ਨੈਸ਼ਨਲ

ਸਾਕਾ ਨਨਕਾਣਾ ਸਾਹਿਬ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 18ਵਾਂ ਰਾਗ ਦਰਬਾਰ 21 ਫਰਵਰੀ ਨੂੰ : ਹਰਮੀਤ ਸਿੰਘ ਕਾਲਕਾ

ਕੌਮੀ ਮਾਰਗ ਬਿਊਰੋ | February 16, 2026 05:29 PM

ਨਵੀਂ ਦਿੱਲੀ -ਸਰਦਾਰ ਹਰਮੀਤ ਸਿੰਘ ਕਾਲਕਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਤ੍ਰਿਲੋਚਨ ਸਿੰਘ ਦੇ ਸਹਿਯੋਗ ਨਾਲ ਸਾਕਾ ਨਨਕਾਣਾ ਸਾਹਿਬ ਦੇ ਅਮਰ ਸ਼ਹੀਦਾਂ ਦੀ ਪਵਿੱਤਰ ਅਤੇ ਅਮਰ ਯਾਦ ਨੂੰ ਸਮਰਪਿਤ 18ਵਾਂ ਵਿਸ਼ਾਲ ਰਾਗ ਦਰਬਾਰ ਸ਼ਨਿੱਚਰਵਾਰ, 21 ਫਰਵਰੀ 2026 ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸਿੱਖ ਇਤਿਹਾਸ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਨ ਅਤੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਾਮ-ਰਸ ਨਾਲ ਜੋੜਨ ਦਾ ਵਿਲੱਖਣ ਮੌਕਾ ਹੋਵੇਗਾ। ਇਸ ਰਾਗ ਦਰਬਾਰ ਵਿੱਚ ਪੰਥ-ਪ੍ਰਸਿੱਧ ਰਾਗੀ ਜਥੇ ਇਲਾਹੀ ਕੀਰਤਨ ਰਾਹੀਂ ਹਾਜ਼ਰ ਸੰਗਤਾਂ ਨੂੰ ਆਤਮਿਕ ਅਨੰਦ ਨਾਲ ਨਿਹਾਲ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੂਰ (ਦਿੱਲੀ ਵਾਲੇ), ਭਾਈ ਪ੍ਰਦੀਪ ਸਿੰਘ ਹਜੂਰੀ ਕੀਰਤਨੀਏ ਸ਼ਹੀਦਾਂ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਕਮਲਜੀਤ ਸਿੰਘ ਸ਼ਾਂਤ ਹਜੂਰੀ ਕੀਰਤਨੀਏ ਸ੍ਰੀ ਹਰਿਮੰਦਰ ਸਾਹਿਬ, ਭਾਈ ਕਮਲਜੀਤ ਸਿੰਘ ਹਜੂਰੀ ਕੀਰਤਨੀਏ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੀਰਤਨ ਅਤੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਹੈਡ ਗ੍ਰੰਥੀ ਬੰਗਲਾ ਸਾਹਿਬ ਵੱਲੋਂ ਕਥਾ ਰਾਹੀਂ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕੀਤਾ ਜਾਵੇਗਾ।ਸਰਦਾਰਕਾਲਕਾ ਨੇ ਸਮੂਹ ਸੰਗਤਾਂ ਨੂੰ ਨਿਮਰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਅਨਮੋਲ ਖੁਸ਼ੀਆਂ ਅਤੇ ਆਤਮਿਕ ਬਖ਼ਸ਼ਿਸ਼ਾਂ ਪ੍ਰਾਪਤ ਕਰਨ।
ਉਨ੍ਹਾਂ ਇਹ ਵੀ ਦੱਸਿਆ ਕਿ ਰਾਗ ਦਰਬਾਰ ਦਾ ਸਿੱਧਾ ਪ੍ਰਸਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਅਤੇ ਫੇਸਬੁਕ ਪੇਜ ਤੋਂ ਇਲਾਵਾ ਕੇਸਰੀ ਕੰਟੈਕਟ, ਚੜਦੀ ਕਲਾ ਟਾਈਮ ਟੀਵੀ, ਜੀਐਸਪੀਐਸ ਲਾਈਵ, ਅਕਾਲ ਸਹਾਇ ਗੁਰਬਾਣੀ ਅਤੇ ਅਨਮਿਊਟ ਚੈਨਲ ਰਾਹੀਂ ਵੀ ਕੀਤਾ ਜਾਵੇਗਾ, ਤਾਂ ਜੋ ਦੇਸ਼-ਵਿਦੇਸ਼ ਦੀਆਂ ਸੰਗਤਾਂ ਇਸ ਰਾਗ ਦਰਬਾਰ ਨਾਲ ਜੁੜ ਸਕਣ।

Have something to say? Post your comment

 
 
 
 

ਨੈਸ਼ਨਲ

ਨੈਸ਼ਨਲ ਅਕਾਲੀ ਦਲ ਵਲੋਂ ਨਵੀਂ ਟੀਮ ਦਾ ਐਲਾਨ ਕਰਣ ਲਈ ਸਮੁੱਚੀ ਕਾਰਜਕਾਰਨੀ ਅਤੇ ਸਾਰੇ ਕੀਤੇ ਗਏ ਵਿੰਗ ਭੰਗ

ਗੁਰਦੁਆਰਾ ਹਾਂਡੀ ਸਾਹਿਬ ਵਿੱਚ ਬਣੇਗੀ ਰਿਹਾਇਸ਼, ਕਾਰ ਸੇਵਾ ਦਿੱਲੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਮਾਮਲਾ ਦਿੱਲੀ ਕਮੇਟੀ ਅਧੀਨ ਚਲਦੇ ਗੁਰੂ ਹਰਕਿਸ਼ਨ ਸਕੂਲਾਂ ਦੇ ਬਕਾਏ ਦਾ ਦਿੱਲੀ ਹਾਈ ਕੋਰਟ ਹੋਈ ਸਖ਼ਤ-ਵਿਕ ਸਕਦੀ ਹੈ ਕਮੇਟੀ ਦੀ ਜਾਇਦਾਦ

ਨਵੰਬਰ 1984 ਦੇ ਸਿੱਖ ਕਤਲੇਆਮ ਮਾਮਲੇਆਂ ਦੀ ਪੈਰਵੀ ਵਿਚ ਦਿੱਲੀ ਕਮੇਟੀ ਪ੍ਰਬੰਧਕ ਨਾਕਾਮਯਾਬ, ਕਮਲਨਾਥ ਦਾ ਮਾਮਲਾ 6 ਮਹੀਨੇ ਲਈ ਟਲਿਆ- ਵੀਰਜੀ

ਸਰਦਾਰਨੀ ਜਸਬੀਰ ਕੌਰ ਭੁੱਲਰ ਦੇ ਅਕਾਲ ਚਲਾਣੇ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ - ਕਾਲਕਾ

ਥਾਨਵਾਲਾ ਵਿੱਚ ਮਹਾਕਾਲ ਉਜੈਨ ਦੀ ਤਰਜ਼ 'ਤੇ ਮਨਾਇਆ ਗਿਆ ਮਹਾਸ਼ਿਵਰਾਤਰੀ ਤਿਉਹਾਰ, 'ਭੂਤ ਅਤੇ ਆਤਮਾਵਾਂ' ਸ਼ਿਵ ਜਲੂਸ ਵਿੱਚ ਸ਼ਾਮਲ ਹੋਏ

ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਸੌਦੇ 'ਤੇ ਸਰਕਾਰ ਤੋਂ ਪੁੱਛੇ ਪੰਜ ਸਵਾਲ

ਕਿਸ ਤੋਂ ਸੁਰੱਖਿਆ ਮੰਗੀਏ ਜੋ ਹੱਤਿਆ ਕਰਨੀ ਚਾਹੁੰਦੇ ਹਨ ਸੀਐਮ ਯੋਗੀ ਦੇ ਬਿਆਨ ਉੱਤੇ ਫੁਟਿਆ ਸੁਆਮੀ ਅਵਿਮੁਕਤੇਸ਼ਵਰਾਨੰਦ ਦਾ ਗੁੱਸਾ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਸਾਲਾਨਾ ਖੇਡ ਮੇਲੇ ਦਾ ਆਯੋਜਨ

ਪ੍ਰੋ ਭੁੱਲਰ ਦੇ ਮਾਮਲੇ ਦੀ ਅਦਾਲਤ ਅੰਦਰ ਟਲੀ ਸੁਣਵਾਈ, ਹੁਣ 25 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ