ਪੰਜਾਬ

ਗੁਰਦੁਆਰਾ ਸਾਹਿਬ ਦੀ ਜਮੀਨ ਵੇਚਣ ਦੇ ਮਾਮਲੇ ਵਿੱਚ ਸਬੂਤ ਹੋਲੇ ਮਹੱਲੇ ਤੋਂ ਬਾਅਦ ਦੇ ਦਿਆਂਗੇ- ਗਿਆਨੀ ਹਰਪ੍ਰੀਤ ਸਿੰਘ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 19, 2026 09:47 PM


ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ’ਤੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੀ ਗਮਾਡਾ ਵੱਲੋਂ ਸਕੀਮ ਤਹਿਤ ਲਈ ਜ਼ਮੀਨ ਦੇ ਪੈਸਿਆਂ ਅਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੀ ਜਗ੍ਹਾ ਵੇਚਣ ਦੇ ਲਗਾਏ ਗਏ ਇਲਜ਼ਾਮਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਬਿਲਕੁਲ ਬੇਬੁਨਿਆਦ ਦੋਸ਼ ਹਨ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋ ਬਾਅਦ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨਾਲ ਸਬੰਧਤ ਜਗ੍ਹਾ ਵੇਚਣ ਅਤੇ ਖਰੀਦਣ ਦਾ ਕਾਰਜ ਬਿਲਕੁਲ ਨਿਯਮਾਂ ਅਨਸੁਾਰ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਗਮਾਡਾ ਵੱਲੋਂ ਲਈ ਗਈ ਜ਼ਮੀਨ ਦੀ ਰਕਮ ਵੀ ਨਿਯਮਾਂ ਅਨੁਸਾਰ ਹੈ। ਇਸ ਸਬੰਧੀ ਬੇਬੁਨਿਆਦ ਦੋਸ਼ ਲਗਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕਰਨਾ ਅਤੇ ਸੰਗਤ ਨੂੰ ਗੁਮਰਾਹ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਨਹੀਂ ਤਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਵੱਲੋਂ ਇਨ੍ਹਾਂ ਖਿਲਾਫ਼ ਮਾਨਹਾਨੀ ਦਾ ਮੁਕੱਦਮਾ ਕੀਤਾ ਜਾਵੇਗਾ।ਉਧਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਹੋਲੇ ਮੁਹੱਲੇ ਤੋ ਬਾਅਦ ਉਹ ਸੈਕੜੇ ਸਾਥੀਆਂ ਨਾਲ ਐਡਵੋਕੇਟ ਧਾਮੀ ਦੇ ਨਗਰ ਵਿਖੇ ਆ ਕੇ ਉਨਾਂ ਨੂੰ ਸਬੂਤ ਦੇਣਗੇ। ਉਨਾਂ ਕਿਹਾ ਕਿ ਮੈਂ ਐਡਵੋੇਕੇਟ ਧਾਮੀ ਦੇ ਇਸ ਕਥਨ ਦਾ ਸਵਾਗਤ ਕਰਦਾ ਹਾਂ। ਗੁਰਦੁਆਰਾ ਭੱਠਾ ਸਾਹਿਬ ਦਾ ਮਾਮਲਾ ਐਡਵੋਕੇਟ ਸਤਨਾਮ ਸਿੰਘ ਗਿੱਲ ਨੇ ਉਠਾਇਆ ਸੀ ਤੇ ਸਬੂਤ ਵੀ ਦਿੱਤੇ ਸਨ। ਉਹੀ ਸਬੂਤਾਂ ਦੀ ਕਾਪੀ ਮੈਂ ਅੰਮ੍ਰਿਤਸਰ ਪ੍ਰੈਸ ਦੇ ਸਾਹਮਣੇ ਮੁਹਈਆ ਕਰਵਾਈ ਸੀ। ਹੋਰ ਵੀ ਸਬੂਤ ਤੁਹਾਨੂੰ ਅਤੇ ਅਦਾਲਤ ਦੇ ਵਿੱਚ ਦਿੱਤੇ ਜਾਣਗੇ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਭੱਠਾ ਸਾਹਿਬ ਅਤੇ ਗੁਰਦੁਆਰਾ ਅੰਬ ਸਾਹਿਬ ਦੇ ਹੀ ਮੈਨੇਜਰਾਂ ਨੂੰ ਇਹ ਚਿੱਠੀਆਂ ਜਾਰੀ ਨਾ ਕਰੋ ਕਿਉਂਕਿ ਭਵਿੱਖ ਦੇ ਵਿੱਚ ਅਸੀਂ ਹਰ ਮਾਮਲਾ ਚੁੱਕਣ ਵਾਲੇ ਹਾਂ, ਇਸ ਲਈ ਹਰ ਗੁਰਦੁਆਰਾ ਸਾਹਿਬ ਦੇ ਮੈਨੇਜਰਾਂ ਨੂੰ ਸਰਕੂਲਰ ਜਾਰੀ ਕਰੋ ਕਿ ਜਿਹੜੇ ਜਿਹੜੇ ਗੁਰਦੁਆਰੇ ਦਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਚੁਕੇਗਾ ਉਹ ਗੁਰਦੁਆਰਾ ਸਾਹਿਬ ਦਾ ਮੈਨੇਜਰ ਉਹਦੇ ਤੇ ਮਾਨਹਾਨੀ ਦਾ ਕੇਸ ਦਾਇਰ ਕਰੇ।

Have something to say? Post your comment

 
 
 
 

ਪੰਜਾਬ

ਪੰਜਾਬ ਸਕੱਤਰੇਤ ਨੂੰ ਬੰਬ ਦੀ ਧਮਕੀ ਮਿਲੀ, ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ

ਤਣਾਅ-ਮੁਕਤ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ 2,804 ਕੇਂਦਰ ਇੱਕ ਇੱਕ ਵਿਦਿਆਰਥੀ ਲਈ ਕੀਤੇ ਸਥਾਪਤ: ਹਰਜੋਤ ਸਿੰਘ ਬੈਂਸ

ਪੰਜਾਬ ਸਰਕਾਰ ਨੇ ਸੁਰੱਖਿਅਤ ਵਪਾਰਕ ਮਾਹੌਲ ਯਕੀਨੀ ਬਣਾਉਣ ਲਈ ਪੁਲਿਸ ਅਤੇ ਵਪਾਰੀਆਂ ਦੇ ਤਾਲਮੇਲ ਨੂੰ ਮਜ਼ਬੂਤ ਕੀਤਾ: ਹਰਪਾਲ ਸਿੰਘ ਚੀਮਾ

ਸ੍ਰੀ ਗੁਰੂ ਰਵੀਦਾਸ ਬਾਣੀ ਅਧਿਐਨ ਕੇਂਦਰ ਲਈ ਪੰਜਾਬ ਸਰਕਾਰ ਨੇ 10.50 ਏਕੜ ਜ਼ਮੀਨ ਦਾ ਕਬਜ਼ਾ ਲਿਆ: ਹਰਪਾਲ ਸਿੰਘ ਚੀਮਾ

ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਪਾਬੰਦੀ ਦੇ ਹੁਕਮ ਜਾਰੀ

ਬਾਦਲ ਪਰਿਵਾਰ ਨੇ ਐਸਜੀਪੀਸੀ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾਇਆ, ਗੁਰੂ ਦੀ ਗੋਲਕ ਤੇ ਲੰਗਰ ਦੀ ਕਣਕ ਤੱਕ ਨਹੀਂ ਛੱਡੀ: ਤਲਬੀਰ ਸਿੰਘ ਗਿੱਲ

ਪਿਛਲੀਆਂ ਸਰਕਾਰਾਂ ਨੇ ਬੈਲ ਗੱਡੀਆਂ ਦੀਆਂ ਦੌੜਾਂ ਤੇ ਲਗਾਈ ਰੋਕ ਅਸੀਂ ਕਾਨੂੰਨ ਸੋਧ ਕੇ ਕੀਤਾ ਮੁੜ ਸ਼ੁਰੂ- ਮੁੱਖ ਮੰਤਰੀ ਭਗਵੰਤ ਮਾਨ

72 ਘੰਟਿਆਂ ਵਿੱਚ ਲਗਾਏ ਦੋਸ਼ਾਂ ਨੂੰ ਸਿੱਧ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤਾ ਨੋਟਿਸ ਜਥੇਦਾਰ ਰਘਬੀਰ ਸਿੰਘ ਨੂੰ

ਪੁਲਿਸ ਜਬਰ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਵਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ

ਮੌਕਿਆਂ ਦੀ ਧਰਤੀ ਕੈਨੇਡਾ ਵਿਚ ਸਿੱਖ ਬਹੁਤ ਤਰੱਕੀ ਕਰ ਰਹੇ ਹਨ : ਗਿਲ