ਪੰਜਾਬ

ਬਾਬਾ ਅਮਰੀਕ ਸਿੰਘ ਨੇ ਕੀਤੀ ਦਿੱਲੀ ਦੇ ਲੈਡਟੀਨੈਂਟ ਗਵਰਨਰ ਨਾਲ ਮੁਲਾਕਾਤ-ਦਿੱਤਾ ਸੱਦਾ ਗੁਰਦਵਾਰਾ ਗੁਰੂ ਕੇ ਮਹਲ ਹਵੇਲੀਆਂ ਸ੍ਰੀ ਗੁਰੂ ਅਮਰਦਾਸ ਜੀਦੇ ਦਰਸ਼ਨ ਕਰਨ ਲਈ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | March 16, 2026 07:04 PM

ਅੰਮ੍ਰਿਤਸਰ- ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਅਮਰੀਕ ਸਿੰਘ ਬਾਸਰਕੇ ਗਿਲਾਂ ਵਾਲਿਆਂ ਨੇ ਅੱਜ ਦਿੱਲੀ ਦੇ ਲੈਫਟੀਨੈਂਟ ਗਵਰਨਰ ਸ੍ਰ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਤੇ ਉਨਾਂ ਨੂੰ ਗੁਰਦਵਾਰਾ ਗੁਰੂ ਕੇ ਮਹਲ ਹਵੇਲੀਆਂ ਸ੍ਰੀ ਗੁਰੂ ਅਮਰਦਾਸ ਜੀਦੇ ਦਰਸ਼ਨ ਕਰਨ ਲਈ ਸੱਦਾ ਦਿੱਤਾ।ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਕਮੇਟੀ ਦੀ ਕਾਰਜਕਾਰੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਤੇ ਸ੍ਰ ਸੁਬੇਗ ਸਿੰਘ ਗਿਲ ਵੀ ਹਾਜਰ ਸਨ। ਇਸ ਮੌਕੇ ਤੇ ਬਾਬਾ ਅਮਰੀਕ ਸਿੰਘ ਨੇ ਸ੍ਰ ਸੰਧੂ ਨੂੰ ਨਵੇ ਆਹੁਦੇ ਦੀ ਵਧਾਈ ਦਿੰਦੇ ਹੋਏ ਸ੍ਰ ਤੇਜਾ ਸਿੰਘ ਸਮੂੰਦਰੀ ਤੇ ਸ੍ਰ ਬਿਸ਼ਨ ਸਿੰਘ ਸਮੂੰਦਰੀ ਦੀਆਂ ਗੁਰੂ ਪ੍ਰਤੀ ਸੇਵਾਵਾਂ ਤੇ ਘਾਲਣਾ ਨੂੰ ਯਾਦ ਕੀਤਾ। ਉਨਾਂ ਕਿਹਾ ਕਿ ਸ੍ਰ ਸੰਧੂ ਵੀ ਆਪਣੇ ਪੁਰਖਿਆ ਤੀ ਤਰ੍ਹਾਂ ਦਸਤਾਰ ਦੀ ਸ਼ਾਨ ਨੂੰ ਬਹਾਲ ਰਖਣਗੇ। ਇਸ ਮੌਕੇ ਤੇ ਸ੍ਰ ਤਰਨਜੀਤ ਸਿੰਘ ਸੰਧੂ ਨੇ ਬਾਬਾ ਅਮਰੀਕ ਸਿੰਘ ਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਦੇ ਬਣ ਰਹੇ ਅਸਥਾਨ ਤੇ ਹਾਜਰੀ ਭਰਨ ਦਾ ਯਕੀਨ ਦਿਵਾਇਆ। ਉਨਾਂ ਕਿਹਾ ਕਿ ਕਾਰ ਸੇਵਾ ਦੇ ਖੇਤਰ ਵਿਚ ਬਾਬਾ ਅਮਰੀਕ ਸਿੰਘ ਦਾ ਅਹਿਮ ਯੋਗਦਾਨ ਹੈ ਜੋ ਕਦੇ ਭੁਲਾਇਆ ਨਹੀ ਜਾ ਸਕਦਾ। ਉਨਾਂ ਯਾਦ ਕੀਤਾ ਕਿ ਸਾਲ 2004 ਵਿਚ ਸ੍ਰੀ ਦਰਬਾਰ ਸਾਹਿਬ ਸਰੋਵਰ ਵਿਚ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਜਿਥੇ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਤੇ ਅਸੰਭਵ ਕਾਰਜ ਨੂੰ ਸੰਭਵ ਕਰ ਦਿਖਾਇਆ। ਗੁਰਦਵਾਰਾ ਤਰਨਤਾਰਨ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਕਾਸ਼ੀ ਕਰਵਾਉਣ ਦੀ ਲਾਮਿਸਾਲ ਸੇਵਾ ਕੀਤੀ। ਸੰਤ ਕਬੀਰ ਨਗਰ ਵਿਖੇ ਭਗਤ ਕਬੀਰ ਜੀ ਦੀ ਯਾਦ ਸਥਾਪਿਤ ਕਰਕੇ ਉਨਾਂ ਸੰਤ ਕਬੀਰ ਜੀ ਦੇ ਪੈਰੋਕਾਰਾਂ ਤੇ ਸਿੱਖ ਭਾਈਚਾਰੇ ਦੀ ਸਾਂਝ ਨੂੰ ਹੋਰ ਪੱਕਾ ਕੀਤਾ ਹੈ। ਉਨਾਂ ਬਾਬਾ ਅਮਰੀਕ ਸਿੰਘ ਨੂੰ ਗੁਰਦਵਾਰਾ ਗੁਰੂ ਕੇ ਮਹਲ ਸ੍ਰੀ ਗੁਰੂ ਅਮਰਦਾਸ ਜੀ ਲਈ ਹਰ ਪ੍ਰਕਾਰ ਦਾ ਸਹਿਯੋਗ ਕਰਨ ਦਾ ਵੀ ਯਕੀਨ ਦਿਵਾਇਆ। ਸ਼ਾਬਾ ਅਮਰੀਕ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸ੍ਰ ਸੰਧੂ ਦਾ ਸਤਿਕਾਰ ਕੀਤਾ।

Have something to say? Post your comment

 
 
 
 

ਪੰਜਾਬ

ਜੇਕਰ ਸਰਕਾਰੀ ਸਕੂਲ ਚੰਗੇ ਹਨ ਤਾਂ ਆਪ ਵਿਧਾਇਕ ਆਪਣੇ ਬੱਚੇ ਉਥੇ ਕਿਉਂ ਨਹੀਂ ਪੜਾਉਂਦੇ-ਰਾਜਾ ਵੜਿੰਗ

ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਪੰਜਾਬ ਬਿੱਲ, 2026 ਪਾਸ

ਬਾਬੂ ਕਾਂਸ਼ੀ ਰਾਮ ਜੀ ਲਈ ਭਾਰਤ ਰਤਨ ਦੀ ਮੰਗ ਵਾਲਾ ਪੇਸ਼ ਮਤਾ ਵਿਧਾਨ ਸਭਾ ਦੁਆਰਾ ਸਰਬਸੰਮਤੀ ਨਾਲ ਪਾਸ

ਨਰਿੰਦਰ ਮੋਦੀ ਨੇ ਕੀਤਾ ਸਰੰਡਰ — ਗਾਇਬ ਹੋਇਆ ਗੈਸ ਸਿਲੰਡਰ

ਪੰਜਾਬ ਬਜਟ 2026-27 ਵਿੱਚ ₹2000 ਕਰੋੜ ਦੀ ਵੰਡ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੋਰ ਮਜ਼ਬੂਤ

ਪੰਜਾਬ ਵਿਧਾਨ ਸਭਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ

23 ਮਈ 2026 ਨੂੰ ਖੁੱਲਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਆਪ’ ਸਰਕਾਰ ਦੀ ‘ਕੰਮ ਕਰਨ ਦੀ ਸਿਆਸਤ’ ਨੇ ਸਿਰਫ ਚਾਰ ਸਾਲਾਂ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ 'ਆਪ' ਦਾ ਹੱਲਾ ਬੋਲ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਖਿੱਧ ਵਿਦੇਸ਼ ਨੀਤੀ ਨੇ ਦੇਸ਼ ਨੂੰ ਤੇਲ ਤੇ ਗੈਸ ਸੰਕਟ ਵਿੱਚ ਧੱਕਿਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ