ਮਾਨਸਾ - ਜਦੋਂ ਮਨੁੱਖ ਦੇ ਦਿਲ ਵਿੱਚ ਪ੍ਰਭੂ ਪ੍ਰਤੀ ਪ੍ਰੇਮ ਆਪਣੇ ਸ਼ਿਖਰਾਂ ‘ਤੇ ਪਹੁੰਚ ਜਾਂਦਾ ਹੈ, ਤਾਂ ਮਨੁੱਖ ਨੂੰ ਹਰ ਪਲ ਪਰਮਾਤਮਾ ਦੀ ਹਾਜ਼ਰੀ ਮਹਿਸੂਸ ਹੋਣ ਲੱਗਦੀ ਹੈ। ਇਹ ਵਿਚਾਰ ਸੁਆਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਨੇ ਸਤਿਗੁਰੂ ਸੇਵਾ ਟਰੱਸਟ ਮਾਨਸਾ ਵੱਲੋਂ 11 ਤੋਂ 15 ਮਾਰਚ ਤੱਕ ਕਰਵਾਏ ਜਾ ਰਹੇ ਪਾਂਚ ਸ਼ਾਮ ਕਨੱਈਆ ਕੇ ਨਾਮ ਨਾਮ ਸਤਿਸੰਗ ਦੇ ਤੀਜੇ ਦਿਨ ਸੰਗਤਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਪ੍ਰਭੂ ਦਾ ਪ੍ਰੇਮ ਧਾਰਮਿਕ ਕਰਮਕਾਂਡਾਂ ਤੱਕ ਸੀਮਿਤ ਨਹੀਂ ਹੁੰਦਾ ਜਦੋਂ ਅੰਦਰੋਂ ਸੱਚਾ ਪਿਆਰ, ਨਿਮਰਤਾ ਅਤੇ ਭਰੋਸਾ ਪੈਦਾ ਹੁੰਦਾ ਹੈ, ਉਦੋਂ ਮਨੁੱਖ ਦੇ ਹਰ ਕੰਮ ਵਿੱਚ ਪ੍ਰਭੂ ਦੀ ਰੌਸ਼ਨੀ ਦਿਖਾਈ ਦੇਣ ਲੱਗਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰੇਮ ਸੱਚਾ ਹੁੰਦਾ ਹੈ ਤਾਂ ਮਨ ਵਿੱਚ ਸ਼ਾਂਤੀ ਆਉਂਦੀ ਹੈ, ਡਰ ਦੂਰ ਹੋ ਜਾਂਦਾ ਹੈ ਅਤੇ ਹਰ ਜੀਵ ਵਿੱਚ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ। ਇਸ ਅਵਸਥਾ ਵਿੱਚ ਮਨੁੱਖ ਨੂੰ ਅਹਿਸਾਸ ਹੁੰਦਾ ਹੈ ਕਿ ਪਰਮਾਤਮਾ ਕਿਤੇ ਦੂਰ ਨਹੀਂ, ਸਗੋਂ ਸਾਡੇ ਅੰਦਰ ਹੀ ਵੱਸਦਾ ਹੈ।
ਪ੍ਰਭੂ ਪ੍ਰਤੀ ਪ੍ਰੇਮ ਮਨੁੱਖ ਨੂੰ ਨਿਮਰ ਅਤੇ ਦਇਆਵਾਨ ਬਣਾਉਂਦਾ ਹੈ ਅਤੇ ਅਹੰਕਾਰ ਤੋਂ ਦੂਰ ਕਰਦਾ ਹੈ। ਜਦੋਂ ਮਨ ਵਿਚੋਂ ਮਾਇਆ, ਗੁੱਸਾ ਅਤੇ ਹੰਕਾਰ ਦੂਰ ਹੋ ਜਾਂਦੇ ਹਨ, ਤਾਂ ਅੰਦਰ ਸ਼ਾਂਤੀ ਦਾ ਚਾਨਣ ਪੈਦਾ ਹੁੰਦਾ ਹੈ।
ਟਰੱਸਟ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਤੀਜੇ ਦਿਨ ਦੇ ਸਤਿਸੰਗ ਦੌਰਾਨ ਜੋਤੀ ਪ੍ਰਜਵਲਿਤ ਕਰਨ ਦੀ ਰਸਮ ਜਿਲ੍ਹਾ ਤੇ ਸ਼ੈਸ਼ਨਜ ਜੱਜ ਸ਼੍ਰੀ ਮਨਜਿੰਦਰ ਸਿੰਘ ਜੀ ਵੱਲੋਂ ਅਦਾ ਕੀਤੀ ਗਈ। ਇਸੇ ਤਰ੍ਹਾਂ ਝੰਡਾ ਪੂਜਨ ਦੀ ਰਸਮ ਐਸ ਆਈ ਆਰ ਇੰਡੀਆ ਕੋਆਰਡੀਨੇਟਰ ਕਾਂਗਰਸ ਪਾਰਟੀ ਅਤੇ ਜਿਲ੍ਹਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਸ਼੍ਰੀ ਅਮਨ ਸਿੰਗਲਾ ਢੈਪਈ ਨੇ ਨਿਭਾਈ। ਇਸ ਤੋਂ ਇਲਾਵਾ ਸਮਾਜ ਸੇਵੀ ਹਿਤੇਸ਼ ਬਾਂਸਲ ਵੱਲੋਂ ਸੁਆਮੀ ਜੀ ਨੂੰ ਦੁਸ਼ਾਲਾ ਭੇਟ ਕੀਤੀ ।
ਸਤਿਸੰਗ ਦੌਰਾਨ ਮੰਚ ਸੰਚਾਲਨ ਟਰੱਸਟ ਦੇ ਕੌਮੀ ਸਕੱਤਰ ਸ਼੍ਰੀ ਆਨੰਦ ਪ੍ਰਕਾਸ਼ ਗੁਪਤਾ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਸੰਗਰੂਰ ਤੋਂ ਪਹੁੰਚੇ ਸੁਖਦੇਵ ਕਾਂਸਲ ਅਤੇ ਰਾਜੇਸ਼ ਕੁਮਾਰ ਨੇ ਵੀ ਸਤਿਸੰਗ ਦਾ ਲਾਭ ਲਿਆ।