ਮੌਜੂਦਾ ਪੰਥਕ ਹਲਾਤ ਹਰ ਸਿੱਖ ਲਈ ਚਿੰਤਾਂ ਦਾ ਵਿਸ਼ਾ ਬਣ ਚੁੱਕੇ ਹਨ। ਇਕ ਗਿਣੀ ਮਿੱਥੀ ਸ਼ਾਜਿਸ਼ ਦੇ ਤਹਿਤ ਸਿੱਖ ਸੰਸਥਾਵਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣ ਦੇ ਯਤਨ ਸਫਲ ਹੁੰਦੇ ਨਜਰ ਆ ਰਹੇ ਹਨ। ਅਫਸੋਸ ਦੀ ਗਲ ਇਹ ਵੀ ਹੈ ਕਿ ਸਾਡੀ ਅਗਵਾਈ ਕਰਨ ਦੇ ਦਾਅਵੇਦਾਰ ਹੀ ਸਾਡੇ ਤੇ ਸਵਾਲ ਖੜੇ ਕਰ ਰਹੇ ਹਨ। ਮੌਜੂਦਾ ਕੌਮੀ ਸੰਕਟ ਦਾ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ , ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ , ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਤੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਬਣੇ ਹਨ। ਜਿਥੋ ਤਕ ਗਿਆਨੀ ਰਘਬੀਰ ਸਿੰਘ ਦੀ ਸ਼ਖਸੀਅਤ ਦਾ ਸੰਬਧ ਹੈ ਤਾਂ ਉਹ ਅਕਸਰ ਸ਼ਾਤ ਤੇ ਜਾਬਤੇ ਵਿਚ ਰਹਿਣ ਵਾਲੀ ਸ਼ਖਸ਼ੀਅਤ ਹਨ। ਬੋਲਣ ਸਮੇ ਸ਼ਬਦਾਂ ਦੀ ਚੋਣ ਕਰਨ ਦੀ ਮੁਹਾਰਤ ਵੀ ਰਖਦੇ ਹਨ ਪਰ ਅੱਜ ਕਲ ਉਹ ਸਾਰੇ ਜਾਬਤੇ ਤੋੜ ਕੇ ਸਿੱਖਾਂ ਨੂੰ ਅਜਿਹੀ ਦਲਦਲ ਵਿਚ ਸੁੱਟ ਰਹੇ ਹਨ ਜਿਥੋ ਨਿਕਲਣਾ ਸ਼ਾਇਦ ਹੀ ਸੰਭਵ ਨਾ ਹੋਵੇ।ਗਿਆਨੀ ਰਘਬੀਰ ਸਿੰਘ ਨੂੰ ਡਰ ਰਹਿੰਦਾ ਹੈ ਕਿ ਮਿਲੀਆਂ ਸੁੱਖ ਸੁਵਿਧਾਵਾਂ ਕਿਧਰੇ ਖੁਸ ਨਾ ਜਾਣ। ਇਨਾਂ ਸੁਵਿਧਾਵਾਂ ਨੂੰ ਬਚਾਉਣ ਲਈ ਪਹਿਲਾਂ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਵੀ ਗਏ ਸਨ। ਹੁਣ 18 ਫਰਵਰੀ ਤੋ ਲਗਾਤਾਰ ਚਰਚਾ ਵਿਚ ਹਨ। ਗਿਆਨੀ ਰਘਬੀਰ ਸਿੰਘ ਦੇ ਵਲੋ ਲਗਾਏ ਇਲਜਾਮ ਸਹੀ ਹਨ ਪਰ ਜਦ ਪੂਰਾ ਸਿਸਟਮ ਉਨਾਂ ਦੇ ਦੁਆਲੇ ਘੁੰਮਦਾ ਸੀ ਤਾਂ ਉਸ ਸਮੇ ਚੁੱਪ ਕਿਉਂ ਬੈਠੇ ਰਹੇ।ਅੱਜ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਦਸੇ ਜਾਂਦੇ 328 ਸਰੂਪਾਂ ਦੀ ਗਲ ਵੀ ਕਰ ਰਹੇ ਹਨ ਤੇ ਸਾਕਾ ਨਨਕਾਣਾ ਸਾਹਿਬ ਵਿਚ ਜ਼ਖ਼ਮੀ ਹੋਏ ਪਾਵਨ ਸਰੂਪ ਦਾ ਮੁੱਦਾ ਵੀ ਚੁੱਕ ਰਹੇ ਹਨ। ਸ਼ੁਕਰ ਹੈ ਉਨਾਂ ਨੂੰ ਯਾਦ ਤਾਂ ਆਇਆ ਕਿ ਪੰਥ ਦੇ ਮੁਹਰੇ ਇਹ ਮਸਲੇ ਵੀ ਹਨ। ਹੁਣ ਉਨਾਂ ਨੂੰ ਇਹ ਵੀ ਯਾਦ ਕਰਵਾਉਣਾ ਬਣਦਾ ਹੈ ਕਿ ਸਿੰਘ ਸਾਹਿਬ ਜੀ ਜਦ ਤੁਸੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਤੇ ਇਹ ਮਾਮਲਾ ਹਲ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ੍ਰਪਰਸਤੀ ਹੇਠ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡਾ ਈਸ਼ਰ ਸਿੰਘ ਦੀ ਅਗਵਾਈ ਹੇਠ ਪੜਤਾਲੀਆ ਕਮਿਸ਼ਨ ਬਣਾਇਆ ਸੀ ਜਿਸ ਦੀ ਰਿਪੋਰਟ ਨੂੰ ਬਿਨਾ ਹੀਲ ਹੁਜਤ ਤੁਸੀ ਵੀ ਸਵਿਕਾਰ ਕੀਤਾ ਸੀ। ਉਸ ਰਿਪੋਰਟ ਨੂੰ ਕਲ ਤਕ ਤੁਸੀ ਆਖਰੀ ਸੱਚ ਦਸਦੇ ਰਹੇ, ਅੱਜ ਅਜਿਹਾ ਕੀ ਹੋ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਉਸ ਰਿਪੋਰਟ ਤੇ ਹੀ ਤੁਸੀ ਸਵਾਲ ਕਰ ਰਹੇ ਹੋ। ਤੁਸੀ ਸ਼ੋ੍ਰਮਣੀ ਕਮੇਟੀ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਸਵਾਲ ਚੁੱਕੇ ਤੇ ਪ੍ਰਧਾਨ ਸ਼ੋ੍ਰਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਇਕ ਬਿਆਨ ਤੇ ਹੀ ਆਪਣੀ ਕਹੀ ਗਲ ਨੂੰ ਪੁਖਤਾ ਗਵਾਹੀ ਵਜੋ ਵਰਤ ਰਹੇ ਹੋ। ਤੁਸੀ ਯਾਦ ਕਰੋ ਜਦ ਤੁਸੀ ਸ਼ੋ੍ਰਮਣੀ ਕਮੇਟੀ ਵਲੋ ਦਿੱਤੀਆਂ ਸੁਖ ਸੁਵਿਧਾਵਾਂ ਦਾ ਅਨੰਦ ਮਾਣ ਰਹੇ ਸੀ ਉਸ ਵੇਲੇ ਤੁਹਾਡੇ ਵਲੋ ਗੁਰੂ ਦੀ ਗੌਲਕ ਤੇ ਪਾਇਆ ਜਾ ਰਿਹਾ ਨਜਾਇਜ ਬੋਝ ਨੂੰ ਤੁਸੀਂ ਕਿਵੇਂ ਦੇਖਦੇ ਹੋ?। ਹੁਣ ਆਈਏ ਸਾਕਾ ਨਨਕਾਣਾ ਸਾਹਿਬ ਦੇ ਜ਼ਖ਼ਮੀ ਸਰੂਪ ਮਾਮਲੇ ਤੇ ਤਾਂ ਜਦੋ ਤੁਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ ਤਾਂ ਤੁਸੀ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ਦੀਆਂ ਦੋ ਮੰਜਿਲਾ ਚੜ੍ਹ ਕੇ ਗੁੰਬਦ ਵਿਚ ਚਲ ਰਹੀ ਸੇਵਾ ਦੇਖਣੀ ਯੋਗ ਨਹੀ ਸਮਝੀ।ਜਥੇਦਾਰ ਜੀ ਪਦਵੀਆਂ ਤਾਂ ਆਉਦੀਆਂ ਜਾਂਦੀਆਂ ਹਨ ਪਰ ਕੌਮ ਵਿਚ ਵਕਾਰ ਬਹਾਲ ਨਹੀ ਹੁੰਦਾ, , , ////