ਨੈਸ਼ਨਲ

‘ਗੁਰੂਬਾਣੀ ਰਿਸਰਚ ਫਾਊਂਡੇਸ਼ਨ' ਤੇ ‘ਡਾ. ਇੰਦਰਜੀਤ ਕੌਰ ਦੇ ਵਿਸ਼ੇਸ਼ ਉਪਰਾਲੇ ਤਹਿਤ ਹੱਡੀਆਂ ਦੀ ਜਾਂਚ ਦਾ ਲਗਾਇਆ ਗਿਆ ਕੈਂਪ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 23, 2026 07:11 PM

ਨਵੀਂ ਦਿੱਲੀ - ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ 'ਵੀਰਜੀ' ਤੇ 'ਡਾ. ਇੰਦਰਜੀਤ ਫਿਜ਼ਿਉਥਰੈਪੀ ਕਲੀਨਿਕ ਵਲੋਂ ਹਰੀ ਨਗਰ-ਸ਼ਿਵ ਨਗਰ ਵਿਖੇ ਹੱਡੀਆਂ ਦੀ ਜਾਂਚ (ਬੀਐੱਮਡੀ) ਲਈ ਸਿਹਤ ਸੰਭਾਲ ਸਿੱਖਿਆ ਸਬੰਧੀ ਸੁਚੇਤ ਤੇ ਜਾਗਰੂਕ ਕਰਨ ਹਿੱਤ ਉਲੀਕੇ ਗਏ ਪ੍ਰੋਗਰਾਮ ਤਹਿਤ ਫ੍ਰੀ ਮੈਡੀਕਲ ਤੇ ਹੈਲਥ ਚੈੱਕਅਪ ਦਾ ਇਕ ਕੈਂਪ ਲਗਾਇਆ ਗਿਆ। ਆਸ-ਪਾਸ ਦੇ ਇਲਾਕਿਆਂ ਤੋਂ ਆਏ ਸੈਕੜੇ ਮਰੀਜ਼ਾਂ ਨੇ ਇਸ ਕੈਂਪ ਵਿਚ ਆਪਣਾ ਮੁਫ਼ਤ ਚੈਕਅੱਪ ਕਰਵਾਇਆ। ਕੈਂਪ ਦੌਰਾਨ ਸ਼ਹਿਰ ਦੇ ਵੱਖ-ਵੱਖ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾ ਕੇ ਇਸ ਸਮਾਜਿਕ ਉਪਰਾਲੇ ਦੀ ਹੌਂਸਲਾ ਅਫ਼ਜ਼ਾਈ ਕੀਤੀ ਤੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਕੈਂਪ ਚ ਸ਼ਾਮਿਲ ਸਾਰੇ ਲੋਕਾਂ ਨੂੰ ਉਨ੍ਹਾਂ ਦੀਆਂ ਟੈਸਟ ਰਿਪੋਰਟਾਂ ਦੇ ਆਧਾਰ 'ਤੇ ਵਿਅਕਤੀਗਤ ਇਲਾਜ ਤੇ ਖ਼ੁਰਾਕ ਸੰਬੰਧੀ ਸਲਾਹਾਂ ਵੀ ਦਿੱਤੀਆਂ ਗਈਆਂ। ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਉਮਰ ਵਧਣ ਦੇ ਨਾਲ-ਨਾਲ ਇਨਸਾਨ ਵਿਚ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ ਤੇ ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਇਹ ਕੈਂਪ ਲਗਾਉਣ ਦਾ ਮੁੱਖ ਉਦੇਸ਼ ਇਹੀ ਹੈ ਕਿ ਲੋਕਾਂ ਦੀ ਖ਼ਾਸਕਰ ਔਰਤਾਂ ਦੀ ਹੱਡੀਆਂ ਦੀ ਜਾਂਚ ਕਰਕੇ, ਉਨ੍ਹਾਂ ਅੰਦਰ ਆਈ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਪਰਮਜੀਤ ਸਿੰਘ ਵੀਰਜੀ ਅਤੇ ਉਨ੍ਹਾਂ ਦੀ ਟੀਮ ਨੇ ਡਾਕਟਰ ਸਾਹਿਬਾਨਾਂ ਦੀ ਸਮਰਪਿਤ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਮਰੀਜ਼ਾਂ ਦੀ ਨਿਸ਼ਕਾਮ ਸੇਵਾ ਕਰਨੀ ਸ਼ਲਾਘਾਯੋਗ ਹੈ। ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਸਾਡੀ ਸੰਸਥਾ 'ਸਿੱਖਿਆ ਤੇ ਸਿਹਤ ਦੇ ਟੀਚੇ' ਨੂੰ ਲੈ ਕੇ ਹੀ ਕੰਮ ਕਰ ਰਹੀ ਹੈ। ਇਸੇ ਦੇ ਮੱਦੇਨਜ਼ਰ ਹੀ ਅਸੀਂ ਡਾ. ਇੰਦਰਜੀਤ ਕੌਰ ਨਾਲ ਵਿਚਾਰ ਕਰਕੇ ਇਸ ਕੈਂਪ ਦਾ ਉਪਰਾਲਾ ਕੀਤਾ ਗਿਆ ਸੀ । ਉਨ੍ਹਾਂ ਨੇ ਕੈਂਪ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦੀ ਗੱਲ ਕਹੀ।

Have something to say? Post your comment

 
 
 
 

ਨੈਸ਼ਨਲ

ਸਵਾਮੀ ਅਵਿਮੁਕਤੇਸ਼ਵਰਾਨੰਦ ਵਿਰੁੱਧ ਐਫਆਈਆਰ ਭਾਜਪਾ ਨੂੰ ਪਵੇਗੀ ਮਹਿੰਗੀ - ਅਜੈ ਰਾਏ

ਐਸਆਈਆਰ ਅਧੀਨ ਅੰਤਿਮ ਸੂਚੀਆਂ ਦੇ ਪ੍ਰਕਾਸ਼ਨ ਤੋਂ ਬਾਅਦ ਨੌਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਗਭਗ 8% ਵੋਟਰਾਂ ਦੇ ਨਾਮ ਹਟਾਏ ਗਏ

ਭਾਰਤ ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਦੇ ਖਿਲਾਫ਼ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ

ਗਿਆਨੀ ਰਘਬੀਰ ਸਿੰਘ ਜੀ, ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਨ ਪੰਥ ਕਰੇ ‘ਤੇ ਤੁਸੀਂ ਚਾਕਰੀ ਕਰੋ ਆਰਐਸਐਸ ਤੇ ਬੀਜੇਪੀ ਦੀ- ਸਰਨਾ

ਮਾਘ ਮੇਲੇ 'ਚ ਵੀ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ,' ਸ਼ਿਕਾਇਤਕਰਤਾ ਨੇ ਅਵਿਮੁਕਤੇਸ਼ਵਰਾਨੰਦ ਵਿਰੁੱਧ ਐਫਆਈਆਰ ਵਿੱਚ ਕੀਤਾ ਦਾਅਵਾ

'ਵਿਰੋਧ ਕਰਨ ਦਾ ਅਧਿਕਾਰ ਜਨਤਕ ਵਿਵਸਥਾ ਨੂੰ ਭੰਗ ਨਹੀਂ ਕਰ ਸਕਦਾ,' ਯੂਥ ਕਾਂਗਰਸ ਦੇ ਵਿਰੋਧ 'ਤੇ ਅਦਾਲਤ ਦੀ ਟਿੱਪਣੀ

ਕਾਂਗਰਸ ਨੇ ਆਰਟੀਆਈ ਵਿਧੀ ਨੂੰ ਮੁੜ ਸੁਰਜੀਤ ਕਰਨ ਲਈ ਰਾਸ਼ਟਰੀ ਸੰਮੇਲਨ ਦਾ ਰੱਖਿਆ ਪ੍ਰਸਤਾਵ

ਚੋਣ ਕਮਿਸ਼ਨ ਨੂੰ ਰਾਜ ਪੱਧਰ 'ਤੇ ਐੱਸ.ਆਈ.ਆਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ: ਮਨੀਸ਼ ਤਿਵਾੜੀ

ਗੁਰਬਾਣੀ ਕੀਰਤਨ ਮਨੁੱਖਤਾ ਨੂੰ ਸ਼ੁੱਧ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦਾ: ਹਰਮੀਤ ਸਿੰਘ ਕਾਲਕਾ

ਪਤਨੀ ਵਲੋਂ ਪਤੀ ਨੂੰ ਦੱਸੇ ਬਿਨਾਂ ਉਸਦੇ ਮਾਪਿਆਂ ਦੇ ਘਰ ਰਹਿਣ 'ਤੇ ਪਤੀ ਵੱਲੋਂ ਮਾਰਿਆ ਗਿਆ ਥੱਪੜ ਬੇਰਹਿਮੀ ਨਹੀਂ: ਗੁਜਰਾਤ ਹਾਈ ਕੋਰਟ