ਪੰਜਾਬ

ਮੋਗਾ ਰੈਲੀ ਵਿੱਚ ਪੰਜਾਬੀਆਂ ਨਾਲੋਂ ਬਾਹਰਲੇ ਲੋਕ ਜ਼ਿਆਦਾ ਸਨ,ਭਾਜਪਾ ਦੀ ਰੈਲੀ ‘ਤੇ ਵੜਿੰਗ ਨੇ ਕੱਸਿਆ ਤੰਜ

ਕੌਮੀ ਮਾਰਗ ਬਿਊਰੋ | March 14, 2026 07:37 PM

ਚੰਡੀਗੜ੍ਹ-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀਆਂ ਫੜ੍ਹਾਂ ਅਤੇ ਦਾਅਵਿਆਂ ਦੇ ਬਾਵਜੂਦ ਮੋਗਾ ਵਿੱਚ ਹੋਈ ਰੈਲੀ ਪੂਰੀ ਤਰ੍ਹਾਂ ਫਿੱਕੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ “ਪੂਰੀ ਤਰ੍ਹਾਂ ਆਉਟਸੋਰਸ ਕੀਤਾ ਹੋਇਆ ਸ਼ੋਅ” ਸੀ, ਜਿਸ ਵਿੱਚ ਮੇਜ਼ਬਾਨ ਅਤੇ ਮਹਿਮਾਨ ਦੋਵੇਂ ਧਿਰ ਬਾਹਰੀ ਸਨ।

ਵੜਿੰਗ ਨੇ ਕਿਹਾ ਕਿ ਇਹ ਰੈਲੀ ਦਰਅਸਲ ਆਮ ਆਦਮੀ ਪਾਰਟੀ ਸਰਕਾਰ ਦੀ ਪੂਰੀ ਮਦਦ ਨਾਲ ਕਰਵਾਈ ਗਈ ਹੈ ਅਤੇ ਲੋਕਾਂ ਨੂੰ ਰਾਜਸਥਾਨ ਤੇ ਹਰਿਆਣਾ ਵਰਗੇ ਗੁਆਂਢੀ ਸੂਬਿਆਂ ਤੋਂ ਲਿਆਂਦਾ ਗਿਆ ਸੀ, ਜਿਨ੍ਹਾਂ ਦੋਵਾਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਸ ਪੰਜਾਬ ਰੈਲੀ ਵਿੱਚ ਪੰਜਾਬੀਅਤ ਦਾ ਕੋਈ ਅਸਰ ਨਹੀਂ ਸੀ, ਕਿਉਂਕਿ ਹਰ ਚੀਜ਼ ਬਾਹਰੋਂ ਲਿਆਂਦੀ ਹੋਈ ਸੀ।

ਸੂਬਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਇਸ ਰੈਲੀ ਨੂੰ “ਪੂਰੇ ਦਿਲੋਂ” ਸਮਰਥਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਉਹਨਾਂ ਲੋਕਾਂ ਨੂੰ ਹਿਰਾਸਤ ਵਿੱਚ ਲੈ ਰਹੀ ਸੀ, ਜਿਨ੍ਹਾਂ ‘ਤੇ ਰੈਲੀ ਦਾ ਵਿਰੋਧ ਕਰਨ ਦਾ ਸ਼ੱਕ ਸੀ। ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬੀਜੇਪੀ ਦੀ ਰੈਲੀ ਨੂੰ ਦਿੱਤਾ ਗਿਆ ਇਹ ਸਮਰਥਨ ਪੰਜਾਬ ਦੇ ਲੋਕਾਂ ਤੋਂ ਲੁਕਿਆ ਨਹੀਂ ਰਹਿ ਸਕਿਆ, ਕਿਉਂਕਿ ਲੋਕ ਪਹਿਲਾਂ ਹੀ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਭਾਜਪਾ ਦਾ ਹੀ ਦੂਜਾ ਰੂਪ ਹੈ।

ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੋ ਕੁਝ ਕਿਹਾ, ਉਹ ਪੰਜਾਬ ਦੇ ਲੋਕ ਪਹਿਲਾਂ ਹੀ ਜਾਣਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਸ ਵਿੱਚ ਨਵਾਂ ਕੀ ਸੀ। ਪੰਜਾਬ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਪਤਾ ਹੈ, ਤੁਹਾਨੂੰ ਉਹਨਾਂ ਦੇ ਹੱਲ ਦੇਣੇ ਚਾਹੀਦੇ ਸਨ, ਪਰ ਤੁਸੀਂ ਇਸ ਵਿੱਚ ਨਾਕਾਮ ਰਹੇ। ਉਨ੍ਹਾਂ ਸ਼ਾਹ ਨੂੰ ਕਿਹਾ ਕਿ ਲੋਕ ਹੁਣ ਤੁਹਾਡੇ ਖੋਖਲੇ ਭਾਸ਼ਣਾਂ ਨਾਲ ਪ੍ਰਭਾਵਿਤ ਨਹੀਂ ਹੋਣਗੇ।

 

Have something to say? Post your comment

 
 
 
 

ਪੰਜਾਬ

ਪੰਜਾਬੀਆਂ ਨੂੰ ਨਿਹੋਰੇ ਮਾਰ ਕੇ ਚਲਦੇ ਬਣੇ ਅਮਿਤ ਸ਼ਾਹ - ਨਾ ਕੀਤੀ ਗੱਲ ਐਮਐਸਪੀ ਦੀ ਕਰਜ਼ਾ ਮਾਫੀ ਦੀ ਜਾਂ ਖਾਸ ਪੈਕੇਜ ਦੀ- ਮੁੱਖ ਮੰਤਰੀ ਭਗਵੰਤ ਮਾਨ

ਸ਼ੋ੍ਰਮਣੀ ਕਮੇਟੀ ਨੇ ਮੁਲਾਜਮਾਂ ਲਈ ਡਰੈਸ ਕੋਡ ਜਾਰੀ ਕਰਦਿਆਂ ਕਿਹਾ ਕਿ ਮੁਲਾਜਮ ਹਫਤੇ ਵਿਚ ਤਿੰਨ ਦਿਨ ਕੁੜਤਾ ਪਜਾਮਾ ਪਹਿਣ ਕੇ ਡਿਉਟੀ ਕਰਨਗੇ

ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਗ਼ਜ਼ਲ ਪੁਸਤਕ ‘ਮਿਰਗਾਵਲੀ’ ਲੋਕ ਅਰਪਣ

ਪੰਜਾਬ ਦੇ ਲੋਕ ਭਾਜਪਾ ਨੂੰ ਇੱਕ ਮੌਕਾ ਦੇਣ, ਅਸੀਂ ਅਸਲ ਬਦਲਾਅ ਲਿਆਵਾਂਗੇ: ਅਮਿਤ ਸ਼ਾਹ

ਅਮਨ ਅਰੋੜਾ ਨੇ ਮੋਗਾ ਰੈਲੀ ਤੋਂ ਪਹਿਲਾਂ ਫੰਡਾਂ, ਕਿਸਾਨਾਂ, ਉਦਯੋਗਾਂ ਅਤੇ ਨਸ਼ਿਆਂ ਬਾਰੇ ਅਮਿਤ ਸ਼ਾਹ ਨੂੰ ਪੁੱਛੇ ਅੱਠ ਸਵਾਲ, ਪੰਜਾਬ ਨੂੰ ਜਵਾਬ ਚਾਹੀਦੇ ਹਨ, 'ਜੁਮਲੇ' ਨਹੀਂ

ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 203ਵੀਂ ਸਲਾਨਾ ਬਰਸੀ ਸਰਧਾ ਭਾਵਨਾ ਨਾਲ ਮਨਾਈ ਗਈ

ਦੇਸ਼ ਇੱਕ, ਪਰ ਨਿਆਂ ਵਿੱਚ ਦੋਹਰੇ ਮਾਪਦੰਡ – ਸਿੱਖਾਂ ਨਾਲ ਭੇਦਭਾਵ ਕਿਉਂ : ਸ਼ਮਸ਼ੇਰ ਸਿੰਘ ਪੱਧਰੀ

ਅਡਵਾਨੀ ਦੀ ਕਿਤਾਬ ਵਿੱਚ ਲਿਖਿਆ ਕਿ ਉਹਨਾਂ ਮਜਬੂਰ ਕੀਤਾ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਕੀ ਭਾਜਪਾਈ ਸਪਸ਼ਟੀਕਰਨ ਦੇਣਗੇ -ਵੜਿੰਗ

ਪ੍ਰਭੂ ਪ੍ਰਤੀ ਪ੍ਰੇਮ ਨਾਲ ਹਰ ਸਮੇਂ ਪ੍ਰਮਾਤਮਾ ਦੀ ਅਨੁਭੂਤੀ ਹੋਣ ਲੱਗਦੀ ਹੈ : ਸੁਆਮੀ ਭੁਵਨੇਸ਼ਵਰੀ ਦੇਵੀ

ਸ਼ਹੀਦਾਂ ਦੇ ਸ਼ਤਾਬਦੀ ਦਿਹਾੜੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ- ਜਥੇਦਾਰ ਕੁਲਦੀਪ ਸਿੰਘ ਗੜਗੱਜ