ਪੰਜਾਬ

ਡੀਐਮ ਰੰਧਾਵਾ ਕੇਸ ਵਿਚ ਸੀਬੀਆਈ ਜਾਂਚ ਦੀ ਮੰਗ ਲੈਕੇ ਬੀਜੇਪੀ ਮਿਲੇਗੀ ਰਾਜਪਾਲ ਨੂੰ-ਸੁਨੀਲ ਜਾਖੜ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | March 24, 2026 10:46 PM

ਅੰਮ੍ਰਿਤਸਰ-ਭਾਰਤੀ ਜਨਤਾ ਪਾਰੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਹੈ ਕਿ ਭਾਰਤੀ ਜਨਤਾ ਪਾਰਟੀ ਡੀਐਮ ਗਗਨਦੀਪ ਸਿੰਘ ਰੰਧਾਵਾ ਨੂੰ ਇਨਸਾਫ ਦੀ ਮੰਗ ਨੂੰ ਲੈਕੇ ਭਾਜਪਾ ਦਾ ਇਕ ਵਫਦ ਬੁੱਧਵਾਰ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਅਤੇ ਸੀਬੀਆਈ ਜਾਂਚ ਦੀ ਅਪੀਲ ਕੀਤੀ ਜਾਵੇਗੀ।

ਉਹ ਅੱਜ ਇੱਥੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਅੰਤਮ ਯਾਤਰਾ ਵਿਚ ਪਹੁੰਚੇ ਸਨ। ਉਨ੍ਹਾਂ ਨੇ ਮਿ੍ਤਕ ਦੇਹ ਦੇ ਸਰਧਾ ਭੇਂਟ ਕਰਦਿਆਂ ਕਿਹਾ ਕਿ ਸਿਰਫ ਭਾਜਪਾ ਹੀ ਨਹੀਂ ਸਗੋਂ ਪੂਰਾ ਪੰਜਾਬ ਅੱਜ ਪਰਿਵਾਰ ਦੇ ਨਾਲ ਇਕਜੁੱਟ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਦੀ ਜਾਂਚ ਤੋਂ ਘੱਟ ਪਰਿਵਾਰ ਨੂੰ ਕੁਝ ਵੀ ਮੰਜੂਰ ਨਹੀਂ ਹੈ ਅਤੇ ਇਸ ਸਬੰਧੀ ਪਾਰਟੀ ਪਰਿਵਾਰ ਦੀ ਇਸ ਮੰਗ ਦੇ ਨਾਲ ਡੱਟ ਕੇ ਖੜ੍ਹੀ ਹੈ। ਇਸੇ ਲਈ ਪਾਰਟੀ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਹ ਮੰਗ ਕਰੇਗਾ।

ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਕੇਸ ਵਿਚ ਜਿਸ ਤਰਾਂ ਦੀ ਡਰਾਮੇਬਾਜੀ ਕਰ ਰਹੀ ਹੈ ਉਸਨੂੰ ਵੇਖ ਕੇ ਸੱਪਸ਼ਟ ਹੈ ਕਿ ਇਸ ਆਪ ਸਰਕਾਰ ਤੋਂ ਨਿਆਂ ਦੀ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਮੰਤਰੀ ਤੋਂ ਅਸਤੀਫਾ ਲਿਆ ਹੈ ਜਦ ਕਿ ਲਾਲਜੀਤ ਸਿੰਘ ਭੁੱਲਰ ਕਹਿ ਰਿਹਾ ਹੈ ਕਿ ਉਸਨੇ ਖੁਦ ਅਸਤੀਫਾ ਦਿੱਤਾ ਹੈ। ਇਸੇ ਤਰਾਂ ਮੰਤਰੀ ਕਹਿ ਰਿਹਾ ਹੈ ਕਿ ਉਸਨੇ ਪੁਲਿਸ ਕੋਲ ਆਤਮ ਸਮਰਪਨ ਕੀਤਾ ਹੈ ਜਦ ਕਿ ਪੁਲਿਸ ਕਹਿ ਰਹੀ ਹੈ ਕਿ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਪੁਲਿਸ ਹਿਰਾਸਤ ਵਿਚ ਨਹੀਂ ਆ ਸਕਨਾ ਸੀ ਜੇਕਰ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਸੀਬੀਆਈ ਜਾਂਚ ਦੇ ਸੰਕੇਤ ਨਾ ਦਿੰਦੇ। ਇਸ ਲਈ ਜਰੂਰੀ ਹੈ ਕਿ ਇਸ ਕੇਸ ਵਿਚ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੀਬੀਆਈ ਜਾਂਚ ਜਰੂਰੀ ਹੈ ਤਾਂ ਜੋ ਇਹ ਵੀ ਪਤਾ ਲੱਗ ਸਕੇ ਕਿ ਮੰਤਰੀ ਵੱਲੋਂ ਜੋ ਵਸੂਲੀ ਗੈਂਗ ਚਲਾਇਆ ਜਾ ਰਿਹਾ ਸੀ ਉਸ ਤਹਿਤ ਉਗਰਾਹੀ ਕਰਕੇ ਉਹ ਪੈਸੇ ਕਿੱਥੇ ਭੇਜ ਰਿਹਾ ਸੀ।

 

Have something to say? Post your comment

 
 
 
 

ਪੰਜਾਬ

ਪੰਜਾਬ ਸਰਕਾਰ ਰਾਜ ਦੇ ਬਾਲ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਦੂਜੇ ਰਾਜਾਂ ਨੂੰ ਫੰਡ ਮੁਹੱਈਆ ਕਰਵਾਏਗੀ

ਆਪ ਸਰਕਾਰ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਵਾਸਤੇ ਮਜਬੂਰ ਕਰ ਰਹੀ ਹੈ: ਸੁਖਬੀਰ ਸਿੰਘ ਬਾਦਲ

ਪੰਜਾਬ ਕੈਬਨਿਟ ਤੋਂ ਹਟਾਏ ਗਏ ਲਾਲਜੀਤ ਸਿੰਘ ਭੁੱਲਰ ਦੇ ਵਿਭਾਗ ਵੰਡੇ ਗਏ ਹਨ- ਜਾਣੋ ਕਿਸਨੂੰ ਦਿੱਤੀ ਗਈ ਜ਼ਿੰਮੇਵਾਰੀ 

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਨਾਲ ਮਲੋਟ ਦੀ 1 ਲੱਖ ਆਬਾਦੀ ਨੂੰ ਵੱਡੀ ਰਾਹਤ

ਹਰਦੀਪ ਸਿੰਘ ਮੁੰਡੀਆਂ ਨੇ 14 ਉਮੀਦਵਾਰਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪੱਤਰ ਸੌਂਪੇ

ਗੈਂਗਸਟਰਾਂ ‘ਤੇ ਵਾਰ ਦਾ 63ਵਾਂ ਦਿਨ: ਪੰਜਾਬ ਪੁਲਿਸ ਵੱਲੋਂ 501 ਥਾਵਾਂ ‘ਤੇ ਛਾਪੇਮਾਰੀ; 181 ਗ੍ਰਿਫ਼ਤਾਰ

ਪੁਰਾਣੀਆਂ ਸਰਕਾਰਾਂ ਨੇ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਬਰਬਾਦ ਕਰ ਦਿੱਤਾ ਸੀ, ਅਸੀਂ ਇਸ ਨੂੰ ਮੁੜ ਪੱਟੜੀ ’ਤੇ ਲਿਆ ਰਹੇ ਹਾਂ-ਭਗਵੰਤ ਸਿੰਘ ਮਾਨ

ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਨੇ ਸ਼ੋ੍ਰਮਣੀ ਕਮੇਟੀ ਦੇ ਸ਼ੈਕਸ਼ਨ 85 ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਦਾ ਕੀਤਾ ਸਨਮਾਨ

ਰਾਜਪਾਲ ਨੇ ਮਿਊਜ਼ੀਅਮ ਆਵ੍ ਟ੍ਰੀਜ਼ ਵਿਖੇ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਦਿੱਤੀ

ਗਗਨਦੀਪ ਸਿੰਘ ਮਾਮਲੇ ਦੀ ਪੜਤਾਲ ਕਰੇਗੀ ਸੀ ਬੀ ਆਈ ਮੈਂਬਰ ਪਾਰਲੀਮੈਂਟ ਔਜਲਾ,ਚੰਨੀ ,ਰੰਧਾਵਾ ਤੇ ਡਾਕਟਰ ਗਾਂਧੀ ਦੀ ਮੰਗ ਤੇ ਹੋਇਆ ਫੈਸਲਾ