ਅੰਮ੍ਰਿਤਸਰ - ਅੰਮ੍ਰਿਤਸਰ ਦੇ ਪ੍ਰਸਿੱਧ ਉਦਯੋਗਪਤੀ ਤੇ ਸ਼ਹਿਰ ਦੀ ਰਾਜ਼ਨੀਤੀ ਵਿਚ ਵਖਰਾ ਮੁਕਾਮ ਰਖਣ ਵਾਲੇ ਸਿਆਸਤਦਾਨ ਸ੍ਰ ਜਗਦੀਪ ਸਿੰਘ ਰਿੰਕੂ ਨਰੂਲਾ ਮੁੜ ਕਾਂਗਰਸ ਪਾਰਟੀ ਦਾ ਹੱਥ ਫੜਣ ਜਾ ਰਹੇ ਹਨ। ਪਿਛਲੇ ਕਾਫੀ ਸਮੇ ਤੋ ਸ੍ਰ ਨਰੂਲਾ ਆਮ ਆਦਮੀ ਪਾਰਟੀ ਦੀ ਕਾਰਗੂਜਾਰੀ ਤੋ ਨਿਰਾਸ਼ ਚਲਦੇ ਆ ਰਹੇ ਸਨ ਤੇ ਆਪਣੇ ਲਈ ਸਿਆਸੀ ਪਲੇਟਫਾਰਮ ਭਾਲ ਰਹੇ ਸਨ। ਬੀਤੇ ਦਿਨੀ ਉਨਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰਵਾਉਣ ਵਿਚ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸ੍ਰ ਗੁਰਜੀਤ ਸਿੰਘ ਔਜਲਾ ਦਾ ਵਿਸੇ਼ਸ਼ ਯੋਗਦਾਨ ਰਿਹਾ। ਮੰਨਿਆ ਜਾ ਰਿਹਾ ਹੈ ਕਿ ਸ੍ਰ ਨਰੂਲਾ ਜਲਦ ਹੀ ਝਾੜੂ ਛੱਡ ਕੇ ਹੱਥ ਨਾਲ ਹੱਥ ਮਿਲਾ ਲੈਣਗੇ।