ਨੈਸ਼ਨਲ

ਦਿੱਲੀ ਦੇ ਪੰਜਾਬ ਭਵਨ ਵਿਖੇ ਲੱਗੀਆਂ 20 ਦਾਨਸ਼ਵਰਾਂ ਦੀਆਂ ਤਸਵੀਰਾਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 17, 2026 10:57 PM

ਨਵੀਂ ਦਿੱਲੀ - ਭਾਸ਼ਾ ਵਿਭਾਗ ਪੰਜਾਬ ਵੱਲੋਂ ਪਿਛਲੇ ਸਾਲ ਤੋਂ ਦਿੱਲੀ ਸਥਿਤ ਪੰਜਾਬ ਭਵਨ ਵਿੱਚ ਪੰਜਾਬੀ ਦਾਨਸ਼ਵਰਾਂ ਦੀਆਂ ਤਸਵੀਰਾਂ ਸਥਾਪਿਤ ਕਰਨ ਦਾ ਕੰਮ ਆਰੰਭ ਕੀਤਾ ਗਿਆ ਸੀ। ਹੁਣ ਤੱਕ ਪਹਿਲਾਂ ਲਗਾਈਆਂ ਗਈਆਂ ਲਗਭਗ 40 ਤਸਵੀਰਾਂ ਤੋਂ ਬਾਅਦ ਅੱਜ 20 ਹੋਰ ਸਵਰਗੀ ਲੇਖਕਾਂ ਅਤੇ ਵਿਦਵਾਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਜਿਨਾਂ ਵਿੱਚ ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਡਾ. ਦੀਵਾਨ ਸਿੰਘ ਕਾਲੇਪਾਣੀ, ਪ੍ਰਿੰਸੀਪਲ ਸੁਜਾਨ ਸਿੰਘ, ਸ. ਜਸਵੰਤ ਸਿੰਘ ਕੰਵਲ, ਸ. ਨਾਨਕ ਸਿੰਘ, ਡਾ. ਹਰਭਜਨ ਸਿੰਘ, ਸ੍ਰੀਮਤੀ ਦਲੀਪ ਕੌਰ ਟਿਵਾਣਾ, ਸ੍ਰੀ ਬਲਰਾਜ ਸਾਹਨੀ, ਬਾਵਾ ਬੁੱਧ ਸਿੰਘ, ਸ਼੍ਰੀਮਤੀ ਸੁਖਵੰਤ ਕੌਰ ਮਾਨ, ਸ. ਮਹਿੰਦਰ ਸਿੰਘ ਸਰਨਾ, ਜਨਾਬ ਦੀਪਕ ਜੈਤੋਈ, ਮਹਿੰਦਰ ਕੌਰ ਗਿੱਲ, ਸ਼੍ਰੀ ਰਾਮ ਸਰੂਪ ਅਣਖੀ, ਡਾ. ਰਤਨ ਸਿੰਘ ਜੱਗੀ, ਸ਼੍ਰੀ ਮੋਹਨਜੀਤ, ਸ਼੍ਰੀ ਪਰਮਿੰਦਰਜੀਤ ਅਤੇ ਪ੍ਰੋ. ਅਜਮੇਰ ਔਲਖ ਸ਼ਾਮਿਲ ਹਨ।
ਇਹ ਤਸਵੀਰਾਂ ਪੰਜਾਬ ਭਵਨ ਦੇ ਬੀ ਬਲਾਕ ਦੀ ਡਿਓੜੀ ਅਤੇ ਉੱਪਰਲੀਆਂ ਮੰਜ਼ਿਲਾਂ ਦੇ ਵਰਾਂਡਿਆਂ ਵਿੱਚ ਲਗਾਈਆਂ ਗਈਆਂ। ਸ੍ਰੀ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਭਵਨ ਦੇ ਕਰਮਚਾਰੀਆਂ ਵੱਲੋਂ ਇਹ ਕਾਰਜ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਅਤੇ ਡਿਪਟੀ ਡਾਇਰੈਕਟਰ ਸ੍ਰੀ ਆਲੋਕ ਚਾਵਲਾ ਦੀ ਨਿਗਰਾਨੀ ਵਿਚ ਕੀਤਾ ਗਿਆ। ਇਸ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਿੰਸੀਪਲ ਰੈਜੀਡੈਂਟ ਕਮਿਸ਼ਨਰ ਡਾ. ਐਸ ਕਰੁਣਾ ਰਾਜੂ ਨਾਲ ਮੁਲਾਕਾਤ ਕਰਕੇ ਪੰਜਾਬ ਭਵਨ ਵਿੱਚ ਪੰਜਾਬੀਅਤ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਡਿਪਟੀ ਰੈਜੀਡੈਂਟ ਕਮਿਸ਼ਨਰ ਸ੍ਰੀਮਤੀ ਆਸਿਤਾ ਸ਼ਰਮਾ ਨੇ ਕਿਹਾ ਕਿ ਆਉਂਣ ਵਾਲੇ ਸਮੇਂ ਵਿੱਚ ਭਾਸ਼ਾ ਵਿਭਾਗ ਦੀ ਸਥਾਨਕ ਲਾਇਬਰੇਰੀ ਦੀ ਮੁਰੰਮਤ ਦਾ ਕੰਮ ਮੁਕੰਮਲ ਕਰਾ ਕੇ ਇਸ ਨੂੰ ਇਥੇ ਆਉਣ ਅਤੇ ਠਹਿਰਨ ਵਾਲੀਆਂ ਸ਼ਖ਼ਸੀਅਤਾਂ ਲਈ ਆਕਰਸ਼ਕ ਬਣਾਇਆ ਜਾਵੇਗਾ।

Have something to say? Post your comment

 
 
 
 

ਨੈਸ਼ਨਲ

ਨਸ਼ੀਲੀਆਂ ਵਸਤਾਂ ਦੇ ਵਪਾਰ, ਸਮੱਗਲਿੰਗ ਨੂੰ ਗੋਲੀ ਬੰਦੂਕ ਦੀ ਨੀਤੀ ਨਾਲ ਨਹੀ ਬਲਕਿ ਬੇਰੁਜਗਾਰੀ ਨੂੰ ਖਤਮ ਕਰਕੇ ਹੱਲ ਕੀਤਾ ਜਾਏ: ਮਾਨ

ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨ ਵਿਰੋਧੀ ਅਮਰੀਕੀ ਵਪਾਰ ਸਮਝੌਤੇ 'ਤੇ ਦਸਤਖਤ ਨਾ ਕਰਨ ਦੀ ਅਪੀਲ: ਸੰਯੁਕਤ ਕਿਸਾਨ ਮੋਰਚਾ

ਨੈਸ਼ਨਲ ਅਕਾਲੀ ਦਲ ਵਲੋਂ ਨਵੀਂ ਟੀਮ ਦਾ ਐਲਾਨ ਕਰਣ ਲਈ ਸਮੁੱਚੀ ਕਾਰਜਕਾਰਨੀ ਅਤੇ ਸਾਰੇ ਕੀਤੇ ਗਏ ਵਿੰਗ ਭੰਗ

ਗੁਰਦੁਆਰਾ ਹਾਂਡੀ ਸਾਹਿਬ ਵਿੱਚ ਬਣੇਗੀ ਰਿਹਾਇਸ਼, ਕਾਰ ਸੇਵਾ ਦਿੱਲੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਮਾਮਲਾ ਦਿੱਲੀ ਕਮੇਟੀ ਅਧੀਨ ਚਲਦੇ ਗੁਰੂ ਹਰਕਿਸ਼ਨ ਸਕੂਲਾਂ ਦੇ ਬਕਾਏ ਦਾ ਦਿੱਲੀ ਹਾਈ ਕੋਰਟ ਹੋਈ ਸਖ਼ਤ-ਵਿਕ ਸਕਦੀ ਹੈ ਕਮੇਟੀ ਦੀ ਜਾਇਦਾਦ

ਨਵੰਬਰ 1984 ਦੇ ਸਿੱਖ ਕਤਲੇਆਮ ਮਾਮਲੇਆਂ ਦੀ ਪੈਰਵੀ ਵਿਚ ਦਿੱਲੀ ਕਮੇਟੀ ਪ੍ਰਬੰਧਕ ਨਾਕਾਮਯਾਬ, ਕਮਲਨਾਥ ਦਾ ਮਾਮਲਾ 6 ਮਹੀਨੇ ਲਈ ਟਲਿਆ- ਵੀਰਜੀ

ਸਾਕਾ ਨਨਕਾਣਾ ਸਾਹਿਬ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 18ਵਾਂ ਰਾਗ ਦਰਬਾਰ 21 ਫਰਵਰੀ ਨੂੰ : ਹਰਮੀਤ ਸਿੰਘ ਕਾਲਕਾ

ਸਰਦਾਰਨੀ ਜਸਬੀਰ ਕੌਰ ਭੁੱਲਰ ਦੇ ਅਕਾਲ ਚਲਾਣੇ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ - ਕਾਲਕਾ

ਥਾਨਵਾਲਾ ਵਿੱਚ ਮਹਾਕਾਲ ਉਜੈਨ ਦੀ ਤਰਜ਼ 'ਤੇ ਮਨਾਇਆ ਗਿਆ ਮਹਾਸ਼ਿਵਰਾਤਰੀ ਤਿਉਹਾਰ, 'ਭੂਤ ਅਤੇ ਆਤਮਾਵਾਂ' ਸ਼ਿਵ ਜਲੂਸ ਵਿੱਚ ਸ਼ਾਮਲ ਹੋਏ

ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਰਤ-ਅਮਰੀਕਾ ਸੌਦੇ 'ਤੇ ਸਰਕਾਰ ਤੋਂ ਪੁੱਛੇ ਪੰਜ ਸਵਾਲ