BREAKING NEWS
ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖੀ ਜਾਵੇ: ਲਾਲ ਚੰਦ ਕਟਾਰੂਚੱਕ882 ਅਦਾਰੇ ਜਾਂਚ ਦੇ ਘੇਰੇ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤੀ ਨਾਲ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾਵਰਕਰਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹੋਰ ਠੋਸ ਕਦਮ ਚੁੱਕੇ ਜਾਣਗੇਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾਸਰਕਾਰ ਦੀ ਇਸ ਲੜਾਈ ਵਿੱਚ ਪੰਜਾਬ ਦੀ ਜਨਤਾ ਦਾ ਬੇਖੌਫ਼ ਅੱਗੇ ਆਉਣਾ ਏਜੀਟੀਐਫ ਅਤੇ ਮਾਨ ਸਰਕਾਰ 'ਤੇ ਭਰੋਸੇ ਨੂੰ ਦਰਸਾਉਂਦਾ ਹੈ: ਪੰਨੂ

ਸੰਸਾਰ

ਪਿਕਸ ਸੋਸਾਇਟੀ ਨੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਲਈ ‘ਔਪਟੀਮਾ ਲਿਵਿੰਗ’ ਨੂੰ ਮੈਨੇਜਮੈਂਟ ਪਾਰਟਨਰ ਨਿਯੁਕਤ ਕੀਤਾ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | February 13, 2026 07:23 PM

ਸਰੀ- ਸਰੀ ਦੀ ਨਾਮਵਰ ਗੈਰ-ਲਾਭਕਾਰੀ ਸੰਸਥਾ ‘ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼’  ਸੋਸਾਇਟੀ ਨੇ ਆਪਣੇ ਆਉਣ ਵਾਲੇ 125 ਬਿਸਤਰਿਆਂ ਵਾਲੇ ਲੌਂਗ-ਟਰਮ ਕੇਅਰ ਫੈਸਿਲਿਟੀ, ਗੁਰੂ ਨਾਨਕ ਡਾਇਵਰਸਿਟੀ ਵਿਲੇਜ ਦੇ ਸੰਚਾਲਨ ਲਈ ‘ਔਪਟੀਮਾ ਲਿਵਿੰਗ’ ਨੂੰ ਅਧਿਕਾਰਤ ਮੈਨੇਜਮੈਂਟ ਪਾਰਟਨਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਪ੍ਰੋਜੈਕਟ ਖਾਸ ਤੌਰ 'ਤੇ ਦੱਖਣੀ ਏਸ਼ੀਆਈ ਬਜ਼ੁਰਗਾਂ ਦੀਆਂ ਸੱਭਿਆਚਾਰਕ ਅਤੇ ਸਮਾਜਿਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।

1987 ਤੋਂ ਬੀ.ਸੀ. ਵਿੱਚ ਵੱਖ ਵੱਖ ਭਾਈਚਾਰਿਆਂ ਦੀ ਸੇਵਾ ਕਰ ਰਹੀ ਹੈ ਪਿਕਸ ਸੋਸਾਇਟੀ ਵੱਲੋਂ ਕਲੋਵਰਡੇਲ (6471 – 175ਏ ਸਟਰੀਟ, ਸਰੀ) ਵਿਖੇ ਇਸ ਵਿਸ਼ੇਸ਼ ਸਹੂਲਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਸੈਂਟਰ ਬਜ਼ੁਰਗਾਂ ਦੀ ਸੱਭਿਆਚਾਰਕ ਪਛਾਣ, ਭਾਸ਼ਾ ਅਤੇ ਪਰੰਪਰਾਵਾਂ ਦਾ ਸਤਿਕਾਰ ਕਰਦੇ ਹੋਏ ਇੱਕ ਸੁਰੱਖਿਅਤ ਅਤੇ ਸਰਬ ਸਾਂਝਾ ਮਾਹੌਲ ਪ੍ਰਦਾਨ ਕਰੇਗਾ। ਉਮੀਦ ਹੈ ਕਿ 2027 ਦੇ ਸ਼ੁਰੂ ਵਿੱਚ ਇੱਥੇ ਪਹਿਲੇ ਨਿਵਾਸੀਆਂ ਦਾ ਸੁਆਗਤ ਕੀਤਾ ਜਾਵੇਗਾ।

ਇਸ ਮੌਕੇ ਪਿਕਸ ਸੋਸਾਇਟੀ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਸਤਬੀਰ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਪੱਛਮੀ ਕੈਨੇਡਾ ਵਿੱਚ ਬਜ਼ੁਰਗਾਂ ਦੀ ਸੰਭਾਲ ਦੇ ਖੇਤਰ ਵਿੱਚ ਮੋਹਰੀ ਸੰਸਥਾ ‘ਔਪਟੀਮਾ ਲਿਵਿੰਗ’ ਨਾਲ ਭਾਈਵਾਲੀ ਕਰਕੇ ਬਹੁਤ ਖੁਸ਼ ਹਾਂ। ਉਹਨਾਂ ਦੀ ਕਦਰਾਂ-ਕੀਮਤਾਂ 'ਤੇ ਅਧਾਰਿਤ ਅਤੇ ਵਿਅਕਤੀਗਤ ਸੰਭਾਲ ਪ੍ਰਤੀ ਵਚਨਬੱਧਤਾ ਉਹਨਾਂ ਨੂੰ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲਈ ਇੱਕ ਆਦਰਸ਼ ਭਾਈਵਾਲ ਬਣਾਉਂਦੀ ਹੈ।

ਔਪਟੀਮਾ ਲਿਵਿੰਗ ਦੇ ਸਹਿ-ਸੰਸਥਾਪਕ ਅਤੇ ਪ੍ਰਿੰਸੀਪਲ ਫਰੀਦ ਦਮਜੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਬਿਹਤਰ ਦੇਖਭਾਲ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਉਹਨਾਂ ਲੋਕਾਂ ਅਤੇ ਸੱਭਿਆਚਾਰਾਂ ਨੂੰ ਸਮਝਦੇ ਹਾਂ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ। ਅਸੀਂ ਪਿਕਸ ਸੋਸਾਇਟੀ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਅਤੇ ਬਜ਼ੁਰਗਾਂ ਨੂੰ ਮਾਣ, ਸਤਿਕਾਰ ਅਤੇ ਅਪਨੱਤ ਮਹਿਸੂਸ ਕਰਵਾਉਣ ਵਾਲੀ ਦੇਖਭਾਲ ਪ੍ਰਦਾਨ ਕਰਨ ਲਈ ਮਾਣ ਮਹਿਸੂਸ ਕਰਦੇ ਹਾਂ।

ਜ਼ਿਕਰਯੋਗ ਹੈ ਕਿ 2007 ਵਿੱਚ ਸਥਾਪਿਤ ਹੋਈ ‘ਔਪਟੀਮਾ ਲਿਵਿੰਗ’ ਅੱਜ ਪੱਛਮੀ ਕੈਨੇਡਾ ਦੀਆਂ ਚੋਟੀ ਦੀਆਂ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਅਲਬਰਟਾ ਅਤੇ ਬੀ.ਸੀ. ਵਿੱਚ 4300 ਤੋਂ ਵੱਧ ਬਜ਼ੁਰਗਾਂ ਨੂੰ ਸੁਤੰਤਰ ਰਹਿਣ ਸਹਿਣ ਅਤੇ ਲੌਂਗ-ਟਰਮ ਕੇਅਰ ਵਰਗੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਉਹਨਾਂ ਦਾ ਆਪਣਾ ਵਿਸ਼ੇਸ਼ ‘ਸਪਾਰਕ’ ਬ੍ਰੇਨ ਹੈਲਥ ਮਾਡਲ ਵੀ ਬਹੁਤ ਮਕਬੂਲ ਹੈ। ਇਹ ਭਾਈਵਾਲੀ ਸਰੀ ਦੇ ਬਜ਼ੁਰਗਾਂ ਲਈ ਇੱਕ ਉੱਚ-ਪੱਧਰੀ, ਸੁਰੱਖਿਅਤ ਅਤੇ ਸੱਭਿਆਚਾਰਕ ਤੌਰ 'ਤੇ ਅਨੁਕੂਲ ਨਿਵਾਸ ਸਥਾਨ ਮੁਹੱਈਆ ਕਰਵਾਉਣ ਵੱਲ ਇੱਕ ਵੱਡਾ ਕਦਮ ਹੈ।

Have something to say? Post your comment

 
 
 
 

ਸੰਸਾਰ

ਈਰਾਨ ਨਾਲ ਤਣਾਅ ਦੇ ਵਿਚਕਾਰ, ਟਰੰਪ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਫ ਮੁਨੀਰ ਨਾਲ ਕੀਤੀ ਫ਼ੋਨ 'ਤੇ ਗੱਲਬਾਤ

ਟਰੰਪ ਦੇ ਹਮਲੇ ਰੋਕਣ ਦੇ ਐਲਾਨ 'ਤੇ ਬਾਜ਼ਾਰਾਂ ਦੀ ਪ੍ਰਤੀਕਿਰਿਆ, ਤੇਲ ਦੀਆਂ ਕੀਮਤਾਂ ਡਿੱਗੀਆਂ

ਈਰਾਨ ਨੇ ਖੇਤਰੀ ਸੁਰੱਖਿਆ ਢਾਂਚਾ ਬਣਾਉਣ ਦਾ ਪ੍ਰਸਤਾਵ ਰੱਖਿਆ, ਯੁੱਧ ਖਤਮ ਕਰਨ ਲਈ ਸ਼ਰਤਾਂ ਦੁਹਰਾਈਆਂ

ਕਤਰ ਵਿੱਚ ਹੋਏ ਹਮਲੇ ਤੋਂ ਗੁੱਸੇ ਵਿੱਚ ਆਏ ਟਰੰਪ ਨੇ ਈਰਾਨ ਵਿਰੁੱਧ ਤਬਾਹੀ ਦੀ ਚੇਤਾਵਨੀ

ਟਰੰਪ ਨੇ ਸਹਿਯੋਗੀਆਂ ਦੇ ਢੁੱਲਮੁਲ ਰਵੱਈਏ ਤੇ ਸਾਧਿਆ ਨਿਸ਼ਾਨਾ

ਈਰਾਨੀ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ 84 ਮਲਾਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ

ਗੁਰਮਿੰਦਰ ਕੌਰ ਜੱਬਲ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸਮਰਪਿਤ ਪੁਸਤਕ ‘ਵਿਰਾਸਤ ਦੇ ਰੂਬਰੂ’ ਰਿਲੀਜ਼

ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ 'ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ' ਵੱਲੋਂ ਅਹੁਦੇਦਾਰਾਂ ਦੀ ਚੋਣ

ਇਰਾਨ ਨੇ ਟਰੰਪ ਦੇ ਸਮਝੌਤੇ ਵਾਲੇ ਦਾਅਵੇ ਨੂੰ ਕੀਤਾ ਖਾਰਜ ਬੈਕ ਫੁੱਟ ਉੱਤੇ ਅਮਰੀਕੀ ਰਾਸ਼ਟਰਪਤੀ

ਈਰਾਨ ਵਿੱਚ ਹਜ਼ਾਰਾਂ ਲੋਕ ਬੇਘਰ 32 ਹਜਾਰ ਪਹੁੰਚੇ ਅਫਗਾਨਿਸਤਾਨ- ਸੰਯੁਕਤ ਰਾਸ਼ਟਰ