ਪੰਜਾਬ

ਲਾਲਜੀਤ ਭੁੱਲਰ ਕੇਸ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਹੋਵੇ; ਜਾਂਚ ਸੀਬੀਆਈ ਕਰੇ – ਸੁਨੀਲ ਜਾਖੜ

ਕੌਮੀ ਮਾਰਗ ਬਿਊਰੋ | March 23, 2026 07:25 PM

ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ  ਨੇ ਅੱਜ ਪੰਜਾਬ ਭਰ ਦੇ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਧਰਨੇ ਦਿੱਤੇ, ਜਿਨ੍ਹਾਂ ਵਿੱਚ ਸਾਬਕਾ ਆਪ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਜਾਂਚ ਸੀਬੀਆਈ ਨੂੰ ਦੇਣ ਦੀ ਮੰਗ ਕੀਤੀ ਗਈ। ਇਸ ਦੌਰਾਨ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਪਟਿਆਲਾ ਵਿੱਚ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਵੀ ਸਾੜਿਆ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਦਰਅਸਲ ਉਸ ਵੇਲੇ ਹੋਈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਦੇਣ ਦਾ ਸੰਕੇਤ ਦਿੱਤਾ ਅਤੇ ਭਾਜਪਾ ਵੱਲੋਂ ਇਸ ਮਾਮਲੇ ‘ਤੇ ਬਣੇ ਦਬਾਅ ਕਾਰਨ ਇਹ ਕਦਮ ਚੁੱਕਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਕੇਸ ਸੀਬੀਆਈ ਕੋਲ ਜਾਵੇ ਕਿਉਂਕਿ ਇਸ ਨਾਲ ਦਿੱਲੀ ਸਮੇਤ ਆਪ ਆਗੂਆਂ ਨਾਲ ਜੁੜੀਆਂ ਕਈ ਪਰਤਾਂ ਖੁਲ੍ਹ ਜਾਣਗੀਆਂ ਅਤੇ ਇਹ ਵੀ ਸਾਹਮਣੇ ਆਵੇਗਾ ਕਿ ਮੰਤਰੀਆਂ ਵੱਲੋਂ ਇਕੱਠਾ ਕੀਤਾ ਗਿਆ ਪੈਸਾ ਕਿੱਥੇ ਭੇਜਿਆ ਜਾਂਦਾ ਸੀ।

ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੀਆਈਜੀ ਭੁੱਲਰ ਦੇ ਕੇਸ ਵਿੱਚ ਪੰਜਾਬ ਸਰਕਾਰ ਨੇ ਜਾਂਚ ਸੀਬੀਆਈ ਕੋਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਵੀ ਗ੍ਰਿਫਤਾਰੀ ਇਸੇ ਮਕਸਦ ਨਾਲ ਕੀਤੀ ਗਈ ਹੈ ਤਾਂ ਜੋ ਕੇਸ ਨੂੰ ਲੰਮਾ ਖਿੱਚਿਆ ਜਾ ਸਕੇ। ਹਾਲਾਂਕਿ ਉਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ ਅਤੇ ਪਾਰਟੀ ਪੂਰਾ ਨਿਆਂ ਮਿਲਣ ਤੱਕ ਸੰਘਰਸ਼ ਕਰਦੀ ਰਹੇਗੀ ਅਤੇ ਪੀੜਤ ਪਰਿਵਾਰ ਦੇ ਨਾਲ ਡੱਟ ਕੇ ਖੜੀ ਰਹੇਗੀ।

ਭਾਜਪਾ ਸੂਬਾ ਪ੍ਰਧਾਨ ਨੇ ਮੰਗ ਕੀਤੀ ਕਿ ਇਸ ਕੇਸ ਦੀ ਜਾਂਚ ਸੀਬੀਆਈ ਕਰੇ ਅਤੇ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਹੋਵੇ ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ ਅਤੇ ਪਰਿਵਾਰ ਨੂੰ ਨਿਆਂ ਮਿਲ ਸਕੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੀੜਤ ਪਰਿਵਾਰ ‘ਤੇ ਅਜੇ ਵੀ ਦਬਾਅ ਬਣਾਇਆ ਜਾ ਰਿਹਾ ਹੈ।

 

Have something to say? Post your comment

 
 
 
 

ਪੰਜਾਬ

ਰਾਜਪਾਲ ਨੇ ਮਿਊਜ਼ੀਅਮ ਆਵ੍ ਟ੍ਰੀਜ਼ ਵਿਖੇ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਦਿੱਤੀ

ਗਗਨਦੀਪ ਸਿੰਘ ਮਾਮਲੇ ਦੀ ਪੜਤਾਲ ਕਰੇਗੀ ਸੀ ਬੀ ਆਈ ਮੈਂਬਰ ਪਾਰਲੀਮੈਂਟ ਔਜਲਾ,ਚੰਨੀ ,ਰੰਧਾਵਾ ਤੇ ਡਾਕਟਰ ਗਾਂਧੀ ਦੀ ਮੰਗ ਤੇ ਹੋਇਆ ਫੈਸਲਾ

ਭਗਵੰਤ ਮਾਨ ਸਰਕਾਰ ਨੰਗਲ ’ਚ 800 ਏਕੜ ਤੋਂ ਵੱਧ ਸਰਪਲੱਸ ਜ਼ਮੀਨ ਦੇ ਮਾਲਕੀ ਹੱਕ ਵਸਨੀਕਾਂ ਨੂੰ ਦੇਵੇਗੀ: ਹਰਜੋਤ ਸਿੰਘ ਬੈਂਸ

ਸੱਰੀ ਦੇ ਸੰਪਾਦਕਾਂ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ ਗਿੱਲ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸਨਮਾਨ

ਇਕੱਲੇ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫਤਾਰੀ ਨਾਕਾਫੀ, ਸਾਰੇ ਦੋਸ਼ੀ ਹੋਣ ਗ੍ਰਿਫਤਾਰ : ਬਾਪੂ ਤਰਸੇਮ ਸਿੰਘ

2 ਰੋਜ਼ਾ ‘10ਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ’ ਅਭੁੱਲ ਯਾਦਾਂ ਛੱਡਦਾ ਹੋਇਆ ਸੰਪੰਨ

ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਭਾਜਪਾ ਸਰਕਾਰ ਨਹੀਂ ਮੰਨੀ: ਮੁੱਖ ਮੰਤਰੀ ਭਗਵੰਤ ਮਾਨ

ਗਗਨਦੀਪ ਖੁਦਕੁਸ਼ੀ ਮਾਮਲਾ: ਪਰਿਵਾਰ ਨੇ ਸਰਕਾਰ ਨੂੰ ਦਿੱਤਾ 24 ਘੰਟੇ ਦਾ ਅਲਟੀਮੇਟਮ, ਸਾਬਕਾ ਮੰਤਰੀ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ

ਮੋਦੀ ਸਰਕਾਰ ਲੋਕਾਂ ਦੀ ਥਾਂ ਕਾਰਪੋਰੇਟਰਾਂ ਦਾ ਹਿੱਤ ਪੂਰਦੀ ਹੈ -ਬਰਾੜ

ਡਾ. ਨੀਨਾ ਸੈਣੀ ਦਾ ਕਾਵਿ ਸੰਗ੍ਰਿਹ ‘ਦਿਲ ਦਰਗਾਹ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਲੋਕ-ਅਰਪਣ