ਪੰਜਾਬ

ਗਲੋਬਲ ਨੈੱਟਵਰਕ ਜਾਪਾਨ ਨੇ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ ਵਿੱਚ ਪ੍ਰਗਟਾਈ ਦਿਲਚਸਪੀ

ਕੌਮੀ ਮਾਰਗ ਬਿਊਰੋ | March 13, 2026 08:56 PM

ਮੋਹਾਲੀ- ਅੱਜ ਇੱਥੇ ਪਲਾਕਸ਼ਾ ਯੂਨੀਵਰਸਿਟੀ ਵਿਖੇ ਸ਼ੁਰੂ ਹੋਏ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ - 2026 ਮੌਕੇ ਗਲੋਬਲ ਨੈੱਟਵਰਕ ਜਾਪਾਨ ਕੰਪਨੀ ਲਿਮਟਿਡ ਨੇ ਸਾਫ਼ ਅਤੇ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਲ ਭਾਈਵਾਲੀ ਕਰਨ ਲਈ ਵਚਨਬੱਧਤਾ ਪ੍ਰਗਟ ਕੀਤੀ ਹੈ।

ਗਲੋਬਲ ਨੈੱਟਵਰਕ ਜਾਪਾਨ ਕੰਪਨੀ ਦੇ ਡਾ. ਰੋਹਿਤ ਬਖਸ਼ੀ ਨੇ ਖੁਲਾਸਾ ਕੀਤਾ ਕਿ ਕੰਪਨੀ ਦਾ ਮੁੱਖ ਮੰਤਵ ਕਿਸਾਨਾਂ ਤੋਂ ਸਿੱਧੇ ਤੌਰ 'ਤੇ ਝੋਨਾ ਖਰੀਦ ਕੇ ਇਸਦੀ ਫਸਲੀ ਰਹਿੰਦ-ਖੂੰਹਦ ਤੋਂ ਈਥਾਨੋਲ ਤਿਆਰ ਕਰਨਾ ਹੈ ਜੋ ਕਿ ਵਾਤਾਵਰਣ ਅਨੁਕੂਲ ਅਤੇ ਅਹਿਮ ਨਵਿਆਉਣਯੋਗ ਊਰਜਾ ਹੈ ਅਤੇ ਇਸ ਜ਼ਰੀਏ ਫਸਲੀ ਰਹਿੰਦ ਖੂੰਹਦ ਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਸੰਭਵ ਹੈ। ਇਸ ਪਿਛੇ ਮੁੱਖ ਉਦੇਸ਼ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨਾ ਅਤੇ ਰਹਿੰਦ-ਖੂੰਹਦ ਤੋਂ ਅਜਿਹੇ ਮੁਲਵਾਨ ਉਤਪਾਦ ਬਣਾਉਣਾ ਹੈ ਜੋ ਆਰਥਿਕਤਾ ਨੂੰ ਉਸਾਰੂ ਹੁਲਾਰਾ ਦੇਣਗੇ।

ਪੰਜਾਬ ਹਰ ਸਾਲ 20 ਕਰੋੜ ਟਨ ਰਹਿੰਦ-ਖੂੰਹਦ ਪੈਦਾ ਕਰਦਾ ਹੈ ਅਤੇ ਜੇਕਰ ਇਸਨੂੰ ਸਹੀ ਢੰਗ ਨਾਲ ਰੀਸਾਈਕਲ ਕੀਤਾ ਜਾਵੇ ਤਾਂ ਇਹ ਗਰੀਨ ਐਨਰਜੀ ਦੇ ਇਸ ਸੰਕਲਪ ਨੂੰ ਉਤਸ਼ਾਹਿਤ ਕਰਨ ਵਿੱਚ ਹੈਰਾਨੀਜਨਕ ਭੂਮਿਕਾ ਨਿਭਾ ਸਕਦਾ ਹੈ। ਪੰਜਾਬ ਸਰਕਾਰ ਨਾਲ ਤਜਰਬਾ ਬਹੁਤ ਉਸਾਰੂ ਤੇ ਚੰਗਾ ਰਿਹਾ ਕਿਉਂਕਿ ਸਾਡਾ ਮਾਰਗਦਰਸ਼ਨ ਬਹੁਤ ਠਰੰਮੇ ਨਾਲ ਕੀਤਾ ਗਿਆ ਅਤੇ ਹਰ ਕਦਮ 'ਤੇ ਜਾਣਕਾਰੀ ਵਿਸਥਾਰ ਵਿਚ ਮੁਹੱਈਆ ਕਰਵਾਈ ਗਈ। ਡਾ. ਰੋਹਿਤ ਬਖਸ਼ੀ ਨੇ ਅੱਗੇ ਕਿਹਾ ਕਿ, ‘ਅਸੀਂ ਸਮਝੌਤੇ ਦੇ ਪੜਾਅ 'ਤੇ ਹਾਂ ਅਤੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਸ਼ੁਰੂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਇੱਕ ਪਲਾਂਟ ਸਥਾਪਤ ਕਰਨ ਦਾ ਇਰਾਦਾ ਰੱਖਦੇ ਹਾਂ। ਇਸ ਦੇ ਮੁੱਢ ਲਈ 20 ਏਕੜ ਜ਼ਮੀਨ ਦੀ ਲੋੜ ਹੈ’।
ਇਸ ਮੌਕੇ ਸੀ.ਈ.ਓ ਮੋਬੂਟੋਕੀ ਇਟੋ, ਮਾਸਾਹਿਰੋ ਸੈਤੋ, ਡਾ. ਮਨਪ੍ਰੀਤ ਸਿੰਘ, ਡਾ. ਰੋਹਿਤ ਬਖਸ਼ੀ ਅਤੇ ਹੋਰ ਮੌਜੂਦ ਸਨ।

 

Have something to say? Post your comment

 
 
 
 

ਪੰਜਾਬ

ਗੈਸ ਸੰਕਟ ਬਾਰੇ ਜ਼ਮੀਨੀ ਹਕੀਕਤ ਬਹੁਤ ਗੰਭੀਰ ਹੈ- ਅਮਨ ਅਰੋੜਾ

ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ ਸ਼ਲਾਘਾ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਖ਼ਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਕੁਇਜ਼ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ

ਜਿਹੜਾ ਵਿਕਾਸ ਅਕਾਲੀ ਦਲ ਨੇ ਕੀਤਾ ਉਹ ਆਪ ਸਰਕਾਰ ਪੰਜਾਬ ਨਿਵੇਸ਼ ਸੰਮੇਲਨ ’ਚ ਵਿਖਾ ਰਹੀ ਹੈ: ਸੁਖਬੀਰ ਸਿੰਘ ਬਾਦਲ

ਮਿਸ ਇੰਗਲੈਂਡ ਗ੍ਰੇਸ ਰਿਚਰਡਸਨ ਅਤੇ ਮਿਸ ਇੰਗਲੈਂਡ ਵਰਲਡ ਸ਼ਾਰਲਟ ਗ੍ਰਾਂਟ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

75 ਸਾਲਾਂ ਤੋਂ ਦੇਸ਼ ਦਾ ਸਿਸਟਮ ਏਨਾ ਖਰਾਬ ਰਿਹਾ ਕਿ ਸਾਡੀਆਂ ਸਰਕਾਰਾਂ ਨੇ ਕਦੇ ਵੀ ਲੋਕਾਂ ਨੂੰ ਕੁਝ ਕਰਨ ਦਾ ਮੌਕਾ ਨਹੀਂ ਦਿੱਤਾ-ਅਰਵਿੰਦ ਕੇਜਰੀਵਾਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਨੂੰ ਠੱਲਣ ਲਈ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਬਣੇ ਮੋਰਚੇ ਵਿੱਚਪਹੁੰਚੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ

ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਵਿਖੇ ਗੁਰਮਤਿ ਸਮਾਗਮ ਸਮੇਂ ਵੱਡੀ ਗਿਣਤੀ ਸੰਗਤਾਂ ਨੇ ਭਰੀ ਹਾਜ਼ਰੀ

ਪੰਜਾਬ ਭਾਜਪਾ ਆਗੂਆਂ ਨੂੰ ਮੋਗਾ ਰੈਲੀ ਦੌਰਾਨ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਅਮਿਤ ਸ਼ਾਹ ਤੋਂ ਜਵਾਬ ਮੰਗਣਾ ਚਾਹੀਦਾ ਹੈ: ਹਰਪਾਲ ਸਿੰਘ ਚੀਮਾ