ਪੰਜਾਬ

ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਕੈਂਪ ਦਾ ਆਯੋਜਨ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 20, 2026 09:01 PM


ਅੰਮ੍ਰਿਤਸਰ -ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤਹਿਸੀਲਪੁਰਾ ਅੰਮ੍ਰਿਤਸਰ ਵਿਖੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸੁੰਦਰ ਲਿਖਾਈ ਦਾ ਕੈਂਪ ਸਿੰਘ ਸਾਹਿਬ ਗਿਆਨੀ ਸੁਰਜੀਤ ਸਿੰਘ ਸਭਰਾ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਅਰਦਾਸ ਕਰਕੇ ਆਰੰਭ ਕੀਤਾ ਗਿਆ। ਗਿਆਨੀ ਅਮਰੀਕ ਸਿੰਘ ਜੀ ਨੇ ਹੁਕਮਨਾਮਾ ਲੈਣ ਦੀ ਸੇਵਾ ਨਿਭਾਈ ਕੈਂਪ ਵਿੱਚ ਸੁੰਦਰ ਲਿਖਾਈ ਦੀ ਸਿਖਲਾਈ ਭਾਈ ਗਗਨਦੀਪ ਸਿੰਘ ਵੱਲੋਂ ਕੀਤੀ ਗਈ। ਇਸ ਕੈਂਪ ਵਿੱਚ ਤਕਰੀਬਨ 50 ਤੋਂ ਵੱਧ ਸਿਿਖਆਰਥੀਆਂ ਨੇ ਭਾਗ ਲਿਆ ਅਤੇ ਸੁੰਦਰ ਲਿਖਾਈ ਦੀ ਸਿਖਲਾਈ ਪ੍ਰਾਪਤ ਕੀਤੀ। ਅੱਜ 21ਫਰਵਰੀ ਨੂੰ ਇਸੇ ਤਰ੍ਹਾਂ ਹੀ ਸ਼ਾਮ ਤਿੰਨ ਵਜੇ ਤੋਂ 6 ਵਜੇ ਤੱਕ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਰਾਤ ਅੱਠ ਵਜੇ ਤੱਕ ਗੁਰਮਤਿ ਸਮਾਗਮ ਹੋਣਗੇ, ਜਿਸ ਵਿੱਚ ਪੰਥਕ ਸ਼ਖਸ਼ੀਅਤਾਂ ਵਿਦਵਾਨ ਕਥਾਵਾਚਕ ਸੰਗਤਾਂ ਨੂੰ ਨਿਹਾਲ ਕਰਨਗੇ। ਸੰਗਤਾਂ ਨੂੰ ਹੁੰਮ ਹੁੰਮਾ ਕੇ ਦਰਸ਼ਨ ਦੇਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ਤੇ ਸ ਅਜੀਤ ਸਿੰਘ ਜੀ ਬਸਰਾ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ , ਡਾਕਟਰ ਆਤਮਜੀਤ ਸਿੰਘ ਬਸਰਾ, ਸ ਹਰਪ੍ਰੀਤ ਸਿੰਘ ਚਾਵਲਾ, ਸ ਪਰਮਜੀਤ ਸਿੰਘ , ਸ ਪਰਮਜੀਤ ਸਿੰਘ ਮੰਡੀ ਵਾਲੇ, ਸ ਰਣਜੀਤ ਸਿੰਘ, ਸ ਹਰਦੀਪ ਸਿੰਘ ਵਾਲੀਆ, ਸ ਰਵਦੀਪ ਸਿੰਘ, ਸ ਹਰਜੀਤ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਨਗਰ, ਸ ਰਵਿੰਦਰ ਸਿੰਘ ਮਾਟਾ, ਸ ਜਤਿੰਦਰ ਪਾਲ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਨਗਰ, ਸ ਜਸਪ੍ਰੀਤ ਸਿੰਘ ਰਾਜਾ ਵੀਰ ਜੀ, ਸ ਅਮਨਦੀਪ ਸਿੰਘ, ਸ ਜਗਜੀਵਨ ਸਿੰਘ, ਬਾਬਾ ਕੁਲਵੰਤ ਸਿੰਘ ਗ੍ਰੰਥੀ ਮੌਜੂਦ ਸਨ।

Have something to say? Post your comment

 
 
 
 

ਪੰਜਾਬ

ਸਾਡੇ ਗੁਰਦੁਆਰੇ ਸਾਡੀ ਹੋਂਦ ਦਾ ਧੁਰਾ ਹਨ, ਇਨ੍ਹਾਂ ਦਾ ਪ੍ਰਬੰਧ ਪਾਰਦਰਸ਼ੀ ਹੋਣਾ ਚਾਹੀਦਾ ਹੈ: ਕੁਲਤਾਰ ਸਿੰਘ ਸੰਧਵਾਂ

ਵੋਟਰ ਸੂਚੀਆਂ ਸੁਧਾਰਨ ਦੇ ਨਾਮ 'ਤੇ ਵੱਡੇ ਪੱਧਰ 'ਤੇ ਦਲਿਤ ਅਤੇ ਵਿਰੋਧੀ ਧਿਰਾਂ ਦੀ ਵੋਟਾਂ ਨੂੰ ਮਿਟਾਉਣਾ ਅਸਵੀਕਾਰਨਯੋਗ ਹੈ: ਗਰਗ

ਹਰਜੋਤ ਬੈਂਸ ਨੇ ਇੰਡੀਆ ਏ.ਆਈ. ਇੰਪੈਕਟ ਐਕਸਪੋ ‘ਚ ਪੰਜਾਬ ਦੇ ਸਕੂਲਾਂ ਲਈ ਮਨਸੂਈ ਬੌਧਿਕਤਾ ਅਧਾਰਤ ਸੰਭਾਵਨਾਵਾਂ ਨੂੰ ਤਲਾਸ਼ਿਆ

ਸਕੂਲਾਂ ਵਿੱਚ ਲਾਪਰਵਾਹੀ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਨੀਤੀ ਨੂੰ ਦੁਹਰਾਇਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ

ਉਦਯੋਗ ਮੰਤਰੀ ਸੰਜੀਵ ਅਰੋੜਾ ਦੀ ਉਦਯੋਗਪਤੀ ਸੱਜਣ ਜਿੰਦਲ ਨਾਲ ਮੁਲਾਕਾਤ; ਰਾਜਪੁਰਾ ਵਿੱਚ 1,500 ਕਰੋੜ ਨਿਵੇਸ਼ ਦਾ ਐਲਾਨ

ਚੌਥਾ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋ. ਗੁਰਭਜਨ ਗਿੱਲ ਨੂੰ ਕੀਤਾ ਗਿਆ ਭੇਟ

ਧਰਮ ਪ੍ਰਚਾਰ ਲਹਿਰ ਨੂੰ ਹੋਰ ਤੇਜ਼ ਕਰਦਿਆਂ ਪਿੰਡਾਂ ਅੰਦਰ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਕਰਵਾਏ ਜਾਣਗੇ- ਐਡਵੋਕੇਟ ਧਾਮੀ

ਦਸਤੀ,ਸਰਕਾਰੀ ਡਾਕ ਤੇ ਵਟਸਐਪ ਰਾਹੀ ਗਿਆਨੀ ਰਘਬੀਰ ਸਿੰਘ ਨੂੰ ਭੇਜਿਆ ਕਾਰਨ ਦਸੋ ਨੋਟਿਸ

ਪੰਜਾਬ ਸਕੱਤਰੇਤ ਨੂੰ ਬੰਬ ਦੀ ਧਮਕੀ ਮਿਲੀ, ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ

ਤਣਾਅ-ਮੁਕਤ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ 2,804 ਕੇਂਦਰ ਇੱਕ ਇੱਕ ਵਿਦਿਆਰਥੀ ਲਈ ਕੀਤੇ ਸਥਾਪਤ: ਹਰਜੋਤ ਸਿੰਘ ਬੈਂਸ