ ਦ੍ਰਿੜ੍ਹ: 111 ਮਾਮਲੇ ਰੋਕੇ – ਡਾ. ਬਲਜੀਤ ਕੌਰ

ਪੰਜਾਬ ਐਸ.ਜੀ.ਐਸ.ਟੀ. ਵਿਕਾਸ ਦਰ ਸਬੰਧੀ ਭਾਰਤ ਵਿੱਚ ਸਭ ਤੋਂ ਅੱਗੇ: ਹਰਪਾਲ ਸਿੰਘ ਚੀਮਾ

328 ਪਾਵਨ ਸਰੂਪਾਂ ਦੇ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰਾਜਨੀਤਿਕ, ਮੀਡੀਆ ਟਿੱਪਣੀ 'ਤੇ ਲਗਾਈ ਪਾਬੰਦੀ - ਜਾਂਚ ਖਤਮ ਹੋਣ ਤੱਕ ਰੋਕ ਦੇ ਆਦੇਸ਼

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਬਜਟ 2026 ਵਿੱਚ ਪੰਜਾਬ ਨੂੰ ਅਣਗੌਲਿਆਂ ਕਰਨਾ ਲੋਕਤੰਤਰ ਅਤੇ ਸੰਘਵਾਦ ਲਈ ਵੱਡਾ ਖ਼ਤਰਾ: ਵਿੱਤ ਮੰਤਰੀ ਚੀਮਾ

ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਵੱਡੀ ਰਾਹਤ ’ਤੇ ਖੁਸ਼ੀ-ਛੀਨਾ

ਸੁਪਰੀਮ ਕੋਰਟ ਨੇ ਅਕਾਲੀ ਆਗੂ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦਿੱਤੀ ਜ਼ਮਾਨਤ