ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 14 ਬਾਣੀ ਕੰਠ ਕਰਨ ਵਾਲੇ 5 ਸਾਲਾ ਗੁਨਵੀਰ ਸਿੰਘ ਨੂੰ ਕੀਤਾ ਗਿਆ ਸਨਮਾਨਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 26, 2026 07:15 PM

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 14 ਬਾਣੀਆਂ ਕੰਠ ਕਰਨ ਵਾਲੇ 5 ਸਾਲਾ ਬੱਚੇ ਗੁਨਵੀਰ ਸਿੰਘ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ 5 ਸਾਲਾ ਗੁਨਵੀਰ ਸਿੰਘ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗਰਮੀ ਦੀਆਂ ਛੁੱਟੀਆਂ ਵਿਚ ਲਗਾਏ ਜਾਂਦੇ ਗੁਰਮਤਿ ਕੈਂਪਾਂ ਵਿਚ ਸ਼ਾਮਲ ਹੁੰਦਾ ਹੈ। ਉਹਨਾਂ ਦੱਸਿਆ ਕਿ ਪਿਛਲੇ ਕੈਂਪ ਵਿਚ ਜਦੋਂ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬੱਚੇ ਤੋਂ ਗੁਰਬਾਣੀ ਸੁਣੀ ਗਈ ਤਾਂ ਇਸਨੇ 14 ਬਾਣੀਆਂ ਸੁਣਾਈਆਂ ਸਨ ਅਤੇ ਹੁਣ ਉਸਨੂੰ ਹੋਰ ਵੀ ਬਾਣੀਆ ਕੰਠ ਹੋ ਗਈਆਂ ਹਨ। ਉਹਨਾਂ ਕਿਹਾ ਕਿ ਬੱਚੇ ਨੂੰ ਗੁਰਬਾਣੀ ਤੇ ਗੁਰਸਿੱਖੀ ਜੀਵਨ ਨਾਲ ਜੋੜਨਾ ਮਾਪਿਆਂ ਦੀ ਬਹੁਤ ਵੱਡੀ ਪ੍ਰਾਪਤੀ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ 5 ਸਾਲਾ ਗੁਨਵੀਰ ਸਿੰਘ ਲੱਖਾਂ ਹੋਰ ਬੱਚਿਆਂ ਰੋਲ ਮਾਡਲ ਤੇ ਪ੍ਰੇਰਨਾ ਸਰੋਤ ਹੈ ਜਿਸ ਤੋਂ ਪ੍ਰੇਰਨਾ ਲੈ ਕੇ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਅਤੇ ਬਾਣੀਆਂ ਕੰਠ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਉਹਨਾਂ ਕਮੇਟੀ ਵੱਲੋਂ ਬੱਚੇ ਦੀ ਹੌਂਸਲਾ ਅਫਜ਼ਾਈ ਲਈ ਉਸਨੂੰ 51 ਹਜ਼ਾਰ ਰੁਪਏ ਰਾਸ਼ੀ ਦਾ ਚੈਕ ਵੀ ਪ੍ਰਦਾਨ ਕੀਤਾ।

Have something to say? Post your comment

 
 
 
 

ਨੈਸ਼ਨਲ

ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਮਾਰਕ ਕਾਰਨੀ ਨੂੰ ਉਹਨਾਂ ਦੀ ਭਾਰਤ ਫੇਰੀ ਤੋ ਪਹਿਲਾਂ ਲਿਖਿਆ ਗਿਆ ਖ਼ਤ ਦਲ ਖ਼ਾਲਸਾ ਨੇ

ਝੂਠੇ ਪੁਲਿਸ ਮੁਕਾਬਲਿਆਂ ਦੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੇ ਰਾਹ ਤੁਰੀ ਪੰਜਾਬ ਸਰਕਾਰ- ਸਰਨਾ

ਸਿੱਖਾਂ ਦੇ ਕਕਾਰਾਂ ਬਾਰੇ ਜਾਗਰੂਕ ਕਰਣ ਲਈ ਕੇਂਦਰ ਸਰਕਾਰ ਅੱਗੇ ਦੇਸ਼ ਦੇ ਹਰ ਸਕੂਲ ਨੂੰ ਸਰਕੂਲਰ ਭੇਜਣ ਦੀ ਕੀਤੀ ਮੰਗ ਬੀਬੀ ਰਣਜੀਤ ਕੌਰ ਨੇ

ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਦੇ ਮਾਮਲੇ ਦੀ ਅਦਾਲਤ ਅੰਦਰ ਜਾਰੀ ਹੈ ਸੁਣਵਾਈ, ਹੁਣ 25 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ

ਸਿੱਖ ਯੂਥ ਯੂਕੇ ਵਲੋਂ ਗੁਰੂਮਿੰਗ ਗੈਂਗ ਵਿਰੁੱਧ ਸੁਚੇਤ ਕਰਣ ਲਈ ਸਿੱਖ ਰਿਟਰੀਟਸ ਰਾਹੀਂ ਇਲਾਜ, ਸਹਾਇਤਾ ਅਤੇ ਸੁਰੱਖਿਆ ਦਾ ਇੱਕ ਪਰਿਵਰਤਨਸ਼ੀਲ ਹਫ਼ਤਾ

ਅੰਤਰ-ਧਰਮ ਵਿਆਹਾਂ ਨੂੰ ਰੋਕਣ ਲਈ ਅਕਾਲੀ ਦਲ ਨੇ ਕਾਨੂੰਨ ਬਣਾਉਣ ਦੀ ਕੀਤੀ ਮੰਗ

ਦਿੱਲੀ ਕੈਂਟ ’ਚ ਪ੍ਰੀਖਿਆ ਮੌਕੇ ਅੰਮ੍ਰਿਤਧਾਰੀ ਸਿੱਖ ਦੀ ਉਤਰਵਾਈ ਕ੍ਰਿਪਾਨ, ਮੌਕੇ ’ਤੇ ਪਹੁੰਚੀ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ

ਭਿਲਾਈ ‘ਚ ਸੱਤ ਵਿਅਕਤੀਆਂ ਨੇ ਦੁਬਾਰਾ ਸਿੱਖ ਧਰਮ ਅਪਣਾ ਕੇ ਕੀਤੀ ਘਰ-ਵਾਪਸੀ

ਸੰਸਦ ਮੈਂਬਰ ਵਿਕਰਮ ਸਾਹਨੀ ਭਾਰਤ-ਸਵਿਟਜ਼ਰਲੈਂਡ ਸੰਸਦੀ ਸਮੂਹ ਦੇ ਮੈਂਬਰ ਨਿਯੁਕਤ

ਗਿਆਨੀ ਰਘਬੀਰ ਸਿੰਘ ਵੱਲੋਂ ਉਠਾਏ ਮਸਲਿਆਂ ਦੀ ਪੜਤਾਲ ਕਿਸੇ ਸੇਵਾ ਮੁਕਤ ਜੱਜ ਦੀ ਕਮੇਟੀ ਬਣਾ ਕੇ ਕਰਵਾਈ ਜਾਵੇ-ਸਿੱਖ ਫੈਡਰੇਸ਼ਨ ਯੂਕੇ