ਪੰਜਾਬ

ਗਰੇਵਾਲ, ਚਾਵਲਾ, ਝੱਬਰ ਤੇ ਸਿਆਲੀ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਨਿਯੁਕਤ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 28, 2026 07:45 PM


ਅੰਮ੍ਰਿਤਸਰ-  ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੈਂਬਰ ਸ੍ਰ ਗੁਰਚਰਨ ਸਿੰਘ ਗਰੇਵਾਲ, ਸ੍ਰ ਅਮਰਜੀਤ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਝੱਬਰ ਤੇ ਸ਼ੋ੍ਰਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੂੰ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਨਿਯੁਕਤ ਕੀਤਾ ਹੈ।ਪੰਥਕ ਹਲਕਿਆਂ ਵਿਚ ਇਨਾਂ ਸਾਰਿਆਂ ਨੂੰ ਪੰਥ ਦੇ ਬੇਬਾਕ ਬੁਲਾਰੇ ਵਜੋ ਜਾਣਿਆ ਜਾਂਦਾ ਹੈ। ਵਖ ਵਖ ਪਲੇਟਫਾਰਮਾਂ ਤੇ ਸ਼ੋ੍ਰਮਣੀ ਕਮੇਟੀ ਦੇ ਅਧਿਕਾਰਤ ਤੌਰ ਤੇ ਮਜਬੂਤੀ ਨਾਲ ਪਖ ਰਖਣ ਲਈ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸ਼ੋ੍ਰਮਣੀ ਕਮੇਟੀ ਗਲਿਆਰਿਆਂ ਮੁਤਾਬਿਕ ਪ੍ਰਧਾਨ ਸ਼ੋ੍ਰਮਣੀ ਕਮੇਟੀ ਦੇ ਵਲੋ ਨਾਮਜਦ ਕੀਤੇ ਇਹ ਬੁਲਾਰੇ ਪੰਥਕ ਹਲਕਿਆਂ ਵਿਚ ਵਖਰੀ ਪਹਿਚਾਣ ਰਖਦੇ ਹਨ ਤੇ ਇਹ ਸਾਰੇ ਹੀ ਮੀਡੀਆ, ਸ਼ੋਸ਼ਲ ਮੀਡੀਆ ਤੇ ਪੂਰੀ ਦ੍ਰਿੜਤਾ ਤੇ ਦਲੇਰੀ ਨਾਲ ਸ਼ੋ੍ਰਮਣੀ ਕਮੇਟੀ ਦੇ ਪਖ ਨੂੰ ਲੰਮੇ ਸਮੇ ਤੋ ਰਖਦੇ ਆ ਰਹੇ ਹਨ।ਦਸਣਯੋਗ ਹੈ ਕਿ ਸ੍ਰ ਗੁਰਚਰਨ ਸਿੰਘ ਗਰੇਵਾਲ ਤੇ ਸ੍ਰ ਅਮਰਜੀਤ ਸਿੰਘ ਚਾਵਲਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਨੇੜਲੇ ਸਾਥੀਆਂ ਵਿਚੋ ਇਕ ਹਨ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨਾਲ ਰਹਿ ਕੇ ਪੰਥ ਦੀ ਸੇਵਾ ਕਰਦੇ ਰਹੇ।ਸ੍ਰ ਗਰੇਵਾਲ ਤੇ ਸ੍ਰ ਚਾਵਲਾ ਸ੍ਰੀ ਦਰਬਾਰ ਸਾਹਿਬ ਤੇ ਹੋਏ ਜੂਨ 1984 ਦੇ ਫੌਜੀ ਹਮਲੇ ਦੌਰਾਨ ਭਾਰਤੀ ਫੌਜਾਂ ਨਾਲ ਦਸਤਪੰਜਾ ਲੈਣ ਵਾਲਿਆਂ ਵਿਚ ਸਨ ਤੇ ਇਨਾਂ ਦੋਹਾਂ ਨੇ ਜੋਧਪੁਰ ਜੇਲ ਵਿਚ ਕੈਦ ਵੀ ਕਟੀ ਹੈ।

 

Have something to say? Post your comment

 
 
 
 

ਪੰਜਾਬ

ਨਿਵੇਸ਼ਕਾਂ ਦੇ ਵਧਦੇ ਵਿਸ਼ਵਾਸ ਨੇ ਪੰਜਾਬ ਨੂੰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਨਿਵੇਸ਼ ਲਈ ਮੋਹਰੀ ਸਥਾਨਾਂ ਵਿੱਚੋਂ ਇੱਕ ਬਣਾਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ' ਪੰਜਾਬ ਦੇ ਵਲੰਟੀਅਰ 1 ਮਾਰਚ ਨੂੰ ਵੱਡੀ ਗਿਣਤੀ ਵਿੱਚ ਪਹੁੰਚਣਗੇ ਦਿੱਲੀ: ਬਲਤੇਜ ਪੰਨੂ

ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ- ਹਿੰਦੂਤਵੀ ਸਿਆਸਤ ਦਾ ਹੱਥ-ਠੋਕਾ ਬਣੀ ਪੰਜਾਬ ਪੁਲਿਸ- ਕੇਂਦਰੀ ਸਿੰਘ ਸਭਾ

ਮੋਦੀ ਨੂੰ ਕਿਸਾਨਾਂ ਦੀ “ਮੌਤ ਦੇ ਵਾਰੰਟ” ਉਪਰ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ: ਰਾਹੁਲ

ਆਸਟ੍ਰੇਲੀਆ ਵੱਸਦੇ ਲੇਖਕ ਮਨਜੀਤ ਬੋਪਾਰਾਏ ਦੀ ਕਿਤਾਬ “ਕਾਫਿਰ ਹੀ ਪਵਿੱਤਰ ਮਨੁੱਖ” ਲੋਕ ਅਰਪਣ

ਮਰਹੂਮ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ 'ਯਾਦਾਂ ਦਾ ਦਰਪਣ' ਰਿਲੀਜ਼ ਸਮਾਗਮ 3 ਨੂੰ

ਪੰਜਾਬ ‘ਚ ਕਾਂਗਰਸ-ਆਪ ਦੀ ਮਿਲੀਭੁਗਤ ਬੇਨਕਾਬ, ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦੇ ਛੱਡ ਸਿਆਸੀ ਨਾਟਕ ਬਣੀ ਕਾਂਗਰਸ ਰੈਲੀ - ਕੇਵਲ ਸਿੰਘ ਢਿੱਲੋਂ

ਮਾਨ ਸਰਕਾਰ ਸੂਬੇ ਦੇ 3-8 ਸਾਲ ਤੱਕ ਦੇ ਬੱਚਿਆਂ ਦੇ ਭਵਿੱਖ ‘ਚ 9.3 ਕਰੋੜ ਰੁਪਏ ਦਾ ਨਿਵੇਸ਼ ਕਰੇਗੀ- ਹਰਜੋਤ ਸਿੰਘ ਬੈਂਸ

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ 240 ਵਿਦਿਆਰਥਣਾਂ ਨੂੰ ਡਿਗਰੀਆਂ ਕੀਤੀਆਂ ਪ੍ਰਦਾਨ ਕੀਤੀਆਂ