BREAKING NEWS
ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖੀ ਜਾਵੇ: ਲਾਲ ਚੰਦ ਕਟਾਰੂਚੱਕ882 ਅਦਾਰੇ ਜਾਂਚ ਦੇ ਘੇਰੇ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤੀ ਨਾਲ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾਵਰਕਰਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹੋਰ ਠੋਸ ਕਦਮ ਚੁੱਕੇ ਜਾਣਗੇਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾਸਰਕਾਰ ਦੀ ਇਸ ਲੜਾਈ ਵਿੱਚ ਪੰਜਾਬ ਦੀ ਜਨਤਾ ਦਾ ਬੇਖੌਫ਼ ਅੱਗੇ ਆਉਣਾ ਏਜੀਟੀਐਫ ਅਤੇ ਮਾਨ ਸਰਕਾਰ 'ਤੇ ਭਰੋਸੇ ਨੂੰ ਦਰਸਾਉਂਦਾ ਹੈ: ਪੰਨੂ

ਸੰਸਾਰ

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਕਿੰਗਜ਼ ਕੌਂਸਲ ਕਮਲਜੀਤ ਕੌਰ ਲੇਹਲ ਦਾ ਸਨਮਾਨ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | February 11, 2026 10:14 PM

ਸਰੀ-ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਬੀਤੇ ਦਿਨ ਲੇਹਲ ਲਾਅ ਲੀਗਲ ਸਰਵਿਸਜ਼ ਦੀ ਮਾਲਕ ਤੇ ਸੰਚਾਲਕ ਕਮਲਜੀਤ ਕੌਰ ਲੇਹਲ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਸੁਸਾਇਟੀ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਪਲੈਕ ਭੇਟ ਕਰਕੇ ਉਨ੍ਹਾਂ ਵੱਲੋਂ ਕਾਨੂੰਨੀ ਖੇਤਰ ਵਿੱਚ ਕੀਤੀਆਂ ਵਰਣਨਯੋਗ ਸੇਵਾਵਾਂ ਦੀ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਮਾਨਯੋਗ ਅਟਾਰਨੀ ਜਨਰਲ ਦੇ ਵਿਭਾਗ ਵੱਲੋਂ ਸੂਬੇ ਵਿੱਚ ਪ੍ਰੈਕਟਿਸ ਕਰਨ ਵਾਲੇ 31 ਪ੍ਰਮੁੱਖ ਵਕੀਲਾਂ ਨੂੰ “ਕਿੰਗਜ਼ ਕਾਉਂਸਲ (KC)” ਦੀ ਮਾਨਯੋਗ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਕਮਲਜੀਤ ਕੌਰ ਲੇਹਲ ਦਾ ਨਾਮ ਵੀ ਇਸ ਮਾਣਯੋਗ ਸੂਚੀ ਵਿੱਚ ਸ਼ਾਮਲ ਹੈ। ਇਹ ਉਪਾਧੀ ਉਹਨਾਂ ਵਕੀਲਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਲੀਗਲ ਪ੍ਰੋਫੈਸ਼ਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੋਵੇ, ਨੈਤਿਕ ਮਾਪਦੰਡਾਂ ਨੂੰ ਉੱਚਾ ਰੱਖਿਆ ਹੋਵੇ ਅਤੇ ਨਿਆਂ ਪ੍ਰਣਾਲੀ ਦੀ ਬਿਹਤਰੀ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੋਵੇ।

ਇਹ ਵੀ ਜ਼ਿਕਯੋਗ ਹੈ ਕਿ ਕਮਲਜੀਤ ਕੌਰ ਲੇਹਲ ਨੇ 1990 ਵਿੱਚ ਲੇਹਲ ਲਾਅ ਲੀਗਲ ਸਰਵਿਸਜ਼ ਦੀ ਸਥਾਪਨਾ ਕੀਤੀ ਸੀ। ਤਕਰੀਬਨ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਉਹ ਕਾਨੂੰਨੀ ਖੇਤਰ ਵਿੱਚ ਸਰਗਰਮ ਹਨ ਅਤੇ ਪਰਿਵਾਰਕ ਕਾਨੂੰਨ, ਇਮੀਗ੍ਰੇਸ਼ਨ, ਸਿਵਲ ਮੁਕੱਦਮੇਬਾਜ਼ੀ ਅਤੇ ਕਮਿਊਨਿਟੀ ਸੇਵਾਵਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਵਿਸ਼ੇਸ਼ ਤਜਰਬਾ ਰੱਖਦੇ ਹਨ। ਉਹ ਆਪਣੀ ਮਿਹਨਤ, ਪੇਸ਼ਾਵਰ ਇਮਾਨਦਾਰੀ ਅਤੇ ਸਮਾਜਕ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਤੇ ਕਈ ਸਮਾਜਿਕ, ਧਾਰਮਿਕ ਅਤੇ ਭਲਾਈ ਕਾਰਜਾਂ ਵਿੱਚ ਹਮੇਸ਼ਾਂ ਅੱਗੇ ਰਹਿੰਦੇ ਹਨ। ਉਹ ਨੌਜਵਾਨਾਂ ਨੂੰ ਕਾਨੂੰਨੀ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਅਤੇ ਕਮਿਊਨਿਟੀ ਵਿਚ ਕਾਨੂੰਨੀ ਜਾਗਰੂਕਤਾ ਮੁਹਿੰਮਾਂ ਵਿੱਚ ਭਾਗ ਲੈਂਦੇ ਰਹੇ ਹਨ।

ਸਨਮਾਨ ਸਮਾਰੋਹ ਦੌਰਾਨ ਸੁਸਾਇਟੀ ਦੇ ਪ੍ਰਬੰਧਕਾਂ ਨੇ ਕਮਲਜੀਤ ਕੌਰ ਲੇਹਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਸਿਰਫ ਪਰਿਵਾਰ ਲਈ ਹੀ ਨਹੀਂ, ਸਗੋਂ ਸਾਰੀ ਕਮਿਊਨਿਟੀ ਲਈ ਗੌਰਵ ਦੀ ਗੱਲ ਹੈ। ਸਮਾਗਮ ਦੌਰਾਨ ਸੰਗਤ ਨੇ ਵੀ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖੀ ਕਾਰਜਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

Have something to say? Post your comment

 
 
 
 

ਸੰਸਾਰ

ਈਰਾਨ ਨਾਲ ਤਣਾਅ ਦੇ ਵਿਚਕਾਰ, ਟਰੰਪ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਫ ਮੁਨੀਰ ਨਾਲ ਕੀਤੀ ਫ਼ੋਨ 'ਤੇ ਗੱਲਬਾਤ

ਟਰੰਪ ਦੇ ਹਮਲੇ ਰੋਕਣ ਦੇ ਐਲਾਨ 'ਤੇ ਬਾਜ਼ਾਰਾਂ ਦੀ ਪ੍ਰਤੀਕਿਰਿਆ, ਤੇਲ ਦੀਆਂ ਕੀਮਤਾਂ ਡਿੱਗੀਆਂ

ਈਰਾਨ ਨੇ ਖੇਤਰੀ ਸੁਰੱਖਿਆ ਢਾਂਚਾ ਬਣਾਉਣ ਦਾ ਪ੍ਰਸਤਾਵ ਰੱਖਿਆ, ਯੁੱਧ ਖਤਮ ਕਰਨ ਲਈ ਸ਼ਰਤਾਂ ਦੁਹਰਾਈਆਂ

ਕਤਰ ਵਿੱਚ ਹੋਏ ਹਮਲੇ ਤੋਂ ਗੁੱਸੇ ਵਿੱਚ ਆਏ ਟਰੰਪ ਨੇ ਈਰਾਨ ਵਿਰੁੱਧ ਤਬਾਹੀ ਦੀ ਚੇਤਾਵਨੀ

ਟਰੰਪ ਨੇ ਸਹਿਯੋਗੀਆਂ ਦੇ ਢੁੱਲਮੁਲ ਰਵੱਈਏ ਤੇ ਸਾਧਿਆ ਨਿਸ਼ਾਨਾ

ਈਰਾਨੀ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ 84 ਮਲਾਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ

ਗੁਰਮਿੰਦਰ ਕੌਰ ਜੱਬਲ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸਮਰਪਿਤ ਪੁਸਤਕ ‘ਵਿਰਾਸਤ ਦੇ ਰੂਬਰੂ’ ਰਿਲੀਜ਼

ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ 'ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ' ਵੱਲੋਂ ਅਹੁਦੇਦਾਰਾਂ ਦੀ ਚੋਣ

ਇਰਾਨ ਨੇ ਟਰੰਪ ਦੇ ਸਮਝੌਤੇ ਵਾਲੇ ਦਾਅਵੇ ਨੂੰ ਕੀਤਾ ਖਾਰਜ ਬੈਕ ਫੁੱਟ ਉੱਤੇ ਅਮਰੀਕੀ ਰਾਸ਼ਟਰਪਤੀ

ਈਰਾਨ ਵਿੱਚ ਹਜ਼ਾਰਾਂ ਲੋਕ ਬੇਘਰ 32 ਹਜਾਰ ਪਹੁੰਚੇ ਅਫਗਾਨਿਸਤਾਨ- ਸੰਯੁਕਤ ਰਾਸ਼ਟਰ