ਪੰਜਾਬ

ਸੱਰੀ ਦੇ ਸੰਪਾਦਕਾਂ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ ਗਿੱਲ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸਨਮਾਨ

ਕੌਮੀ ਮਾਰਗ ਬਿਊਰੋ | March 23, 2026 07:42 PM

ਲੁਧਿਆਣਾ-ਸੱਰੀ(ਕੈਨੇਡਾ) ਤੋਂ ਛਪਦੇ ਦੇ ਹਫ਼ਤਾਵਾਰੀ ਅਖ਼ਬਾਰਾਂ “ਅਕਾਲ ਗਾਰਡੀਅਨ” ਅਤੇ “ਪੰਜਾਬੀ ਟ੍ਰਿਬਿਊਨ ਕੈਨੇਡਾ”ਸੰਪਾਦਕਾਂ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ ਗਿੱਲ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੁਸਤਕਾਂ “ਅੱਖਰ ਅੱਖਰ”(ਗੁਰਭਜਨ ਗਿੱਲ)”ਗੰਗਾ ਸਾਗਰ”(ਡਾ. ਗੁਰਦੇਵ ਸਿੰਘ ਸਿੱਧੂ)”ਰਾਵੀ ਦਾ ਰਾਠ “ ਤੇ “ਜੱਗਾ ਸੂਰਮਾ”(ਧਰਮ ਸਿੰਘ ਗੋਰਾਇਆ)ਤੇ ਕੁਝ ਹੋਰ ਸਾਹਿੱਤਕ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਤ ਕੀਤਾ ਗਿਆ।
ਵਰਣਨਯੋਗ ਤੇ ਮਾਣ ਵਾਲੀ ਗੱਲ ਇਹ ਹੈ ਕਿ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ ਗਿੱਲ ਪਿਛਲੇ 35 ਸਾਲ ਤੋਂ ਕੈਨੇਡਾ ਵਿੱਚ ਲਗਾਤਾਰ ਪੰਜਾਬੀ ਅਖ਼ਬਾਰ ਪ੍ਰਕਾਸ਼ਿਤ ਕਰ ਰਹੇ ਹਨ।
ਸ. ਹਰਕੀਰਤ ਸਿੰਘ ਕੋਲਾਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਵੀ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਅਕਾਡਮੀ ਵਿੱਚ ਕੈਨੇਡਾ ਵੱਸਦੇ ਕਿਸੇ ਇੱਕ ਲੇਖਕ ਨੂੰ ਆਪਣਾ ਪ੍ਰਤੀਨਿਧ ਨਾਮਜ਼ਦ ਕੀਤਾ ਜਾਵੇ ਜਿਸ ਰਾਹੀਂ ਅਕਾਡਮੀ ਦੇ ਪੁਸਤਕ ਪ੍ਰਕਾਸ਼ਨ ਜਾਂ ਕਿਸੇ ਵੀ ਹੋਰ ਪ੍ਰਾਜੈਕਟ ਲਈ ਵੱਡੀ ਧਿਰ ਬਣਿਆ ਜਾ ਸਕਦਾ ਹੈ। ਇਸ ਸਬੰਧੀ ਉਨ੍ਹਾਂ ਫੋਨ ਤੇ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਨੂੰ ਵੀ ਆਪਣੀ ਭਾਵਨਾ ਤੋਂ ਜਾਣੂੰ ਕਰਵਾਇਆ।
ਸ. ਹਰਕੀਰਤ ਸਿੰਘ ਕੋਲਾਰ ਨੇ ਸਾਬਕਾ ਮੈਂਬਰ ਪਾਰਲੀਮੈਂਟ ਸ. ਤਰਲੋਚਨ ਸਿੰਘ ਤੇ ਕੁਝ ਹੋਰ ਲੇਖਕਾਂ ਨੂੰ ਵੀ ਸੰਪਰਕ ਕਰਕੇ ਅਪੀਲ ਕੀਤੀ ਕਿ ਉਹ ਮਾਂ ਬੋਲੀ ਪੰਜਾਬੀ ਦੇ ਵਿਕਾਸ, ਵਿਸ਼ਵ ਅਮਨ ਦੀ ਸਲਾਮਤੀ ਅਤੇ ਮਾਣ ਮੱਤੀ ਵਿਰਾਸਤ ਬਾਰੇ ਵੱਧ ਤੋਂ ਵੱਧ ਲਿਖ ਕੇ ਸਾਡੇ ਅਖ਼ਬਾਰਾਂ ਨੂੰ ਭੇਜਣ ਜਿਸ ਨਾਲ ਉੱਥੇ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ ਨਾਲ ਹੋਰ ਨੇੜਿਉਂ ਜੋੜਿਆ ਜਾ ਸਕੇ।
ਦੇਹਾਂ ਸੰਪਾਦਕਾਂ ਨੇ ਆਖਿਆ ਕਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਨੂੰ ਸਾਲਾਨਾ ਲੁਧਿਆਣਾ ਕਵਿਤਾ ਮੇਲਾ ਕਰਵਾ ਕੇ ਚੋਣਵੀਂ ਪੰਜਾਬੀ ਕਵਿਤਾ ਦੇ ਸੰਗ੍ਰਹਿ ਛਾਪਣੇ ਚਾਹੀਦੇ ਹਨ। ਇਸ ਕਾਰਜ ਲਈ ਉਹ ਪੂਰਾ ਸਹਿਯੋਗ ਦੇਣਗੇ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਹ ਕਵਿਤਾ ਮੇਲੇ ਲਈ ਸਹਿਯੋਗੀਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਫ਼ੈਸਲਾ ਲੈ ਸਕਣਗੇ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਵਿਦਿਆਰਥੀ ਰਛਪਾਲ ਸਿੰਘ ਗਿੱਲ ਤੇ ਹਰਕੀਰਤ ਸਿੰਘ ਕੋਲਾਰ ਦੀ ਭਾਵਨਾ ਦਾ ਸਤਿਕਾਰ ਹੈ। ਨੇੜ ਭਵਿੱਖ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ. ਜਰਨੈਲ ਸਿੰਘ ਅਰਸ਼ੀ ਦੀ ਕਾਵਿ ਪੁਸਤਕ “ਲਲਕਾਰ”, ਪ੍ਰੋ. ਦੀਦਾਰ ਸਿੰਘ ਜੀ ਦੀ ਅਮਰ ਕਾਵਿ ਰਚਨਾ “ ਕਿੱਸਾ ਸ਼ਹੀਦ ਭਗਤ ਸਿੰਘ” ਤੇ “ਨੰਦ ਲਾਲ ਨੂਰਪੁਰੀ ਸੰਪੂਰਨ ਗੀਤ -ਰਚਨਾਵਲੀ” ਛਾਪਣ ਦੀ ਯੋਜਨਾ ਹੈ। ਇਸ ਕਾਰਜ ਵਿੱਚ ਵੀ ਉਹ ਸਹਿਯੋਗੀ ਬਣ ਸਕਦੇ ਹਨ।

Have something to say? Post your comment

 
 
 
 

ਪੰਜਾਬ

ਰਾਜਪਾਲ ਨੇ ਮਿਊਜ਼ੀਅਮ ਆਵ੍ ਟ੍ਰੀਜ਼ ਵਿਖੇ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਦਿੱਤੀ

ਗਗਨਦੀਪ ਸਿੰਘ ਮਾਮਲੇ ਦੀ ਪੜਤਾਲ ਕਰੇਗੀ ਸੀ ਬੀ ਆਈ ਮੈਂਬਰ ਪਾਰਲੀਮੈਂਟ ਔਜਲਾ,ਚੰਨੀ ,ਰੰਧਾਵਾ ਤੇ ਡਾਕਟਰ ਗਾਂਧੀ ਦੀ ਮੰਗ ਤੇ ਹੋਇਆ ਫੈਸਲਾ

ਭਗਵੰਤ ਮਾਨ ਸਰਕਾਰ ਨੰਗਲ ’ਚ 800 ਏਕੜ ਤੋਂ ਵੱਧ ਸਰਪਲੱਸ ਜ਼ਮੀਨ ਦੇ ਮਾਲਕੀ ਹੱਕ ਵਸਨੀਕਾਂ ਨੂੰ ਦੇਵੇਗੀ: ਹਰਜੋਤ ਸਿੰਘ ਬੈਂਸ

ਇਕੱਲੇ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫਤਾਰੀ ਨਾਕਾਫੀ, ਸਾਰੇ ਦੋਸ਼ੀ ਹੋਣ ਗ੍ਰਿਫਤਾਰ : ਬਾਪੂ ਤਰਸੇਮ ਸਿੰਘ

2 ਰੋਜ਼ਾ ‘10ਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ’ ਅਭੁੱਲ ਯਾਦਾਂ ਛੱਡਦਾ ਹੋਇਆ ਸੰਪੰਨ

ਲਾਲਜੀਤ ਭੁੱਲਰ ਕੇਸ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਹੋਵੇ; ਜਾਂਚ ਸੀਬੀਆਈ ਕਰੇ – ਸੁਨੀਲ ਜਾਖੜ

ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਭਾਜਪਾ ਸਰਕਾਰ ਨਹੀਂ ਮੰਨੀ: ਮੁੱਖ ਮੰਤਰੀ ਭਗਵੰਤ ਮਾਨ

ਗਗਨਦੀਪ ਖੁਦਕੁਸ਼ੀ ਮਾਮਲਾ: ਪਰਿਵਾਰ ਨੇ ਸਰਕਾਰ ਨੂੰ ਦਿੱਤਾ 24 ਘੰਟੇ ਦਾ ਅਲਟੀਮੇਟਮ, ਸਾਬਕਾ ਮੰਤਰੀ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ

ਮੋਦੀ ਸਰਕਾਰ ਲੋਕਾਂ ਦੀ ਥਾਂ ਕਾਰਪੋਰੇਟਰਾਂ ਦਾ ਹਿੱਤ ਪੂਰਦੀ ਹੈ -ਬਰਾੜ

ਡਾ. ਨੀਨਾ ਸੈਣੀ ਦਾ ਕਾਵਿ ਸੰਗ੍ਰਿਹ ‘ਦਿਲ ਦਰਗਾਹ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਲੋਕ-ਅਰਪਣ