ਨੈਸ਼ਨਲ

ਗਾਂਧੀ ਪਰਿਵਾਰ ਤੋਂ ਵੱਡਾ ਦੇਸ਼ ਦਾ ਕੋਈ ਗੱਦਾਰ ਨਹੀਂ: ਜਗਜੋਤ ਸਿੰਘ ਸੋਹੀ, ਇੰਦਰਜੀਤ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 04, 2026 07:19 PM

ਨਵੀਂ ਦਿੱਲੀ-ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਸੋਹੀ ਅਤੇ ਜਨਰਲ ਸਕੱਤਰ ਸਰਦਾਰ ਇੰਦਰਜੀਤ ਸਿੰਘ ਨੇ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਵੱਲੋਂ ਦਸਤਾਰਧਾਰੀ ਸਿੱਖ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਗੱਦਾਰ ਕਹੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਗਾਂਧੀ ਪਰਿਵਾਰ ਨਾਲੋਂ ਵੱਡਾ ਦੇਸ਼ ਵਿਚ ਕੋਈ ਗੱਦਾਰ ਨਹੀਂ ਹੈ। ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਜਗਜੋਤ ਸਿੰਘ ਸੋਹੀ ਤੇ ਸਰਦਾਰ ਇੰਦਰਜੀਤ ਸਿੰਘ ਨੇ ਆਖਿਆ ਕਿ ਸਮੁੱਚਾ ਦੇਸ਼ ਇਹ ਵੇਖ ਕੇ ਹੈਰਾਨ ਹੈ ਕਿ ਕਿਵੇਂ ਸੰਸਦ ਭਵਨ ਵਿਚ ਰਾਹੁਲ ਗਾਂਧੀ ਨੇ ਦਸਤਾਰਧਾਰੀ ਸਿੱਖ ਰਵਨੀਤ ਬਿੱਟੂ ਜੋ ਭਾਰਤ ਦੇ ਰੇਲ ਰਾਜ ਮੰਤਰੀ ਹਨ, ਨੂੰ ਗੱਦਾਰ ਕਹਿ ਕੇ ਸੰਬੋਧਨ ਵੀ ਕੀਤਾ ਤੇ ਇਹ ਦਾਅਵਾ ਵੀ ਕੀਤਾ ਕਿ ਉਹ ਕਾਂਗਰਸ ਵਿਚ ਵਾਪਸ ਪਰਤ ਆਉਣਗੇ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਰਵਨੀਤ ਬਿੱਟੂ ਦਸਤਾਰ ਸਜਾ ਕੇ ਸਿੱਖਾਂ ਦੀ ਕੇਂਦਰੀ ਵਜ਼ਾਰਤ ਵਿਚ ਪ੍ਰਤੀਨਿਧਤਾ ਕਰਦੇ ਹਨ ਜਿਸ ’ਤੇ ਸਮੁੱਚੇ ਦੇਸ਼ ਦੇ ਸਿੱਖਾਂ ਨੂੰ ਮਾਣ ਹੈ।

ਉਹਨਾਂ ਕਿਹਾ ਕਿ ਦੂਜੇ ਪਾਸੇ ਗਾਂਧੀ ਪਰਿਵਾਰ ਹੈ ਜਿਸਨੇ 1975 ਵਿਚ ਪਹਿਲਾਂ ਐਮਰਜੰਸੀ ਲਗਾ ਕੇ ਦੇਸ਼ ਨਾਲ ਗੱਦਾਰੀ ਕੀਤੀ ਤੇ ਫਿਰ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਵਾ ਕੇ ਅਤੇ ਫਿਰ 1984 ਵਿਚ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕਰਵਾ ਕੇ ਦੇਸ਼ ਨਾਲ ਗੱਦਾਰੀ ਕੀਤੀ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦਾ ਰਵੱਈਆ ਦੱਸਦਾ ਹੈ ਕਿ ਉਹ ਮਾਨਸਿਕ ਤੌਰ ’ਤੇ ਦੀਵਾਲੀਏ ਹੋ ਗਏ ਹਨ ਅਤੇ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਕੀ ਕਰਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਇਸ ਵਤੀਰੇ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।

Have something to say? Post your comment

 
 
 
 

ਨੈਸ਼ਨਲ

ਰਾਹੁਲ ਗਾਂਧੀ ਵੱਲੋਂ ਰਵਨੀਤ ਬਿੱਟੂ ਨੂੰ ਗੱਦਾਰ ਕਹਿਣ ਤੇ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਇਹ ਭਾਜਪਾ ਆਗੂਆਂ ਨੇ ਕਿਹਾ

ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਮੁਲਤਵੀ, ਲੋਕ ਸਭਾ ਵੀਰਵਾਰ ਤੱਕ ਮੁਲਤਵੀ

ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਮਮਤਾ ਬੈਨਰਜੀ ਦਾ ਕੀਤਾ ਸਮਰਥਨ -ਠੋਸ ਆਧਾਰ ਤੋਂ ਬਿਨਾਂ ਕੋਈ ਸੁਪਰੀਮ ਕੋਰਟ ਨਹੀਂ ਜਾਂਦਾ

ਰਾਹੁਲ ਗਾਂਧੀ ਮੇਰੇ 'ਤੇ ਹਮਲਾ ਕਰਨ ਵਾਲੇ ਸਨ, ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਗਾਇਆ

ਜਦੋ ਦੇਸ਼ ਦੀ ਸੁਰੱਖਿਆ ਸਭ ਤੋਂ ਗੰਭੀਰ ਸੰਕਟ ਵਿੱਚ ਸੀ ਤਦ ਨਰਿੰਦਰ ਮੋਦੀ ਨੇ ਛੱਡੀ ਰਾਜਨੀਤਿਕ ਜ਼ਿੰਮੇਵਾਰੀ: ਰਾਹੁਲ ਗਾਂਧੀ

ਦਿੱਲੀ ਅੰਦਰ ਜਨਵਰੀ ਦੇ ਪਹਿਲੇ 15 ਦਿਨਾਂ ਵਿਚ ਹੀ 800 ਤੋਂ ਵੱਧ ਲੋਕ ਹੋ ਗਏ ਲਾਪਤਾ

ਲੋਕ ਸਭਾ ਵਿੱਚ ਕਾਗਜ਼ ਸੁੱਟਣ ਲਈ ਅੱਠ ਸੰਸਦ ਮੈਂਬਰ ਮੁਅੱਤਲ, ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਨੇਤਾ ਵਿਰੋਧ ਪ੍ਰਦਰਸ਼ਨ

ਸਰਕਾਰ ਨੇ ਵਪਾਰ ਸਮਝੌਤੇ ਵਿੱਚ ਕਿਸਾਨਾਂ ਦੀ ਮਿਹਨਤ ਅਤੇ ਪਸੀਨਾ ਵੇਚ ਦਿੱਤਾ: ਰਾਹੁਲ ਗਾਂਧੀ

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ

ਔਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਔਰਤਾਂ ਨੂੰ ਜਾਗਰੂਕ ਹੋਣ ਦੀ ਸਖ਼ਤ ਲੋੜ - ਪਰਮਜੀਤ ਸਿੰਘ ਪੰਮਾ