ਸੰਗਰੂਰ - ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੀ ਧਰਤੀ ਤੇ ਸੰਗਰੂਰ ਜਿਲੇ ਦੇ ਪਿੰਡ ਗੰਡਾ ਸਿੰਘ ਵਾਲਾ (ਗੁਰਬਖਸ਼ਪੁਰਾ) ਵਿਖੇ ਤਿੰਨ ਰੋਜ਼ਾ ਦਿਨ ਦੇ ਧਾਰਮਿਕ ਦੀਵਾਨ ਪਿੰਡ ਦੀਆਂ ਸਿੱਖ ਸੰਗਤਾਂ ਦੀ ਮੰਗ ਤੇ ਸਜਾਉਣਾ ਕੀਤੇ । ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ 27 - 28 ਫਰਵਰੀ 1 ਮਾਰਚ ਨੂੰ ਰੋਜ਼ਾਨਾ ਦੀਵਾਨਾਂ ਵਿੱਚ ਗੁਰਬਾਣੀ ਅਤੇ ਗੁਰਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ । ਹਿੰਦੂ ਮੁਸਲਿਮ ਸਿੱਖ ਈਸਾਈ ਬੋਧੀ ਜੈਨੀ ਹਰੇਕ ਨੂੰ ਆਪਣੇ ਧਰਮ ਵਿੱਚ ਪਰਪੱਕ ਹੋਣ ਅਤੇ ਦੂਜੇ ਧਰਮਾਂ ਧਰਮ ਗ੍ਰੰਥਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ ।ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕੇ ਸਾਡਾ ਸਿੱਖਾਂ ਦੇ ਘਰ ਦਾ ਜਨਮ ਹੈ ਸਾਨੂੰ ਨਸ਼ਿਆਂ ਤੋਂ ਰਹਿਤ ਸਾਬਤ ਸੂਰਤ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ । ਨਾਮ ਬਾਣੀ ਸੇਵਾ ਸਿਮਰਨ ਭਜਨ ਬੰਦਗੀ ਧਰਮ ਦੀ ਕਿਰਤ ਕਰਦੇ ਨਾਮ ਜਪਦੇ ਵੰਡ ਛਕਦੇ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ । ਜਿਸ ਨਾਲ ਸਾਡਾ ਲੋਕ ਸੁਖੀਆ ਅਤੇ ਪ੍ਰਲੋਕ ਸੁਹੇਲਾ ਹੋਵੇਗਾ ।ਜਥੇਦਾਰ ਦਾਦੂਵਾਲ ਨੇ ਭਾਈ ਆਕੁਲ ਦੀ ਪੁੱਤਰੀ ਬੀਬੀ ਸੂਰਤੀ ਦੇ ਜੀਵਨ ਇਤਿਹਾਸ ਤੇ ਚਾਨਣਾ ਪਾਇਆ । ਜਿਸ ਦਾ ਭਾਈ ਸਾਧੂ ਨਾਲ-ਨਾਲ ਵਿਆਹ ਹੋਇਆ ਤੇ ਦੋਨਾਂ ਨੇ ਗੁਰੂ ਦੀ ਸਿੱਖੀ ਕਮਾਈ ਜਿਸ ਕਰਕੇ ਉਨਾਂ ਦੇ ਘਰ ਵਿੱਚ ਬ੍ਰਹਮਗਿਆਨੀ ਪੁੱਤਰ ਭਾਈ ਰੂਪ ਚੰਦ ਦਾ ਜਨਮ ਹੋਇਆ । ਭਾਈ ਭਿਖਾਰੀ ਜੀ ਦੇ ਵੈਰਾਗਮਈ ਜੀਵਨ ਦੀ ਗਾਥਾ ਵੀ ਸੰਗਤਾਂ ਨਾਲ ਸਾਂਝੀ ਕੀਤੀ ਅਤੇ ਲੱਖੀ ਜੰਗਲ ਵਿੱਚ ਸੱਯਦ ਇਬਰਾਹੀਮ ਫਕੀਰ ਵਲੋਂ ਦਸ਼ਮੇਸ਼ ਪਿਤਾ ਨਾਲ ਬਚਨ ਬਿਲਾਸ ਕਰਨ ਉਪਰੰਤ ਅੰਮ੍ਰਿਤ ਦੀ ਮਹਾਨਤਾ ਤੋਂ ਜਾਣੂ ਹੋਣ ਦੇ ਨਾਲ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰਬਖਸ਼ ਸਿੰਘ ਬਣਨ ਦਾ ਇਤਿਹਾਸ ਵੀ ਜਥੇਦਾਰ ਦਾਦੂਵਾਲ ਨੇ ਸੰਗਤਾਂ ਨਾਲ ਸਾਂਝਾ ਕੀਤਾ । 25 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨਾ ਕੀਤਾ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਸੰਤ ਰਤਨਾਪੁਰੀ ਸੰਨਿਆਸੀ ਜੋਗੀਮਾਜਰਾ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਬਾਬਾ ਜਸਵਿੰਦਰ ਸਿੰਘ ਤਿਉਣਾ ਸਮੇਤ ਇਲਾਕੇ ਚੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਧਾਰਮਿਕ ਦੀਵਾਨਾਂ ਦੀ ਹਾਜ਼ਰੀ ਭਰੀ ।ਸਮਾਪਤੀ ਵਾਲੇ ਦਿਨ ਗੁਰੂ ਘਰ ਦੇ ਪ੍ਰਬੰਧਕ ਨਗਰ ਪੰਚਾਇਤ ਅਤੇ ਸਿੱਖ ਸੰਗਤਾਂ ਵੱਲੋਂ ਜਥੇਦਾਰ ਦਾਦੂਵਾਲ ਸਮੇਤ ਸਮੂੰਹ ਜਥੇ ਦੇ ਸਿੰਘਾਂ ਮਹਾਂਪੁਰਸ਼ਾਂ ਨੂੰ ਸਿਰਪਾਓ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।