ਅੰਮ੍ਰਿਤਸਰ -ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਟਿਪਣੀਆਂ ਕਰਨ ਵਾਲਾ ਗੁਰਜੰਟ ਸਿੰਘ ਅੱਜ ਆਪਣਾ ਸ਼ਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪਹੁੰਚਿਆ। ਜਥੇਦਾਰ ਨੇ ਗੁਰਜੰਟ ਸਿੰਘ ਦਾ ਸ਼ਪਸ਼ਟੀਕਰਨ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿਚ ਫੈਸਲਾ ਲੈਣ ਦੀ ਗਲ ਕਹੀ ਹੈ। ਜਥੇਦਾਰ ਨੇ ਨਾਲ ਹੀ ਸਿੱਖ ਸੰਗਤਾਂ ਨੂੰ ਨਿਰਦੇਸ਼ ਕੀਤਾ ਹੈ ਕਿ ਜਦ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਗੁਰਜੰਟ ਸਿੰਘ ਬਾਰੇ ਕੋਈ ਫੈਸਲਾ ਨਹੀ ਹੋ ਜਾਂਦਾ ਸੰਗਤਾਂ ਇਸ ਨੂੰ ਕਿਸੇ ਧਾ;ਰਮਿਕ ਸਮਾਗਮ ਵਿਚ ਬੋਲਣ ਦਾ ਦੇਣ ਅਤੇ ਕਿਸੇ ਧਾਰਮਿਕ ਸਟੇਜ਼ ਤੇ ਬੈਠਨ ਨਾ ਦੇਣ। ਜਥੇਦਾਰ ਨੂੰ ਆਪਣਾ ਸ਼ਪਸ਼ਟੀਕਰਨ ਦੇਣ ਤੋ ਬਾਅਦ ਗੁਰਜੰਟ ਸਿੰਘ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੀ ਬਜਾਏ ਹੱਥ ਜ਼ੋੜ ਕੇ ਚੁੱਪ ਚਪੀਤੇ ਚਲਾ ਗਿਆ।ਦਸਣਯੋਗ ਹੈ ਕਿ ਇਕ ਸਮਾਗਮ ਦੌਰਾਨ ਗੁਰਜੰਟ ਸਿੰਘ ਨੇ ਸੰਗਤ ਨੂੰ ਕਿਹਾ ਸੀ ਕਿ ਜੇਕਰ ਗੁਰੂ ਨਾਨਕ ਸਾਹਿਬ ਤੇ ਸੰਤ ਅਤਰ ਸਿੰਘ ਜੀ ਸਾਹਮਣੇ ਆ ਜਾਣ ਤਾਂ ਉਹ ਪਹਿਲਾ ਸੰਤ ਅਤਰ ਸਿੰਘ ਨੂੰ ਮੱਥਾ ਟੇਕੇਗਾ।ਗੁਰਜੰਟ ਸਿੰਘ ਦਾ ਇਹ ਕਲਿਪ ਸ਼ੋਸ਼ਲ ਮੀਡੀਆ ਤੇ ਚਰਚਿਤ ਹੋਣ ਤੋ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨH ਕੁਲਦੀਪ ਸਿੰਘ ਗੜਗੱਜ ਨੇ ਗੁਰਜੰਟ ਸਿੰਘ ਕੋਲੋ ਸ਼ਪ਼ਸਟੀਕਰਨ ਮੰਗਿਆ ਸੀ