ਨੈਸ਼ਨਲ

ਦਿੱਲੀ ਕੈਂਟ ’ਚ ਪ੍ਰੀਖਿਆ ਮੌਕੇ ਅੰਮ੍ਰਿਤਧਾਰੀ ਸਿੱਖ ਦੀ ਉਤਰਵਾਈ ਕ੍ਰਿਪਾਨ, ਮੌਕੇ ’ਤੇ ਪਹੁੰਚੀ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 25, 2026 06:42 PM

ਨਵੀਂ ਦਿੱਲੀ-ਦਿੱਲੀ ਕੈਂਟ ਸਥਿਤ ਕੇਂਦਰੀ ਵਿਦਿਆਲਿਆ ਵਿਚ ਅੱਜ ਪ੍ਰੀਖਿਆ ਮੌਕੇ ਇਕ ਅੰਮ੍ਰਿਤਧਾਰੀ ਵਿਦਿਆਰਥੀ ਦੀ ਕ੍ਰਿਪਾਨ ਉਤਰਾਉਣ ’ਤੇ ਮਾਮਲਾ ਗਰਮਾ ਗਿਆ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਵੱਲੋਂ ਐਜੂਕੇਸ਼ਨ ਸੈਲ ਦੇ ਚੇਅਰਮੈਨ ਸਰਦਾਰ ਕੁਲਤਾਰਨ ਸਿੰਘ ਕੋਛੜ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਮੌਕੇ ’ਤੇ ਭੇਜੀ ਗਈ। ਇਸ ਮੌਕੇ ਸਰਦਾਰ ਕਾਲਕਾ, ਸਰਦਾਰ ਕਾਹਲੋਂ ਨੇ ਫੋਨ ਰਾਹੀਂ ਅਤੇ ਸਰਦਾਰ ਕੋਛੜ ਨੇ ਮੌਕੇ ’ਤੇ ਹਾਜ਼ਰ ਮੁਲਾਜ਼ਮਾਂ ਨੂੰ ਚੰਗੀ ਝਾੜ ਪਾਈ ਜਿਸ ਮਗਰੋਂ ਉਹਨਾਂ ਅੰਮ੍ਰਿਤਧਾਰੀ ਬੱਚੇ ਦੀ ਕ੍ਰਿਪਾਨ ਵਾਪਸ ਉਸਦੇ ਪ੍ਰੀਖਿਆ ਕੇਂਦਰ ਵਿਚ ਭੇਜੀ ਅਤੇ ਆਪਣੀ ਗਲਤੀ ਦਾ ਅਹਿਸਾਸ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਕਾਲਕਾ, ਸਰਦਾਰ ਕਾਹਲੋਂ ਅਤੇ ਸਰਦਾਰ ਕੋਛੜ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਦੋਂ ਦੇਸ਼ ਵਿਚ ਵਾਰ-ਵਾਰ ਸਿੱਖਾਂ ਦੀ ਗੱਲ ਹੋ ਰਹੀ ਹੈ ਅਤੇ ਖੁਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸਿੱਖ ਧਰਮ ਤੇ ਸਿੱਖ ਗੁਰੂ ਸਾਹਿਬਾਨ ਬਾਰੇ ਗੱਲ ਕਰ ਰਹੇ ਹਨ ਤਾਂ ਉਦੋਂ ਹੇਠਲੇ ਪੱਧਰ ਦੇ ਕੁਝ ਅਧਿਕਾਰੀ ਸਿੱਖ ਸਿਧਾਂਤਾਂ ਤੋਂ ਅਣਜਾਣ ਬਣ ਕੇ ਸਿੱਖਾਂ ਦੇ ਪੰਜ ਕੱਕਾਰ ਉਤਰਵਾਉਣ ਦੀ ਆਪਣੀ ਮਾਨਸਿਕਤਾ ਨੂੰ ਸੁਧਾਰ ਨਹੀਂ ਪਾ ਰਹੇ। ਉਹਨਾਂ ਕਿਹਾ ਕਿ ਦੇਸ਼ ਦੀ ਸਿਖ਼ਰਲੀ ਲੀਡਰਸ਼ਿਪ ਹੀ ਤੁਹਾਨੂੰ ਸਿੱਖਿਆ ਦੇ ਰਹੀ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਧਰਮ ਵਿਚ ਅਤੇ ਖਾਸ ਤੌਰ ’ਤੇ ਅੰਮ੍ਰਿਤਧਾਰੀ ਸਿੱਖ ਦੇ ਜੀਵਨ ਵਿਚ ਪੰਜ ਕੱਕਾਰਾਂ ਦੀ ਕੀ ਮਹੱਤਤਾ ਹੈ। ਉਹਨਾਂ ਕਿਹਾ ਕਿ ਜਿਵੇਂ ਸਰੀਰ ਵਾਸਤੇ ਸੁਆਸ ਜ਼ਰੂਰੀ ਹਨ, ਇਸੇ ਤਰੀਕੇ ਅੰਮ੍ਰਿਤਧਾਰੀ ਸਿੱਖ ਵਾਸਤੇ ਇਹ ਪੰਜ ਕੱਕਾਰ ਜ਼ਰੂਰੀ ਹਨ ਜੋ ਸਾਨੂੰ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧਾਰਨ ਕਰਨ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਅਸੀਂ ਤਾਂ ਦੁਨੀਆਂ ਭਰ ਵਿਚ ਪੰਜ ਕੱਕਾਰ ਲਾਗੂ ਕਰਵਾਉਣ ਦੀ ਲੜਾਈ ਲੜ ਰਹੇ ਹਾਂ ਪਰ ਇਥੇ ਭਾਰਤ ਵਿਚ ਹੀ ਕੁਝ ਅਗਿਆਨੀ ਤੇ ਗਿਆਨ ਵਿਹੂਣੇ ਲੋਕ ਜੋ ਸਰਕਾਰੀ ਮੁਲਾਜ਼ਮ ਹਨ, ਅਜਿਹੀਆਂ ਹਰਕਤਾਂ ਕਰ ਦਿੰਦੇ ਹਨ ਜਿਸ ਨਾਲ ਨਵਾਂ ਵਿਵਾਦ ਖੜ੍ਹਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰਨੀਆਂ ਮੰਦਭਾਗੀਆਂ ਹਨ ਤੇ ਖੁਦ ਅਫਸਰਾਂ ਨੂੰ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਪ੍ਰੀਖਿਆਵਾਂ ਮੌਕੇ ਕਿਸੇ ਵੀ ਤਰੀਕੇ ਧਾਰਮਿਕ ਵਿਸ਼ਵਾਸ ਤੇ ਮਾਨਤਾਵਾਂ ਨੂੰ ਠੇਸ ਨਾ ਪਹੁੰਚੇ। ਉਹਨਾਂ ਨੇ ਸਮੁੱਚੀ ਅਫਸਰਸ਼ਾਹੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧੀਨ ਸਟਾਫ ਨੂੰ ਇਸ ਬਾਰੇ ਜਾਗਰੂਕ ਕਰਵਾਉਣ ਤੋਂ ਭਾਰਤ ਦੇ ਸੰਵਿਧਾਨ ਮੁਤਾਬਕ ਮਿਲੇ ਹੱਕ ਲੋਕ ਪੂਰੀ ਤਰ੍ਹਾਂ ਹੰਢਾ ਸਕਣ।

 

Have something to say? Post your comment

 
 
 
 

ਨੈਸ਼ਨਲ

ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਦੇ ਮਾਮਲੇ ਦੀ ਅਦਾਲਤ ਅੰਦਰ ਜਾਰੀ ਹੈ ਸੁਣਵਾਈ, ਹੁਣ 25 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ

ਸਿੱਖ ਯੂਥ ਯੂਕੇ ਵਲੋਂ ਗੁਰੂਮਿੰਗ ਗੈਂਗ ਵਿਰੁੱਧ ਸੁਚੇਤ ਕਰਣ ਲਈ ਸਿੱਖ ਰਿਟਰੀਟਸ ਰਾਹੀਂ ਇਲਾਜ, ਸਹਾਇਤਾ ਅਤੇ ਸੁਰੱਖਿਆ ਦਾ ਇੱਕ ਪਰਿਵਰਤਨਸ਼ੀਲ ਹਫ਼ਤਾ

ਅੰਤਰ-ਧਰਮ ਵਿਆਹਾਂ ਨੂੰ ਰੋਕਣ ਲਈ ਅਕਾਲੀ ਦਲ ਨੇ ਕਾਨੂੰਨ ਬਣਾਉਣ ਦੀ ਕੀਤੀ ਮੰਗ

ਭਿਲਾਈ ‘ਚ ਸੱਤ ਵਿਅਕਤੀਆਂ ਨੇ ਦੁਬਾਰਾ ਸਿੱਖ ਧਰਮ ਅਪਣਾ ਕੇ ਕੀਤੀ ਘਰ-ਵਾਪਸੀ

ਸੰਸਦ ਮੈਂਬਰ ਵਿਕਰਮ ਸਾਹਨੀ ਭਾਰਤ-ਸਵਿਟਜ਼ਰਲੈਂਡ ਸੰਸਦੀ ਸਮੂਹ ਦੇ ਮੈਂਬਰ ਨਿਯੁਕਤ

ਗਿਆਨੀ ਰਘਬੀਰ ਸਿੰਘ ਵੱਲੋਂ ਉਠਾਏ ਮਸਲਿਆਂ ਦੀ ਪੜਤਾਲ ਕਿਸੇ ਸੇਵਾ ਮੁਕਤ ਜੱਜ ਦੀ ਕਮੇਟੀ ਬਣਾ ਕੇ ਕਰਵਾਈ ਜਾਵੇ-ਸਿੱਖ ਫੈਡਰੇਸ਼ਨ ਯੂਕੇ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਦਾ ਸਾਲਾਨਾ ਸਮਾਗਮ ਆਯੋਜਿਤ

ਸਵਾਮੀ ਅਵਿਮੁਕਤੇਸ਼ਵਰਾਨੰਦ ਵਿਰੁੱਧ ਐਫਆਈਆਰ ਭਾਜਪਾ ਨੂੰ ਪਵੇਗੀ ਮਹਿੰਗੀ - ਅਜੈ ਰਾਏ

‘ਗੁਰੂਬਾਣੀ ਰਿਸਰਚ ਫਾਊਂਡੇਸ਼ਨ' ਤੇ ‘ਡਾ. ਇੰਦਰਜੀਤ ਕੌਰ ਦੇ ਵਿਸ਼ੇਸ਼ ਉਪਰਾਲੇ ਤਹਿਤ ਹੱਡੀਆਂ ਦੀ ਜਾਂਚ ਦਾ ਲਗਾਇਆ ਗਿਆ ਕੈਂਪ

ਐਸਆਈਆਰ ਅਧੀਨ ਅੰਤਿਮ ਸੂਚੀਆਂ ਦੇ ਪ੍ਰਕਾਸ਼ਨ ਤੋਂ ਬਾਅਦ ਨੌਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਗਭਗ 8% ਵੋਟਰਾਂ ਦੇ ਨਾਮ ਹਟਾਏ ਗਏ