ਨੈਸ਼ਨਲ

ਗੁਰਦੁਆਰਾ ਹਾਂਡੀ ਸਾਹਿਬ ਵਿੱਚ ਬਣੇਗੀ ਰਿਹਾਇਸ਼, ਕਾਰ ਸੇਵਾ ਦਿੱਲੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 16, 2026 06:33 PM

ਨਵੀਂ ਦਿੱਲੀ-ਤਖ਼ਤ ਪਟਨਾ ਸਾਹਿਬ ਦੇ ਗੁਰਦੁਆਰਾ ਹਾਂਡੀ ਸਾਹਿਬ ਵਿੱਚ ਸੰਗਤ ਦੀ ਰਿਹਾਇਸ਼ ਲਈ ਕਮਰੇ, ਲੰਗਰ ਹਾਲ ਅਤੇ ਨਵੇਂ ਬਾਥਰੂਮ ਬਣਾਉਣ ਦੀ ਕਾਰ ਸੇਵਾ ਦਿੱਲੀ ਵਾਲਿਆਂ ਨੂੰ ਸੌਂਪੀ ਗਈ ਹੈ। ਤਖ਼ਤ ਪਟਨਾ ਕਮੇਟੀ ਦੇ ਉਪ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ ਅਤੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਵੱਲੋਂ ਸੇਵਾ ਸੰਬੰਧੀ ਪੱਤਰ ਕਾਰ ਸੇਵਾ ਦਿੱਲੀ ਦੇ ਬਾਬਾ ਗੁਰਨਾਮ ਸਿੰਘ ਨੂੰ ਸੌਂਪਿਆ ਗਿਆ। ਬਾਬਾ ਜੀ ਨੇ ਭਰੋਸਾ ਦਿੱਤਾ ਹੈ ਕਿ ਅਗਲੇ ਸਾਲ ਗੁਰਪੁਰਬ ਤੋਂ ਪਹਿਲਾਂ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਇੱਥੇ ਰਹਿਣ ਦੀ ਸਹੂਲਤ ਮਿਲ ਸਕੇ। ਸਰਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਗੁਰਪੁਰਬ ਮੌਕੇ ਸੰਗਤ ਵੱਲੋਂ ਕਮੇਟੀ ਕੋਲ ਮੰਗ ਕੀਤੀ ਗਈ ਸੀ ਕਿ ਗੁਰਦੁਆਰਾ ਹਾਂਡੀ ਸਾਹਿਬ ਦੇ ਨਵੀਨੀਕਰਨ ਦੇ ਨਾਲ ਰਿਹਾਇਸ਼ ਲਈ ਕਮਰੇ, ਲੰਗਰ ਹਾਲ ਅਤੇ ਆਧੁਨਿਕ ਬਾਥਰੂਮ ਬਣਾਏ ਜਾਣ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਜਗਜੋਤ ਸਿੰਘ ਸੋਹੀ, ਸਕੱਤਰ ਇੰਦਰਜੀਤ ਸਿੰਘ ਅਤੇ ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਸਰਬਸੰਮਤੀ ਨਾਲ ਫੈਸਲਾ ਕਰਦੇ ਹੋਏ ਕਾਰ ਸੇਵਾ ਦਿੱਲੀ ਨੂੰ ਸੇਵਾ ਸੌਂਪਣ ਲਈ ਪੱਤਰ ਜਾਰੀ ਕੀਤਾ ਗਿਆ। ਤਖ਼ਤ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਦਲੀਪ ਸਿੰਘ ਵੱਲੋਂ ਬਾਬਾ ਕਾਰ ਸੇਵਾ ਵਾਲਿਆਂ ਨੂੰ ਸਿਰੋਪਾ ਭੇਟ ਕੀਤਾ ਗਿਆ। ਸਰਦਾਰ ਗੁਰਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ, ਜਿਨ੍ਹਾਂ ਦੀ ਸਮਾਪਤੀ ਤੋਂ ਬਾਅਦ ਅੱਜ ਹਜ਼ੂਰੀ ਰਾਗੀ ਜੱਥਾ ਭਾਈ ਕਵਿੰਦਰ ਸਿੰਘ, ਭਾਈ ਜੋਗਿੰਦਰ ਸਿੰਘ ਬਿੱਟੂ ਅਤੇ ਭਾਈ ਹਰਭਜਨ ਸਿੰਘ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਹਜ਼ੂਰੀ ਕਥਾ ਵਾਚਕ ਭਾਈ ਸਤਿਨਾਮ ਸਿੰਘ ਵੱਲੋਂ ਕਥਾ ਕੀਤੀ ਗਈ।

Have something to say? Post your comment

 
 
 
 

ਨੈਸ਼ਨਲ

ਨੈਸ਼ਨਲ ਅਕਾਲੀ ਦਲ ਵਲੋਂ ਨਵੀਂ ਟੀਮ ਦਾ ਐਲਾਨ ਕਰਣ ਲਈ ਸਮੁੱਚੀ ਕਾਰਜਕਾਰਨੀ ਅਤੇ ਸਾਰੇ ਕੀਤੇ ਗਏ ਵਿੰਗ ਭੰਗ

ਮਾਮਲਾ ਦਿੱਲੀ ਕਮੇਟੀ ਅਧੀਨ ਚਲਦੇ ਗੁਰੂ ਹਰਕਿਸ਼ਨ ਸਕੂਲਾਂ ਦੇ ਬਕਾਏ ਦਾ ਦਿੱਲੀ ਹਾਈ ਕੋਰਟ ਹੋਈ ਸਖ਼ਤ-ਵਿਕ ਸਕਦੀ ਹੈ ਕਮੇਟੀ ਦੀ ਜਾਇਦਾਦ

ਨਵੰਬਰ 1984 ਦੇ ਸਿੱਖ ਕਤਲੇਆਮ ਮਾਮਲੇਆਂ ਦੀ ਪੈਰਵੀ ਵਿਚ ਦਿੱਲੀ ਕਮੇਟੀ ਪ੍ਰਬੰਧਕ ਨਾਕਾਮਯਾਬ, ਕਮਲਨਾਥ ਦਾ ਮਾਮਲਾ 6 ਮਹੀਨੇ ਲਈ ਟਲਿਆ- ਵੀਰਜੀ

ਸਾਕਾ ਨਨਕਾਣਾ ਸਾਹਿਬ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 18ਵਾਂ ਰਾਗ ਦਰਬਾਰ 21 ਫਰਵਰੀ ਨੂੰ : ਹਰਮੀਤ ਸਿੰਘ ਕਾਲਕਾ

ਸਰਦਾਰਨੀ ਜਸਬੀਰ ਕੌਰ ਭੁੱਲਰ ਦੇ ਅਕਾਲ ਚਲਾਣੇ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ - ਕਾਲਕਾ

ਥਾਨਵਾਲਾ ਵਿੱਚ ਮਹਾਕਾਲ ਉਜੈਨ ਦੀ ਤਰਜ਼ 'ਤੇ ਮਨਾਇਆ ਗਿਆ ਮਹਾਸ਼ਿਵਰਾਤਰੀ ਤਿਉਹਾਰ, 'ਭੂਤ ਅਤੇ ਆਤਮਾਵਾਂ' ਸ਼ਿਵ ਜਲੂਸ ਵਿੱਚ ਸ਼ਾਮਲ ਹੋਏ

ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਸੌਦੇ 'ਤੇ ਸਰਕਾਰ ਤੋਂ ਪੁੱਛੇ ਪੰਜ ਸਵਾਲ

ਕਿਸ ਤੋਂ ਸੁਰੱਖਿਆ ਮੰਗੀਏ ਜੋ ਹੱਤਿਆ ਕਰਨੀ ਚਾਹੁੰਦੇ ਹਨ ਸੀਐਮ ਯੋਗੀ ਦੇ ਬਿਆਨ ਉੱਤੇ ਫੁਟਿਆ ਸੁਆਮੀ ਅਵਿਮੁਕਤੇਸ਼ਵਰਾਨੰਦ ਦਾ ਗੁੱਸਾ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਸਾਲਾਨਾ ਖੇਡ ਮੇਲੇ ਦਾ ਆਯੋਜਨ

ਪ੍ਰੋ ਭੁੱਲਰ ਦੇ ਮਾਮਲੇ ਦੀ ਅਦਾਲਤ ਅੰਦਰ ਟਲੀ ਸੁਣਵਾਈ, ਹੁਣ 25 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ