ਨੈਸ਼ਨਲ

ਸਰਨਾ ਭਰਾਵਾਂ ਰਾਹੀਂ ਸੁਖਬੀਰ ਬਾਦਲ ਕਾਂਗਰਸ ਨਾਲ ਗਠਜੋੜ ਲਈ ਪੱਬਾਂ ਭਾਰ: ਕਾਲਕਾ, ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 06, 2026 07:11 PM

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸਰਨਾ ਭਰਾਵਾਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਂਗਰਸ ਪਾਰਟੀ ਨਾਲ ਗਠਜੋੜ ਕਰਨਾ ਚਾਹੁੰਦੇ ਹਨ ਤੇ ਇਸੇ ਵਾਸਤੇ ਹਰਵਿੰਦਰ ਸਿੰਘ ਸਰਨਾ ਦੀ ਬੀਤੀ ਸ਼ਾਮ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਹੈ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹਰਵਿੰਦਰ ਸਿੰਘ ਸਰਨਾ ਬੀਤੀ ਸ਼ਾਮ ਬੁੱਕੇ ਲੈ ਕੇ ਰਾਹੁਲ ਗਾਂਧੀ ਕੋਲ ਪਹੁੰਚੇ ਅਤੇ ਗਠਜੋੜ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਜਿਹੜੀ ਪਾਰਟੀ ਨੇ 1984 ਵਿਚ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜੇ ਅਤੇ ਕਤਲੇਆਮ ਕੀਤਾ, ਅਕਾਲੀ ਦਲ ਬਾਦਲ ਅੱਜ ਉਸ ਪਾਰਟੀ ਨਾਲ ਗਠਜੋੜ ਕਰਨ ਵਾਸਤੇ ਪੱਬਾਂ ਭਾਰ ਹੈ ਜੋ ਕਿ ਬਹੁਤ ਸ਼ਰਮ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅਸੀਂ ਹੁਣੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਬਾਰੇ ਲਿਖਤੀ ਸ਼ਿਕਾਇਤ ਵੀ ਭੇਜ ਰਹੇ ਹਾਂ। ਉਹਨਾਂ ਕਿਹਾ ਕਿ ਸਾਰੀ ਸਿੱਖ ਸੰਗਤ ਜਾਣਦੀ ਹੈ ਕਿ ਸਰਨਾ ਭਰਾਵਾਂ ਦੇ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਲ ਦੌਰਾਨ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਜਾਂਦਾ ਰਿਹਾ। ਉਹਨਾਂ ਕਿਹਾ ਕਿ ਅਸੀਂ ਕਦੇ ਵੀ ਸਿੱਖ ਕੌਮ ਨੂੰ ਇਸ ਤਰੀਕੇ ਕਲੰਕਿਤ ਕਰਨ ਦੀ ਆਗਿਆ ਨਹੀਂ ਦੇਵਾਂਗੇ ਅਤੇ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਮੰਗ ਕਰਾਂਗੇ ਕਿ ਹਰਵਿੰਦਰ ਸਿੰਘ ਸਰਨਾ ਤੇ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇ ਅਤੇ ਜਵਾਬਤਲਬੀ ਕੀਤੀ ਜਾਵੇ ਕਿ ਇਹ ਘਿਨੌਣਾ ਕੰਮ ਉਹਨਾਂ ਨੇ ਕਿਉਂ ਕੀਤਾ। ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਸਵਾਲ ਕੀਤਾ ਕਿ ਕੀ ਹਰਵਿੰਦਰ ਸਿੰਘ ਸਰਨਾ ਉਹਨਾਂ ਨੂੰ ਪੁੱਛ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਗਏ ਸਨ? ਜੇਕਰ ਪੁੱਛ ਕੇ ਨਹੀਂ ਗਏ ਤਾਂ ਉਹਨਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਜਾਵੇ ਅਤੇ ਜੇਕਰ ਪੁੱਛ ਕੇ ਗਏ ਸਨ ਤਾਂ ਸਪਸ਼ਟ ਹੈ ਕਿ ਸਰਦਾਰ ਬਾਦਲ ਖੁਦ ਕਾਂਗਰਸ ਨਾਲ ਗਠਜੋੜ ਚਾਹੁੰਦੇ ਹਨ। ਇਸ ਮੌਕੇ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਇਹ ਵੀ ਆਖਿਆ ਕਿ ਸਰਨਾ ਭਰਾ ਅਤੇ ਮਨਜੀਤ ਸਿੰਘ ਜੀ.ਕੇ. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮ ਦੀਆਂ ਜਾਇਦਾਦਾਂ ਵੇਚਣ ਦੀਆਂ ਝੂਠੀਆਂ ਅਫਵਾਹਾਂ ਤਾਂ ਫੈਲਾਉਂਦੇ ਰਹਿੰਦੇ ਹਨ ਪਰ ਉਹ ਹੁਣ ਦੋਵਾਂ ਆਗੂਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਜ਼ਮੀਨ ਵੇਚ ਦਿੱਤੀ ਗਈ ਹੈ, ਇਸ ਬਾਰੇ ਉਹਨਾਂ ਆਪਣੀ ਚੁੱਪੀ ਕਿਉਂ ਨਹੀਂ ਤੋੜੀ। ਉਹਨਾਂ ਕਿਹਾ ਕਿ ਕਰੋੜਾਂ ਰੁਪਏ ਦੀ ਬੇਸ਼ਕੀਮਤੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ ਗਈ ਹੈ ਪਰ ਸਰਨਾ ਤੇ ਜੀ.ਕੇ. ਦੋਵੇਂ ਚੁੱਪ ਹਨ ਜਦੋਂ ਕਿ ਮਾਮਲਾ ਉਜਾਗਰ ਹੋਏ ਨੂੰ ਤਿੰਨ ਦਿਨ ਬੀਤ ਗਏ ਹਨ। ਉਹਨਾਂ ਕਿਹਾ ਕਿ ਇਸ ਤੋਂ ਉਹਨਾਂ ਦਾ ਦੋਗਲਾ ਚੇਹਰਾ ਇਕ ਵਾਰ ਫਿਰ ਨੰਗਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਤੁਸੀਂ ਝੂਠ ਬੋਲ ਕੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਤਾਂ ਬਦਨਾਮ ਕਰਦੇ ਹੋ ਪਰ ਪੰਥ ਤੇ ਦਿੱਲੀ ਦੀ ਸੰਗਤ ਤੁਹਾਡੇ ਕੋਲੋਂ ਜਵਾਬ ਚਾਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਬੇਸ਼ਕੀਮਤੀ ਜ਼ਮੀਨ ਵੇਚਣ ਦੇ ਮਾਮਲੇ ’ਤੇ ਤੁਸੀਂ ਕਿਉਂ ਚੁੱਪ ਹੋ ? ਕੀ ਇਕ ਮੈਨੇਜਰ ਨੂੰ ਸਸਪੈਂਡ ਕਰ ਦੇਣਾ ਕਾਫੀ ਹੈ ? ਉਹਨਾਂ ਕਿਹਾ ਕਿ ਗੁਰੂ ਘਰਾਂ ਦੀ ਜ਼ਮੀਨ ਸ਼ਹਾਦਤਾਂ ਨਾਲ, ਮੋਰਚਿਆਂ ਨਾਲ ਹੀ ਬਣੀਆਂ ਹਨ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲਕੀਤੀ ਕਿ ਵਿਜੀਲੈਂਸ ਤੋਂ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਕਿ ਗੁਰੂ ਘਰ ਦੀ ਇਹ ਜ਼ਮੀਨ ਕਿਵੇਂ ਵੇਚੀ ਗਈ ਤੇ ਕੌਣ ਕੌਣ ਸਾਜ਼ਿਸ਼ ਵਿਚ ਸ਼ਾਮਲ ਸੀ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Have something to say? Post your comment

 
 
 
 

ਨੈਸ਼ਨਲ

ਅਗਨੀ-3 ਇੰਟਰਮੀਡੀਏਟ ਰੇਂਜ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ

ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਦੇਸ਼ ਦੇ ਰਾਜ ‘ਆਨੰਦ ਮੈਰਿਜ ਐਕਟ’ ਨੂੰ ਤੁਰੰਤ ਲਾਗੂ ਕਰਣ: ਬੀਬੀ ਰਣਜੀਤ ਕੌਰ

ਦਿੱਲੀ ਕਮੇਟੀ ਦੀਆਂ ਚੋਣਾਂ ਅਤੇ ਹੋਰ ਗੰਭੀਰ ਮੁੱਦੇਆਂ ਨੂੰ ਸੰਸਦ ਵਿਚ ਚੁੱਕਣ ਲਈ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ: ਹਰਵਿੰਦਰ ਸਿੰਘ ਸਰਨਾ

ਦਿੱਲੀ ਕਮੇਟੀ ਦੀ ਮੌਜੂਦਾ ਏਗਜ਼ਿਕਿਊਟਿਵ ਬੋਰਡ ਦੀ ਮਿਆਦ ਨੂੰ ਨੌਂ ਮਹੀਨੇ ਲਈ ਵਧਾਉਣ ਦੇ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਖਿਲ

ਕਾਂਗਰਸ ਦੇ ਹੰਕਾਰੀ 'ਯੁਵਰਾਜ' ਨੇ 'ਸਿੱਖ' ਸੰਸਦ ਮੈਂਬਰ ਨੂੰ ਗੱਦਾਰ ਕਿਹਾ: ਪ੍ਰਧਾਨ ਮੰਤਰੀ ਮੋਦੀ

ਪੰਥਕ ਗੱਦਾਰੀ ਬੇਨਕਾਬ: ਕਾਂਗਰਸ ਨਾਲ ਗੁਪਤ ਗਠਜੋੜ ਦੇ ਦੋਸ਼ ਕਾਲਕਾ ਵੱਲੋਂ ਸਰਨਾ ਭਰਾਵਾਂ ਦੀ ਭੂਮਿਕਾ ‘ਤੇ ਸਵਾਲ

ਰਾਹੁਲ ਗਾਂਧੀ ਵੱਲੋਂ ਰਵਨੀਤ ਬਿੱਟੂ ਨੂੰ ਗੱਦਾਰ ਕਹਿਣ ਤੇ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਇਹ ਭਾਜਪਾ ਆਗੂਆਂ ਨੇ ਕਿਹਾ

ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਮੁਲਤਵੀ, ਲੋਕ ਸਭਾ ਵੀਰਵਾਰ ਤੱਕ ਮੁਲਤਵੀ

ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਮਮਤਾ ਬੈਨਰਜੀ ਦਾ ਕੀਤਾ ਸਮਰਥਨ -ਠੋਸ ਆਧਾਰ ਤੋਂ ਬਿਨਾਂ ਕੋਈ ਸੁਪਰੀਮ ਕੋਰਟ ਨਹੀਂ ਜਾਂਦਾ

ਰਾਹੁਲ ਗਾਂਧੀ ਮੇਰੇ 'ਤੇ ਹਮਲਾ ਕਰਨ ਵਾਲੇ ਸਨ, ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਗਾਇਆ