BREAKING NEWS
ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵਿਦਿਆਰਥੀ ਮਿਆਰੀ ਸਿੱਖਿਆ ਲੈਣ ਲਈ ਪੰਜਾਬ ਆਉਣਗੇ: ਮੁੱਖ ਮੰਤਰੀ ਭਗਵੰਤ ਮਾਨਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਬਾਜ਼ ਅੱਖ ਰੱਖੀ ਜਾਵੇ: ਲਾਲ ਚੰਦ ਕਟਾਰੂਚੱਕ882 ਅਦਾਰੇ ਜਾਂਚ ਦੇ ਘੇਰੇ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤੀ ਨਾਲ ਹੁਣ ਤੱਕ 2.02 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾਵਰਕਰਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹੋਰ ਠੋਸ ਕਦਮ ਚੁੱਕੇ ਜਾਣਗੇਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾਸਰਕਾਰ ਦੀ ਇਸ ਲੜਾਈ ਵਿੱਚ ਪੰਜਾਬ ਦੀ ਜਨਤਾ ਦਾ ਬੇਖੌਫ਼ ਅੱਗੇ ਆਉਣਾ ਏਜੀਟੀਐਫ ਅਤੇ ਮਾਨ ਸਰਕਾਰ 'ਤੇ ਭਰੋਸੇ ਨੂੰ ਦਰਸਾਉਂਦਾ ਹੈ: ਪੰਨੂ

ਸੰਸਾਰ

ਸਰੀ ਵਿੱਚ 'ਸਿਟੀ ਰੀਚ ਕੇਅਰ ਸੋਸਾਇਟੀ' ਦਾ 'ਫੂਡ ਫਾਰ ਫੈਮਿਲੀਜ਼' ਪ੍ਰੋਗਰਾਮ ਹਜ਼ਾਰਾਂ ਪਰਿਵਾਰਾਂ ਲਈ ਆਸ ਦੀ ਕਿਰਨ – ਮਨਦੀਪ ਧਾਲੀਵਾਲ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | February 13, 2026 08:43 PM

ਸਰੀ- ਸਰੀ ਸ਼ਹਿਰ ਵਿੱਚ ਸਿਟੀ ਰੀਚ ਕੇਅਰ ਸੋਸਾਇਟੀ ਵੱਲੋਂ ਚਲਾਇਆ ਜਾ ਰਿਹਾ “ਫੂਡ ਫਾਰ ਫੈਮਿਲੀਜ਼” ਪ੍ਰੋਗਰਾਮ ਹਜ਼ਾਰਾਂ ਜ਼ਰੂਰਤਮੰਦ ਪਰਿਵਾਰਾਂ ਲਈ ਸਹਾਰਾ ਬਣਿਆ ਹੋਇਆ ਹੈ। ਬੀਤੇ ਦਿਨ ਐਮ.ਐਲ.ਏ. ਮਨਦੀਪ ਧਾਲੀਵਾਲ ਨੇ ਸਰੀ ਦੇ ਡਿਸਟ੍ਰੀਬਿਊਸ਼ਨ ਸਥਾਨ ਦਾ ਦੌਰਾ ਕਰਦਿਆਂ ਇਸ ਸੰਸਥਾ ਦੇ ਸਟਾਫ਼ ਅਤੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ।

ਉਨ੍ਹਾਂ ਦੱਸਿਆ ਕਿ ਸਿਟੀ ਰੀਚ ਕੇਅਰ ਸੋਸਾਇਟੀ ਹਰ ਹਫ਼ਤੇ ਸਥਾਨਕ ਗ੍ਰੋਸਰੀ ਸਟੋਰਾਂ ਅਤੇ ਫ਼ਾਰਮਾਂ ਤੋਂ ਤਾਜ਼ਾ ਅਤੇ ਸਿਹਤਮੰਦ ਖੁਰਾਕ ਬਚਾ ਕੇ 4, 500 ਤੋਂ ਵੱਧ ਨਾਜ਼ੁਕ ਹਾਲਾਤਾਂ ਵਿੱਚ ਰਹਿ ਰਹੇ ਲੋਕਾਂ ਤੱਕ ਮੁਫ਼ਤ ਪਹੁੰਚਾਉਂਦੀ ਹੈ। ਪਿਛਲੇ ਸਾਲ ਇਸ ਪ੍ਰੋਗਰਾਮ ਤਹਿਤ 1.4 ਮਿਲੀਅਨ ਪੌਂਡ ਖੁਰਾਕ ਲੈਂਡਫ਼ਿਲ ਵਿੱਚ ਜਾਣ ਤੋਂ ਬਚਾਈ, 800 ਤੋਂ ਵੱਧ ਸਥਾਨਕ ਪਰਿਵਾਰਾਂ ਨੂੰ 58, 000 ਤਾਜ਼ਾ ਫੂਡ ਹੈਂਪਰ ਮੁਹੱਈਆ ਕਰਵਾਏ ਅਤੇ 40 ਲੱਖ ਡਾਲਰ ਤੋਂ ਵੱਧ ਮੁੱਲ ਦੀ ਖੁਰਾਕ ਬਚਾਈ।

ਸੰਸਥਾ ਦੇ ਸਾਥੀ ਸੀਡਰ ਗਰੋਵ ਅਤੇ ਬਰੌਡਵੇਅ ਚਰਚ ਦੇ ਸਮਰਪਿਤ ਵਲੰਟੀਅਰਾਂ ਦੀ ਮਿਹਨਤ ਨਾਲ ਹਰ ਇੱਕ ਡਾਲਰ ਦੇ ਦਾਨ ਨਾਲ ਲਗਭਗ 10 ਡਾਲਰ ਮੁੱਲ ਦੀ ਖੁਰਾਕ ਬਚਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਚਿੰਤਾਜਨਕ ਹੈ ਕਿ ਏਨੇ ਮਹੱਤਵਪੂਰਨ ਪ੍ਰੋਗਰਾਮ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਫੰਡਿੰਗ ਪ੍ਰਾਪਤ ਨਹੀਂ ਹੈ।

ਐਮ.ਐਲ.ਏ. ਮਨਦੀਪ ਧਾਲੀਵਾਲ ਨੇ ਕਿਹਾ ਕਿ ਖੁਰਾਕ ਸੁਰੱਖਿਆ ਹਰ ਪਰਿਵਾਰ ਦਾ ਮੂਲ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਇਸਨੂੰ ਸਰੀ ਸਮੇਤ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਿਟੀ ਰੀਚ ਕੇਅਰ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਨੇੜੀਓਂ ਦੇਖਣਾ ਪ੍ਰੇਰਣਾਦਾਇਕ ਅਨੁਭਵ ਹੈ ਅਤੇ ਇਹ ਸੰਸਥਾ ਸੱਚਮੁੱਚ ਕਮਿਊਨਿਟੀ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।

Have something to say? Post your comment

 
 
 
 

ਸੰਸਾਰ

ਈਰਾਨ ਨਾਲ ਤਣਾਅ ਦੇ ਵਿਚਕਾਰ, ਟਰੰਪ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਫ ਮੁਨੀਰ ਨਾਲ ਕੀਤੀ ਫ਼ੋਨ 'ਤੇ ਗੱਲਬਾਤ

ਟਰੰਪ ਦੇ ਹਮਲੇ ਰੋਕਣ ਦੇ ਐਲਾਨ 'ਤੇ ਬਾਜ਼ਾਰਾਂ ਦੀ ਪ੍ਰਤੀਕਿਰਿਆ, ਤੇਲ ਦੀਆਂ ਕੀਮਤਾਂ ਡਿੱਗੀਆਂ

ਈਰਾਨ ਨੇ ਖੇਤਰੀ ਸੁਰੱਖਿਆ ਢਾਂਚਾ ਬਣਾਉਣ ਦਾ ਪ੍ਰਸਤਾਵ ਰੱਖਿਆ, ਯੁੱਧ ਖਤਮ ਕਰਨ ਲਈ ਸ਼ਰਤਾਂ ਦੁਹਰਾਈਆਂ

ਕਤਰ ਵਿੱਚ ਹੋਏ ਹਮਲੇ ਤੋਂ ਗੁੱਸੇ ਵਿੱਚ ਆਏ ਟਰੰਪ ਨੇ ਈਰਾਨ ਵਿਰੁੱਧ ਤਬਾਹੀ ਦੀ ਚੇਤਾਵਨੀ

ਟਰੰਪ ਨੇ ਸਹਿਯੋਗੀਆਂ ਦੇ ਢੁੱਲਮੁਲ ਰਵੱਈਏ ਤੇ ਸਾਧਿਆ ਨਿਸ਼ਾਨਾ

ਈਰਾਨੀ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ 84 ਮਲਾਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ

ਗੁਰਮਿੰਦਰ ਕੌਰ ਜੱਬਲ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸਮਰਪਿਤ ਪੁਸਤਕ ‘ਵਿਰਾਸਤ ਦੇ ਰੂਬਰੂ’ ਰਿਲੀਜ਼

ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ 'ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ' ਵੱਲੋਂ ਅਹੁਦੇਦਾਰਾਂ ਦੀ ਚੋਣ

ਇਰਾਨ ਨੇ ਟਰੰਪ ਦੇ ਸਮਝੌਤੇ ਵਾਲੇ ਦਾਅਵੇ ਨੂੰ ਕੀਤਾ ਖਾਰਜ ਬੈਕ ਫੁੱਟ ਉੱਤੇ ਅਮਰੀਕੀ ਰਾਸ਼ਟਰਪਤੀ

ਈਰਾਨ ਵਿੱਚ ਹਜ਼ਾਰਾਂ ਲੋਕ ਬੇਘਰ 32 ਹਜਾਰ ਪਹੁੰਚੇ ਅਫਗਾਨਿਸਤਾਨ- ਸੰਯੁਕਤ ਰਾਸ਼ਟਰ