ਨੈਸ਼ਨਲ

ਪੰਥ ਵਸੇ ਮੈਂ ਉੱਜੜਾਂ ਦੇ ਸਿਧਾਂਤ ਨੂੰ ਅਧਿਕਤਰ ਸਿੱਖ ਲੈ ਰਹੇ ਹਨ ਉਲਟ ਭਾਵਨਾ ਨਾਲ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 01, 2026 07:16 PM

ਨਵੀਂ ਦਿੱਲੀ - ਪੰਥ ਦਰਦੀ ਹਮੇਸ਼ਾ ਪੰਥਕ ਏਕਤਾ ਦੀ ਅਰਦਾਸ ਕਰਦੇ ਹਨ, ਅਤੇ ਸਿਧਾਂਤਕ ਪੰਥਕ ਏਕਤਾ ਕੌਮੀ ਸੰਘਰਸ਼ ਦੀ ਕਾਮਯਾਬੀ ਲਈ ਅਤਿਅੰਤ ਜਰੂਰੀ ਹੈ। ਪਰ ਅਫਸੋਸ ਕਿ ਬਹੁ ਗਿਣਤੀ ਸਿੱਖ ਅਤੇ ਖਾਸਕਰ ਜਿੰਮੇਵਾਰ ਸੰਸਥਾਵਾਂ ਦੇ ਅਹਿਮ ਆਗੂ ਪੰਥ ਵਸੇ ਮੈਂ ਉੱਜੜਾਂ ਦੇ ਸਿਧਾਂਤ ਨੂੰ ਉਲਟ ਭਾਵਨਾ ਨਾਲ ਲੈ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਪ੍ਰਚਲਿਤ ਲੋਕਤੰਤਰ ਤੋਂ ਵੀ ਉੱਤਮ ਸਿਧਾਂਤ ਬਖਸ਼ੇ ਹਨ ਇਸਦੇ ਬਾਵਜੂਦ ਬਹੁਗਿਣਤੀ ਆਗੂ ਆਪੋ-ਆਪਣੀ ਡਿਕਟੇਟਰਸ਼ਿਪ ਅਤੇ ਧੌਂਸ ਮਨਵਾਉਣ ਦੀ ਜਿੱਦ ਵਿੱਚ ਸੰਸਥਾਨਾਂ ਦਾ ਨੁਕਸਾਨ ਕਰ ਰਹੇ ਹਨ। ਬਹੁ-ਗਿਣਤੀ ਪਦਾਰਥਵਾਦੀ ਹਵਸ ਖਾਤਰ ਪੰਥਕ ਹੋਣ ਦਾ ਵਿਖਾਵਾ ਕਰਦੇ ਹੋਏ ਸਰਕਾਰੀ ਸਰਪ੍ਰਸਤੀ ਅਧੀਨ ਵਿਚਰ ਰਹੇ ਹਨ ਅਤੇ ਸਰਕਾਰੀ ਏਜੰਡੇ ਦੀ ਹੀ ਪੂਰਤੀ ਕਰਦੇ ਹਨ, ਉਨ੍ਹਾ ਨੂੰ ਇਸਦੀ ਖਾਤਰ ਬਿਪਰਨ ਕੀ ਰੀਤ ਤਹਿਤ ਵਿਚਰਨ ਵਾਲੀਆਂ ਜਾਂ ਸਿੱਖ ਨਸਲਕੁਸ਼ੀ ਲਈ ਜਿੰਮੇਵਾਰ ਪਾਰਟੀਆਂ ਨਾਲ ਸਹਿਯੋਗ ਕਰਨ ਤੋਂ ਵੀ ਪ੍ਰਹੇਜ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ (ਰਜਿ) ਪਾਰਟੀ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਜੇ ਆਗੂ ਦਿਨ ਨੂੰ ਰਾਤ ਜਾਂ ਰਾਤ ਨੂੰ ਦਿਨ ਕਹੇ ਤਾਂ ਬਹੁ-ਗਿਣਤੀ ਜੀ ਹਜੂਰੀ ਖਾਤਿਰ ਸਤਿਬਚਨ ਕਹਿਣ ਲੱਗਿਆ ਮਾਣ ਮਹਿਸੂਸ ਕਰਦੀ ਹੈ, ਆਗੂ ਦੀ ਨਿਗੁਣੀ ਜਿਹੀ ਪ੍ਰਾਪਤੀ 'ਤੇ ਵੀ ਚੀਅਰ ਲੀਡਰਜ ਵਾਂਗ ਝੂਮਣ ਲੱਗ ਪੈਂਦੇ ਹਨ ਪਰ ਜੇ ਇਹੀ ਕੰਮ ਦੂਸਰੀ ਪਾਰਟੀ ਵਿੱਚ ਹੋਵੇ ਤਾਂ ਉਨ੍ਹਾਂ ਨੂੰ ਅੰਧ-ਭਗਤ ਜਿਹੇ ਖਿਤਾਬ ਦਿੰਦੇ ਹਨ। ਕੌਮ ਨੂੰ ਯੋਗ ਲੀਡਰਸ਼ਿੱਪ ਅਤੇ ਸਿਧਾਂਤਕ ਏਕਤਾ ਮਿਲ਼ਣ ਦੀ ਉਮੀਦ ਕਰਦੇ ਹਾਂ ।

Have something to say? Post your comment

 
 
 
 

ਨੈਸ਼ਨਲ

ਗੈਂਗਸਟਰਾਂ ਦੇ ਪ੍ਰੋਗਰਾਮ ਵਿੱਚ ਸਪਨਾ ਚੌਧਰੀ ਹੋਈ ਸੀ ਬਦਸਲੂਕੀ ਦਾ ਸ਼ਿਕਾਰ

ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ,ਅਜਿਹੀ ਤਾਕਤ ਨਾਲ ਹਮਲਾ ਕਰਾਂਗੇ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ

ਪੰਜਾਬ ਦੇ ਲੋਕ 2027 ਵਿੱਚ ‘ਆਪ’ ਨੂੰ 100 ਸੀਟਾਂ ਦੇ ਕੇ ਕੇਂਦਰ ਵਿੱਚ ਭਾਜਪਾ ਦੇ ਤਾਨਾਸ਼ਾਹੀ ਸ਼ਾਸਨ ਦੇ ਅੰਤ ਦਾ ਮੁੱਢ ਬੰਨ੍ਹਣਗੇ: ਭਗਵੰਤ ਸਿੰਘ ਮਾਨ

ਪੰਜਾਬ ਦੇ ਉਦਯੋਗ ਮੰਤਰੀ ਨੇ ਦਿੱਲੀ ਐਨਸੀਆਰ ਦੇ ਉਦਯੋਗਪਤੀਆਂ ਨੂੰ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ

ਈਰਾਨ ਵਿਰੁੱਧ ਅਮਰੀਕਾ- ਇਜ਼ਰਾਈਲ ਜੰਗ- ਅੰਤਰਰਾਸ਼ਟਰੀ ਕਾਨੂੰਨ ਅਤੇ ਵਿਸ਼ਵ ਰਾਸ਼ਟਰਾਂ ਦੀ ਪ੍ਰਭੂਸੱਤਾ ਲਈ ਗੰਭੀਰ ਖ਼ਤਰਾ: ਐਸਕੇਐਮ

ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਭ੍ਰਿਸ਼ਟ ਨਹੀਂ ਹਨ

ਦਿੱਲੀ ਕਮੇਟੀ ਵੱਲੋਂ 327ਵੇਂ ਖਾਲਸਾ ਸਾਜਨਾ ਦਿਵਸ ਤੇ ਅੰਮ੍ਰਿਤ ਸੰਚਾਰ : ਹਰਮੀਤ ਸਿੰਘ ਕਾਲਕਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਵਿੱਖੀ ਯੋਜਨਾਵਾਂ ’ਤੇ ਵਿਚਾਰ ਵਟਾਂਦਰਾ-ਕਾਲਕਾ

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਦੀ ਅਗਵਾਈ ਹੇਠ ਵਫਦ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕਰ ਆਪਣਾ ਪੱਖ ਰੱਖਿਆ

ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਮਾਰਕ ਕਾਰਨੀ ਨੂੰ ਉਹਨਾਂ ਦੀ ਭਾਰਤ ਫੇਰੀ ਤੋ ਪਹਿਲਾਂ ਲਿਖਿਆ ਗਿਆ ਖ਼ਤ ਦਲ ਖ਼ਾਲਸਾ ਨੇ