BREAKING NEWS
'ਸੱਚ ਕਮਿਸ਼ਨ' ਬਣਾਉਣ ਦੀ ਬਜਾਏ, ਬਾਦਲਾਂ ਨੇ ਸੱਤਾ ਵਿੱਚ ਆਉਂਦੇ ਹੀ ਬੀਬੀ ਖਾਲੜਾ 'ਤੇ ਪਰਚੇ ਦਰਜ ਕੀਤੇ: ਬਲਤੇਜ ਪੰਨੂਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਇੱਕ ਰੋਜ਼ਾ ਐੱਸਆਈਆਰ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ: ਸੀਈਓ ਅਨਿੰਦਿਤਾ ਮਿਤਰਾ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇਸਫ਼ਲਤਾਪੂਰਵਕ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਲਾਭ ਲਿਆ: ਸਪੀਕਰ ਕੁਲਤਾਰ ਸਿੰਘ ਸੰਧਵਾਂਜ਼ਿਆਦਾਤਰ ਮੰਗਾਂ 'ਤੇ ਪਹਿਲਾਂ ਹੀ ਕਾਰਵਾਈ ਜਾਰੀ, ਬਾਕੀ ਮੰਗਾਂ ਵੀ ਸਮਾਂਬੱਧ ਤਰੀਕੇ ਨਾਲ ਕੀਤੀਆਂ ਜਾਣਗੀਆਂ ਹੱਲ: ਹਰਪਾਲ ਸਿੰਘ ਚੀਮਾ

ਖੇਡ

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ

ਕੌਮੀ ਮਾਰਗ ਬਿਊਰੋ | February 21, 2026 08:46 PM



ਅੰਮ੍ਰਿਤਸਰ-ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ’ਚ ਖੇਡ ਅਤੇ ਏਕਤਾ ਦੀ ਭਾਵਨਾ ਨੂੰ ਉਜਾਗਰ ਕਰਨ ਦੇ ਮਕਸਦ ਤਹਿਤ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸਮਾਗਮ ਮੌਕੇ ਦੌੜ, ਲੰਬੀ ਛਾਲ, ਸ਼ਾਟਪੁੱਟ, ਰੱਸਾਕਸ਼ੀ, ਸ਼ਤਰੰਜ, ਬੈਡਮਿੰਟਨ, ਵਾਲੀਬਾਲ, ਫੁੱਟਬਾਲ ਵਰਗੇ ਵੱਖ-ਵੱਖ ਮੁਕਾਬਲੇ ਕਰਵਾਏ ਗਏ।

ਉਕਤ ਪ੍ਰੋਗਰਾਮ ਦੀ ਸ਼ੁਰੂਆਤ ਡਾ. ਮੰਜ਼ੂ ਬਾਲਾ ਵੱਲੋਂ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਅਸਮਾਨ ’ਚ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਇਕ ਅਨੁਸ਼ਾਸਿਤ ਅਤੇ ਤਾਲਮੇਲ ਵਾਲਾ ਮਾਰਚ-ਪਾਸਟ ਕੀਤਾ ਗਿਆ। ਇਸ ਮੌਕੇ ਡਾ. ਮੰਜੂ ਬਾਲਾ ਨੇ ਕਿਹਾ ਕਿ ਮਨੁੱਖੀ ਜੀਵਨ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਟੀਮ ਵਰਕ, ਦ੍ਰਿੜਤਾ ਅਤੇ ਅਡਿੱਗਤਾ ਵਰਗੀਆਂ ਮੁੱਲਵਾਨ ਸਿੱਖਿਆ ਦਿੰਦੀਆਂ ਹਨ। ਉਨ੍ਹਾਂ ਨੇ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਦੋਵਾਂ ਨੂੰ ਉਤਸ਼ਾਹਿਤ ਕਰਨ ’ਚ ਖੇਡਾਂ ਦੀ ਮਹੱਤਤਾ ’ਤੇ ਵੀ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਖੇਡ ਗਤੀਵਿਧੀਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਅਸਲ ਜਿੱਤ ਸਿਰਫ ਤਗਮੇ ਹਾਸਲ ਕਰਨ ’ਚ ਨਹੀਂ, ਸਗੋਂ ਖੇਡਾਂ ’ਚ ਹਿੱਸਾ ਲੈਣ ਅਤੇ ਚੰਗੇ ਵਿਵਹਾਰ ਦਾ ਪ੍ਰਦਰਸ਼ਨ ਕਰਨ ’ਚ ਹੈ । ਉਨ੍ਹਾਂ ਕਿਹਾ ਕਿ ਹਰੇਕ ਮੁਕਾਬਲਾ ਖ਼ੁਦ ਨੂੰ ਚੁਣੌਤੀ ਦੇਣ, ਨਿੱਜੀ ਹੱਦਾਂ ਤੋਂ ਪਰੇ ਜਾਣ ਅਤੇ ਮਜ਼ਬੂਤ ਉਭਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ’ਚ ਜਿੱਤ ਸਿਰਫ਼ ਜਿੱਤਣ ਬਾਰੇ ਨਹੀਂ ਹੈ, ਸਫਲਤਾ ਦਾ ਅਸਲ ਮਾਪ ਭਾਗੀਦਾਰੀ, ਇਮਾਨਦਾਰੀ ਅਤੇ ਚਰਿੱਤਰ ’ਚ ਵੀ ਹੈ, ਜੋ ਵਿਅਕਤੀ ਮੈਦਾਨ ਦੇ ਅੰਦਰ ਅਤੇ ਬਾਹਰ ਦਿਖਾਉਂਦਾ ਹੈ।

ਇਸ ਮੌਕੇ ਉਨ੍ਹਾਂ ਉਕਤ ਜੇਤੂ ਆਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਰਵੋਤਮ ਐਥਲੀਟ ਲੜਕੀਆਂ ’ਚ ਮਹਿਕਦੀਪ ਕੌਰ, ਸਰਵੋਤਮ ਐਥਲੀਟ ਲੜਕੇ ਮੁਹੰਮਦ ਨੂਰ ਚੁਣਿਆ ਗਿਆ। ਜਦਕਿ ਰਾਜਾ ਬਾਬੂ ਨੇ 100 ਮੀਟਰ ਲੜਕਿਆਂ ’ਚ ਪਹਿਲਾ ਅਤੇ ਪ੍ਰਾਚੀ ਨੇ 100 ਮੀਟਰ ਲੜਕੀਆਂ ਦੀ ਦੌੜ ਦੌਰਾਨ ਪਹਿਲਾ ਸਥਾਨ ਹਾਸਲ ਕੀਤਾ.ਇਸੇ ਤਰ੍ਹਾਂ 200 ਮੀਟਰ ਦੀ ਦੌੜ ਲੜਕਿਆਂ ’ਚ ਤਾਦੀਵਾਨਸ਼ੇ ਅਤੇ ਮੁਹੰਮਦ ਨੂਰ ਆਲਮ ਨੇ 800 ਮੀਟਰ ਅਤੇ 1600 ਮੀਟਰ ਦੌੜ ਲੜਕਿਆਂ ਦੀ ਖੈਰੀ ਅਹਿਮਦ ਨੇ ਜਿੱਤੀ।

ਉਨ੍ਹਾਂ ਕਿਹਾ ਕਿ ਮੋਨੂ ਸ਼ਰਮਾ ਅਤੇ ਮਹਿਕਦੀਪ ਕੌਰ ਦੋਵੇਂ ਹੀ ਲੰਬੀ ਛਾਲ ਲੜਕਿਆਂ ਅਤੇ ਲੜਕੀਆਂ ’ਚ ਜੇਤੂ ਰਹੇ। ਸ਼ਾਟਪੁੱਟ ਲੜਕਿਆਂ ਅਤੇ ਲੜਕੀਆਂ ਦੇ ਅਰਸਲਾਨ ਅਤੇ ਆਕਾਸ਼ਦੀਪ ਪੰਨੂ ਨੂੰ ਕ੍ਰਮਵਾਰ ਜੇਤੂ ਐਲਾਨਿਆ ਗਿਆ। ਪੈਰਾ ਮੈਡੀਕਲ ਸਾਇੰਸ ਵਿਭਾਗ ਨੇ ਲੜਕੀਆਂ ’ਚ ਰੱਸਾਕਸ਼ੀ ਦਾ ਮੁਕਾਬਲਾ ਜਿੱਤਿਆ, ਜਦੋਂ ਕਿ ਇੰਜੀਨੀਅਰਿੰਗ ਵਿਭਾਗ ਨੇ ਲੜਕਿਆਂ ’ਚ ਟਗ ਆਫ਼ ਵਾਰ ਜਿੱਤਿਆ।ਸ਼ਤਰੰਜ ਟੂਰਨਾਮੈਂਟ ਮਨਵੀਰ ਸਿੰਘ ਅਤੇ ਮਹਿਕ ਲਕਸ਼ਮੀ ਨੇ ਜਿੱਤਿਆ। ਲੜਕਿਆਂ ਦੇ ਬੈਡਮਿੰਟਨ ਟੂਰਨਾਮੈਂਟ ਦੇ ਜੇਤੂ ਸੋਰਵ ਅਤੇ ਅੰਕੁਲ ਸਨ, ਜਦੋਂ ਕਿ ਲੜਕੀਆਂ ’ਚ ਸ਼੍ਰੀਜਲਾ ਰਾਣਾ ਅਤੇ ਸੰਜਨਾ ਜੇਤੂ ਰਹੀਆਂ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵਾਲੀਬਾਲ ਟੂਰਨਾਮੈਂਟ ਕਾਲਜ ਦੇ ਇੰਜੀਨੀਅਰਿੰਗ ਵਿੰਗ ਨੇ ਜਿੱਤਿਆ, ਜਦੋਂ ਕਿ ਪੈਰਾ ਮੈਡੀਕਲ ਵਿੰਗ ਨੇ ਫੁੱਟਬਾਲ ਟੂਰਨਾਮੈਂਟ ਜਿੱਤਿਆ।

ਉਨ੍ਹਾਂ ਕਿਹਾ ਕਿ ਸਪੋਰਟਸ ਮੀਟ ਦੇ ਆਖਰੀ ਦਿਨ ਬੈਡਮਿੰਟਨ, ਸ਼ਾਟਪੁੱਟ, ਵਾਲੀਬਾਲ, 100 ਮੀਟਰ ਦੌੜ ਅਤੇ ਰੱਸਾਕਸ਼ੀ ਵਰਗੇ ਵੱਖ^ਵੱਖ ਮੁਕਾਬਲੇ ਫੈਕਲਟੀ ਅਤੇ ਸਟਾਫ ਮੈਂਬਰਾਂ ਲਈ ਕਰਵਾਏ ਗਏ, ਜਿਸ ’ਚ ਫੈਕਲਟੀ ਮੈਂਬਰਾਂ ’ਚ ਐਡਮਿਨ ਬਲਾਕ ਤੋਂ ਆਸ਼ੀਸ਼ ਧੀਮਾਨ ਨੂੰ ਸਰਵੋਤਮ ਐਥਲੀਟ ਐਲਾਨਿਆ ਗਿਆ।

Have something to say? Post your comment

 
 
 
 

ਖੇਡ

ਤਪਦੀ ਗਰਮੀ ਵੀ ਕ੍ਰਿਕਟ ਦੇ ਜਜ਼ਬੇ ਅੱਗੇ ਫਿੱਕੀ ਪਈ, ਭਾਰਤ-ਅਫਗਾਨਿਸਤਾਨ ਟੈਸਟ ਦੇ ਦੂਜੇ ਦਿਨ ਨਿਊ ਚੰਡੀਗੜ੍ਹ ਸਟੇਡੀਅਮ ਵਿੱਚ ਦਰਸ਼ਕਾਂ ਨੇ ਭਰੀ ਹਾਜ਼ਰੀ

ਗੁਰਿੰਦਰਵੀਰ ਅਤੇ ਅਨੀਮੇਸ਼ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਵਿੱਚ ਭਾਰਤੀ ਦਲ ਦੀ ਕਰਨਗੇ ਅਗਵਾਈ

1 ਅਪ੍ਰੈਲ ਨੂੰ ਜਨਮੇ ਦੋ ਮਹਾਨ ਭਾਰਤੀਆਂ ਨੇ ਖੇਡ ਜਗਤ ਨੂੰ ਮਾਣ ਦਿਵਾਇਆ

ਪਰਗਟ ਸਿੰਘ: ਭਾਰਤੀ ਹਾਕੀ ਦਾ 'ਸੂਰਾਮਾ', ਜਿਸਨੇ ਸਿਰਫ਼ ਛੇ ਮਿੰਟਾਂ ਵਿੱਚ ਚਾਰ ਗੋਲ ਕਰਕੇ ਮੈਚ ਬਚਾਇਆ

ਮਨਪ੍ਰੀਤ ਕੌਰ: ਦੇਸ਼ ਦੀ ਚੋਟੀ ਦੀ ਸ਼ਾਟ ਪੁਟਰ, ਜਿਸਦਾ ਕਰੀਅਰ ਵਿਵਾਦਾਂ ਕਾਰਨ ਰੁਕ ਗਿਆ ਸੀ

ਖਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

ਪੰਜਾਬ ਦੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਵਧੀਕੀਆਂ ਖਿਲਾਫ ਝੰਡਾ ਚੁੱਕਿਆ

ਚੰਡੀਗੜ੍ਹ ਵਾਸੀ 94 ਸਾਲਾਂ ਕਿਰਪਾਲ ਸਿੰਘ ਨੇ ਏਸ਼ੀਆਈ ਅਥਲੈਟਿਕ ਚੈਂਪਿਅਨਸ਼ਿਪ ‘ਚ ਜਿੱਤੇ ਦੋ ਤਗਮੇ

ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਵਿੱਚ ਪੰਜਾਬ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ, ਹਰਿਆਣਾ ਓਵਰਆਲ ਦੂਜੇ ਸਥਾਨ 'ਤੇ ਰਿਹਾ

ਸ਼ੁਭਮਨ ਗਿੱਲ ਇੱਕ ਰੋਜ਼ਾ ਵਿੱਚ ਵੀ ਓਨੇ ਹੀ ਸਫਲ ਕਪਤਾਨ ਹੋਣਗੇ ਜਿੰਨੇ ਉਹ ਟੈਸਟ ਵਿੱਚ ਸਨ: ਹਰਭਜਨ ਸਿੰਘ