ਪੰਜਾਬ

ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮਾਂ ਲਈ ਕੀਤਾ ਡਰੈਸ ਕੋਡ ਜਾਰੀ ਹਫਤੇ ਵਿੱਚ ਤਿੰਨ ਦਿਨ ਕੁੜਤਾ ਪਜਾਮਾ ਪਹਿਣ ਕੇ ਕਰਨਗੇ ਡਿਊਟੀ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | March 14, 2026 09:11 PM

ਅੰਮ੍ਰਿਤਸਰ - ਨਵੇ ਨਾਨਕਸ਼ਾਹੀ ਸਾਲ ਮੌਕੇ ਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਮੁਲਾਜਮਾਂ ਨੂੰ ਕੁਝ ਹਦਾਇਤਾ ਜਾਰੀ ਕਰਦਿਆਂ ਜਾਬਤੇ ਵਿਚ ਰਹਿ ਕੇ ਸੇਵਾ ਕਰਨ ਦੀ ਗਲ ਕੀਤੀ ਹੈ।ਮੁਲਾਜਮਾਂ ਨੂੰ ਸੰਬੋਧਨ ਹੁੰਦਿਆਂ ਉਨਾਂ ਕਿਹਾ ਕਿ ਜੇਕਰ ਸੰਸਥਾ ਹੈ ਤਾਂ ਸਾਡੀ ਹੌਂਦ ਹੈ ਜੇ ਸੰਸਥਾ ਨਹੀ ਤਾਂ ਅਸੀ ਕੁਝ ਵੀ ਨਹੀ ਰਹਿ ਜਾਵਾਂਗੇ। ਐਡਵੋਕੇਟ ਧਾਮੀ ਨੇ ਮੁਲਾਜਮਾਂ ਦੀਆਂ ਤਨਖਾਹਾਂ ਵਿਚ ਚਾਰ ਫੀਸਦੀ ਵਾਧਾ ਕਰਦਿਆਂ ਮੁਲਾਜਮਾਂ ਨੂੰ ਗੁਰੂ ਘਰਾਂ ਦੀ ਸੇਵਾ ਹੋਰ ਵੀ ਸੁਚਝੇ ਢੰਗ ਨਾਲ ਕਰਨ ਲਈ ਜਾਬਤਾ ਜਾਰੀ ਕੀਤਾ। ਧਾਮੀ ਨੇ ਮੁਲਾਜਮਾਂ ਲਈ ਡਰੈਸ ਕੋਡ ਜਾਰੀ ਕਰਦਿਆਂ ਕਿਹਾ ਕਿ ਮੁਲਾਜਮ ਹਫਤੇ ਵਿਚ ਤਿੰਨ ਦਿਨ ਕੁੜਤਾ ਪਜਾਮਾ ਪਹਿਣ ਕੇ ਡਿਉਟੀ ਕਰਨਗੇ। ਉਨਾਂ ਇਹ ਦਿਨ ਨੀਯਤ ਕਰਨ ਦਾ ਅਧਿਕਾਰ ਮੁਲਾਜਮਾਂ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਉਨਾਂ ਹਰੇਕ ਮੁਲਾਜਮ ਸ੍ਰੀ ਸਾਹਿਬ (ਕ੍ਰਿਪਾਨ) ਕਪੜਿਆ ਦੇ ਉਪਰੋ ਪਹਿਣ ਕੇ ਡਿਉਟੀ ਕਰਨ ਲਈ ਵੀ ਕਿਹਾ।ਉਨਾਂ ਸ਼ੋ੍ਰਮਣੀ ਕਮੇਟੀ ਤੇ ਇਸ ਦੇ ਪ੍ਰਬੰਧ ਹੇਠਲੇ ਸਾਰੇ ਹੀ ਅਦਾਰਿਆਂ ਦੇ ਮੁਲਾਜਮਾਂ ਨੂੰ ਡਿਉਟੀ ਸ਼ੁਰੂ ਹੋਣ ਤੋ ਪਹਿਲਾਂ ਪੰਜ ਪਾਠ ਮੂਲ ਮੰਤਰ ਅਤੇ ਗੁਰ ਮੰਤਰ ਦਾ ਜਾਪ ਕਰਕੇ ਅਰਦਾਸ ਕਰਕੇ ਸੇਵਾ ਅਰੰਭ ਕਰਨ ਲਈ ਵੀ ਕਿਹਾ।ਉਨਾਂ ਕਿਹਾ ਕਿ ਇਸ ਨਾਲ ਮੁਲਾਜਮਾਂ ਦੇ ਮਨਾ ਵਿਚ ਇਕ ਦੂਜੇ ਪ੍ਰਤੀ ਭਰਾਤਰੀ ਭਾਵ ਪੈਦਾ ਹੋਵੇਗਾ। ਗੁਰਦਵਾਰਾ ਸਾਹਿਬਾਨ ਦੇ ਮੈਨੇਜਰ ਵੀ ਡਿਉਟੀ ਸ਼ੁਰੂ ਹੋਣ ਤੋ ਪਹਿਲਾਂ 5 ਮੂਲ ਮੰਤਰ ਤੇ ਗੁਰੂ ਮੰਤਰ ਦੇ ਜਾਪ ਕਰਕੇ ਅਰਦਾਸ ਕਰਕੇ ਡਿਉਟੀ ਦੀ ਸ਼ੁਰੂਆਤ ਕਰਨਗੇ ਤੇ ਇਸ ਦੀ ਰਿਪੋਰਟ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੂੰ ਕਰਨਗੇ। ਉਨਾਂ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਾਏ ਜਾ ਰਹੇ ਸਕੂਲਾਂ ਦੇ ਵਿਿਦਆਰਥੀਆਂ ਤੇ ਅਧਿਆਪਕਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਹਰ ਰੋਜ਼ ਸਕੂਲ ਸ਼ੁਰੂ ਹੋਣ ਤੋ ਪਹਿਲਾਂ ਪੰਜ ਪਾਠ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਨਗੇ।ਟਰਸਟ ਸਕੱਤਰ ਵੀ ਹਰ ਮਹੀਨੇ ਮੁਲਾਜਮਾਂ ਦੀ ਗੈਰ ਹਾਜਰੀ ਦੀ ਰਿਪੋਰਟ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੂੰ ਦੇਣਗੇ। ਉਨਾਂ ਕਿਹਾ ਕਿ ਪਹਿਲੀ ਵਾਰ ਗਲਤੀ ਕਰਨ ਵਾਲੇ ਮੁਲਾਜਮ ਨੂੰ ਤਾਂ ਮੁਆਫ ਕੀਤਾ ਜਾ ਸਕਦਾ ਹੈ ਪਰ ਦੂਜੀ ਵਾਰ ਗਲਤੀ ਕਰਨ ਵਾਲਾ ਮੁਲਾਜਮ ਘਰ ਭੇਜ਼ ਦਿੱਤਾ ਜਾਵੇਗਾ।

Have something to say? Post your comment

 
 
 
 

ਪੰਜਾਬ

ਮੋਗਾ ਤੋਂ ਭਾਜਪਾ ਨੇ ਕੀਤੀ 2027 ਦੀ ਚੋਣ ਮੁਹਿੰਮ ਦੀ ਦਮਦਾਰ ਸ਼ੁਰੂਆਤ

ਪੰਜਾਬ ਉਦਯੋਗ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਲੁਧਿਆਣਾ, ਨਿਊ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ਤਿੰਨ ਵਿਸ਼ਵ ਪੱਧਰੀ ਪ੍ਰਦਰਸ਼ਨੀ ਕੇਂਦਰ ਸਥਾਪਤ ਕਰੇਗਾ: ਮੁੱਖ ਮੰਤਰੀ

ਪੰਜਾਬੀਆਂ ਨੂੰ ਨਿਹੋਰੇ ਮਾਰ ਕੇ ਚਲਦੇ ਬਣੇ ਅਮਿਤ ਸ਼ਾਹ - ਨਾ ਕੀਤੀ ਗੱਲ ਐਮਐਸਪੀ ਦੀ ਕਰਜ਼ਾ ਮਾਫੀ ਦੀ ਜਾਂ ਖਾਸ ਪੈਕੇਜ ਦੀ- ਮੁੱਖ ਮੰਤਰੀ ਭਗਵੰਤ ਮਾਨ

ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਗ਼ਜ਼ਲ ਪੁਸਤਕ ‘ਮਿਰਗਾਵਲੀ’ ਲੋਕ ਅਰਪਣ

ਪੰਜਾਬ ਦੇ ਲੋਕ ਭਾਜਪਾ ਨੂੰ ਇੱਕ ਮੌਕਾ ਦੇਣ, ਅਸੀਂ ਅਸਲ ਬਦਲਾਅ ਲਿਆਵਾਂਗੇ: ਅਮਿਤ ਸ਼ਾਹ

ਅਮਨ ਅਰੋੜਾ ਨੇ ਮੋਗਾ ਰੈਲੀ ਤੋਂ ਪਹਿਲਾਂ ਫੰਡਾਂ, ਕਿਸਾਨਾਂ, ਉਦਯੋਗਾਂ ਅਤੇ ਨਸ਼ਿਆਂ ਬਾਰੇ ਅਮਿਤ ਸ਼ਾਹ ਨੂੰ ਪੁੱਛੇ ਅੱਠ ਸਵਾਲ, ਪੰਜਾਬ ਨੂੰ ਜਵਾਬ ਚਾਹੀਦੇ ਹਨ, 'ਜੁਮਲੇ' ਨਹੀਂ

ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 203ਵੀਂ ਸਲਾਨਾ ਬਰਸੀ ਸਰਧਾ ਭਾਵਨਾ ਨਾਲ ਮਨਾਈ ਗਈ

ਦੇਸ਼ ਇੱਕ, ਪਰ ਨਿਆਂ ਵਿੱਚ ਦੋਹਰੇ ਮਾਪਦੰਡ – ਸਿੱਖਾਂ ਨਾਲ ਭੇਦਭਾਵ ਕਿਉਂ : ਸ਼ਮਸ਼ੇਰ ਸਿੰਘ ਪੱਧਰੀ

ਅਡਵਾਨੀ ਦੀ ਕਿਤਾਬ ਵਿੱਚ ਲਿਖਿਆ ਕਿ ਉਹਨਾਂ ਮਜਬੂਰ ਕੀਤਾ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਕੀ ਭਾਜਪਾਈ ਸਪਸ਼ਟੀਕਰਨ ਦੇਣਗੇ -ਵੜਿੰਗ

ਮੋਗਾ ਰੈਲੀ ਵਿੱਚ ਪੰਜਾਬੀਆਂ ਨਾਲੋਂ ਬਾਹਰਲੇ ਲੋਕ ਜ਼ਿਆਦਾ ਸਨ,ਭਾਜਪਾ ਦੀ ਰੈਲੀ ‘ਤੇ ਵੜਿੰਗ ਨੇ ਕੱਸਿਆ ਤੰਜ