ਪੰਜਾਬ

ਗਗਨਦੀਪ ਸਿੰਘ ਮਾਮਲੇ ਦੀ ਪੜਤਾਲ ਕਰੇਗੀ ਸੀ ਬੀ ਆਈ ਮੈਂਬਰ ਪਾਰਲੀਮੈਂਟ ਔਜਲਾ,ਚੰਨੀ ,ਰੰਧਾਵਾ ਤੇ ਡਾਕਟਰ ਗਾਂਧੀ ਦੀ ਮੰਗ ਤੇ ਹੋਇਆ ਫੈਸਲਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | March 23, 2026 09:30 PM

ਅੰਮ੍ਰਿਤਸਰ - ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਤਾਨਾਸ਼ਾਹੀ ਤੋ ਤੰਗ ਆ ਕੇ ਆਤਮ ਹਤਿਆ ਕਰਨ ਵਾਲੇ ਅਧਿਕਾਰੀ ਗਗਨਦੀਪ ਸਿੰਘ ਬਾਰੇ ਸੜਕ ਤੋ ਸੰਸਦ ਤਕ ਅਵਾਜ ਉਠਣ ਤੋ ਬਾਅਦ ਪੰਜਾਬ ਪੁਲੀਸ ਨੇ ਸਾਬਕਾ ਮੰਤਰੀ ਭੁੱਲਰ ਨੂੰ ਅੱਜ ਮੰਡੀ ਗੋਬਿੰਦਗੜ੍ਹ ਹਿਰਾਸਤ ਵਿਚ ਲੈ ਲਿਆ ਹੈ।ਉਧਰ ਇਕ ਨਿਜੀ ਚੈਨਲ ਼ਤੇ ਦਾਅਵਾ ਕੀਤਾ ਗਿਆ ਕਿ ਲਾਲਜੀਤ ਸਿੰਘ ਭੁੱਲਰ ਨੂੰ ਹਿਰਾਸਤ ਵਿਚ ਨਹੀ ਲਿਆ ਬਲਕਿ ਖੁਦ ਮੰਡੀ ਗੋਬਿੰਦਗੜ੍ਹ ਪੁਲੀਸ ਕੋਲ ਪੇਸ਼ ਹੋ ਕੇ ਆਤਮ ਸਮਪਰਨ ਕੀਤਾ ਹੈ।ਇਸ ਦੌਰਾਨ ਭੁੱਲਰ ਦੀ ਤਾਨਸ਼ਾਹੀ ਦੀ ਗੂੰਜ ਅੱਜ ਲੋਕ ਸਭਾ ਵਿਚ ਵੀ ਸੁਣਾਈ ਦਿੱਤੀ ਜਦ ਅੰਮ੍ਰਿਤਸਰ ਤੋ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ ਵਲੋ ਇਸ ਮਾਮਲੇ ਤੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਧਿਆਨ ਦਿਵਾਉਦਿਆ ਇਸ ਘਟਨਾਕ੍ਰਮ ਦੀ ਸੀ ਬੀ ਆਈ ਤੋ ਜਾਂਚ ਕਰਵਾਉਣ ਦੀ ਮੰਗ ਕੀਤੀ। ਸ੍ਰ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਡਾਕਟਰ ਧਰਮਵੀਰ ਗਾਂਧੀ ਦਾ ਔਜਲਾ ਦੇ ਨਾਲ ਖੜ ਕੇ ਇਸ ਮੰਗ ਦੀ ਹਮਾਇਤ ਕੀਤੇ ਜਾਣ ਤੋ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਮੰਗ ਨੂੰ ਪ੍ਰਵਾਨ ਕਰ ਲਿਆ।ਮਰਹੂਮ ਸ੍ਰੀ ਗਗਨਦੀਪ ਸਿੰਘ ਦੇ ਪਰਵਾਰ ਨੇ ਵੀ ਮੰਗ ਰਖੀ ਸੀ ਕਿ ਜੇਕਰ 24 ਘੰਟੇ ਦੇ ਅੰਦਰ ਪੁਲੀਸ ਨੇ ਲਾਲਜੀਤ ਸਿੰਘ ਭੁੱਲਰ ਨੂੰ ਹਿਰਾਸਤ ਵਿਚ ਨਾ ਲਿਆ ਤਾਂ ਪਰਵਾਰ ਸੜਕ ਤੇ ਉਤਰੇਗਾ ਅੱਜ ਅੰਮ੍ਰਿਤਸਰ ਪੁਲੀਸ ਦੇ ਕੁਝ ਅਧਿਕਾਰੀ ਮਰਹੂਮ ਗਗਨਦੀਪ ਸਿੰਘ ਦੇ ਘਰ ਗਏ ਤੇ ਉਨਾ ਗਗਨਦੀਪ ਸਿੰਘ ਦੇ ਫੋਨ ਦੀ ਮੰਗ ਕੀਤੀ ਤਾਂ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਸਕੇ ਪਰ ਪਰਵਾਰ ਨੇ ਮਰਹੂਮ ਗਗਨਦੀਪ ਸਿੰਘ ਦਾ ਫੋਨ ਸੋਂਪਣ ਤੋ ਇਨਕਾਰ ਕਰਦਿਆਂ ਕਿਹਾ ਕਿ ਇਹ ਫੋਨ ਸਿਰਫ ਸੀ ਬੀ ਆਈ ਨੂੰ ਹੀ ਸੋਪਿਆ ਜਾਵੇਗਾ। ਲਾਲਜੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਲਿਆਉਣ ਲਈ ਅੰਮ੍ਰਿਤਸਰ ਪੁਲੀਸ ਦੀ ਇਕ ਟੀਮ ਮੰਡੀ ਗੋਬਿੰਦਗੜ੍ਹ ਪਹੰੁਚੀ ਹੈ।ਪੁਲੀਸ ਦੇ ਦਸਿਆ ਕਿ ਅੱਜ 24 ਮਾਰਚ ਨੂੰ ਲਾਲਜੀਤ ਸਿੰਘ ਭੁੱਲਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ਰੰਧਾਵਾ ਪਰਵਾਰ ਨੇ ਸੀ ਬੀ ਆਈ ਦੀ ਪੜਤਾਲ ਕਰਵਾਉਣ ਲਈੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।ਕੇਂਦਰੀ ਮੰਤਰੀ ਦੀ ਇਸ ਪਹਿਲ ਨਾਲ ਸਾਨੂੰ ਇਨਸਾਫ ਦੀ ਆਸ ਬਝੀ ਹੈ। ਉਨਾਂ ਮੰਗ ਕੀਤੀ ਕਿ ਪੋਸਟ ਮਾਰਟਮ ਕਰਵਾਉਣ ਲਈ ਪੀ ਜੀ ਆਈ ਦੇ ਡਾਕਟਰਾਂ ਦੀ ਟੀਮ ਬੁਲਾਈ ਜਾਵੇ ਤਾਂ ਕਿ ਸਾਰੇ ਜਖਮ ਸਾਹਮਣੇ ਆ ਸਕਣ।ਇਸ ਪੋਸਟ ਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਅਤੇ ਨਾਲ ਹੀ ਮੌਕੇ ਤੇ ਜੁਡੀਸੀਅਲ ਮੈਜਿਰਸਟੇ੍ਰਟ ਵੀ ਮੌਜੂਦ ਹੋਣ। ਉਮੀਦ ਹੈ ਕਿ ਅੱਜ 24 ਮਾਰਚ ਨੂੰ ਸ੍ਰੀ ਗਗਨਦੀਪ ਸਿੰਘ ਦਾ ਪੋਸਟ ਮਾਰਟਮ ਕਰਵਾ ਕੇ ਅੰਤਮ ਸਸਕਾਰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਮਰਹੂਮ ਗਗਨਦੀਪ ਸਿੰਘ ਦੀ ਧਰਮ ਪਤਨੀ ਬੀਬੀ ਉਪਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਬਾਅ ਹੇਠ ਅਤੇ ਜਨਤਾ ਦੇ ਸਹਿਯੋਗ ਨਾਲ ਲਾਲਜੀਤ ਸਿੰਘ ਭੁੱਲਰ ਪੁਲੀਸ ਦੀ ਹਿਰਾਸਤ ਵਿਚ ਲਿਆ ਗਿਆ।

Have something to say? Post your comment

 
 
 
 

ਪੰਜਾਬ

ਰਾਜਪਾਲ ਨੇ ਮਿਊਜ਼ੀਅਮ ਆਵ੍ ਟ੍ਰੀਜ਼ ਵਿਖੇ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਦਿੱਤੀ

ਭਗਵੰਤ ਮਾਨ ਸਰਕਾਰ ਨੰਗਲ ’ਚ 800 ਏਕੜ ਤੋਂ ਵੱਧ ਸਰਪਲੱਸ ਜ਼ਮੀਨ ਦੇ ਮਾਲਕੀ ਹੱਕ ਵਸਨੀਕਾਂ ਨੂੰ ਦੇਵੇਗੀ: ਹਰਜੋਤ ਸਿੰਘ ਬੈਂਸ

ਸੱਰੀ ਦੇ ਸੰਪਾਦਕਾਂ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ ਗਿੱਲ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸਨਮਾਨ

ਇਕੱਲੇ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫਤਾਰੀ ਨਾਕਾਫੀ, ਸਾਰੇ ਦੋਸ਼ੀ ਹੋਣ ਗ੍ਰਿਫਤਾਰ : ਬਾਪੂ ਤਰਸੇਮ ਸਿੰਘ

2 ਰੋਜ਼ਾ ‘10ਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ’ ਅਭੁੱਲ ਯਾਦਾਂ ਛੱਡਦਾ ਹੋਇਆ ਸੰਪੰਨ

ਲਾਲਜੀਤ ਭੁੱਲਰ ਕੇਸ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਹੋਵੇ; ਜਾਂਚ ਸੀਬੀਆਈ ਕਰੇ – ਸੁਨੀਲ ਜਾਖੜ

ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਭਾਜਪਾ ਸਰਕਾਰ ਨਹੀਂ ਮੰਨੀ: ਮੁੱਖ ਮੰਤਰੀ ਭਗਵੰਤ ਮਾਨ

ਗਗਨਦੀਪ ਖੁਦਕੁਸ਼ੀ ਮਾਮਲਾ: ਪਰਿਵਾਰ ਨੇ ਸਰਕਾਰ ਨੂੰ ਦਿੱਤਾ 24 ਘੰਟੇ ਦਾ ਅਲਟੀਮੇਟਮ, ਸਾਬਕਾ ਮੰਤਰੀ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ

ਮੋਦੀ ਸਰਕਾਰ ਲੋਕਾਂ ਦੀ ਥਾਂ ਕਾਰਪੋਰੇਟਰਾਂ ਦਾ ਹਿੱਤ ਪੂਰਦੀ ਹੈ -ਬਰਾੜ

ਡਾ. ਨੀਨਾ ਸੈਣੀ ਦਾ ਕਾਵਿ ਸੰਗ੍ਰਿਹ ‘ਦਿਲ ਦਰਗਾਹ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਲੋਕ-ਅਰਪਣ