ਨੈਸ਼ਨਲ

ਨਵੰਬਰ 1984 ਦੇ ਸਿੱਖ ਕਤਲੇਆਮ ਮਾਮਲੇਆਂ ਦੀ ਪੈਰਵੀ ਵਿਚ ਦਿੱਲੀ ਕਮੇਟੀ ਪ੍ਰਬੰਧਕ ਨਾਕਾਮਯਾਬ, ਕਮਲਨਾਥ ਦਾ ਮਾਮਲਾ 6 ਮਹੀਨੇ ਲਈ ਟਲਿਆ- ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 16, 2026 06:32 PM

ਨਵੀਂ ਦਿੱਲੀ - ਨਵੰਬਰ 1984 ਦੇ ਸਿੱਖ ਕਤਲੇਆਮ ਮਾਮਲੇ ਵਿੱਚੋਂ ਇਕ ਮਾਮਲਾ ਕਾਂਗਰਸੀ ਆਗੂ ਕਮਲਨਾਥ ਨਾਲ ਸੰਬੰਧਿਤ ਹੈ ਓਸ ਸਮੇਂ ਗੁਰਦੁਆਰਾ ਰਕਾਬ ਗੰਜ ਸਾਹਿਬ 'ਤੇ ਹਮਲਾ ਕਰਨ ਵਾਲੇ ਦੰਗਾਕਾਰੀਆਂ ਦੀ ਭੀੜ ਦੀ ਓਹ ਅਗਵਾਈ ਕਰ ਰਿਹਾ ਸੀ। ਅਦਾਲਤ ਵਿਚ ਦਾਖਿਲ ਕੀਤੀ ਗਈ ਇਕ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਦੋ ਸਿੱਖਾਂ, ਇੰਦਰਜੀਤ ਸਿੰਘ ਅਤੇ ਮਨਮੋਹਨ ਸਿੰਘ ਨੂੰ ਕਥਿਤ ਤੌਰ 'ਤੇ ਕਮਲਨਾਥ ਦੀ ਅਗਵਾਈ ਵਾਲੀ ਭੀੜ ਦੁਆਰਾ ਗੁਰਦੁਆਰੇ ਦੇ ਅਹਾਤੇ ਵਿੱਚ ਜ਼ਿੰਦਾ ਸਾੜ ਦਿੱਤਾ ਗਿਆ ਸੀ। ਸਬੂਤਾਂ ਦੀ ਘਾਟ ਕਾਰਨ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ ਤੇ ਕਮਲਨਾਥ ਦਾ ਨਾਮ ਕਦੇ ਵੀ ਐਫਆਈਆਰ ਵਿੱਚ ਨਹੀਂ ਲਿਆ ਗਿਆ ਸੀ। ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕਿ ਇਹ ਇਕ ਅਤਿ ਗੰਭੀਰ ਮਾਮਲਾ ਸੀ ਜਿਸਦੀ ਪੈਰਵੀ ਕਰਣ ਵਿਚ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਨਾਕਾਮਯਾਬ ਸਾਬਿਤ ਹੋ ਰਹੇ ਹਨ । ਅਦਾਲਤ ਵਲੋਂ ਦਿੱਲੀ ਸਰਕਾਰ ਨੂੰ ਇਸ ਮਾਮਲੇ ਵਿਚ ਬੀਤੀ 15 ਜਨਵਰੀ ਤਕ ਸਟੇਟਸ ਰਿਪੋਰਟ ਦਾਖਿਲ ਕਰਣ ਲਈ ਕਿਹਾ ਗਿਆ ਸੀ ਪਰ ਅਦਾਲਤ ਅੰਦਰ ਕੁਝ ਹੋਰ ਸਮੇਂ ਦੀ ਮੰਗ ਕਰਣ ਨਾਲ ਸਟੇਟਸ ਰਿਪੋਰਟ ਦਾਖਿਲ ਨਹੀਂ ਕੀਤੀ ਗਈ ਉਪਰੰਤ ਅਦਾਲਤ ਵਲੋਂ ਅਗਲੀ ਸੁਣਵਾਈ ਲਈ ਜੁਲਾਈ ਮਹੀਨੇ ਦਾ ਸਮਾਂ ਦੇ ਦਿੱਤਾ ਗਿਆ ਕਿਉਕਿ ਪਟੀਸ਼ਨਕਰਤਾ ਖੁਦ ਅਦਾਲਤ ਅੰਦਰ ਪੇਸ਼ ਹੀ ਨਹੀਂ ਹੋ ਰਿਹਾ ਹੈ । ਵੀਰਜੀ ਨੇ ਕਿਹਾ ਇਥੇ ਵਿਚਾਰਣਯੋਗ ਹੈ ਕਿ ਕਮੇਟੀ ਪ੍ਰਬੰਧਕਾਂ ਨੇ ਮਾਮਲੇ ਦੀ ਗੰਭੀਰਤਾ ਅਤੇ ਕਤਲੇਆਮ ਪੀੜੀਤਾਂ ਦੇ ਦਰਦ ਨੂੰ ਸਮਝਿਆ ਹੁੰਦਾ ਤਦ ਸਭ ਤੋਂ ਪਹਿਲਾਂ ਕਮਲਨਾਥ ਨੂੰ ਕਾਨੂੰਨੀ ਸ਼ਿਕੰਜੇ ਹੇਠ ਲਿਆਣ ਲਈ ਓਸ ਦਾ ਨਾਮ ਐਫਆਈਆਰ ਵਿਚ ਦਰਜ਼ ਕਰਵਾਉਣਾ ਚਾਹੀਦਾ ਸੀ ਤੇ ਨਾਲ ਹੀ ਮਾਮਲੇ ਦੇ ਗਵਾਹਾਂ ਦੀ ਸਾਰ ਸੰਭਾਲ ਲਈ ਹੱਲ ਹੀਲਾ ਵਰਤਿਆ ਜਾਣਾ ਚਾਹੀਦਾ ਸੀ, ਪਰ ਮੌਜੂਦਾ ਪ੍ਰਬੰਧਕਾਂ ਵਲੋਂ ਇੰਨ੍ਹਾ ਮਾਮਲਿਆਂ ਅੰਦਰ ਸੁਹਿਰਦਤਾ ਨਹੀਂ ਦਿਖਾਈ ਗਈ ਤੇ ਸਿਰਫ ਦਿਖਾਵੇ ਲਈ ਕੇਸ ਲੜ ਰਹੇ ਵਾਲੀ ਨੀਤੀ ਅਪਣਾਈ ਰਖੀ ਜਿਸ ਸਦਕਾ ਸੱਜਣ ਕੁਮਾਰ ਵੀ ਇਕ ਕੇਸ ਵਿੱਚੋਂ ਬਰੀ ਹੋਣ ਵਿਚ ਕਾਮਯਾਬ ਹੋ ਗਿਆ ਤੇ ਬਲਵਾਨ ਖੋਖਰ ਵੀ ਪੈਰੋਲਾ/ਫਰਲੋ ਰਾਹੀਂ ਰਾਮ ਰਹੀਮ ਵਾਂਗ ਜੇਲ੍ਹ ਤੋਂ ਅੰਦਰ ਬਾਹਰ ਦੇ ਗੇੜੇ ਮਾਰ ਰਿਹਾ ਹੈ । ਉਨ੍ਹਾਂ ਕਿਹਾ ਜ਼ੇਕਰ ਇਹੋ ਹਾਲਾਤ ਰਹੇ ਤਾਂ ਸਾਨੂੰ ਖਦਸ਼ਾ ਹੈ ਕਿ ਸੱਜਣ ਕੁਮਾਰ ਵੀ ਜਲਦ ਪੈਰੋਲ/ ਫਰਲੋ ਲੈ ਕੇ ਜੇਲ੍ਹ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲ ਸਕਦਾ ਹੈ, ਜ਼ੇਕਰ ਇਹ ਭਾਣਾ ਵਾਪਰ ਗਿਆ ਤਾਂ ਮੌਜੂਦਾ ਕਮੇਟੀ ਦੇ ਪ੍ਰਬੰਧਕ ਜੋ ਵਾਰ ਵਾਰ ਕਹਿੰਦੇ ਹਨ ਅਸੀਂ 84 ਦੇ ਹਰ ਕਾਤਲਾਂ ਨੂੰ ਜੇਲ੍ਹ ਅੰਦਰ ਡੱਕ ਕੇ ਦਿਖਾਵਾਂਗੇ, ਪੰਥ ਲਈ ਬਹੁਤ ਵਡੀ ਸ਼ਰਮਿੰਦਗੀ ਵਾਲੀ ਗੱਲ ਹੋਵੇਗੀ । ਅੰਤ ਵਿਚ ਕਿਹਾ ਮੌਜੂਦਾ ਪ੍ਰਬੰਧਕ ਹਰ ਫਰੰਟ ਤੇ ਨਾਕਾਮਯਾਬ ਸਾਬਿਤ ਹੋਏ ਹਨ ਭਾਵੇਂ ਓਹ ਬੰਦੀ ਸਿੰਘਾਂ ਦਾ ਮਸਲਾ ਹੋਵੇ, ਭਾਵੇਂ ਸਕੂਲ ਕਾਲਜਾਂ ਵਿਚ ਕੰਮ ਕਰਦੇ ਅਧਿਆਪਕਾਂ ਦੀ ਤਨਖਾਹ ਦੇਣ ਦਾ ਮਸਲਾ ਹੋਵੇ, ਭਾਵੇਂ 84 ਦੇ ਦੋਸ਼ੀ ਕਾਤਲਾਂ ਨੂੰ ਸਜ਼ਾ ਦਿਵਾਉਣ ਦਾ ਹੋਵੇ, ਭਾਵੇਂ ਧਰਮ ਪ੍ਰਚਾਰ ਦਾ ਹੋਵੇ ਓਹ ਕਿੱਥੇ ਵੀ ਪੰਥ ਲਈ ਸਨਮਾਨਜਨਕ ਕੌਈ ਵੀ ਕਾਰਜ ਨਹੀਂ ਕਰ ਸਕੇ ਹਨ ਜਦਕਿ ਓਹ ਕੇਂਦਰ ਅਤੇ ਦਿੱਲੀ ਸਰਕਾਰ ਨਾਲ ਆਪਣੀਆਂ ਨੇੜਤਾ ਦਸਦੇ ਰਹਿੰਦੇ ਹਨ ।

Have something to say? Post your comment

 
 
 
 

ਨੈਸ਼ਨਲ

ਨੈਸ਼ਨਲ ਅਕਾਲੀ ਦਲ ਵਲੋਂ ਨਵੀਂ ਟੀਮ ਦਾ ਐਲਾਨ ਕਰਣ ਲਈ ਸਮੁੱਚੀ ਕਾਰਜਕਾਰਨੀ ਅਤੇ ਸਾਰੇ ਕੀਤੇ ਗਏ ਵਿੰਗ ਭੰਗ

ਗੁਰਦੁਆਰਾ ਹਾਂਡੀ ਸਾਹਿਬ ਵਿੱਚ ਬਣੇਗੀ ਰਿਹਾਇਸ਼, ਕਾਰ ਸੇਵਾ ਦਿੱਲੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਮਾਮਲਾ ਦਿੱਲੀ ਕਮੇਟੀ ਅਧੀਨ ਚਲਦੇ ਗੁਰੂ ਹਰਕਿਸ਼ਨ ਸਕੂਲਾਂ ਦੇ ਬਕਾਏ ਦਾ ਦਿੱਲੀ ਹਾਈ ਕੋਰਟ ਹੋਈ ਸਖ਼ਤ-ਵਿਕ ਸਕਦੀ ਹੈ ਕਮੇਟੀ ਦੀ ਜਾਇਦਾਦ

ਸਾਕਾ ਨਨਕਾਣਾ ਸਾਹਿਬ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 18ਵਾਂ ਰਾਗ ਦਰਬਾਰ 21 ਫਰਵਰੀ ਨੂੰ : ਹਰਮੀਤ ਸਿੰਘ ਕਾਲਕਾ

ਸਰਦਾਰਨੀ ਜਸਬੀਰ ਕੌਰ ਭੁੱਲਰ ਦੇ ਅਕਾਲ ਚਲਾਣੇ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ - ਕਾਲਕਾ

ਥਾਨਵਾਲਾ ਵਿੱਚ ਮਹਾਕਾਲ ਉਜੈਨ ਦੀ ਤਰਜ਼ 'ਤੇ ਮਨਾਇਆ ਗਿਆ ਮਹਾਸ਼ਿਵਰਾਤਰੀ ਤਿਉਹਾਰ, 'ਭੂਤ ਅਤੇ ਆਤਮਾਵਾਂ' ਸ਼ਿਵ ਜਲੂਸ ਵਿੱਚ ਸ਼ਾਮਲ ਹੋਏ

ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਸੌਦੇ 'ਤੇ ਸਰਕਾਰ ਤੋਂ ਪੁੱਛੇ ਪੰਜ ਸਵਾਲ

ਕਿਸ ਤੋਂ ਸੁਰੱਖਿਆ ਮੰਗੀਏ ਜੋ ਹੱਤਿਆ ਕਰਨੀ ਚਾਹੁੰਦੇ ਹਨ ਸੀਐਮ ਯੋਗੀ ਦੇ ਬਿਆਨ ਉੱਤੇ ਫੁਟਿਆ ਸੁਆਮੀ ਅਵਿਮੁਕਤੇਸ਼ਵਰਾਨੰਦ ਦਾ ਗੁੱਸਾ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਸਾਲਾਨਾ ਖੇਡ ਮੇਲੇ ਦਾ ਆਯੋਜਨ

ਪ੍ਰੋ ਭੁੱਲਰ ਦੇ ਮਾਮਲੇ ਦੀ ਅਦਾਲਤ ਅੰਦਰ ਟਲੀ ਸੁਣਵਾਈ, ਹੁਣ 25 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ