ਬਠਿੰਡਾ- ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਬਠਿੰਡਾ ਦੇ ਪਿੰਡ ਗਿਆਨਾ ਵਿੱਚ ਤਿੰਨ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਇਲਾਕੇ ਦੀ ਸਿੱਖ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ 12 - 13 - 14 ਮਾਰਚ 2026 ਨੂੰ ਸਜਾਏ ਗਏ ਇਨਾਂ ਧਾਰਮਿਕ ਦੀਵਾਨਾਂ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ ਸੰਗਤਾਂ ਪਿੰਡ ਗਿਆਨਾਂ ਨੇ ਕੀਤਾ ਭਾਈ ਬਰਾੜ ਨੇ ਦੱਸਿਆ ਕੇ ਜਥੇਦਾਰ ਦਾਦੂਵਾਲ ਵੱਲੋਂ ਤਿੰਨਾਂ ਦੀਵਾਨਾਂ ਦੀ ਹਾਜ਼ਰੀ ਭਰੀ ਗਈ ਅਤੇ ਸਿੱਖ ਸੰਗਤਾਂ ਨੂੰ ਕਥਾ ਕੀਰਤਨ ਗੁਰਬਾਣੀ ਗੁਰਇਤਿਹਾਸ ਦੁਆਰਾ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕੀਤਾ ਜਥੇਦਾਰ ਦਾਦੂਵਾਲ ਨੇ ਪੁਰਾਤਨ ਤੇ ਵਰਤਮਾਨ ਸਮੇਂ ਦੇ ਇਤਿਹਾਸ ਉੱਪਰ ਚਾਨਣਾ ਪਾਉਂਦਿਆਂ ਸਿੱਖ ਸੰਗਤਾਂ ਨੂੰ ਅਗਾਹ ਕੀਤਾ ਕੇ ਖਾਲਸਾ ਪੰਥ ਹਮੇਸ਼ਾ ਜ਼ਬਰ ਜੁਲਮ ਦੇ ਖਿਲਾਫ ਜੂਝਦਾ ਰਿਹਾ ਹੈ ਭਾਵੇਂ ਅਨੇਕਾਂ ਉਤਰਾਅ ਚੜਾਅ ਬਣੇ ਰਹੇ ਪਰ ਅਖ਼ਿਰ ਨੂੰ ਫਤਹਿ ਖਾਲਸਾ ਪੰਥ ਦੀ ਹੋਈ ਹੈ ਗੈਰ ਸਿੱਖ ਇਤਿਹਾਸਕਾਰਾਂ ਵੀ ਲਿਖਿਆ ਕੇ "ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ" ਜਥੇਦਾਰ ਦਾਦੂਵਾਲ ਨੇ ਕਿਹਾ ਕੇ ਸਿੱਖ ਨੂੰ ਸੂਰਤ ਹੋ ਕੇ ਨਸ਼ਿਆਂ ਤੋਂ ਰਹਿਤ ਹੋ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਉਨਾਂ ਨੇ ਇਹ ਵੀ ਕਿਹਾ ਕੇ ਹਰੇਕ ਨੂੰ ਆਪਣਾ ਧਰਮ ਮੁਬਾਰਕ ਹੈ ਪਰ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਤੋਂ ਪਰੇ ਉਜਾੜ ਹੈ ਸਿੱਖ ਵਹਿਮਾਂ ਭਰਮਾਂ ਦੇਹਾਂ ਦਾ ਪੁਜਾਰੀ ਨਹੀਂ ਸਿੱਖ ਸ਼ਬਦ ਗੁਰੂ ਦਾ ਪੁਜਾਰੀ ਹੈ ਸਮਾਪਤੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਜਗਤਾਰ ਸਿੰਘ ਗਿਆਨਾ, ਭਾਈ ਗੁਰਮੀਤ ਸਿੰਘ, ਭਾਈ ਦਿਆਲ ਸਿੰਘ, ਜਥੇਦਾਰ ਹਰਨੇਕ ਸਿੰਘ ਗਿਆਨਾ ਅਤੇ ਹੋਰ ਨਗਰ ਨਿਵਾਸੀਆਂ ਵੱਲੋਂ ਜਥੇਦਾਰ ਦਾਦੂਵਾਲ ਜੀ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਧਾਰਮਿਕ ਦੀਵਾਨ ਸਜਾਉਣ ਲਈ ਧੰਨਵਾਦ ਕੀਤਾ ਧਾਰਮਿਕ ਦੀਵਾਨਾਂ ਵਿੱਚ ਸਰਦਾਰ ਜਗਤਾਰ ਸਿੰਘ ਮਾਨ ਮਿੱਠੜੀ, ਭਾਈ ਗੁਰਪਾਲ ਸਿੰਘ ਗੋਰਾ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਕਾਕਾ ਸਿੰਘ ਮੁਖੀ ਬੁੰਗਾ ਮਸਤੂਆਣਾ, ਬਾਬਾ ਜਸਵਿੰਦਰ ਸਿੰਘ ਟਹਿਣਾ, ਬਾਬਾ ਅਰਜਨ ਸਿੰਘ ਲਹਿਰੀ, ਬਾਬਾ ਕੁਲਦੀਪ ਸਿੰਘ ਜੋਗੇਵਾਲਾ, ਬਾਬਾ ਗਾਂਧੀ ਜੀ ਕਾਰ ਸੇਵਾ ਕੇਵਲ, ਬਾਬਾ ਸੁਖਪਾਲ ਸਿੰਘ ਲੱਕੜਾਵਾਲੀ, ਬਾਬਾ ਸੁਖਪਾਲ ਸਿੰਘ ਤਖਤਮੱਲ, ਪ੍ਰਦੀਪ ਜੈਨ ਪ੍ਰਧਾਨ ਨਿਊ ਆੜਤੀ ਐਸ਼ੋਸੀਏਸ਼ਨ ਕਾਲਾਂਵਾਲੀ, ਬੀਬੀ ਦਰਸ਼ਨ ਕੌਰ ਜੌੜਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਾਲਾਂਵਾਲੀ, ਨਿਰਮਲ ਸਿੰਘ ਮੱਲੜੀ, ਸਰਪੰਚ ਮੋਹਨਪ੍ਰੀਤ ਸਿੰਘ ਸਿੰਘਪੁਰਾ, ਸਰਪੰਚ ਗੁਰਮੀਤ ਸਿੰਘ ਚਗੇਰੀਆਂ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ