ਪੰਜਾਬ

ਸਰਕਾਰੀ ਗੱਡੀਆਂ ਵਿੱਚ 'ਚਿੱਟਾ' ਢੋਣ ਵਾਲੇ ਫ਼ਜ਼ੂਲਖ਼ਰਚੀ ਦਾ ਉਪਦੇਸ਼ ਨਾ ਦੇਣ- ਪੰਨੂ

ਕੌਮੀ ਮਾਰਗ ਬਿਊਰੋ | February 16, 2026 11:20 PM

ਚੰਡੀਗੜ੍ਹ-ਆਮ ਆਦਮੀ ਪਾਰਟੀ  ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੋਗਾ ਦੇ ਕਿੱਲੀ ਚਾਹਲਾਂ ਵਿਖੇ ਕਰਵਾਏ ਗਏ ਵਿਲੇਜ ਡਿਫੈਂਸ ਕਮੇਟੀਆਂ ਦੇ ਸਹੁੰ ਚੁੱਕ ਸਮਾਗਮ 'ਤੇ ਵਿਰੋਧੀ ਧਿਰ ਵੱਲੋਂ ਉਠਾਏ ਜਾ ਰਹੇ ਸਵਾਲਾਂ 'ਤੇ ਤਿੱਖਾ ਪਲਟਵਾਰ ਕੀਤਾ ਹੈ। ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਵਿਰੋਧੀਆਂ ਨੂੰ ਇੰਨੀ ਤਕਲੀਫ਼ ਹੋ ਰਹੀ ਹੈ ਕਿ ਉਨ੍ਹਾਂ ਨੇ ਬਿਨਾਂ ਵਜ੍ਹਾ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ।

ਪੰਨੂ ਨੇ ਕਿਹਾ ਕਿ ਜੋ ਵਿਰੋਧੀ ਪਾਰਟੀਆਂ ਅੱਜ ਸਰਕਾਰੀ ਪੈਸੇ ਦੀ ਵਰਤੋਂ 'ਤੇ ਰੋਣਾ ਰੋ ਰਹੀਆਂ ਹਨ, ਸ਼ਾਇਦ ਉਹ ਆਪਣਾ ਸ਼ਰਮਨਾਕ ਇਤਿਹਾਸ ਭੁੱਲ ਗਈਆਂ ਹਨ। ਉਨ੍ਹਾਂ ਯਾਦ ਦਿਵਾਉਂਦਿਆਂ ਕਿਹਾ ਕਿ ਅੱਜ ਸਰਕਾਰ ਦੇ ਪੈਸੇ ਦੀ ਗੱਲ ਕਰਨ ਵਾਲੇ ਦੱਸਣ ਕਿ ਜਦੋਂ ਤੁਹਾਡੀਆਂ ਸਰਕਾਰਾਂ ਸਨ, ਉਦੋਂ ਕੀ ਸਰਕਾਰੀ ਗੱਡੀਆਂ ਵਿੱਚ 'ਚਿੱਟਾ' ਸਪਲਾਈ ਨਹੀਂ ਹੁੰਦਾ ਸੀ? ਜਨਤਾ ਭੁੱਲੀ ਨਹੀਂ ਹੈ ਕਿ ਕਿਵੇਂ ਸੱਤਾ ਦੀ ਸਰਪ੍ਰਸਤੀ ਹੇਠ ਨਸ਼ੇ ਦਾ ਕਾਰੋਬਾਰ ਫਲਿਆ-ਫੁੱਲਿਆ ਸੀ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਜਨਤਾ ਦਾ ਪੈਸਾ ਨਸ਼ਾ ਖ਼ਤਮ ਕਰਨ ਅਤੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਖ਼ਰਚ ਕਰ ਰਹੀ ਹੈ, ਨਾ ਕਿ ਤਸਕਰਾਂ ਨੂੰ ਪਨਾਹ ਦੇਣ ਲਈ।

ਵਿਰੋਧੀਆਂ ਦੀ ਨਿਰਾਸ਼ਾ 'ਤੇ ਤੰਜ ਕੱਸਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਮੋਗਾ ਦੇ ਪ੍ਰੋਗਰਾਮ ਵਿੱਚ ਤਾਂ ਅਜੇ ਸਿਰਫ਼ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਹੀ ਆਏ ਸਨ, ਜਿਨ੍ਹਾਂ ਵਿੱਚ ਹਰ ਪਿੰਡ ਦੇ ਕੁਝ ਜਾਗਰੂਕ ਨਾਗਰਿਕਾਂ ਨੇ ਸਹੁੰ ਚੁੱਕੀ ਹੈ। ਜਦੋਂ 'ਯੁੱਧ ਨਸ਼ਿਆਂ ਵਿਰੁੱਧ 2' ਤਹਿਤ ਇਨ੍ਹਾਂ ਦੇ ਨਾਲ ਪੂਰੇ ਪਿੰਡ ਇੱਕਜੁੱਟ ਹੋ ਕੇ ਨਸ਼ੇ ਖ਼ਿਲਾਫ਼ ਮੈਦਾਨ ਵਿੱਚ ਉਤਰਨਗੇ, ਉਦੋਂ ਇਨ੍ਹਾਂ ਵਿਰੋਧੀਆਂ ਦਾ ਕੀ ਹਾਲ ਹੋਵੇਗਾ।

ਪੰਨੂ ਨੇ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਦੂਜਾ ਪੜਾਅ ਯਕੀਨੀ ਤੌਰ 'ਤੇ ਕਾਮਯਾਬ ਹੋਵੇਗਾ ਕਿਉਂਕਿ ਅੱਜ ਹਰ ਪੰਜਾਬੀ ਨਸ਼ਾ ਮੁਕਤ ਪੰਜਾਬ ਚਾਹੁੰਦਾ ਹੈ, ਪਰ ਜੇਕਰ ਕੋਈ ਨਹੀਂ ਚਾਹੁੰਦਾ ਤਾਂ ਉਹ ਸਿਰਫ਼ ਵਿਰੋਧੀ ਪਾਰਟੀਆਂ ਹਨ, ਕਿਉਂਕਿ ਨਸ਼ੇ ਦਾ ਖ਼ਾਤਮਾ ਹੁੰਦੇ ਹੀ ਇਨ੍ਹਾਂ ਦੀ ਰਾਜਨੀਤੀ ਦੀ ਦੁਕਾਨ ਬੰਦ ਹੋ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਨਹੀਂ ਬਖਸ਼ੇਗੀ।

Have something to say? Post your comment

 
 
 
 

ਪੰਜਾਬ

ਲੋਕਾਂ ਦਾ ਭਗਵੰਤ ਸਿੰਘ ਮਾਨ ਸਰਕਾਰ ‘ਚ ਦ੍ਰਿੜ ਵਿਸ਼ਵਾਸ, ਜੋ ਨਿਡਰਤਾ ਨਾਲ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੀ-ਕੇਜਰੀਵਾਲ

ਖਾਲਸਾ ਯੂਨੀਵਰਸਿਟੀ ਵੱਲੋਂ ਫੋਟੋਗ੍ਰਾਫੀ ਵਰਕਸ਼ਾਪ ਕਰਵਾਈ ਗਈ

ਪੰਜਾਬ ਪੁਲਿਸ ਨੇ ਗੈਂਗਸਟਰ ਵਿਰੋਧੀ ਹੈਲਪਲਾਈਨ ਸ਼ੁਰੂ ਕੀਤੀ, 10 ਲੱਖ ਰੁਪਏ ਤੱਕ ਦੇ ਇਨਾਮ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮੋਦੀ ਅਧਿਆਤਮਿਕ ਹਨ, ਰਾਹੁਲ ਗਾਂਧੀ ਨੂੰ ਸਮਝਣਾ ਮੁਸ਼ਕਲ -ਨਵਜੋਤ ਕੌਰ ਸਿੱਧੂ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਫਰਜ਼ੀ ਸਕੂਲ ਖ਼ਿਲਾਫ਼ ਸਖ਼ਤ ਕਾਰਵਾਈ- ਅਪਰਾਧਿਕ ਸ਼ਿਕਾਇਤ ਦਰਜ ਕਰਨ ਲਈ ਕਾਰਵਾਈ ਆਰੰਭੀ

ਪੰਜਾਬ ਦੇ ਰਾਜਪਾਲ ਨੇ ਕੇਂਦਰੀ ਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ

ਸੀਨੀਅਰ ਭਾਜਪਾ ਆਗੂ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

ਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

ਪੰਜਾਬ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਅਮੀਰ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਵਚਨਬੱਧ: ਮੁੱਖ ਮੰਤਰੀ ਭਗਵੰਤ ਮਾਨ