ਪੰਜਾਬ

ਗਿਆਨੀ ਰਘਬੀਰ ਸਿੰਘ ਨੇ ਬਾਦਲ ਪਰਵਾਰ ਤੇ ਲਗਾਈ ਇਲਜਾਮਾਂ ਦੀ ਝੜੀ ,ਕਿਸੇ ਅਦਿੱਖ ਸ਼ਕਤੀ ਦੇ ਇਸ਼ਾਰੇ ਤੇ ਬੋਲ ਰਹੇ ਹਨ..??ਸ਼ੰਟੀ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 18, 2026 10:32 PM

ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੰਥੀ ਗਿਆਨੀ ਰਘਬੀਰ ਸਿੰਘ ਦੁਆਰਾ ਜਲੰਧਰ ਵਿਚ ਕੀਤੀ ਪ੍ਰੈਸ ਮਿਲਣੀ ਤੋ ਬਾਅਦ ਪੰਥਕ ਹਲਕਿਆਂ ਵਿਚ ਮੰਨਿਆ ਜਾ ਰਿਹਾ ਹੈ ਕਿ ਇਨਾਂ ਵਿਚਾਰਾਂ ਪਿੱਛੇ ਕੋਈ ਅਦਿਖ ਸ਼ਕਤੀ ਕੰਮ ਕਰ ਰਹੀ ਹੈ।ਇਸ ਸੰਬਧੀ ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਗੁਰਮੀਤ ਸਿੰਘ ਸ਼ੰਟੀ ਜਰਨਲ ਸਕੱਤਰ ਅਕਾਲੀ ਦਲ ਦਿੱਲੀ ਅਤੇ ਸਾਬਕਾ ਸਕੱਤਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਗਿਆਨੀ ਰਘਬੀਰ ਸਿੰਘ ਨੇ ਬਾਦਲ ਪਰਵਾਰ ਤੇ ਇਲਜਾਮਾਂ ਦੀ ਝੜੀ ਲਗਾਈ ਹੈ ਉਹ ਸੰਕੇਤ ਕਰਦੀ ਹੈ ਕਿ ਗਿਆਨੀ ਜੀ ਕਿਸੇ ਅਦਿੱਖ ਸ਼ਕਤੀ ਦੇ ਇਸ਼ਾਰੇ ਤੇ ਬੋਲ ਰਹੇ ਹਨ। ਇਸ ਅਦਿਖ ਸ਼ਕਤੀ ਦਾ ਇਕੋ ਇਕ ਮਕਸਦ ਸਿੱਖ ਸੰਸਥਾਵਾਂ ਅਤੇ ਸਿੱਖ ਆਗੂਆਂ ਨੂੰ ਬਦਨਾਮ ਕਰਨਾ ਹੈ।ਸਿੱਖ ਭਾਵਨਾਂਵਾਂ ਨਾਂਲ ਜੁੜੇ ਮੁੱਦੇ ਚੁੱਕ ਕੇ ਗਿਆਨੀ ਰਘਬੀਰ ਸਿੰਘ ਚੀਚੀ ਤੇ ਖੂਨ ਲਗਾ ਕੇ ਸ਼ਹੀਦ ਹੋਣ ਦਾ ਭਰਮ ਪਾਲ ਰਹੇ ਹਨ।ਉਨਾਂ ਕਿਹਾ ਕਿ 2 ਦਸਬੰਰ 2024 ਦੇ ਹੁਕਮਨਾਮੇ ਤੋ ਬਾਅਦ ਕਰੀਬ 14 ਮਹੀਨੇ ਤਕ ਗਿਆਨੀ ਰਘਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਪਦਵੀ ਦਾ ਸੁਖ ਮਾਣਦੇ ਰਹੇ, ਅੱਜ ਅਚਾਨਕ ਉਨਾਂ ਦੇ ਦਿਲ ਵਿਚ ਇਨਾ ਦਰਦ ਕਿਵੇ ਜਾਗ ਗਿਆ ਕਿ ਉਹ ਧੱੜਲੇ ਨਾਲ ਖੁਲਾਸੇ ਕਰ ਰਹੇ ਹਨ। ਉਨਾ ਕਿਹਾ ਕਿ ਕੁਝ ਸੂਤਰ ਦਸਦੇ ਹਨ ਕਿ ਗਿਆਨੀ ਰਘਬੀਰ ਸਿੰਘ ਨੂੰ ਇਹ ਵਹਿਮ ਹੋ ਗਿਆ ਸੀ ਕਿ ਉਨਾਂ ਨੂੰ 19 ਫਰਵਰੀ ਨੂੰ ਹੋਣ ਵਾਲੀ ਸ਼ੋ੍ਰਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀ ਮੀਟਿੰਗ ਵਿਚ ਸੇਵਾ ਮੁਕਤ ਕੀਤਾ ਜਾ ਸਕਦਾ ਹੈ। ਇਸ ਤੋ ਪਹਿਲਾਂ ਵੀ ਗਿਆਨੀ ਰਘਬੀਰ ਸਿੰਘ ਆਪਣਾ ਆਹੁੱਦਾ ਬਚਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਾ ਚੁੱਕੇ ਹਨ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੰ੍ਰਥੀ ਦਾ ਆਹੁੱਦਾ ਸਿੱਖ ਪੰਥ ਵਿਚ ਬੜੇ ਹੀ ਸਨਮਾਨ ਵਾਲਾ ਹੈ, ਪਰ ਜਿਸ ਤਰ੍ਹਾਂ ਨਾਲ ਗਿਆਨੀ ਰਘਬੀਰ ਸਿੰਘ ਨੇ ਇਸ ਅਹੁੱਦੇ ਦੀ ਮਾਣ ਮਰਿਯਾਦਾ ਨੂੰ ਤਾਕ ਵਿਚ ਰਖ ਕੇ ਮਾਣ ਮਤੀਆਂ ਸਿੱਖ ਸੰਸਥਾਵਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣ ਦਾ ਯਤਨ ਕੀਤਾ ਹੈ ਉਸ ਨੇ ਸਿੰਘ ਸਾਹਿਬ ਦੀ ਸਤਿਕਾਰਤ ਪੋਸਟ ਦੇ ਅਕਸ ਨੂੰ ਧੰੁਦਲਾ ਕੀਤਾ ਹੈ। ਭਰੋਸੇਯੌਗ ਸੂਤਰਾਂ ਦੀ ਮੰਨੀ ਜਾਵੇ ਤਾਂ ਗਿਆਨੀ ਰਘਬੀਰ ਸਿੰਘ ਨੂੰ ਦਿੱਲੀ ਦੇ ਇਕ ਵੱਡੇ ਗੁਰੂ ਘਰ ਦੀ ਸੇਵਾ ਸੰਭਾਲ ਦਿੱਤੇ ਜਾਣ ਦੀਆਂ ਵੀ ਚਰਚਾਵਾਂ ਚਲ ਰਹੀਆਂ ਹਨ, ਚਰਚਾ ਹੈ ਕਿ ਗਿਆਨੀ ਰਘਬੀਰ ਸਿੰਘ ਵਲੋ ਵੀ ਇਸ ਨਵੀ ਸੇਵਾ ਸੰਭਾਲ ਲਈ ਸਹਿਮਤੀ ਦਿੱਤੀ ਜਾ ਚੁੱਕੀ ਹੈ।

Have something to say? Post your comment

 
 
 
 

ਪੰਜਾਬ

ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ ਭ੍ਰਿਸ਼ਟਾਚਾਰ ਦੇ ਗੜ੍ਹ ਵਿੱਚ ਬਦਲ ਗਈ: ਜਥੇਦਾਰ ਰਘਬੀਰ ਸਿੰਘ

ਹਰਬਰਿੰਦਰ  ਕਤਲ ਮਾਮਲਾ: ਮੁੱਖ ਮੰਤਰੀ  ਨੇ ਡੀਜੀਪੀ ਪੰਜਾਬ ਤੋਂ ਲਿਆ ਕਤਲ ਦਾ ਜਾਇਜ਼ਾ, ਕਿਹਾ ਅਧਿਕਾਰੀਆਂ ਦੀ ਜਵਾਬਦੇਹੀ ਕੀਤੀ ਜਾਵੇਗੀ ਤੈਅ

ਐਸਜੀਪੀਸੀ ਤੇ ਅਕਾਲੀ ਦਲ ਵਿੱਚ ਹੋ ਰਿਹਾ ਕੰਮ ਸ਼ਰਮਨਾਕ, ਪੁਛਿਆ- ਗੁਰੂ ਮਹਾਰਾਜ ਦੇ ਹੱਥ-ਲਿਖਤ ਸਰੂਪ ਕਿੱਥੇ ਗਏ? ਨਿੱਝਰ

ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੇ ਬਿਆਨ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਦਿੱਤੀ ਪ੍ਰਤੀਕਿਰਿਆ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਦੇ ਹਲਕਾ ਦੱਖਣੀ 'ਚ ਵਿੱਚ ਵਿਸ਼ਾਲ ਰੈਲੀ

ਮੁਢਲੀ ਸਿੱਖਿਆ ‘ਤੇ ਅਟਕੇ ਵਿਦਿਆਰਥੀਆਂ ਕਾਰਨ ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ ਦੇ ਅਧਿਆਪਕਾਂ ‘ਤੇ ਕੀਤੀ ਕਾਰਵਾਈ : ਹਰਜੋਤ ਸਿੰਘ ਬੈਂਸ

ਕਿਸਾਨਾਂ ਦੇ ਮੁੱਦਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਕੇਂਦਰ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਲੋੜ- ਕੁਲਤਾਰ ਸਿੰਘ ਸੰਧਵਾਂ

ਸਮਾਜਿਕ ਸੁਰੱਖਿਆ ਸਕੀਮਾਂ ਹੇਠ ਜਨਵਰੀ 2026 ਤੱਕ ₹5,748 ਕਰੋੜ ਤੋਂ ਵੱਧ ਦੀ ਰਕਮ ਜਾਰੀ: ਡਾ. ਬਲਜੀਤ ਕੌਰ

ਕਿਲਾ ਰਾਏਪੁਰ ਪੇਂਡੂ ਓਲੰਪਿਕ 2026 ਦੇ ਦੂਜੇ ਦਿਨ ਬੈਲ ਗੱਡੀਆਂ ਦੀ ਦੌੜ ਨਾਲ ਗੂੰਜਿਆ ਮੈਦਾਨ

ਗਿਆਨੀ ਰਘਬੀਰ ਸਿੰਘ ਨੇ ਬਹੁਤ ਵੱਡੇ ਖੁਲਾਸੇ ਕੀਤੇ ਹਨ, ਇਸ ਲਈ ਗੁਰਦੁਆਰਿਆਂ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ ਵੱਡੀ ਲੜਾਈ ਹੈ: ਸੇਖਵਾਂ