ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ (ਰਜਿ) ਅਜ਼ਾਦਾਨਾ ਤੌਰ 'ਤੇ ਰਹੇਗਾ ਵਿਚਰਦਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 20, 2026 09:12 PM

ਨਵੀਂ ਦਿੱਲੀ- ਅਸੀਂ 20 ਸਿਤੰਬਰ 2000 ਤੋਂ ਇੰਗਲੈਂਡ ਵਿੱਚ ਪਾਰਟੀ ਤੌਰ 'ਤੇ ਵਿਚਰਦੇ ਆ ਰਹੇ ਹਾਂ ਅਤੇ ਪਾਰਟੀ ਸੰਗਠਨ ਦੀ ਮਜਬੂਤੀ ਅਤੇ ਏਕਤਾ ਨੂੰ ਮੁੱਖ ਰੱਖ ਕੇ ਇਕ ਧਿਰ ਵੱਲੋਂ ਅਕਤੂਬਰ 2015 ਵਿੱਚ ਆਪਣਾ ਵੱਖਰਾ ਢਾਂਚਾ ਐਲਾਨੇ ਜਾਣ ਦੇ ਬਾਵਜੂਦ ਅਸੀਂ ਪੂਰੇ ਜਾਬਤੇ ਵਿੱਚ ਰਹਿੰਦੇ ਹੋਏ ਸਾਰੇ ਵਖਰੇਵਿਆਂ ਨੂੰ ਹੱਲ੍ਹ ਕਰਨ ਲਈ ਪੁਰਜੋਰ ਯਤਨਸ਼ੀਲ ਹੋਣ ਦੇ ਬਾਵਜੂਦ ਸ: ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਅੰਤਰ-ਰਾਸ਼ਟਰੀ ਪੱਧਰ ਦੇ ਆਗੂਆਂ ਨੇ ਸ਼ਾਇਦ ਇਸ ਸਾਰੇ ਵਰਤਾਰੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਟਾਲਮਟੋਲ ਦੀ ਨੀਤੀ ਅਪਣਾਈ ਹੋਈ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਜੋ ਕਿ ਇਲੈਕਸ਼ਨ ਕਮਿਸ਼ਨ ਇੰਗਲੈਂਡ ਕੋਲ ਰਜਿਸਟਰਡ ਰਾਜਨੀਤਕ ਪਾਰਟੀ ਹੈ ਸਮੂਹ ਪੰਥਕ ਸੰਸਥਾਵਾਂ ਨਾਲ ਪ੍ਰਸਪਰ ਆਪਸੀ ਸਹਿਯੋਗ ਕਰਦੇ ਹੋਏ ਅਜ਼ਾਦਾਨਾ ਤੌਰ ਤੇ ਵਿਚਰਦੇ ਰਹਾਂਗੇ। ਜੱਥੇਬੰਦੀ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਸਕੱਤਰ ਜਨਰਲ ਤਰਸੇਮ ਸਿੰਘ ਮੰਡੇਰ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ, ਸਕੱਤਰ ਜਸਵਿੰਦਰ ਸਿੰਘ ਰਾਏ, ਖਜਾਨਚੀ ਭੁਪਿੰਦਰ ਸਿੰਘ ਜੌਹਲ, ਆਰਗੇਨਾਈਜਰ ਪ੍ਰੀਤਕਮਲ ਸਿੰਘ, ਮੀਡੀਆ ਸਕੱਤਰ ਜਗਤਾਰ ਸਿੰਘ ਵਿਰਕ, ਅਗਜ਼ੈਕਟਿਵ ਕਮੇਟੀ ਮੈਂਬਰ ਮੁਹਿੰਦਰ ਸਿੰਘ ਮਾਨ, ਰਣਜੀਤ ਸਿੰਘ ਸ਼ੇਰਗਿੱਲ, ਇਕਬਾਲ ਸਿੰਘ, ਪਿੰਦਰ ਸਿੰਘ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ ।

Have something to say? Post your comment

 
 
 
 

ਨੈਸ਼ਨਲ

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਖੁਦ ਨੂੰ ਬਾਦਲ ਪਰਿਵਾਰ ਦਾ ਬੁਲਾਰਾ ਕੀਤਾ ਸਾਬਤ: ਦਿੱਲੀ ਗੁਰਦੁਆਰਾ ਕਮੇਟੀ

ਫਰਾਂਸ ਦੇ ਰਾਸ਼ਟਰਪਤੀ ਐਮੂਨਲ ਮੈਕਰੋਨ ਗੁਰਦੁਆਰਾ ਬੰਗਲਾ ਸਾਾਹਿਬ ਵਿਖੇ ਹੋਏ ਨਤਮਸਤਕ

ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਹਿਰਾਸਤ ਵਿੱਚ

ਬੇਦੀ ਟੇਲਰ ਦੁਕਾਨ ਦੇ ਮਾਲਿਕ ਸਰਦਾਰ ਹਰਜਿੰਦਰ ਸਿੰਘ ਬੇਦੀ ਨੂੰ ਅਣਪਛਾਤਿਆਂ ਵਲੋਂ ਗੋਲੀ ਮਾਰਣ ਦੀ ਦਿਤੀਆਂ ਜਾ ਰਹੀਆਂ ਹਨ ਧਮਕੀਆਂ

ਦਿੱਲੀ ਕਮੇਟੀ ਪ੍ਰਬੰਧਕਾਂ ਨੇ ਫਰਾਂਸੀਸੀ ਰਾਸ਼ਟਰਪਤੀ ਅੱਗੇ ਦਸਤਾਰ ਦਾ ਮੁੱਦਾ ਚੁਕਿਆ ਜਾ ਨਹੀਂ ਸਪਸ਼ਟ ਕੀਤਾ ਜਾਏ: ਸਰਨਾ

ਬਿਹਾਰ ਸਰਕਾਰ ਸਿੱਖਾਂ ਨੂੰ ਮੰਨਦੀ ਹੈ ਘੱਟਗਿਣਤੀ, ਪਰ ਇਸ ਸੰਬੰਧੀ ਕੋਈ ਸਰਟੀਫਿਕੇਟ ਕਿਉਂ ਨਹੀਂ ਜਾਰੀ ਨਹੀਂ ਕੀਤਾ ਜਾ ਰਿਹਾ: ਲਖਵਿੰਦਰ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ’ਚ ਸਕਿੱਲ ਡਵੈਲਪਮੈਂਟ ਸੈਂਟਰ ਦਾ ਹੋਇਆ ਉਦਘਾਟਨ

ਜਗਦੀਸ਼ ਟਾਈਟਲਰ ਵਿਰੁੱਧ ਮਾਮਲੇ ਵਿੱਚ ਅਦਾਲਤ ਅੰਦਰ ਜੱਜ ਹਾਜਿਰ ਨਾ ਹੋਣ ਕਰਕੇ ਸੁਣਵਾਈ ਟਲੀ

ਸੰਤ ਬਾਬਾ ਅਤਰ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਦਿੱਲੀ ਵਿਖੇ ਕਰਵਾਏ ਗਏ 'ਸੰਤ ਸਮਾਗਮ'

ਚੀਨੀ ਰੋਬੋਟ ਕੁੱਤੇ ਦੇ ਵਿਵਾਦ 'ਤੇ ਰਾਹੁਲ ਗਾਂਧੀ: ਏਆਈ ਸੰਮੇਲਨ ਇੱਕ ਪੀਆਰ ਤਮਾਸ਼ਾ