ਪੰਜਾਬ

ਦਿੱਲੀ ਦੇ ਨਵਨਿਯੁਕਤ ਲੈਡਟੀਨੈਂਟ ਗਵਰਨਰ ਸ੍ਰ ਤਰਨਜੀਤ ਸਿੰਘ ਸੰਧੂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | March 15, 2026 08:56 PM

ਅੰਮ੍ਰਿਤਸਰ -ਦਿੱਲੀ ਦੇ ਨਵਨਿਯੁਕਤ ਲੈਡਟੀਨੈਂਟ ਗਵਰਨਰ ਸ੍ਰ ਤਰਨਜੀਤ ਸਿੰਘ ਸੰਧੂ ਨੇ ਆਹੁਦਾ ਸੰਭਾਲਣ ਤੋ ਬਾਅਦ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ।ਇਸ ਮੌਕੇ ਤੇ ਉਨਾਂ ਕਿਸੇ ਵੀ ਤਰਾਂ ਦੀ ਸਿਆਸੀ ਗਲ ਕਰਨ ਤੋ ਇਨਕਾਰ ਕਰਦਿਆਂ ਆਪਣੇ ਤੇ ਆਪਣੇ ਪਰਿਵਾਰ ਤੇ ਗੁਰੂ ਦੀ ਬਖਸ਼ਿਸ਼ ਤੇ ਕ੍ਰਿਪਾ ਦੀ ਗਲ ਕੀਤੀ। ਸ੍ਰ ਸੰਧੂ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਦਰਬਾਰ ਸਾਹਿਬ ਨੇ ਬਹੁਤ ਸ਼ਕਤੀ ਦਿੱਤੀ। ਮੇਰੇ ਦਾਦਾ ਸ ਤੇਜਾ ਸਿੰਘ ਸਮੁੰਦਰੀ ਨੇ ਇਸੇ ਸ਼ਕਤੀ ਦੇ ਸਦਕੇ ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ ਸਮੇਤ ਚਾਰ ਮੋਰਚੇ ਫਤਹਿ ਕੀਤੇ।ਮੇਰੇ ਪਿਤਾ ਸ ਬਿਸ਼ਨ ਸਿੰਘ ਸਮੁੰਦਰੀ ਰੋਜ ਦਰਬਾਰ ਸਾਹਿਬ ਪੈਦਲ ਚੱਲ ਕੇ ਆਉਂਦੇ ਸੀ। ਉਹਨਾਂ ਨੂੰ ਵੀ ਸ੍ਰੀ ਦਰਬਾਰ ਸਾਹਿਬ ਤੋ ਬਹੁਤ ਅਸ਼ੀਰਵਾਦ ਮਿਿਲਆ। ਮੈਨੂੰ ਵੀ ਕੁਝ ਦਿਨ ਪਹਿਲਾਂ ਦਿੱਲੀ ਦੀ ਜਿੰਮੇਵਾਰੀ ਦਿੱਤੀ ਗਈ ਤੇ ਮੈਂ ਸਭ ਤੋਂ ਪਹਿਲਾਂ ਇੱਥੇ ਆਸ਼ੀਰਵਾਦ ਲੈਣ ਆਇਆ ਹਾਂ। ਅੰਮ੍ਰਿਤਸਰ ਦਾ ਨਾਂ ਸ ਤੇਜਾ ਸਿੰਘ ਸਮੁੰਦਰੀ ਤੇ ਸ ਬਿਸ਼ਨ ਸਿੰਘ ਸਮੁੰਦਰੀ ਨੇ ਰੌਸ਼ਨ ਕੀਤਾ ਤੇ ਮੈਂ ਉਹੀ ਸ੍ਰੀ ਦਰਬਾਰ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਜਾ ਰਿਹਾ ਹਾਂ।ਉਨਾਂ ਤੇਜਾ ਸਿੰਘ ਸਮੂੰਦਰੀ ਹਾਲ ਵਿਚ ਜਾ ਕੇ ਵੀ ਅਸ਼ੀਰਵਾਦ ਲਿਆ।ਸ੍ਰੀ ਦਰਬਾਰ ਸਾਹਿਬ ਦੇ ਮੈਲੇਜਰ ਸ੍ਰ ਭਗਵੰਤ ਸਿੰਘ ਧੰਗੇੜਾ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਨੇ ਸ੍ਰ ਸੰਧੂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਭੇਟ ਕੀਤਾ। ਇਸ ਤੋ ਬਾਅਦ ਸ੍ਰ ਸੰਧੂ ਸ਼ਹੀਦੀ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਟਾਹਲਾ ਸਾਹਿਬ, ਚੱਬਾ ਵਿਖੇ ਵੀ ਗਏ। ਜਿੱਥੇ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵੱਲੋਂ ਉਹਨਾਂ ਦਾ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਭਾਜਪਾ ਦੇ ਸੈਕਟਰੀ ਸੂਰਜ ਭਾਰਦਵਾਜ, ਪਰਮਜੀਤ ਸਿੰਘ ਪੰਮੀ, ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ ਸਰਚਾਂਦ ਸਿੰਘ ਖਿਆਲਾ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਸਾਬਕਾ ਚੇਅਰਮੈਨ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਵੀਰਪਾਲ ਸਿੰਘ ਰੰਧਾਵਾ, ਗੁਰਕੀਰਤ ਸਿੰਘ, ਮਨਿੰਦਰਜੀਤ ਸਿੰਘ ਠੇਕੇਦਾਰ, ਸੁਖਵਿੰਦਰ ਸਿੰਘ ਤੇੜਾ, ਕਸ਼ਮੀਰ ਸਿੰਘ ਪ੍ਰਧਾਨ, ਮੈਨੇਜਰ ਰਣਦੀਪ ਸਿੰਘ, ਬਲਜੀਤ ਸਿੰਘ ਬਿੱਲਾ, ਦਿਲਬਾਗ ਸਿੰਘ ਸਾਈ, ਗੁਰਸੇਵਕ ਸਿੰਘ ਟਾਹਲਾ ਸਾਹਿਬ, ਗੁਰਸਾਹਿਬ ਸਿੰਘ ਟਾਹਲਾ ਸਾਹਿਬ, ਪਲਵਿੰਦਰ ਸਿੰਘ ਭੋਲਾ ਸੰਧੂ, ਬਲਜੀਤ ਸਿੰਘ ਰਾਜੂ, ਜਸਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਸੁਲਤਾਨਵਿੰਡ ਵੀ ਮੌਜੂਦ ਸਨ।

Have something to say? Post your comment

 
 
 
 

ਪੰਜਾਬ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਖਿੱਧ ਵਿਦੇਸ਼ ਨੀਤੀ ਨੇ ਦੇਸ਼ ਨੂੰ ਤੇਲ ਤੇ ਗੈਸ ਸੰਕਟ ਵਿੱਚ ਧੱਕਿਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਖਾਲਸਾ ਪੰਥ ਨੇ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਸੰਘਰਸ਼ ਕਰਕੇ ਪਾਈ ਫਤਿਹ - ਜਥੇਦਾਰ ਦਾਦੂਵਾਲ

ਪੰਜਾਬ ਵਿੱਚ ਨਿਵੇਸ਼ ਕਰੋ, ਸਰਕਾਰ ਤੁਹਾਨੂੰ ਪੂਰਾ ਸਹਿਯੋਗ ਅਤੇ ਰਿਆਇਤਾਂ ਦੇਵੇਗੀ: ਮੁੱਖ ਮੰਤਰੀ ਭਗਵੰਤ ਮਾਨ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 - ਫਰਨੀਚਰ ਅਤੇ ਪਲਾਈ ਉਦਯੋਗ 'ਤੇ ਸੈਸ਼ਨ

ਸੰਮੇਲਨ ਦੇ ਡੈਲੀਗੇਟਾਂ ਨੂੰ ਪੰਜਾਬੀ ਸੱਭਿਆਚਾਰ ਦੇ ਰੁ-ਬ-ਰੂ ਕਰਵਾਇਆ- ਸੰਜੀਵ ਅਰੋੜਾ

ਮੋਗਾ ਤੋਂ ਭਾਜਪਾ ਨੇ ਕੀਤੀ 2027 ਦੀ ਚੋਣ ਮੁਹਿੰਮ ਦੀ ਦਮਦਾਰ ਸ਼ੁਰੂਆਤ

ਪੰਜਾਬ ਉਦਯੋਗ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਲੁਧਿਆਣਾ, ਨਿਊ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ਤਿੰਨ ਵਿਸ਼ਵ ਪੱਧਰੀ ਪ੍ਰਦਰਸ਼ਨੀ ਕੇਂਦਰ ਸਥਾਪਤ ਕਰੇਗਾ: ਮੁੱਖ ਮੰਤਰੀ

ਪੰਜਾਬੀਆਂ ਨੂੰ ਨਿਹੋਰੇ ਮਾਰ ਕੇ ਚਲਦੇ ਬਣੇ ਅਮਿਤ ਸ਼ਾਹ - ਨਾ ਕੀਤੀ ਗੱਲ ਐਮਐਸਪੀ ਦੀ ਕਰਜ਼ਾ ਮਾਫੀ ਦੀ ਜਾਂ ਖਾਸ ਪੈਕੇਜ ਦੀ- ਮੁੱਖ ਮੰਤਰੀ ਭਗਵੰਤ ਮਾਨ

ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮਾਂ ਲਈ ਕੀਤਾ ਡਰੈਸ ਕੋਡ ਜਾਰੀ ਹਫਤੇ ਵਿੱਚ ਤਿੰਨ ਦਿਨ ਕੁੜਤਾ ਪਜਾਮਾ ਪਹਿਣ ਕੇ ਕਰਨਗੇ ਡਿਊਟੀ

ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਗ਼ਜ਼ਲ ਪੁਸਤਕ ‘ਮਿਰਗਾਵਲੀ’ ਲੋਕ ਅਰਪਣ