ਪੰਜਾਬ

ਪੰਜਾਬੀ ਬੋਲੀ, ਸੱਭਿਆਚਾਰ ਦੀ ਰਾਖੀ ਲਈ ਗੁਰਦੁਆਰਾ ਮੱਲ ਅਖਾੜਾ ਖਡੂਰ ਸਾਹਿਬ ਵਿਖੇ 24 ਫਰਵਰੀ ਨੂੰ ਹੋਵੇਗਾ ਸੈਮੀਨਾਰ: ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 23, 2026 07:13 PM

ਨਵੀਂ ਦਿੱਲੀ- ਕਿਉਂਕਿ ਸੈਂਟਰ ਅਤੇ ਪੰਜਾਬ ਦੀਆਂ ਬੀਤੇ ਸਮੇਂ ਦੀਆਂ ਅਤੇ ਅਜੋਕੀਆ ਸਰਕਾਰਾਂ ਵੱਲੋ ਲੰਮੇ ਸਮੇ ਤੋ ਅਜਿਹੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਅਮਲ ਕੀਤੇ ਜਾਂਦੇ ਆ ਰਹੇ ਹਨ ਜਿਸ ਨਾਲ ਪੰਜਾਬੀ ਬੋਲੀ, ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਡੂੰਘੀ ਸੱਟ ਵੱਜੇ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਜਿਸ ਗੁਰਮੁੱਖੀ ਪੰਜਾਬੀ ਲਿੱਪੀ ਵਿਚ ਸਾਡੇ ਗੁਰੂ ਸਾਹਿਬਾਨ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਉਸ ਗੁਰਮੁੱਖੀ ਤੇ ਪੰਜਾਬੀ ਬੋਲੀ ਨੂੰ ਦੁਸ਼ਮਣ ਨਿਰੰਤਰ ਸਾਜਸੀ ਢੰਗਾਂ ਰਾਹੀ ਨੁਕਸਾਨ ਕਰਦਾ ਆ ਰਿਹਾ ਹੈ । ਜੋ ਪੰਜਾਬੀ ਨੂੰ ਤੇ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੀਆ ਸਖਸ਼ੀਅਤਾਂ ਹਨ, ਅਜਿਹੇ ਸਮੇ ਉਨ੍ਹਾਂ ਵੱਲੋ ਚੁੱਪ ਰਹਿਣਾ ਅਤੇ ਕੋਈ ਆਵਾਜ ਬੁਲੰਦ ਨਾ ਕਰਨਾ, ਹੋਰ ਵੀ ਦੁੱਖਦਾਇਕ ਅਮਲ ਹਨ । ਜੇਕਰ ਅਸੀ ਆਪਣੇ ਗੁਰੂ ਸਾਹਿਬਾਨ ਦੀ ਬੋਲੀ, ਲਿੱਪੀ ਦੀ ਹੀ ਰਾਖੀ ਨਹੀ ਕਰ ਸਕਦੇ, ਉਸਨੂੰ ਆਜਾਦੀ ਨਾਲ ਪ੍ਰਫੁੱਲਿਤ ਕਰਨ ਦੇ ਅਮਲ ਨਹੀ ਕਰ ਸਕਦੇ ਫਿਰ ਸਾਨੂੰ ਸੱਚੇ ਸਿੱਖ ਅਤੇ ਸੱਚੇ ਪੰਜਾਬੀ ਅਖਵਾਉਣ ਦਾ ਕੋਈ ਹੱਕ ਬਾਕੀ ਨਹੀ ਰਹਿ ਜਾਂਦਾ । ਇਸ ਲਈ ਹਰ ਪੰਜਾਬੀ ਅਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਇਨਸਾਨਾਂ ਦਾ ਫਰਜ ਬਣ ਜਾਂਦਾ ਹੈ ਕਿ ਜਿਥੇ ਕਿਤੇ ਵੀ ਅਜਿਹੇ ਸਾਜਸੀ ਹਮਲੇ ਹੁੰਦੇ ਹਨ ਉਨ੍ਹਾਂ ਦਾ ਦ੍ਰਿੜਤਾ ਨਾਲ ਵਿਰੋਧ ਵੀ ਕੀਤਾ ਜਾਵੇ ਅਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਅਤੇ ਗੁਰੂ ਸਾਹਿਬ ਜੀ ਦੀਆਂ ਸਿਖਿਆਵਾ ਦਾ ਪ੍ਰਚਾਰ ਕਰਨ ਦੀ ਜਿੰਮੇਵਾਰੀ ਨਿਭਾਈ ਜਾਵੇ । ਇਸ ਮਕਸਦ ਲਈ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 24 ਫਰਵਰੀ ਨੂੰ ਗੁਰਦੁਆਰਾ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਵਿਖੇ ਇਕ ਸੈਮੀਨਾਰ ਰੱਖਿਆ ਗਿਆ ਹੈ, ਜਿਸ ਵਿਚ ਸਮੁੱਚੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਿਦਵਾਨਾਂ, ਬੁੱਧੀਜੀਵੀਆ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵੱਖ-ਵੱਖ ਸਥਾਨਾਂ, ਸੂਬਿਆਂ ਵਿਚ ਵਿਚਰਣ ਵਾਲੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਿਦਵਾਨਾਂ, ਬੁੱਧੀਜੀਵੀਆ ਨੂੰ ਇਸ ਸੈਮੀਨਾਰ ਵਿਚ ਸਮੂਲੀਅਤ ਕਰਨ ਹਿੱਤ ਕੀਤੀ ।

Have something to say? Post your comment

 
 
 
 

ਪੰਜਾਬ

ਮੌਜੂਦਾ ਪੰਥਕ ਹਲਾਤ ਹਰ ਸਿੱਖ ਲਈ ਚਿੰਤਾਂ ਦਾ ਵਿਸ਼ਾ ਬਣ ਚੁੱਕੇ ਹਨ

ਦਮਦਮੀ ਟਕਸਾਲ ਮੁਖੀ ਨੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਮੰਦਭਾਗਾ ਦੱਸਿਆ

ਮਾਨ ਸਰਕਾਰ ਦੀ 'ਮੇਰੀ ਰਸੋਈ' ਯੋਜਨਾ ਪੰਜਾਬ ਵਿੱਚ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਕਰੇਗੀ ਮਜ਼ਬੂਤ : ਬਲਤੇਜ ਪੰਨੂ

ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਨਿਯਮਿਤ ਕਰਨ ਸਬੰਧੀ ਕੀਤੀ ਗਈ ਮੰਗ

ਅਗਲੇ -ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ

ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਕੇਂਦਰੀ ਗ੍ਰਹਿਮੰਤਰੀ ਨੂੰ ਪੱਤਰ ਲਿਖ ਕੇ ਗੁਰਦਾਸਪੁਰ ਵਿਚ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਨੂੰ ਲੈ ਕੇ ਕੀਤੀ ਜਾਂਚ ਦੀ ਮੰਗ

ਭਾਰਤ ‘ਚ ਜਮਸ਼ੇਦਪੁਰ ਤੋਂ ਬਾਅਦ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੁਣ ਪੰਜਾਬ ‘ਚ-ਮੁੱਖ ਮੰਤਰੀ ਮਾਨ

6 ਤੋਂ 16 ਮਾਰਚ ਤੱਕ ਹੋਵੇਗਾ 16ਵੀਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ, 8 ਮਾਰਚ ਨੂੰ ਪੇਸ਼ ਹੋਵੇਗਾ ਬਜਟ

ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ: 'ਮੇਰੀ ਰਸੋਈ ਯੋਜਨਾ' ਤਹਿਤ 40 ਲੱਖ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ

ਸਪੀਕਰ ਨੇ ਵਿਦਿਆਰਥੀ ਰਣਵੀਰ ਸਿੰਘ ਸਚਦੇਵਾ ਨੂੰ ਏ.ਆਈ. ਤਕਨਾਲੋਜੀ ਵਿੱਚ ਯੋਗਦਾਨ ਪਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ