BREAKING NEWS
ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖੀ ਜਾਵੇ: ਲਾਲ ਚੰਦ ਕਟਾਰੂਚੱਕ882 ਅਦਾਰੇ ਜਾਂਚ ਦੇ ਘੇਰੇ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤੀ ਨਾਲ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾਵਰਕਰਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹੋਰ ਠੋਸ ਕਦਮ ਚੁੱਕੇ ਜਾਣਗੇਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾਸਰਕਾਰ ਦੀ ਇਸ ਲੜਾਈ ਵਿੱਚ ਪੰਜਾਬ ਦੀ ਜਨਤਾ ਦਾ ਬੇਖੌਫ਼ ਅੱਗੇ ਆਉਣਾ ਏਜੀਟੀਐਫ ਅਤੇ ਮਾਨ ਸਰਕਾਰ 'ਤੇ ਭਰੋਸੇ ਨੂੰ ਦਰਸਾਉਂਦਾ ਹੈ: ਪੰਨੂ

ਸੰਸਾਰ

ਕੰਸਰਵੇਟਿਵ ਪਾਰਟੀ ਆਫ ਸਰੀ ਵੱਲੋਂ ਸਿਟੀ ਚੋਣਾਂ ਲਈ 6 ਕੌਂਸਲਰ ਉਮੀਦਵਾਰਾਂ ਦਾ ਐਲਾਨ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | February 08, 2026 08:44 PM

ਸਰੀ- ਅਕਤੂਬਰ ਮਹੀਨੇ ਹੋਣ ਵਾਲੀਆਂ ਸਰੀ ਸਿਟੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕੰਸਰਵੇਟਿਵ ਪਾਰਟੀ ਆਫ ਸਰੀ ਨੇ ਆਪਣੀ ਕੌਂਸਲਰਾਂ ਦੀ ਸਲੇਟ ਦਾ ਜਨਤਕ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਬੀਤੀ ਸ਼ਾਮ ਸਰੀ ਦੇ ਇੰਪ੍ਰੈਸ ਬੈਂਕੁਇਟ ਹਾਲ ਵਿੱਚ ਪਾਰਟੀ ਸਮਰਥਕਾਂ ਦੇ ਵੱਡੇ ਇਕੱਠ ਦੌਰਾਨ ਛੇ ਕੌਂਸਲਰ ਉਮੀਦਵਾਰਾਂ -ਰਿੱਕੀ ਬਾਜਵਾ, ਰਸਿੰਦਰ ਕੌਰ, ਲੀਟਾ ਕਬਾਲ, ਸੈਨੀ ਕਲੌਕ, ਹੌਲੀ ਵਰਚਰੀ ਅਤੇ ਜੇਮਜ਼ ਯੂ ਦੇ ਨਾਮ ਜਨਤਾ ਸਾਹਮਣੇ ਰੱਖੇ ਗਏ।

ਇਸ ਮੌਕੇ ਕੰਸਰਵੇਟਿਵ ਪਾਰਟੀ ਦੀ ਚੇਅਰ ਕੈਰੀ ਲਿਨ ਫਿਨਲੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਸਰੀ ਸ਼ਹਿਰ ਨੂੰ ਇਸ ਵੇਲੇ ਮਜ਼ਬੂਤ ਅਗਵਾਈ ਟੀਮ ਅਤੇ ਸਪੱਸ਼ਟ ਦਿਸ਼ਾ ਦੀ ਲੋੜ ਹੈ ਅਤੇ ਆਉਣ ਵਾਲੀਆਂ ਚੋਣਾਂ ਸਰੀ ਵਿੱਚ ਬਦਲਾਅ ਲਿਆਉਣ ਦਾ ਸੁਨਹਿਰਾ ਮੌਕਾ ਹਨ। ਐਲਾਨ ਕੀਤੇ ਗਏ ਕੌਂਸਲਰ ਉਮੀਦਵਾਰਾਂ ਨੇ ਵੀ ਵਾਰੋ-ਵਾਰੀ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਇਹ ਚੋਣਾਂ ‘ਸੁਰੱਖਿਅਤ ਸ਼ਹਿਰ, ਟੈਕਸਾਂ ਵਿੱਚ ਕਟੌਤੀ ਅਤੇ ਪਰਿਵਾਰਾਂ ਨੂੰ ਪਹਿਲ’ ਦੇ ਮਜ਼ਬੂਤ ਏਜੰਡੇ ਨਾਲ ਲੜੇਗੀ।

ਪਾਰਟੀ ਆਗੂਆਂ ਨੇ ਕਿਹਾ ਕਿ ਸਰੀ ਵਿੱਚ ਵਧ ਰਹੀ ਗੈਂਗ ਹਿੰਸਾ, ਫਿਰੌਤੀ ਦੀਆਂ ਧਮਕੀਆਂ, ਨਿੱਤ ਦਿਨ ਹੋ ਰਹੀ ਗੋਲੀਬਾਰੀ ਅਤੇ ਨਸ਼ਿਆਂ ਦੀ ਸਮੱਸਿਆ ਨੇ ਆਮ ਸ਼ਹਿਰੀਆਂ ਦੀ ਜ਼ਿੰਦਗੀ ਅਸੁਰੱਖਿਅਤ ਬਣਾ ਦਿੱਤੀ ਹੈ। ਇਸ ਸੰਦਰਭ ਵਿੱਚ ਪਾਰਟੀ ਦਾ ਏਜੰਡਾ ਸਪੱਸ਼ਟ ਹੈ ਕਿ ਕਾਨੂੰਨ-ਵਿਵਸਥਾ ਨੂੰ ਤਰਜੀਹ ਦਿੱਤੀ ਜਾਵੇਗੀ। ਪੁਲਿਸ ਸੇਵਾਵਾਂ ਨੂੰ ਮਜ਼ਬੂਤ ਕਰਨ, ਨੇਬਰ ਸੁਰੱਖਿਆ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ, ਜਨਤਕ ਥਾਵਾਂ ‘ਤੇ ਨਿਗਰਾਨੀ ਪ੍ਰਣਾਲੀਆਂ ਵਿੱਚ ਸੁਧਾਰ ਅਤੇ ਗੈਂਗ ਗਤੀਵਿਧੀਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਵੇਗੀ ਤਾਂ ਜੋ ਸਰੀ ਨੂੰ ਦੁਬਾਰਾ ਇੱਕ ਸ਼ਾਂਤ ਅਤੇ ਸੁਰੱਖਿਅਤ ਸ਼ਹਿਰ ਬਣਾਇਆ ਜਾ ਸਕੇ।

ਪਾਰਟੀ ਆਗੂਆਂ ਨੇ ਕਿਹਾ ਕਿ ਮੌਜੂਦਾ ਸਿਟੀ ਪ੍ਰਬੰਧਨ ਵੱਲੋਂ ਲਗਾਤਾਰ ਵਧਾਏ ਗਏ ਟੈਕਸਾਂ ਨੇ ਘਰ-ਮਾਲਕਾਂ ਅਤੇ ਕਾਰੋਬਾਰੀਆਂ ਉੱਤੇ ਵੱਡਾ ਵਿੱਤੀ ਬੋਝ ਪਾਇਆ ਹੈ। ਕੰਸਰਵੇਟਿਵ ਪਾਰਟੀ ਦਾ ਮਕਸਦ ਸਿਟੀ ਦੇ ਫ਼ਜ਼ੂਲ ਖ਼ਰਚਿਆਂ ‘ਤੇ ਨਕੇਲ ਪਾਉਣਾ, ਬਜਟ ਪ੍ਰਬੰਧਨ ਨੂੰ ਪਾਰਦਰਸ਼ੀ ਬਣਾਉਣਾ ਅਤੇ ਟੈਕਸਦਾਤਿਆਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਯਕੀਨੀ ਬਣਾਉਣਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਟੈਕਸਾਂ ਵਿੱਚ ਕਟੌਤੀ ਕਰਕੇ ਘਰ-ਮਾਲਕਾਂ, ਸੀਨੀਅਰ ਨਾਗਰਿਕਾਂ ਅਤੇ ਛੋਟੇ ਵਪਾਰੀਆਂ ਨੂੰ ਰਾਹਤ ਦਿੱਤੀ ਜਾਵੇਗੀ।

ਪਾਰਟੀ ਆਗੂਆਂ ਅਨੁਸਾਰ ਮਜ਼ਬੂਤ ਸ਼ਹਿਰ ਦੀ ਨੀਂਹ ਮਜ਼ਬੂਤ ਪਰਿਵਾਰ ਹੁੰਦੇ ਹਨ। ਇਸ ਲਈ ਨਗਰ ਨੀਤੀਆਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਕਿ ਪਰਿਵਾਰਾਂ ਲਈ ਰਹਿਣ ਯੋਗ, ਸੁਰੱਖਿਅਤ ਅਤੇ ਸੁਵਿਧਾਜਨਕ ਮਾਹੌਲ ਬਣ ਸਕੇ। ਪਾਰਕਾਂ, ਖੇਡ ਮੈਦਾਨਾਂ, ਕਮਿਊਨਿਟੀ ਸੈਂਟਰਾਂ ਅਤੇ ਯੂਥ ਪ੍ਰੋਗਰਾਮਾਂ ਵਿੱਚ ਨਿਵੇਸ਼ ਕੀਤਾ ਜਾਵੇਗਾ। ਬੱਚਿਆਂ, ਨੌਜਵਾਨਾਂ ਅਤੇ ਸੀਨੀਅਰ ਨਾਗਰਿਕਾਂ ਲਈ ਸਿਹਤਮੰਦ ਅਤੇ ਸਕਾਰਾਤਮਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਕੇ ਪਰਿਵਾਰਕ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਜਾਵੇਗਾ।

ਇਸ ਸਮਾਗਮ ਦੌਰਾਨ ਪਾਰਟੀ ਆਗੂ ਹੋਣਵੀਰ ਰੰਧਾਵਾ ਅਤੇ ਈਲੇਨ ਐਲਿਨ ਨੇ ਵੀ ਸੰਬੋਧਨ ਕਰਦਿਆਂ ਸਮਰਥਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਸਰੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਬਦਲਾਅ ਨੂੰ ਚੁਣਨ ਅਤੇ ਸ਼ਹਿਰ ਦੀ ਸੁਰੱਖਿਆ ਤੇ ਵਿਕਾਸ ਲਈ ਨਵੀਂ ਸੋਚ ਨੂੰ ਮੌਕਾ ਦੇਣ।

ਇਕੱਠ ਵਿੱਚ ਡਾ. ਜਤਿੰਦਰ ਸੋਢੀ, ਜਸਦੀਪ ਸਿੰਘ, ਡਾ. ਜਗਦੀਪ ਸੰਧੂ, ਅਵਤਾਰ ਸਹੋਤਾ, ਜਸਵਿੰਦਰ ਦੰਦੀਵਾਲ, ਰਣਬੀਰ ਕੌਰ, ਸ਼ਿੰਗਾਰ ਸਿੰਘ ਬਦੇਸ਼ਾ, ਰਾਜਦੀਪ ਸਿੰਘ ਰੰਧਾਵਾ, ਤੁਸ਼ੀਰ ਕਪਿਲਾ, ਵਿਨੇ ਸ਼ਰਮਾ, ਨਵਜੋਤ ਬਰਾੜ, ਅੰਮ੍ਰਿਤ ਢੋਟ, ਅਜਮੇਰ ਸਿੰਘ ਬਰਾੜ, ਕਰਨਵੀਰ ਪਾਲੀਆ, ਅਜੇਪਾਲ ਦੁੱਲਟ, ਗੌਰਵ ਸ਼ਰਮਾ, ਜੈ ਪਰਤਾਪ ਸੋਹਲ, ਜਤਿੰਦਰ ਸੰਧੂ, ਮੋਹਿਤ ਧੰਜੂ, ਜਗਸੀਰ ਸਿੰਘ, ਪ੍ਰੇਮ ਸਿੰਘ ਬਾਜਵਾ, ਹਰਦਮ ਸਿੰਘ ਮਾਨ, ਗੁਲਾਬ ਅਰੋੜਾ, ਅਵਤਾਰ ਸਿੰਘ ਰਾਏ ਸਮੇਤ ਹੋਰ ਬਹੁਤ ਸਾਰੇ ਸਮਾਜਿਕ ਅਤੇ ਰਾਜਨੀਤਕ ਪਤਵੰਤਿਆਂ ਨੇ ਸ਼ਿਰਕਤ ਕੀਤੀ।

Have something to say? Post your comment

 
 
 
 

ਸੰਸਾਰ

ਈਰਾਨ ਨਾਲ ਤਣਾਅ ਦੇ ਵਿਚਕਾਰ, ਟਰੰਪ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਫ ਮੁਨੀਰ ਨਾਲ ਕੀਤੀ ਫ਼ੋਨ 'ਤੇ ਗੱਲਬਾਤ

ਟਰੰਪ ਦੇ ਹਮਲੇ ਰੋਕਣ ਦੇ ਐਲਾਨ 'ਤੇ ਬਾਜ਼ਾਰਾਂ ਦੀ ਪ੍ਰਤੀਕਿਰਿਆ, ਤੇਲ ਦੀਆਂ ਕੀਮਤਾਂ ਡਿੱਗੀਆਂ

ਈਰਾਨ ਨੇ ਖੇਤਰੀ ਸੁਰੱਖਿਆ ਢਾਂਚਾ ਬਣਾਉਣ ਦਾ ਪ੍ਰਸਤਾਵ ਰੱਖਿਆ, ਯੁੱਧ ਖਤਮ ਕਰਨ ਲਈ ਸ਼ਰਤਾਂ ਦੁਹਰਾਈਆਂ

ਕਤਰ ਵਿੱਚ ਹੋਏ ਹਮਲੇ ਤੋਂ ਗੁੱਸੇ ਵਿੱਚ ਆਏ ਟਰੰਪ ਨੇ ਈਰਾਨ ਵਿਰੁੱਧ ਤਬਾਹੀ ਦੀ ਚੇਤਾਵਨੀ

ਟਰੰਪ ਨੇ ਸਹਿਯੋਗੀਆਂ ਦੇ ਢੁੱਲਮੁਲ ਰਵੱਈਏ ਤੇ ਸਾਧਿਆ ਨਿਸ਼ਾਨਾ

ਈਰਾਨੀ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ 84 ਮਲਾਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ

ਗੁਰਮਿੰਦਰ ਕੌਰ ਜੱਬਲ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸਮਰਪਿਤ ਪੁਸਤਕ ‘ਵਿਰਾਸਤ ਦੇ ਰੂਬਰੂ’ ਰਿਲੀਜ਼

ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ 'ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ' ਵੱਲੋਂ ਅਹੁਦੇਦਾਰਾਂ ਦੀ ਚੋਣ

ਇਰਾਨ ਨੇ ਟਰੰਪ ਦੇ ਸਮਝੌਤੇ ਵਾਲੇ ਦਾਅਵੇ ਨੂੰ ਕੀਤਾ ਖਾਰਜ ਬੈਕ ਫੁੱਟ ਉੱਤੇ ਅਮਰੀਕੀ ਰਾਸ਼ਟਰਪਤੀ

ਈਰਾਨ ਵਿੱਚ ਹਜ਼ਾਰਾਂ ਲੋਕ ਬੇਘਰ 32 ਹਜਾਰ ਪਹੁੰਚੇ ਅਫਗਾਨਿਸਤਾਨ- ਸੰਯੁਕਤ ਰਾਸ਼ਟਰ