BREAKING NEWS
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਐਸ.ਏ.ਐਸ. ਨਗਰ ਵਿੱਚ ‘ਰੰਗਲਾ ਪੰਜਾਬ’ ਵਿਕਾਸ ਗ੍ਰਾਂਟਾਂ ਦੀ ਪ੍ਰਗਤੀ ਦਾ ਜਾਇਜ਼ਾਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ’ਚੋਂ ਗਾਰ ਕੱਢਣ ਲਈ ਹਰੀ ਝੰਡੀਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਵੱਲੋਂ ਮ੍ਰਿਤਕ ਪੀ.ਆਰ.ਟੀ.ਸੀ. ਕੰਡਕਟਰ ਦੇ ਪਰਿਵਾਰ ਨੂੰ 40 ਲੱਖ ਰੁਪਏ ਦਾ ਬੀਮਾ ਚੈੱਕ ਭੇਟਬੁਢਾਪਾ ਪੈਨਸ਼ਨ ਲਈ 352 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ, ਬਜ਼ੁਰਗਾਂ ਦੀ ਆਰਥਿਕ ਸੁਰੱਖਿਆ ਹੋਈ ਮਜ਼ਬੂਤ : ਡਾ. ਬਲਜੀਤ ਕੌਰਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨਭਗਵੰਤ ਮਾਨ ਸਰਕਾਰ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਲਈ ਸੁਪਰੀਮ ਕੋਰਟ ਸਮੇਤ ਹਰ ਪੱਧਰ 'ਤੇ ਲੜਾਈ ਲੜੇਗੀ: ਬਲਤੇਜ ਪੰਨੂ

ਮਨੋਰੰਜਨ

ਪ੍ਰਮੁੱਖ ਸ਼ਖਸੀਅਤਾਂ ਨੇ ਰਿਲੀਜ਼ ਕੀਤਾ ਸਤਪਾਲ ਸਿੰਘ ਦੁੱਗਰੀ ਵੱਲੋ ਗਾਇਆ "ਪੱਗਾਂ ਵਾਲੇ " ਗੀਤ ਦਾ ਪੋਸਟਰ

ਕੌਮੀ ਮਾਰਗ ਬਿਊਰੋ | February 25, 2026 11:04 PM

ਲੁਧਿਆਣਾ-ਸਿੱਖ ਕੌਮ ਦੀ ਆਨ ਸ਼ਾਨ ਤੇ ਬਾਨ ਦੀ ਪ੍ਰਤੀਕ ਪੱਗ ਦੀ ਮਹੱਤਤਾ ਤੇ ਇਤਿਹਾਸ ਤੋ ਸਮੁੱਚੀ ਲੋਕਾਈ ਨੂੰ ਜਾਣੂ ਕਰਵਾਉਣ ਅਤੇ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸਿਰਾਂ ਤੇ ਸੋਹਣੀਆਂ ਪੱਗਾਂ ਸਜਾਉਣ ਦੀ ਪ੍ਰੇਣਾ ਦੇਣ ਲਈ ਯੂਨਾਈਟਿਡ ਸਿੱਖਸ ਵੱਲੋ ਆਰੰਭੀ ਪ੍ਰਚਾਰ ਮੁਹਿੰਮ ਸਾਡੀ ਪੱਗ ਸਾਡੀ ਸ਼ਾਨ ਦੀ ਲੜ੍ਹੀ ਤਹਿਤ ਗਾਇਕ ਸਤਪਾਲ ਸਿੰਘ ਦੁੱਗਰੀ ਵੱਲੋ ਗਏ ਇਤਿਹਾਸਕ ਗੀਤ "ਪੱਗਾਂ ਵਾਲੇ " ਦੇ ਪੋਸਟਰ ਨੂੰ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵਿਖੇ ਸ.ਅੰਮ੍ਰਿਤਪਾਲ ਸਿੰਘ ਡਾਈਰੈਟਰ ਯੂਨਾਈਟਿਡ ਸਿੱਖਸ ਪੰਜਾਬ ਦੀ ਅਗਵਾਈ ਹੇਠ ਪ੍ਰਮੁੱਖ ਸ਼ਖਸੀਅਤਾਂ ਵੱਲੋ ਸਾਂਝੇ ਤੌਰ ਤੇ ਜੈ ਕਾਰਿਆਂ ਦੀ ਗੂੰਜ ਵਿੱਚ ਰਿਲੀਜ਼ ਕੀਤਾ ਗਿਆ! ਇਸ ਦੌਰਾਨ ਆਯੋਜਿਤ ਕੀਤੇ ਗਏ "ਪੱਗਾਂ ਵਾਲੇ " ਗੀਤ ਦੇ ਪੋਸਟਰ ਰਿਲੀਜ਼ ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਸ.ਚਰਨਜੀਤ ਸਿੰਘ(ਪੀ.ਐਸ.ਬੀ), ਨੇ ਕਿਹਾ ਕਿ ਪੱਗ ਕੇਵਲ ਇੱਕ ਸਿਰ ਢੱਕਣ ਵਾਲਾ ਕੱਪੜਾ ਨਹੀ ਬਲਕਿ ਹਰ ਸਿੱਖ ਦੇ ਸਿਰ ਦਾ ਤਾਜ ਹੈ! ਜਿਸ ਦੇ ਅੰਦਰੋ ਪ੍ਰਤੱਖ ਰੂਪ ਵਿੱਚ ਦੂਰੋ ਹੀ ਖਾਲਸੇ ਦੀ ਸਰਦਾਰੀ ਤੇ ਖੁਦ ਮੁਖਤਿਆਰੀ ਝਲਕਦੀ ਹੋਈ ਨਜ਼ਰ ਆਉਦੀ ਹੈ! ਇਸੇ ਸਰਦਾਰੀ ਦੇ ਸਦਕਾ ਹੀ ਅੱਜ ਪੱਗਾਂ ਵਾਲਿਆਂ ਨੂੰ ਮਨੁੱਖਤਾ ਦੇ ਰਾਖੇ ਦੇ ਰੂਪ ਵੱਜੋ ਜਾਣਿਆ ਜਾਦਾਂ ਹੈ! ਸੋ ਇਸੇ ਪੱਗ ਦੀ ਆਨ ਸ਼ਾਨ ਨੂੰ ਬਹਾਲ ਰੱਖਣ ਅਤੇ ਸਮਾਜ ਦੇ ਲੋਕਾਂ ਨੂੰ ਪੱਗ ਦੀ ਅਸਲ ਮਹੱਤਤਾ ਤੋ ਜਾਣੂ ਕਰਵਾਉਣ ਹਿੱਤ ਪੰਜਾਬੀ ਗਾਇਕ ਸਤਪਾਲ ਸਿੰਘ ਦੁੱਗਰੀ ਵੱਲੋ ਗਾਇਆ ਗੀਤ ਪੱਗਾਂ ਵਾਲੇ ਇੱਕ ਪ੍ਰੇਣਾਦਾਇਕ ਗੀਤ ਹੈ! ਜਿਸਨੂੰ ਸੁਣ ਕੇ ਹਰ ਸਰੋਤੇ ਦਾ ਮਨ ਭਾਵ ਵਿਭੋਰ ਹੋ ਜਾਵੇਗਾ !ਇਸ ਦੌਰਾਨ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਸ. ਸੁਰਿੰਦਰ ਸਿੰਘ ਚੌਹਾਨ, ਡਾਇਰੈਕਟਰ ਯੂਨਾਈਟਿਡ ਸਿੱਖਸ ਪੰਜਾਬ ਸ. ਅੰਮ੍ਰਿਤਪਾਲ ਸਿੰਘ, ਸ. ਸਰਿੰਦਰ ਸਿੰਘ ਮੱਕੜ, ਡਾ. ਗੁਰਪ੍ਰੀਤ ਸਿੰਘ ਬਜਾਜ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ, ਬੀਬੀ ਰਵਿੰਦਰ ਕੌਰ, ਪਰਮਵੀਰ ਸਿੰਘ ਪਟਿਆਲਾ, ਸ. ਜਗਧਰ ਸਿੰਘ ਤੇ ਸ. ਰਣਜੀਤ ਸਿੰਘ ਖਾਲਸਾ ਨੇ ਵੀ ਆਪਣੇ ਖੋਜ਼ ਭਰਪੂਰ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਪੱਗ ਦੀ ਇਤਿਹਾਸਕ ਮਹੱਤਤਾ ਤੇ ਚਾਨਣਾ ਪਾਉਦਿਆਂ ਹੋਇਆ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸਿਰਾ ਤੇ ਸੋਹਣੀਆਂ ਪੱਗਾਂ ਸਜਾਉਣ ਦਾ ਜੋਰਦਾਰ ਸੱਦਾ ਦਿੱਤਾ ਅਤੇ ਸਿੱਖ ਗਾਇਕ ਸਤਪਾਲ ਸਿੰਘ ਦੁੱਗਰੀ ਨੂੰ ਆਪਣੀ ਪਿਆਰ ਭਰੀ ਆਸੀਸ ਵੀ ਦਿੱਤੀ! ਇਸ ਮੌਕੇ ਗਾਇਕ ਸਤਪਾਲ ਸਿੰਘ ਦੁੱਗਰੀ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਵਿਰਾਸਤ ਦੇ ਰੂਪ ਵੱਜੋ ਮਿਲੀ ਪੱਗ ਦੇ ਪੁਰਾਤਨ, ਵਰਤਮਾਨ ਤੇ ਭਵਿੱਖ ਦੇ ਇਤਿਹਾਸ ਦੇ ਇਤਿਹਾਸ ਨੂੰ ਦਰਸਾਉਦਾ ਗੀਤ ਪੱਗਾਂ ਵਾਲੇ ਕੇਵਲ ਇੱਕ ਗੀਤ ਨਹੀਂ ਬਲਕਿ ਜ਼ਜਬਾਤੀ ਹੂਕ ਹੈ! ਜੋ ਸਾਨੂੰ ਅਣਖ, ਗੈਰਤ ਤੇ ਇੱਜਤ ਨਾਲ ਲਰਬੇਜ ਪੱਗ ਦੇ ਅਸਲ ਕਿਰਦਾਰ ਦੀ ਬਿਆਨੀ ਕਰਦਾ ਹੈ! ਇਸ ਦੌਰਾਨ ਸਤਪਾਲ ਸਿੰਘ ਦੁੱਗਰੀ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋ ਗਾਏ ਗੀਤ ਨੂੰ ਸੰਗੀਤ ਐਸ. ਬੀ ਰੰਧਾਵਾ ਨੇ ਦਿੱਤਾ ਹੈ ਅਤੇ ਵੀਡਿਓ ਮਲਵਿੰਦਰ ਚੰਨੋ ਨੇ ਤਿਆਰ ਕੀਤੀ ਹੈ! ਉਨ੍ਹਾਂ ਨੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਨੂੰ ਸਮਰਪਿਤ ਗਾਏ ਉਕਤ ਗੀਤ ਨੂੰ ਸੁਣਕੇ ਆਪਣੀਆਂ ਵੱਧ ਤੋ ਵੱਧ ਪਿਆਰ ਭਰੀਆਂ ਅਸੀਸਾਂ ਦੇਣ! ਇਸ ਤੋ ਪਹਿਲਾਂ ਆਯੋਜਿਤ ਕੀਤੇ ਪੋਸਟਰ ਰਿਲੀਜ਼ ਸਮਾਗਮ ਦੌਰਾਨ ਸ. ਅੰਮ੍ਰਿਤਪਾਲ ਸਿੰਘ ਡਾਇਰੈਕਟਰ ਯੂਨਾਈਟਿਡ ਸਿੱਖਸ ਪੰਜਾਬ ਤੇ ਉਨ੍ਹਾਂ ਦੇ ਸਾਥੀਆਂ ਨੇ ਗਾਇਕ ਸਤਪਾਲ ਸਿੰਘ ਦੁੱਗਰੀ ਨੂੰ ਯਾਦਗਾਰੀ ਤਸਵੀਰ ਭੇਟ ਕਰਕੇ ਸਨਮਾਨਿਤ ਵੀ ਕੀਤਾ!ਇਸ ਸਮੇ ਉਨ੍ਹਾਂ ਦੇ ਨਾਲ ਉੱਘੇ ਯੂ- ਟਿਊਬਰ ਕਲਾਕਾਰ ਸੁਰਿੰਦਰ ਸਿੰਘ, ਗਗਨਪ੍ਰੀਤ ਸਿੰਘ ਸ਼ੈਰੀ, ਹਰਜੀਤ ਸਿੰਘ ਆਨੰਦ, ਪਰਮਵੀਰ ਸਿੰਘ ਪਟਿਆਲਾ, ਜਗਦੀਪ ਸਿੰਘ ਨੀਲੂ, ਸਰਬਜੀਤ ਸਿੰਘ (ਮੰਨਟੂ ਭਾਜੀ) ਤਜਿੰਦਰ ਸਿੰਘ ਨੀਟੂ, ਦਵਿੰਦਰ ਕੌਰ ਸੋਹਲ, ਤਰਨਜੀਤ ਕੌਰ, ਸੁਮਨਜੀਤ ਕੌਰ, ਦਪਿੰਦਰ ਕੌਰ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵਿਸੇਸ਼ ਤੌਰ ਤੇ ਹਾਜ਼ਰ ਸਨ!

Have something to say? Post your comment

 
 
 
 

ਮਨੋਰੰਜਨ

ਨਵਾਜੂਦੀਨ ਸਦੀਕੀ ਦੀ ਫਿਲਮ ਵਿੱਚ ਰੱਬੀ ਸ਼ੇਰਗਿੱਲ ਦੀ ਜੋਰਦਾਰ ਵਾਪਸੀ -ਤਲਾਸ਼ ਗਾਣੇ ਨਾਲ ਬਟੋਰ ਰਹੇ ਹਨ ਤਰੀਫਾਂ

ਪ੍ਰਧਾਨ ਮੰਤਰੀ ਮੋਦੀ ਨੇ ਆਸ਼ਾ ਭੋਂਸਲੇ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ਯਾਦਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਾਂਗਾ

ਆਸ਼ਾ ਭੌਂਸਲੇ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ: ਸੁਰਾਂ ਦੀ "ਆਸ਼ਾ" ਹੁਣ ਨਹੀਂ ਰਹੀ

ਵੰਡ ਦੀ ਕਹਾਣੀ ਨੂੰ 78 ਸਾਲਾ ਵਿਅਕਤੀ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ: ਇਮਤਿਆਜ਼ ਅਲੀ

ਸੰਨੀ ਦਿਓਲ ਦੀ ਆਉਣ ਵਾਲੀ ਫਿਲਮ "ਗੱਬਰੂ" ਵਿੱਚ ਸਤਿੰਦਰ ਸਰਤਾਜ ਦੀ ਆਵਾਜ਼ ਹੋਵੇਗੀ

ਲੋਕ ਸਭਾ ਵਿੱਚ ਗੂੰਜਿਆ ਦਿਲਜੀਤ ਦੋਸਾਂਝ ਦੀ ਵਿਵਾਦਤ ਫਿਲਮ ਪੰਜਾਬ 95 ਦਾ ਨਾਮ- ਸਿੰਗਰ ਨੇ ਸ਼ੇਅਰ ਕੀਤੀ ਵੀਡੀਓ

ਅਸਲੀ ਸੰਗੀਤ ਉਹ ਸੰਗੀਤ ਹੈ ਜੋ ਦਿਲ ਤੋਂ ਆਉਂਦਾ ਹੈ, ਮਸ਼ੀਨਾਂ ਤੋਂ ਨਹੀਂ," ਹਰੀਹਰਨ

ਸਿਰ ਪੰਜਾਬ ਦਾ " ਗੀਤ ਕਰੇਗਾ ਪੱਗ ਦੀ ਤਰਜਮਾਨੀ- ਗਾਇਕ ਸਰਬੰਸ ਪ੍ਰਤੀਕ ਸਿੰਘ

ਟਵਿੰਕਲ ਖੰਨਾ ਦੀ ਮੌਜੂਦਾ ਸਥਿਤੀ 'ਤੇ ਮਜ਼ਾਕੀਆ ਟਿੱਪਣੀ, ਭਾਰਤ ਦੀ ਕੂਟਨੀਤੀ ਗੁਜਰਾਤੀ ਗਰਬਾ ਵਰਗੀ

ਜੀਓ ਹੋਟਸਟਾਰ ਤੇ ਨੀਨਾ ਗੁਪਤਾ ਦੀ ਫਿਲਮ ਅਚਾਰੀ ਬਾ ਨੂੰ ਦੇਖ ਕੇ ਹੋਈ ਪ੍ਰਭਾਵਿਤ ਹੇਮਾ ਮਾਲਿਨੀ, ਲੋਕਾਂ ਨੂੰ ਦੇਖਣ ਦੀ ਕੀਤੀ ਅਪੀਲ