ਨੈਸ਼ਨਲ

ਗਤਕਾ ਖਿਡਾਰੀਆਂ ਦੀ ਇਤਿਹਾਸਕ ਜਿੱਤ ’ਤੇ ਡੀਐੱਸਜੀਐੱਮਸੀ ਵੱਲੋਂ ਸਨਮਾਨ ਸਮਾਰੋਹ- ਕਾਲਕਾ

ਕੌਮੀ ਮਾਰਗ ਬਿਊਰੋ | February 07, 2026 07:34 PM


ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਐੱਸਜੀਐੱਮਸੀ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਦਫ਼ਤਰ ਸਥਿਤ ਕਾਨਫਰੰਸ ਹਾਲ ਵਿੱਚ ਇਕ ਗੌਰਵਮਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੌਰਾਨ ਦਿੱਲੀ ਗਤਕਾ ਐਸੋਸੀਏਸ਼ਨ ਨਾਲ ਸੰਬੰਧਿਤ ਉਹਨਾਂ ਜੇਤੂ ਬੱਚਿਆਂ ਨੂੰ ਸਰਟੀਫ਼ਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਦੇਸ਼ ਪੱਧਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਇਹ ਖਿਡਾਰੀ 69ਵੀਂ ਨੈਸ਼ਨਲ ਸਕੂਲ ਗੇਮਸ (ਛੱਤੀਸਗੜ੍ਹ ਅਤੇ ਲੁਧਿਆਣਾ), 9ਵੀਂ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ–2025, ਖੇਲੋ ਇੰਡੀਆ ਯੂਥ ਗੇਮਸ (2024–2025) ਅਤੇ ਦਿੱਲੀ ਸਕੂਲ ਗੇਮਸ (2025–26) ਵਰਗੇ ਮਹੱਤਵਪੂਰਨ ਮੁਕਾਬਲਿਆਂ ਵਿੱਚ ਆਪਣੀ ਕਲਾ, ਅਨੁਸ਼ਾਸਨ ਅਤੇ ਮਿਹਨਤ ਦਾ ਲੋਹਾ ਮਨਵਾਉਣ ਵਿੱਚ ਸਫਲ ਰਹੇ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗਤਕਾ ਸਿਰਫ਼ ਇਕ ਖੇਡ ਨਹੀਂ, ਸਗੋਂ ਸਿੱਖ ਕੌਮ ਦੀ ਸ਼ਾਨ, ਵਿਰਾਸਤ ਅਤੇ ਯੋਧਾ ਪਰੰਪਰਾ ਦਾ ਪ੍ਰਤੀਕ ਹੈ। ਡੀਐੱਸਜੀਐੱਮਸੀ ਸਿੱਖ ਨੌਜਵਾਨਾਂ ਨੂੰ ਆਪਣੀ ਧਰੋਹਰ ਨਾਲ ਜੋੜਨ, ਉਨ੍ਹਾਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣ ਅਤੇ ਸਿੱਖ ਵਿਰਸੇ ਦੇ ਮਿਆਰ ਨੂੰ ਨਵੀਆਂ ਬੁਲੰਦੀਆਂ ਤੱਕ ਲਿਜਾਣ ਲਈ ਸਦਾ ਵਚਨਬੱਧ ਰਹੇਗੀ।
ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈਆ ਦਿੰਦਿਆਂ ਕਿਹਾ ਕਿ ਇਹ ਸਫਲਤਾ ਦਿੱਲੀ ਹੀ ਨਹੀਂ, ਸਗੋਂ ਪੂਰੀ ਸਿੱਖ ਕੌਮ ਲਈ ਮਾਣ ਦਾ ਵਿਸ਼ਾ ਹੈ ਅਤੇ ਇਹ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।

Have something to say? Post your comment

 
 
 
 

ਨੈਸ਼ਨਲ

ਹਰਵਿੰਦਰ ਸਿੰਘ ਸਰਨਾ ਨੂੰ ਪੰਥ ਵਿਚੋਂ ਛੇਕਣ ਅਤੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦੇ ਮਾਮਲੇ ਵਿਚ ਬਾਕੀ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ: ਕਾਲਕਾ, ਕਾਹਲੋਂ

ਵਪਾਰ ਸਮਝੌਤੇ ਲਈ ਢਾਂਚਾ ਤਿਆਰ, ਭਾਰਤ-ਅਮਰੀਕਾ ਨੇ ਸਾਂਝਾ ਬਿਆਨ ਜਾਰੀ ਕੀਤਾ

ਘੱਟ ਗਿਣਤੀਆਂ ਉਪਰ ਵੱਧ ਰਹੇ ਹਮਲਿਆਂ ਕਰਕੇ ਭਾਰਤ ਨੂੰ ਨਾਮਜ਼ਦ ਕਰਨ ਦੀ ਮੰਗ ਨੂੰ ਮੁੜ ਦੋਹਰਾਇਆ: ਯੂਐਸਸੀਆਈਆਰਐਫ

ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਾਲਜ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰਣ ਕਰਕੇ ਬੀ.ਏ ਦੀ ਪ੍ਰੀਖਿਆ ਤੋਂ ਖੂੰਝਿਆ

ਅਗਨੀ-3 ਇੰਟਰਮੀਡੀਏਟ ਰੇਂਜ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ

ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਦੇਸ਼ ਦੇ ਰਾਜ ‘ਆਨੰਦ ਮੈਰਿਜ ਐਕਟ’ ਨੂੰ ਤੁਰੰਤ ਲਾਗੂ ਕਰਣ: ਬੀਬੀ ਰਣਜੀਤ ਕੌਰ

ਸਰਨਾ ਭਰਾਵਾਂ ਰਾਹੀਂ ਸੁਖਬੀਰ ਬਾਦਲ ਕਾਂਗਰਸ ਨਾਲ ਗਠਜੋੜ ਲਈ ਪੱਬਾਂ ਭਾਰ: ਕਾਲਕਾ, ਕਾਹਲੋਂ

ਦਿੱਲੀ ਕਮੇਟੀ ਦੀਆਂ ਚੋਣਾਂ ਅਤੇ ਹੋਰ ਗੰਭੀਰ ਮੁੱਦੇਆਂ ਨੂੰ ਸੰਸਦ ਵਿਚ ਚੁੱਕਣ ਲਈ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ: ਹਰਵਿੰਦਰ ਸਿੰਘ ਸਰਨਾ

ਦਿੱਲੀ ਕਮੇਟੀ ਦੀ ਮੌਜੂਦਾ ਏਗਜ਼ਿਕਿਊਟਿਵ ਬੋਰਡ ਦੀ ਮਿਆਦ ਨੂੰ ਨੌਂ ਮਹੀਨੇ ਲਈ ਵਧਾਉਣ ਦੇ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਖਿਲ

ਕਾਂਗਰਸ ਦੇ ਹੰਕਾਰੀ 'ਯੁਵਰਾਜ' ਨੇ 'ਸਿੱਖ' ਸੰਸਦ ਮੈਂਬਰ ਨੂੰ ਗੱਦਾਰ ਕਿਹਾ: ਪ੍ਰਧਾਨ ਮੰਤਰੀ ਮੋਦੀ